Tuesday, April 16, 2024

Campus Buzz

ਖ਼ਾਲਸਾ ਕਾਲਜ ਵਿਖੇ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ-2022’ ਦਾ ਦੂਜਾ ਦਿਨ

PUNJABNEWS EXPRESS | March 06, 2022 07:23 PM

ਅੰਮ੍ਰਿਤਸਰ:ਖ਼ਾਲਸਾ ਕਾਲਜ ਵਿਖੇ ਸ਼ੁਰੂ ਹੋਏ 9 ਰੋਜ਼ਾ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦੇ ਦੂਸਰੇ ਦਿਨ ਦੀ ਸ਼ੁਰੂਆਤ ਮਰਹੂਮ ਲੋਕ-ਗਾਇਕਾ ਗੁਰਮੀਤ ਬਾਵਾ ਜੀ ਨੂੰ ਸਮਰਪਿਤ ਅੰਬਰਸਰੀ ਸੱਥ’ ਨਾਲ ਹੋਈ। ਇਸ ਸੱਥ ਦਾ ਸੰਜੋਯਕ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਕੀਤੀ। ਆਪਣੀ ਮਾਤਾ ਨੂੰ ਸਮਰਪਿਤ ਸੱਥ ਵਿਚ ਬੋਲਦਿਆਂ ਉਨ੍ਹਾਂ ਦੀ ਸਪੁੱਤਰੀ ਗਲੋਰੀ ਬਾਵਾ ਭਾਵੁਕ ਹੋ ਗਏ। ਆਪਣੇ ਮਾਤਾ ਜੀ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦਾ ਅੰਮ੍ਰਿਤਸਰ ਸਾਹਿਤ ਉਤਸਵ ਆਖ਼ਰੀ ਮੌਕਾ ਸੀ ਜਦੋਂ ਉਨ੍ਹਾਂ ਜਨਤਕ ਸਮਾਗਮ ਵਿਚ ਆਪਣੀ ਲੰਮੀ ਹੇਕ ਦਾ ਜਾਦੂ ਚਲਾਇਆ ਸੀ। ਅੱਜ ਫੇਰ ਸਟੇਜ ’ਤੇ ਆ ਕੇ ਇੰਝ ਨਹੀਂ ਲੱਗ ਰਿਹਾ ਕਿ ਉਹ ਸਾਡੇ ਵਿਚ ਨਹੀਂ ਹਨ। ਉਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਦਾ ਪ੍ਰਸਿੱਧ ਲੋਕ ਗੀਤ ਮਿੱਟੀ ਦਾ ਬਾਵਾ ਆਪਣੇ ਮਾਤਾ ਜੀ ਦੇ ਮੰਨੇ-ਪ੍ਰਮੰਨੇ ਅੰਦਾਜ਼ ਵਿਚ ਲੰਮੀ ਹੇਕ ਨਾਲ ਗਾਇਆ। ਉਸ ਤੋਂ ਪਹਿਲਾਂ ਪ੍ਰਸਿੱਧ ਗਾਇਕ ਹਰਿੰਦਰ ਸਿੰਘ ਸੋਹਲ ਨੇ ਲੋਕ ਗਾਇਕੀ ਦੇ ਵੱਖ-ਵੱਖ ਰੰਗ ਵੀ ਭਰੇ ਤੇ ਅੰਮ੍ਰਿਤਸਰ ਤੇ ਸਾਹਿਤ ਜਗਤ ਦੇ ਕਿੱਸੇ ਵੀ ਸੁਣਾਏ।

 ਨਾਟਕਕਾਰ ਜਗਦੀਸ਼ ਸਚਦੇਵਾ ਨੇ ਆਪਣੇ ਲਿਖੇ ਨਾਟਕਾਂ ਤੇ ਸਾਹਿਤਕ ਕਿਰਤਾਂ ਦੇ ਹਵਾਲੇ ਨੇ ਪੰਜਾਬ ਦੇ ਸਾਹਿਤਕ ਮਾਹੌਲ ਦੀ ਗੱਲ ਛੇੜੀ। ਕਾਲਜ ਦੀ ਵਿਦਿਆਰਥਣ ਰਹੀ ਪ੍ਰਸਿੱਧ ਹਾਰ-ਰਸ ਕਲਾਕਾਰ ਰਾਜਬੀਰ ਕੌਰ ਨੇ ਹਲਕੇ-ਫੁਲਕੇ ਅੰਦਾਜ਼ ਵਿਚ ਨਾਲੇ ਤਾਂ ਹਾਜ਼ਰ ਸਰੋਤਿਆਂ ਨੂੰ ਹਸਾਇਆ ਤੇ ਨਾਲੇ ਅੰਮ੍ਰਿਤਸਰ ਦੇ ਸਾਹਿਤ, ਸਭਿਆਚਾਰ ਤੇ ਰੰਗਮੰਚ ਦੀਆਂ ਬਹੁਰੰਗੀ ਪਰਤਾਂ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਕਵੀ ਤੇ ਵਿਰਾਸਤ ਦੀ ਸੰਭਾਲ ਦਾ ਕਾਰਜ ਕਰ ਰਹੇ ਭੁਪਿੰਦਰ ਸੰਧੂ ਨੇ ਅੰਮ੍ਰਿਤਸਰ ਦੇ ਇਤਿਹਾਸ ਵਿਚੋਂ ਗ਼ੁਜ਼ਰਦਿਆਂ ਅੱਖੀਂ ਡਿੱਠੇ ਸਮਿਆਂ ਦੀਆਂ ਸੁਆਦਲੀਆਂ ਯਾਦਾਂ ਸਾਂਝੀਆਂ ਕੀਤੀਆਂ। ਸੰਦੀਪ ਸਿੰਘ ਨੇ ਅੰਮ੍ਰਿਤਸਰ ਦੇ ਸਮਾਜ ਤੇ ਸਭਿਆਚਾਰ ਵਿਚ ਖ਼ਾਲਸਾ ਕਾਲਜ ਦੀ ਭੂਮਿਕਾ ਦੇ ਹਵਾਲੇ ਨਾਲ ਕਾਲਜ ਦੇ ਇਤਿਹਾਸ ਦੇ ਕੁਝ ਯਾਦਗਾਰੀ ਪੰਨੇ ਫਰੋਲੇ। ਸੱਥ ਵਿਚ ਅੰਮ੍ਰਿਤਸਰ ਸ਼ਹਿਰ ਦੀ ਸਭਿਆਚਾਰਕ ਵਿਰਾਸਤ ਅਤੇ ਏਥੋਂ ਦੇ ਕਲਾਤਮਕ ਇਤਿਹਾਸ ਦੀਆਂ ਸਾਰੀਆਂ ਤੰਦਾਂ ਮੰਚ ਉੱਤੇ ਜੁੜੀਆਂ ਨਜ਼ਰ ਆਈਆਂ।

 ਇਸ ਤੋਂ ਬਾਅਦ ਬਠਿੰਡਾ ਤੋਂ ਆਏ ਚਰਚਿਤ ਚਿੱਤਰਕਾਰ ਗੁਰਪ੍ਰੀਤ ਸਿੰਘ ਨੇ ਲਾਈਵ ਪੇਂਟਿੰਗ ਦੀ ਕਲਾ ਦਾ ਪ੍ਰਦਰਸ਼ਨ ਕਰਕੇ ਹਾਜ਼ਰ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ।ਉਨ੍ਹਾਂ ਨੇ ਸਰੋਤਿਆਂ ਨਾਲ ਭਰੇ ਹੋਏ ਪੰਡਾਲ ਦੇ ਅੰਦਰ ਦੇਖਦਿਆਂ ਹੀ ਦੇਖਦਿਆਂ ਬੇਆਸਰਿਆਂ ਨੂੰ ਆਸਰਾ ਦੇਣ ਵਾਲੇ ਭਗਤ ਪੂਰਨ ਸਿੰਘ ਜੀ ਦੀ ਚਿੱਤਰਕਲਾ ਬਣਾ ਕੇ ਸਭ ਨੂੰ ਮੰਤਰ-ਮੁਗਧ ਕਰ ਲਿਆ।

 ਇਸ ਦੌਰਾਨ ਨੈਸ਼ਨਲ ਬੁਕ ਟਰੱਸਟ ਇੰਡੀਆ ਤੋਂ ਡਿਪਟੀ ਡਾਇਰੈਕਟਰ ਮੁਯੰਕ ਸੁਰੋਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਰੋਜ਼ਾ ਇਸ ਮੇਲੇ ਦੌਰਾਨ ਕੋਲਕਤਾ, ਯੂ. ਪੀ., ਦਿੱਲੀ, ਹਿਮਾਚਲ, ਹਰਿਆਣਾ, ਮਲੇਰਕੋਟਲਾ ਆਦਿ ਵਰਗੇ ਸ਼ਹਿਰਾਂ ਤੋਂ ਕਰੀਬ 100 ਪ੍ਰਕਾਸ਼ਕਾਂ ਨੇ ਆਪਣੇ ਕਿਤਾਬਾਂ ਦੇ ਸਟਾਲ ਲਗਾਏ ਹਨ ਅਤੇ ਇਸ ’ਚ ਹਰੇਕ ਉਮਰ ਵਰਗ ਲਈ ਲਗਾਈਆਂ ਕਿਤਾਬਾਂ ’ਤੇ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਨ. ਬੀ. ਟੀ. ਵੱਲੋਂ ਲਗਾਏ ਗਏ ਕਿਤਾਬਾਂ ਦੇ ਸਟਾਲ ’ਤੇ ਖਾਸ ਤੌਰ ’ਤੇ ਛੂਟ ਦਿੱਤੀ ਜਾ ਰਹੀ ਹੈ, ਜਿਸ ’ਚ ਛੋਟੇ ਬੱਚਿਆਂ ਦੀ ਗਿਆਨ ਸਬੰਧਿਤ ਕਿਤਾਬਾਂ ’ਤੇ ਖ਼ਾਸ ਰਿਆਇਤ ਦਿੱਤੀ ਜਾ ਰਹੀ ਹੈ।

 ਅਗਲੇ ਸੈਸ਼ਨ ਵਿਚ ਸੰਨ ਸੰਤਾਲੀ ਦੀ ਦਰਦਨਾਕ ਵੰਡ ਨੂੰ ਯਾਦ ਕਰਦਿਆਂ ਪੰਜਾਬੀ ਸਾਹਿਤ ਵਿਚ ਪ੍ਰਗਟ ਹੁੰਦੇ ਵੰਡ ਦੇ ਦੁਖਾਂਤ ਦੀ ਬਾਤ ਪਾਈ ਗਈ। ਇਸ ਸੈਸ਼ਨ ਦਾ ਸੰਯੋਜਨ ਕਰਦਿਆਂ ਗੁਰਤੇਜ ਕੋਹਾਰਵਾਲਾ ਨੇ ਮਨੋਵਿਗਿਆਨੀ ਡਾ. ਅਨਿਰੁੱਧ ਕਾਲਾ ਤੋਂ ਵੰਡ ਦਾ ਦੁਖਾਂਤ ਭੋਗ ਰਹੇ ਮਾਨਸਿਕ ਰੋਗ ਪੀੜਿਤਾਂ ਦੇ ਹਵਾਲੇ ਨਾਲ ਲਿਖੀਆਂ ਕਹਾਣੀਆਂ ਦੀ ਲਿਖਣ ਪ੍ਰਕਿਰਿਆ ਬਾਰੇ ਚਰਚਾ ਛੇੜੀ। ਇਸ ਚਰਚਾ ਨੂੰ ਅੱਗੇ ਤੋਰਦਿਆਂ ਪੰਜਾਬੀ ਕਹਾਣੀਕਾਰ ਸਾਂਵਲ ਧਾਮੀ ਨੇ ਆਪਣੇ ਵੱਲੋਂ ਵੰਡ ਦੇ ਚਸ਼ਮਦੀਦ ਗਵਾਹਾਂ ਦੀਆਂ ਇਕੱਤਰ ਕੀਤੀਆਂ 1000 ਦੇ ਕਰੀਬ ਮੁਲਾਕਾਤਾਂ ਦੇ ਵੱਖ-ਵੱਖ ਪੱਖਾਂ ਦੀ ਗੱਲ ਕੀਤੀ। ਡਾ. ਕਾਲਾ ਦੀਆਂ ਅੰਗਰੇਜ਼ੀ ਕਹਾਣੀਆਂ ਦੇ ਅਨੁਵਾਦਕ ਡਾ. ਕੁਲਬੀਰ ਗੋਜਰਾ ਨੇ ਆਪਣੇ ਅਨੁਵਾਦ ਦਾ ਅਨੁਭਵ ਸਾਂਝਾ ਕਰਦਿਆਂ ਇਨ੍ਹਾਂ ਕਹਾਣੀਆਂ ਦੇ ਪੰਜਾਬੀ ਵਿਚ ਛਪਣ ਦੇ ਮਹਤੱਵ ਬਾਰੇ ਦੱਸਿਆ।

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ 'ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ 'ਚੋਂ 13ਵਾਂ ਰੈਂਕ ਹਾਸਲ ਕੀਤਾ

ਨਵਰੀਤ ਕੌਰ ਨੇ ਸਰਕਾਰੀ ਸਕੂਲ ਖਿਆਲਾ ਕਲਾਂ ਦੀ 12 ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅਕਾਲ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੇ ਸਾਲਾਨਾ ਇਨਾਮ ਵੰਡ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ

ਵਿਧਾਨ ਸਭਾ ਸਪੀਕਰ ਅਤੇ ਪਸ਼ੂ ਪਾਲਣ ਮੰਤਰੀ ਨੇ ਗਡਵਾਸੂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਰਿਟ ਸਰਟੀਫ਼ਿਕੇਟ ਅਤੇ ਸੋਨ ਤਮਗ਼ੇ ਵੰਡੇ

ਸਿੱਖਿਆ ਸੰਸਥਾਵਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਮੁੱਖ ਮੰਤਰੀ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਮਨਾਇਆ ਯੋਗ ਉਤਸਵ

ਸਰਕਾਰੀ ਕਾਲਜ ਲੜਕੀਆਂ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ

ਇੰਟੈਕ ਅੰਮ੍ਰਿਤਸਰ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਵਰਚੁਅਲ ਲੈਬਾਂ ਦੇ ਨੋਡਲ ਕੇਂਦਰ ਦੀ ਹੋਈ ਸਥਾਪਨਾ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ ਕਰਵਾਇਆ ਗਿਆ