Wednesday, April 24, 2024
ਤਾਜਾ ਖਬਰਾਂ
ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲਾ: 9 ਸਾਲਾਂ ਤੋਂ ਫਰਾਰ ਦੋਸ਼ੀ ਨੀਰਜ ਅਰੋੜਾ ਨੂੰ ਪੰਜਾਬ ਪੁਲਿਸ ਨੇ ਉਤਰਾਖੰਡ ਤੋਂ ਕੀਤਾ ਗ੍ਰਿਫਤਾਰ

Campus Buzz

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਇਆ ਜਸ਼ਨ-ਏ-ਹੁਨਰ ਦਾ ਆਗਾਜ਼ ਪ੍ਰਦਰਸ਼ਨੀ ਵੇਖਣ ਲੋਕ ਵੱਡੀ ਗਿਣਤੀ ਵਿਚ ਪੁੁੱਜੇ

ਅਮਰੀਕ ਸਿੰਘ | March 03, 2022 07:20 PM

ਅੰਮ੍ਰਿਤਸਰ:ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਤਿਆਰ ਕੀਤੇ ਗਏ ਭਿੰਨ-ਭਿੰਨ ਪ੍ਰਕਾਰ ਦੇ ਗਾਰਮੈਂਟਸ ਅਤੇ ਹੋਰ ਵਸਤੂਆਂ ਦੀ ਤਿੰਨ-ਰੋਜਾ ਵਿਸ਼ਾਲ ਪ੍ਰਦਰਸ਼ਨੀ ‘ਜਸ਼ਨ-ਏ- ਹੁਨਰ’ ਦਾ ਉਦਘਾਟਨ ਅੱਜ ਇਥੇ ਯੂਨੀਵਰਸਿਟੀ ਦੇ ਵਿਹੜੇ ਵਿਚ ਹੋਇਆ। ਇਸ ਪ੍ਰਦਰਸ਼ਨੀ ਦਾ ਉਦਘਾਟਨ ਮੁਖ ਮਹਿਮਾਨ ਵਜੋ ਪੁੱਜੇ ਲੇਡੀ ਵਾਈਸ ਚਾਂਸਲਰ ਪ੍ਰੋ. (ਡਾ.) ਸ਼ਵੇਤਾ ਸ਼ਿਨੋਏ ਵੱਲੋਂ ਕੀਤਾ ਗਿਆ।
ਪੋ੍ਰ. (ਡਾ.) ਸਰੋਜ਼ ਬਾਲਾ ਨੇ ਮੁਖ ਮਹਿਮਾਨ ਦਾ ਸਵਾਗਤ ਫੁੱਲਾਂ ਨਾਲ ਕਰਨ ਉਪਰੰਤ ਸ਼ਮਾ ਰੋਸ਼ਨ ਕੀਤੀ ਗਈ।ਪੋ੍ਰ. (ਡਾ.) ਜਸਪਾਲ ਸਿੰਘ ਸੰਧੂ, ਉਪ-ਕੁਲਪਤੀ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋ. ਸੰਧੂ ਨੇ ਵਿਭਾਗ ਦੇ ਕੋਰਸਾਂ ਪ੍ਰਤੀ ਵੱਧ ਤੋਂ ਵੱਧ ਜਾਣਕਾਰੀ ਫੈਲਾਉਣ ਲਈ ਕਿਹਾ ਤਾਂ ਜੋ ਹੋਰ ਜ਼ਿਆਦਾ ਵਿਦਿਆਰਥੀਆਂ ਨੂੰ ਵਿਭਾਗ ਵਿਖੇ ਚੱਲ ਰਹੇ ਕੋਰਸਾਂ ਬਾਰੇ ਪਤਾ ਲੱਗ ਸਕੇ। ਵਿਦਿਆਰਥੀਆਂ ਦੁਆਰਾ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਹੋਰ ਲਗਨ ਤੇ ਮਿਹਨਤ ਅਤੇ ਕਲਾਭਰਪੂਰ ਕੰਮ ਕਰਨ ਲਈ ਪ੍ਰੇਰਿਤ ਕੀਤਾ।ਡੀਨ ਵਿਦਿਅਕ ਮਾਮਲੇ ਪੋ੍ਰ. (ਡਾ.) ਹਰਦੀਪ ਸਿੰਘ ਇਸ ਮੌਕੇ ਵਿਸੇਸ਼ ਤੌਰ ‘ਤੇ ਪ੍ਰਦਰਸ਼ਨੀ ਵੇਖਣ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਸਵੈ ਰੋਜ਼ਗਾਰ ਆਪਣੀ ਹੀ ਮਦਦ ਨਹੀਂ ਹੁੰਦੀ ਸਗੋਂ ਇਸ ਨਾਲ ਹੋਰਨਾਂ ਲਈ ਵੀ ਰੋਜ਼ਗਾਰ ਦੇ ਮੌਕੇ ਤਿਆਰ ਹੁੰਦੇ ਹਨ।
ਪ੍ਰੋ. (ਡਾ.) ਸ਼ਵੇਤਾ ਸ਼ਿਨੋਏ ਨੇ ਵਿਦਿਆਰਥੀਆਂ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਹੁਨਰ ਨੂੰ ਇੱਕ ਰੋਜਗਾਰ ਦੇ ਕਿੱਤੇ ਵਜੋ ਵੀ ਅਪਨਾਉਣ। ਪ੍ਰਦਰਸ਼ਨੀ ਵਿੱਚ ਯੂਨੀਵਰਸਿਟੀ ਤੋਂ ਇਲਾਵਾ ਬਾਹਰੋਂ ਵੀ ਸੈਕੜੇ ਦੀ ਤਾਦਾਦ ਦੇ ਵਿੱਚ ਆਮ-ਲੋਕ, ਜਿਸ ਵਿੱਚ ਕਾਲਜਾ ਅਤੇ ਸਕੂਲਾਂ ਤੋਂ ਵਿਦਿਆਰਥੀ, ਵਿਭਾਗ ਦੇ ਵਿਦਿਆਰਥੀਆਂ ਦੁਆਰਾ ਮਿਹਨਤ ਨਾਲ ਤਿਆਰ ਕੀਤੀਆਂ ਗਈਆਂ ਵਸਤਾਂ ਨੂੰ ਦੇਖਣ ਲਈ ਪਹੁੰਚੇ। ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਦੁਆਰਾ ਮਿਹਨਤ ਅਤੇ ਲਗਨ ਨਾਲ ਤਿਆਰ ਕੀਤੀਆਂ ਗਈਆਂ ਵਸਤਾਂ ਪ੍ਰਤੀ ਆਮ ਲੋਕਾਂ ਵਿੱਚ ਉਤਸ਼ਾਹ ਬਹੁਤ ਵੇਖਣ ਨੂੰ ਮਿਲਿਆ।
ਇਸ ਪ੍ਰਦਰਸ਼ਨੀ ਸਬੰਧੀ ਵਿਭਾਗ ਦੇ ਡਾਇਰੈਕਟਰ ਪ੍ਰੋ. (ਡਾ.) ਸਰੋਜ਼ ਬਾਲਾ ਨੇ ਦੱਸਿਆ ਕਿ ਵਿਭਾਗ ਦੁਆਰਾ ਹਰ ਸਾਲ ਲੜਕੀਆਂ ਲਈ ਸਕਿੱਲ-ਡਿਵੈਲਪਮੈਂਟ ਕੋਰਸ/ਡਿਪਲੋਮੇ ਚਲਾਏ ਜਾਂਦੇ ਹਨ ਅਤੇ ਇਹਨਾਂ ਕੋਰਸ/ਡਿਪਲੋਮਿਆਂ ਦੌਰਾਨ ਵਿਦਿਆਰਥਣਾ ਦੁਆਰਾ ਮਿਹਨਤ ਨਾਲ ਤਿਆਰ ਕੀਤੀਆਂ ਗਈਆਂ ਵਸਤਾਂ ਨੂੰ ਇਸ ਪ੍ਰਦਰਸ਼ਨੀ ਵਿੱਚ ਹਰ ਸਾਲ ਪ੍ਰਦਰਸਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਪ੍ਰਦਰਸ਼ਨੀ ਦੇਖਣ ਆਏ ਲੋਕਾਂ ਦੁਆਰਾ ਵਿਦਿਆਰਥੀਆਂ ਪਾਸੋਂ ਉਹਨਾਂ ਦੁਆਰਾ ਤਿਆਰ ਕੀਤੀਆਂ ਗਈਆਂ ਵਸਤਾਂ ਦੀ ਖ੍ਰੀਦੋ-ਫਰੋਖਤ ਕਰਨ ਦੇ ਨਾਲ-ਨਾਲ ਹੋਰ ਵਸਤਾਂ/ਸਮਾਨ ਲਈ ਆਰਡਰ ਵੀ ਦਿੱਤੇ ਗਿਆ ਜਿਸ ਨਾਲ ਵਿਦਿਆਰਥੀਆਂ ਦਾ ਮਨੋਬਲ ਹੋਰ ਵੀ ਉੱਚਾ ਹੋਇਆ। ਵਿਦਿਆਰਥਣਾਂ ਨੇ ਕਿਹਾ ਕਿ ਉਹ ਵਿਭਾਗ ਦੁਆਰਾ ਚਲਾਏ ਜਾਂਦੇ ਇਹਨਾਂ ਸਕਿੱਲ-ਡਿਵੈੱਲਪਮੈਂਟ ਕੋਰਸ/ਡਿਪਲੋਮੇ ਕਾਰਨ ਹੀ ਅੱਜ ਆਪਣੇ ਪੈਰਾਂ-ਸਿਰ ਖੜੇ ਹੋਏ ਹਨ ਅਤੇ ਇਸ ਨੂੰ ਆਪਣੇ ਕਿੱਤੇ ਦੇ ਤੌਰ ਤੇ ਚਲਾ ਕੇ ਵਧੀਆ ਆਮਦਨੀ ਕਰ ਰਹੇ ਹਨ। ਪ੍ਰੋ. ਬਾਲਾ ਨੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੁਆਰਾ ਸਮੇਂ-ਸਮੇਂ ਤੇ ਵਿਭਾਗ ਨੂੰ ਦਿੱਤੀ ਜਾਂਦੀ ਹਰ ਸੰਭਵ ਮੱਦਦ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੱਡੇ-ਪੱਧਰ ਤੇ ਪ੍ਰਦਰਸ਼ਨੀ ਆਯੋਜਿਤ ਕਰਨ ਸਬੰਧੀ ਕਿਹਾ।
ਇੰਚਾਰਜ, ਐਚ.ਐਸ ਟੀਨਾ, ਮਿਸਿਜ਼ ਤੇਜਪਾਲ ਕੌਰ, ਮਿਸਿਜ਼ ਰੁਪਿੰਦਰ ਕੌਰ, ਮਿਸਿਜ਼.ਕਮਲਾ ਦੇਵੀ, ਮਿਸਿਜ਼ ਪਰਮਜੀਤ ਕੌਰ, ਮਿਸਿਜ਼ ਆਂਚਲ ਊਪਲ, ਮਿਸਿਜ਼ ਕੀਰਤੀ, ਮਿਸ. ਰੂਬਲ, ਮਿਸ. ਕੋਮਲ, ਮਿਸ. ਜਸਕਰਨ, ਸ੍ਰੀ ਮੁਨੀਸ਼ ਮੋਹਨ, ਸ੍ਰੀ ਕੁਲਵਿੰਦਰ ਸਿੰਘ, ਸ੍ਰੀ ਅਕਾਸ਼ਦੀਪ ਅਤੇ ਸਾਰੇ ਵਿਦਿਆਰਥੀ ਇਸ ਸਮਾਗਮ ਵਿੱਚ ਸ਼ਾਮਲ ਸਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ "ਸਥਾਈ ਵਿਕਾਸ: ਸਿਹਤ ਅਤੇ ਤੰਦਰੁਸਤੀ" ਵਿਸ਼ੇ `ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ
ਅੰਮ੍ਰਿਤਸਰ 03 ਮਾਰਚ 2022 ( ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵੱਲੋਂ ਮਾਈਂਡਗਲਾਸ ਵੈਲ-ਬੀਇੰਗ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ “ਸਥਾਈ ਵਿਕਾਸ: ਸਿਹਤ ਅਤੇ ਤੰਦਰੁਸਤੀ” ਵਿਸ਼ੇ ‘ਤੇ ਦੋ ਰੋਜ਼ਾ ਆਨਲਾਈਨ ਪਹਿਲੀ ਅੰਤਰਰਾਸ਼ਟਰੀ ਬਹੁ-ਅਨੁਸ਼ਾਸਨੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਕਾਨਫਰੰਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਕ੍ਰਾਈਸਟ ਦਿੱਲੀ ਐਨਸੀਆਰ ਕੈਂਪਸ, ਇਗਨੂ, ਪੰਜਾਬ ਯੂਨੀਵਰਸਿਟੀ, ਐਲਪੀਯੂ, ਡੀਯੂ, ਕੋਲਕਾਤਾ ਯੂਨੀਵਰਸਿਟੀ ਅਤੇ ਮੋਰੋਕੋ ਅਤੇ ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ਦੇ ਲਗਭਗ 50 ਖੋਜਕਰਤਾਵਾਂ ਨੇ ਆਪਣੇ ਖੋਜ ਕਾਰਜ ਪੇਸ਼ ਕੀਤੇ।
ਕਾਨਫਰੰਸ ਦਾ ਵਿਸ਼ਾ ਸਾਰਿਆਂ ਲਈ ਸਥਾਈ ਵਿਕਾਸ ਉਪਲਬਧ ਕਰਨ ਨੂੰ ਸਮਰਪਿਤ ਸੀ। ਕਾਨਫਰੰਸ ਦਾ ਉਦਘਾਟਨ ਸੰਗੀਤ ਵਿਭਾਗ ਦੇ ਡਾ. ਰਾਜੇਸ਼ ਸ਼ਰਮਾ ਦੇ ਭਗਤੀ ਸੰਗੀਤ ਨਾਲ ਕੀਤਾ ਗਿਆ। ਕਾਨਫਰੰਸ ਦੇ ਚੇਅਰਪਰਸਨ ਪ੍ਰੋ. ਸੁਨੀਤਾ ਗੁਪਤਾ, ਮੁਖੀ ਮਨੋਵਿਗਿਆਨ ਵਿਭਾਗ ਅਤੇ ਡੀਨ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ ਸਾਇੰਸਜ਼ ਨੇ ਕਾਨਫਰੰਸ ਵਿਚ ਭਾਗ ਲੈਣ ਵਾਲਿਆਂ ਭਾਗੀਦਾਰਾਂ ਸੰਬੋਧਨ ਕਰਦਿਆਂ ਅਧਿਆਤਮਵਾਦ ਅਤੇ ਸੰਗੀਤ ਥੈਰੇਪੀ ਸਥਾਈ ਵਿਕਾਸ ਵਿਚ ਚੰਗੀ ਭੂਮਿਕਾ ਅਦਾ ਕਰਦੀ ਹੈ ਕਿਉਂਕਿ ਇਸ ਦੇ ਅਧਾਰਾਂ ਵਿਚ ਵਿਸ਼ਵਵਿਆਪੀ ਪਿਆਰ ਸ਼ਾਮਿਲ ਹੈ ਅਤੇ ਘੱਟੋ ਘੱਟ ਲੋੜਾਂ ਨਾਲ ਰਹਿਣਾ, ਕਿਸੇ ਨਾਲ ਨਫ਼ਰਤ ਨਹੀਂ ਕਰਨਾ ਅਤੇ ਕੁਦਰਤ ਦੀ ਦੇਖਭਾਲ ਕਰਨਾ ਇਸ ਦੇ ਮੁੱਖ ਨੁਕਤਿਆਂ ਦਾ ਹਿੱਸਾ ਹੈ।
ਮਨੋਵਿਗਿਆਨ ਵਿਭਾਗ ਤੋਂ ਮੁੱਖ ਬੁਲਾਰੇ ਡਾ. ਦਵਿੰਦਰ ਸਿੰਘ ਨੇ ਸਮਾਜਿਕ ਸਹਾਇਤਾ ਅਤੇ ਸਹਿਯੋਗ ਦੀ ਮਹੱਤਤਾ `ਤੇ ਚਰਚਾ ਕਰਦਿਆਂ ਦੱਸਿਆ ਕਿ ਮਨੁੱਖ ਖੂਹ ਦਾ ਡੱਡੂ ਬਣ ਕੇ ਰਹਿ ਗਿਆ ਹੈ ਅਤੇ ਆਪਸੀ ਦੋਸਤਾਨਾ ਸਮੂਹਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਡੇ ਦੋਸਤ ਸਮੂਹਾਂ ਵਿਚ ਵਿਚਰਨ ਵਾਲੇ ਲੋਕਾਂ ਨੂੰ ਦੂਜਿਆਂ ਦੇ ਮੁਕਾਬਲੇ ਘੱਟ ਬੀਮਾਰੀਆਂ ਆਉਂਦੀਆਂ ਹਨ।
ਪ੍ਰੋ. ਆਦਰਸ਼ ਪਾਲ ਵਿਗ, ਬੋਟੈਨੀਕਲ ਅਤੇ ਵਾਤਾਵਰਨ ਵਿਗਿਆਨ ਵਿਭਾਗ ਅਤੇ ਚੇਅਰਮੈਨ, ਪੰਜਾਬ ਪ੍ਰਦੂਸ਼ਣ ਬੋਰਡ ਨੇ ਕਿਹਾ ਕਿ ਜੇਕਰ ਅਸੀਂ ਆਪਣੀ ਲੋੜ ਅਨੁਸਾਰ ਹੀ ਚੀਜ਼ਾਂ ਦੀ ਖਪਤ ਕਰੀਏ ਤਾਂ ਅਸੀਂ ਵਾਤਾਵਰਣ ਸੰਭਾਲ ਵਿਚ ਅਹਿਮ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਵਾਧੂ ਖਪਤ ਵੱਧ ਨੁਕਸਾਨ ਕਰਦੀ ਹੈ। ਪ੍ਰੋ. ਰਾਜੇਸ਼ ਕੁਮਾਰ, ਮੁਖੀ, ਸਮਾਜ ਵਿਗਿਆਨ ਵਿਭਾਗ ਨੇ ਦੇਸ਼ਾਂ ਦੇ ਵਿਕਾਸ ਸਬੰਧੀ ਅੰਤਰਰਾਸ਼ਟਰੀ ਰੁਝਾਨਾਂ `ਤੇ ਜ਼ੋਰ ਦਿੱਤਾ।
ਇਸ ਮੌਕੇ ਅਭਿਨੇਤਰੀ, ਗਾਇਕਾ ਅਤੇ ਗ੍ਰੈਜੂਏਟ ਮਨੋਵਿਗਿਆਨੀ ਸ਼੍ਰੀਮਤੀ ਹੁਮਾ ਲਾਰਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਦੀ ਭੱਜ ਦੌੜ ਨੇ ਜਿਥੇ ਸਾਨੂੰ ਕਈ ਹਾਂਮੁਖੀ ਸਹੂਲਤਾਂ ਦਿੱਤੀਆਂ ਹਨ ਉਥੇ ਕਈ ਤਰਾਂ੍ਹ ਦੀਆਂ ਸਰੀਰਿਕ ਅਤੇ ਮਾਨਸਿਕ ਬੀਮਾਰੀਆਂ ਪੇਸ਼ ਆ ਗਈਆਂ ਹਨ। ਉਨਾਂ੍ਹ ਕਿਹਾ ਕਿ ਸਾਨੂੰ ਸਾਡੀ ਭਾਰਤੀ ਰਵਾਇਤ ਨੂੰ ਮੁੜ ਤੋਂ ਵਾਚਣ ਦੀ ਲੋੜ ਹੈ ਅਤੇ ਨਵੇਂ ਜੀਵਨ ਵਿਚ ਪੁਰਾਤਨ ਜੀਵਨ ਜੀਵਨ ਸ਼ੈਲੀ ਦੀ ਸਾਰਥਕਤਾ ਦੇਖਣ ਦੀ ਲੋੜ ਹੈ। ਉਨ੍ਹਾਂ ਭਾਰਤੀ ਮਿੱਟੀ ਦੇ ਬਰਤਨ, ਬਹੁਤ ਜ਼ਿਆਦਾ ਪੈਕਿੰਗ ਸਮੱਗਰੀ, ਡਿਸਪੋਸੇਬਲ ਅਤੇ ਟਿਸ਼ੂ ਪੇਪਰਾਂ ਦੀ ਵਰਤੋਂ ਨਾ ਕਰਨ `ਤੇ ਜ਼ੋਰ ਦਿੱਤਾ।
ਕਾਨਫਰੰਸ ਵਿੱਚ ਹੋਰਨਾਂ ਤੋਂ ਇਲਾਵਾ ਡਾ. ਬਲਬੀਰ ਸਿੰਘ, ਡਾ. ਅੰਮ੍ਰਿਤਪਾਲ ਸਿੰਘ, ਡਾ. ਜਤਿੰਦਰਵੀਰ ਸਿੰਘ, ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ, ਡਾ. ਮਮਨ ਪਾਲ ਫਿਜ਼ੀਓਥੈਰੇਪੀ ਵਿਭਾਗ, ਡਾ. ਬਲਬਿੰਦਰ ਸਿੰਘ, ਮਨੋਵਿਗਿਆਨ ਵਿਭਾਗ, ਡਾ. ਸੰਦੀਪ ਕੇਸਰਵਾਨੀ ਵਿਭਾਗ, ਕਾਮਰਸ ਵਿਭਾਗ ਤੋਂ ਡਾ. ਗੋਪਾਲ ਨਰਾਇਣ ਕੇਂਦਰੀ ਯੂਨੀਵਰਸਿਟੀ, ਦੀਪਾਪਾਂਡੇ ਐਮਿਟੀ ਯੂਨੀਵਰਸਿਟੀ ਗਵਾਲੀਅਰ, ਡਾ. ਸ਼੍ਰੀ ਹਰੀਓਮ ਤਿਵਾੜੀ ਨੇ ਮਾਈਂਡਗਲਾਸ ਵੈਲ-ਬੀਇੰਗ ਪ੍ਰਾਈਵੇਟ ਲਿਮਟਿਡ ਦੀ ਨੁਮਾਇੰਦਗੀ ਕੀਤੀ।

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ 'ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ 'ਚੋਂ 13ਵਾਂ ਰੈਂਕ ਹਾਸਲ ਕੀਤਾ

ਨਵਰੀਤ ਕੌਰ ਨੇ ਸਰਕਾਰੀ ਸਕੂਲ ਖਿਆਲਾ ਕਲਾਂ ਦੀ 12 ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅਕਾਲ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੇ ਸਾਲਾਨਾ ਇਨਾਮ ਵੰਡ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ

ਵਿਧਾਨ ਸਭਾ ਸਪੀਕਰ ਅਤੇ ਪਸ਼ੂ ਪਾਲਣ ਮੰਤਰੀ ਨੇ ਗਡਵਾਸੂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਰਿਟ ਸਰਟੀਫ਼ਿਕੇਟ ਅਤੇ ਸੋਨ ਤਮਗ਼ੇ ਵੰਡੇ

ਸਿੱਖਿਆ ਸੰਸਥਾਵਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਮੁੱਖ ਮੰਤਰੀ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਮਨਾਇਆ ਯੋਗ ਉਤਸਵ

ਸਰਕਾਰੀ ਕਾਲਜ ਲੜਕੀਆਂ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ

ਇੰਟੈਕ ਅੰਮ੍ਰਿਤਸਰ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਵਰਚੁਅਲ ਲੈਬਾਂ ਦੇ ਨੋਡਲ ਕੇਂਦਰ ਦੀ ਹੋਈ ਸਥਾਪਨਾ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ ਕਰਵਾਇਆ ਗਿਆ