ਮੁੰਬਈ:ਡਰੱਗਜ਼ ਮਾਮਲੇ 'ਚ ਰੀਆ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ 'ਤੇ ਭਲਕੇ ਸੈਸ਼ਨ ਕੋਰਟ 'ਚ ਸੁਣਵਾਈ ਹੋਵੇਗੀ । ਉਨ੍ਹਾਂ ਦੇ ਵਕੀਲ ਸਤੀਸ਼ ਮਨੇਸ਼ਿੰਦੇ ਨੇ ਇਹ ਜਾਣਕਾਰੀ ਦਿੱਤੀ । ਰੀਆ ਤੋਂ ਇਲਾਵਾ ਉਸ ਦੇ ਭਰਾ ਸ਼ੋਵਿਕ ਚੱਕਰਵਰਤੀ ਦੀ ਜ਼ਮਾਨਤ ਪਟੀਸ਼ਨ 'ਤੇ ਵੀ ਭਲਕੇ ਸੁਣਵਾਈ ਹੋਵੇਗੀ ।
ਦੱਸਣਾ ਬਣਦਾ ਹੈ ਕਿ ਰੀਆ ਚੱਕਰਵਰਤੀ ਨੂੰ ਬਾਈਕੁਲਾ ਜੇਲ੍ਹ 'ਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਰੀਆ ਨੂੰ ਐਨਡੀਪੀਐਸ ਐਕਟ ਦੀ ਧਾਰਾ 16/20 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਤੇ ਹੁਣ 22 ਸਤੰਬਰ ਤੱਕ ਉਹ ਬਾਈਪੁਲਾ ਜੇਲ੍ਹ ਵਿੱਚ ਰਹੇਗੀ । ਮੰਗਲਵਾਰ ਨੂੰ ਅਦਾਕਾਰਾ ਨੂੰ ਐਨਸੀਬੀ ਨੇ ਡਰੱਗਜ਼ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ।