Thursday, April 25, 2024

Campus Buzz

ਖ਼ਾਲਸਾ ਕਾਲਜ ਵਿਖੇ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ ਚੌਥਾ ਦਿਨ

PUNJABNEWS EXPRESS | March 08, 2022 08:25 PM

ਅੰਮ੍ਰਿਤਸਰ:ਖ਼ਾਲਸਾ ਕਾਲਜ ਵਿਖੇ ਕੋਵਿਡ ਮਹਾਮਾਰੀ ਤੋਂ ਬਾਅਦ ਨੈਸ਼ਨਲ ਬੁਕ ਟਰੱਸਟ ਇੰਡੀਆ ਵੱਲੋਂ ਲਗਾਏ ਗਏ ਇਸ ਪਹਿਲੇ 9 ਰੋਜ਼ਾ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ-2022’ ’ਚ ਪੁਸਤਕ ਪ੍ਰੇਮੀਆਂ ਦਾ ਸੈਲਾਬ ਉਮੜ ਰਿਹਾ ਹੈ ਅਤੇ ਪੁਸਤਕਾਂ ਪੜ੍ਹਣ ਦੇ ਰੁਝਾਨ ’ਚ ਹਰੇਕ ਵਰਗ ਦੁਆਰਾ ਵਧੇਰੇ ਦਿਲਚਸਪੀ ਵਿਖਾਈ ਜਾ ਰਹੀ ਹੈ, ਜਿਸ ਸਦਕਾ ਸਿਰਫ਼ 4 ਦਿਨਾਂ ’ਚ ਹੁਣ ਤੱਕ ਵੱਡੀ ਗਿਣਤੀ ’ਚ ਪੁਸਤਕਾਂ ਦੀ ਵਿਕਰੀ ਹੋ ਚੁੱਕੀ ਹੈ, ਜੋ ਕਿ ਅਜੇ ਵੀ ਜਾਰੀ ਹੈ। ਇਸ ਸਬੰਧੀ ਐਨ. ਬੀ. ਟੀ. ਇੰਡੀਆ ਦੇ ਸਹਾਇਕ ਸੰਪਾਦਕ, ਪੰਜਾਬੀ ਸ੍ਰੀਮਤੀ ਨਵਜੋਤ ਕੌਰ, ਸਹਾਇਕ ਸੰਪਾਦਕ ਸੁਖਵਿੰਦਰ ਸਿੰਘ ਅਤੇ ਪ੍ਰਦਰਸ਼ਨੀ ਵਿਭਾਗ ਤੋਂ ਮੁਕੇਸ਼ ਕੁਮਾਰ ਨੇ ਆਪਣੇ ਵਿਚਾਰ ਅੱਜ ਮੇਲੇ ਦੇ ਚੌਥੇ ਦਿਨ ਵੱਡੀ ਤਦਾਦ ’ਚ ਪੁਸਤਕ ਪ੍ਰੇਮੀਆਂ ਵੱਲੋਂ ਕਿਤਾਬਾਂ ਖਰੀਦਣ ’ਚ ਵਿਖਾਏ ਜਾ ਰਹੇ ਜਿਆਦਾ ਰੁਝਾਨ ਮੌਕੇ ਗੱਲਬਾਤ ਕਰਦਿਆਂ ਸਾਂਝੇ ਕੀਤੇ ਗਏ।

ਉਨ੍ਹਾਂ ਸਾਂਝੇ ਤੌਰ ’ਤੇ ਕਿਹਾ ਕਿ ਉਕਤ ਮੇਲੇ ਦੌਰਾਨ ਲਗਾਏ ਵੱਖ ਵੱਖ ਪੁਸਤਕ ਸਟਾਲਾਂ ’ਚੋਂ ਗਿਆਨੀ ਮਹਾਂ ਸਿੰਘ ਦੀ ‘ਸ੍ਰੀ ਦਰਬਾਰ ਸਾਹਿਬ ਮਹੱਤਤਾ’, ਨਰਿੰਦਰ ਕਪੂਰ ਦੀ ‘ਮਾਲਾ ਮਣਕੇ’, ਚਰਨ ਸਿੰਘ ਐਮ. ਏ. ਭੋਰਛੀ ਦੀ ‘ਬਾਬਾ ਬੰਦਾ ਸਿੰਘ ਬਹਾਦਰ’, ਬਿਪਨ ਚੰਦਰ ਭੂਮਿਕਾ ਦੀ (ਮੈ ਨਾਸਤਕ ਕਿਉਂ ਹਾਂ, ਭਗਤ ਸਿੰਘ), ਸਾਂਵਲ ਧਾਮੀ ਦੀ ‘ਦੁੱਖੜੇ ਸੰਨ ਸੰਤਾਲੀ ਦੇ’, ਚਿਤਰਾ ਬੈਨਰਜੀ ਦਿਵਾਕਰੂਨੀ ਅਨੁਵਾਦ ਡਾ. ਤਰਸ਼ਿੰਦਰ ਕੌਰ ਦੀ ‘ਆਖ਼ਰੀ ਮਹਾਰਾਣੀ’, ਤਾਹਿਰਾ ਸਰਾ ਦੀ ‘ਸ਼ੀਸ਼ਾ’ ਅਤੇ ਮੁਸ਼ਤਾਕ ਆਲਮ ਗੋਗਾ ਸੰਪਾ. ਸਤਿੰਦਰਜੀਤ ਸਿੰਘ (ਸੋਨੀ ਪੱਖੋਕੇ) ਦੀ ‘ਸਬਰ’ ਵਰਗੀਆਂ ਕਿਤਾਬਾਂ ਦੀ ਵਿਕਰੀ ਜਿਆਦਾ ਹੋ ਰਹੀ ਹੈ। ਇਸ ਮੌਕੇ ਉਨ੍ਹਾਂ ਉਕਤ ਮੇਲੇ ਸਬੰਧੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਦਿੱਤੇ ਜਾ ਰਹੇ ਵਿਸ਼ੇਸ਼ ਯੋਗਦਾਨ ਦਾ ਧੰਨਵਾਦ ਵੀ ਕੀਤਾ।

ਇਸੇ ਦੌਰਾਨ ਪਰਵਾਸ ਸਬੰਧੀ ਸੈਮੀਨਾਰ ’ਚ ਡਾ. ਸਰਬਜੀਤ ਨੇ ਕਿਹਾ ਕਿ ਜਿਸ ਕਿਸਮ ਦਾ ਪਰਵਾਸ ਹੋ ਰਿਹਾ ਹੈ ਇਹ ਨਿਰਾਸ਼ਾ ’ਚੋਂ ਪੈਦਾ ਹੋ ਰਿਹਾ ਹੈ ਜੋ ਨੌਜਵਾਨਾਂ ਦਾ ਮੋਹ ਹੀ ਆਪਣੀ ਧਰਤੀ ਨਾਲ ਤੋੜ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਵਾਸ ਦੇ ਕਾਰਨਾਂ ਦੀ ਤਲਾਸ਼ ਪੰਜਾਬੀਆਂ ਨੂੰ ਆਪ ਹੀ ਕਰਨੀ ਪਵੇਗੀ ਕਿਸੇ ਬਾਹਰਲੇ ਨੇ ਨਹੀਂ ਕਰਨੀਆਂ। ਉਨ੍ਹਾਂ ਕਿਹਾ ਕਿ ਜੋ ਖੋਜ-ਪੱਤਰ ਪੇਸ਼ ਹੋਏ ਹਨ ਜੋ ਦੱਸਦੇ ਹਨ ਕਿ ਇਹ ਸੰਕਟ ਬਹੁਤ ਗੰਭੀਰ ਹੋਣ ਵਾਲੇ ਹਨ। ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਚੌਥਾ ਦਿਨ ਯੁਵਾ ਪਰਵਾਸ ਦੇ ਮਸਲਿਆਂ ਨੂੰ ਸਮਰਪਿਤ ਰਿਹਾ। ‘ਪੰਜਾਬੀ ਯੁਵਾ ਪਰਵਾਸ ਵਰਤਮਾਨ ਪਰਿਪੇਖ’ ਵਿਸ਼ੇ ਤੇ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਐਂਡ ਰਿਸਰਚ ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਦੇ ਅੱਜ ਦੂਸਰੇ ਦਿਨ ਤਿੰਨ ਵੱਖ-ਵੱਖ ਅਕਾਦਮਿਕ ਸੈਸ਼ਨਾਂ ਵਿਚ ਵਿਦਵਾਨਾਂ ਨੇ ਵਿਚਾਰ ਚਰਚਾ ਕੀਤੀ।

ਕਾਲਜ ਦੇ ਸੈਮੀਨਾਰ ਹਾਲ ਵਿਚ ਸ਼ੁਰੂ ਹੋਏ ਦੂਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਰਬਜੀਤ ਸਿੰਘ ਨੇ ਕੀਤੀ ਜਦਕਿ ਇਸ ਸੈਸ਼ਨ ਦੇ ਮੁੱਖ ਮਹਿਮਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਏ ਪ੍ਰੋਫੈਸਰ ਡਾ. ਯੋਗਰਾਜ ਸਨ। ਇਸ ਸੈਸ਼ਨ ਵਿਚ ਡਾ. ਜਗਦੀਪ ਸਿੰਘ ਨੇ ਪੰਜਾਬੀ ਨੌਜਵਾਨਾਂ ਦਾ ਕੈਨੇਡਾ ਦੇ ਵਿਚ ਪਰਵਾਸ ਸਮਾਜ ਸਭਿਆਚਾਰਕ ਪਰਿਪੇਖ ਵਿਸ਼ੇ ’ਤੇ ਪਰਚਾ ਪੜ੍ਹਦਿਆਂ ਕਿਹਾ ਕਿ ਇਸ ਪਰਵਾਸ ਦਾ ਮੁੱਖ ਕਾਰਨ ਇੱਥੋਂ ਦੇ ਢਾਂਚੇ ਦਾ ਅਸਫਲ ਹੋਣਾ ਹੈ। ਇਸ ਦੇ ਨਾਲ ਹੀ ਹੁਣ ਪੰਜਾਬੀ ਨੌਜਵਾਨਾਂ ਦੇ ਸੁਪਨਿਆਂ ਦਾ ਆਸਮਾਨ ਐਡਾ ਵਿਸ਼ਾਲ ਹੋ ਚੁੱਕਾ ਹੈ ਕਿ ਆਪਣੀ ਧਰਤੀ ਉਨ੍ਹਾਂ ਦਾ ਸੁਪਨਾ ਹੀ ਨਹੀਂ ਰਹੀ।

ਡਾ. ਪਰਵੀਨ ਕੁਮਾਰ ਨੇ ਵਿਸ਼ਵੀਕਰਨ ਤੇ ਪਰਵਾਸ ਸਿਧਾਂਤਕ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਨੌਜਵਾਨਾਂ ਦੇ ਅੰਦਰ ਪਈ ਕੁਦਰਤੀ ਬੌਧਿਕ ਸਮਰੱਥਾ ਨੂੰ ਉਤੇਜਤ ਕਰਨ ਦੀ ਲੋੜ ਹੈ। ਡਾ. ਜਸਪ੍ਰੀਤ ਕੌਰ ਨੇ ਚਿੜੀਆਂ ਦਾ ਚੰਬਾ ਹੋਂਦ ਤੇ ਹੋਣੀ ਵਿਸ਼ੇ ਤੇ ਬੋਲਦਿਆਂ ਕਿਹਾਂ ਕਿ ਪਰਵਾਸ ਨਵੀਂ ਗੱਲ ਨਹੀਂ ਹੈ ਪਰ ਜਿਸ ਰੂਪ ਵਿਚ ਹੁਣ ਹੋ ਰਿਹਾ ਹੈ ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਜੋ ਪਰਵਾਸ ਹੋ ਰਿਹਾ ਹੈ ਉਸ ਬਾਰੇ ਜ਼ਿਆਦਾ ਖੋਜ ਨਹੀਂ ਹੋਈ। ਉਨ੍ਹਾਂ ਨੇ ਕੁੜੀਆਂ ਦੇ ਪ੍ਰਵਾਸ ਵਿਚ ਆਈਆਂ ਤਬਦੀਲੀਆਂ ਦੇ ਵੱਖ-ਵੱਖ ਪੱਖ ਪੇਸ਼ ਕੀਤੇ।ਡਾ. ਯੋਗਰਾਜ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿਚ ਪੰਜਾਬ ਤੋਂ ਪਰਵਾਸ ਵਧਿਆ ਹੈ। ਸਾਨੂੰ ਇਹ ਪਰਿਭਾਸ਼ਤ ਕਰਨ ਦੀ ਲੋੜ ਹੈ ਕਿ ਕਿਸ ਤਰ੍ਹਾਂ ਦਾ ਪਰਵਾਸ ਵਧਿਆ ਹੈ। ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਇਸ ਨੇ ਸਾਡਾ ਕੋਈ ਫ਼ਾਇਦਾ ਵੀ ਕੀਤਾ ਹੈ ਕਿ ਨੁਕਸਾਨ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਨੇ ਪੰਜਾਬੀਆਂ ਲਈ ਹੋਂਦ ਦਾ ਸੰਕਟ ਖੜ੍ਹਾ ਕੀਤਾ ਹੈ।

ਇਸ ਮੌਕੇ ਪਿ੍ਰੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਵਿਦਿਅਕ ਢਾਂਚੇ ਵਿਚ ਇਸ ਪੱਧਰ ਦਾ ਨਿਘਾਰ ਆ ਚੁੱਕਾ ਹੈ ਕਿ ਸਿਰਫ਼ 11 ਫ਼ੀਸਦੀ ਨੌਜਵਾਨ ਬਾਰ੍ਹਵੀਂ ਕਰਦੇ ਹਨ। ਬਾਕੀ 89 ਫ਼ੀਸਦਾ ਦਾ ਭਵਿੱਖ ਕੀ ਹੋਵੇਗਾ ਇਹ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਇਸ ਸਵਾਲ ਦਾ ਹੱਲ ਲੱਭਣ ਵਿਚ ਸਹਾਈ ਹੋਵੇਗਾ। ਕਿਸਾਨ ਅੰਦੋਲਨ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਆਸ ਦੀ ਕਿਰਨ ਹਾਲੇ ਵੀ ਨਜ਼ਰ ਆ ਰਹੀ ਹੈ।

ਦੂਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਨੇ ਕੀਤੀ ਜਦਕਿ ਇਸ ਸੈਸ਼ਨ ਦੇ ਮੁੱਖ ਮਹਿਮਾਨ ਡਾ. ਰਜਿੰਦਰਪਾਲ ਸਿੰਘ ਬਰਾੜ ਸਨ। ਇਸ ਸੈਸ਼ਨ ਵਿਚ ਡਾ. ਰਜਿੰਦਰ ਸਿੰਘ, ਡਾ. ਗੁਰਬੀਰ ਸਿੰਘ ਬਰਾੜ, ਡਾ. ਤਜਿੰਦਰ ਕੌਰ, ਅਤੇ ਡਾ. ਹਰਜਿੰਦਰ ਸਿੰਘ ਨੇ ਪੇਪਰ ਪੇਸ਼ ਕੀਤੇ। ਬਾਅਦ ਦੁਪਹਿਰ ਸ਼ੁਰੂ ਹੋਏ ਤੀਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਗੁਰੁ ਨਾਨਕ ਦੇਵ ਯੂਨਵਿਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕੀਤੀ ਜਦਕਿ ਇਸ ਸੈਸ਼ਨ ਦੇ ਮੁੱਖ ਮਹਿਮਾਨ ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਗੁਰਮੁਖ ਸਿੰਘ ਸਨ। ਇਸ ਸੈਸਨ ਵਿਚ ਡਾ. ਨਰੇਸ਼ ਕੁਮਾਰ ਨੇ ਯੁਵਾ ਪਰਵਾਸ: ਸਮਕਾਲੀ ਪੰਜਾਬੀ ਕਵਿਤਾ ਦਾ ਪ੍ਰਤਿਉੱਤਰ, ਡਾ. ਮੇਘਾ ਸਲਵਾਨ ਨੇ ਨਾਵਲ ਕਵਣੁ ਦੇਸ ਹੈ ਮੇਰਾ ਦੇ ਹਵਾਲੇ ਪੰਜਾਬੀ ਯੁਵਾ ਪਰਵਾਸ, ਡਾ. ਪਰਮਜੀਤ ਸਿੰਘ ਕੱਟੂ ਨੇ ਯੁਵਾ ਪਰਵਾਸ: ਨਵੀਆਂ ਧਰਤੀਆਂ ਦਾ ਤਲਾਸ਼ ਵਿਸ਼ਿਆਂ ’ਤੇ ਪੇਪਰ ਪੇਸ਼ ਕੀਤੇ। ਸੈਮੀਨਾਰ ਤੋਂ ਬਾਅਦ ਅੰਮ੍ਰਿਤਸਰ ਸਾਹਿਤ ਉਤਸਵ ਦੇ ਮੁੱਖ ਪੰਡਾਲ ਦੇ ਮੰਚ ਤੋਂ ਵਿਦਿਆਰਥੀਆਂ ਦੀ ਭਰਵੀਂ ਹਾਜ਼ਰੀ ਵਿਚ ਨਾਰੀ ਦਿਵਸ ਨੂੰ ਸਮਰਪਿਤ ਸਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਮੇਲੇ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਮੇਲੇ ਦੇ ਪੰਜਵੇਂ ਦਿਨ ਕੱਲ 9 ਮਾਰਚ ਨੂੰ ਸਵੇਰੇ 10:30 ਤੇ ਡਾ. ਦਵਿੰਦਰ ਸ਼ਰਮਾ ‘ਭਾਰਤ ਦੇ ਅਨਾਜ-ਭੰਡਾਰ ਵਿਚ ਖੇਤੀਬਾੜੀ ਸਥਿਰਤਾ : ਵਾਤਾਵਰਣਿਕ ਦਿ੍ਰਸ਼ਟੀ’ ਵਿਸ਼ੇ ਤੇ ਇਕ ਵਿਸ਼ੇਸ਼ ਭਾਸ਼ਨ ਦੇਣਗੇ। ਦੁਪਹਿਰ 12 ਵਜੇ ‘ਕਾਇਦਾ-ਏ-ਨੂਰ: ਇੱਕੀਵੀਂ ਸਦੀ’ (ਮਾਤ-ਭਾਸ਼ਾਵਾਂ ਨੂੰ ਸਮਰਪਿਤ ਰਿਲੀਜ਼ ਰਸਮ) ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਦੇ ਸੰਯੋਜਕ ਡਾ. ਅਜਾਇਬ ਸਿੰਘ ਚੱਠਾ ਹੋਣਗੇ ਅਤੇ ਇਸ ਪ੍ਰੋਗਰਾਮ ਦਾ ਸੰਚਾਲਨ ਪਿ੍ਰੰ. ਬੇਅੰਤ ਕੌਰ ਸ਼ਾਹੀ ਕਰਨਗੇ ਇਸ ਪ੍ਰੋਗਰਾਮ ’ਚ ਡਾ. ਸ. ਸ. ਗਿੱਲ (ਸਾਬਕਾ ਵੀ. ਸੀ.), ਅਰਵਿੰਦਰ ਢਿੱਲੋਂ, ਪਿ੍ਰੰ. ਕੰਵਲਜੀਤ ਕੌਰ ਬਾਜਵਾ, ਪਿ੍ਰੰ. ਡਾ. ਰਜਿੰਦਰ ਸਿੰਘ, ਪਿ੍ਰੰ. ਬਲਦੇਵ ਸਿੰਘ, ਅਤੇ ਸਤਿੰਦਰ ਕੌਰ ਕਾਹਲੋ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਸ਼ਾਮ ਸਮੇ ਚੌਂਹ ਕੂੰਟਾਂ ਦਾ ਮੇਲਾ ਪ੍ਰੋਗਰਾਮ ਵਿਚ ਮਾਝੇ ਮਾਲਵੇ ਦੁਆਬੇ ਅਤੇ ਪੁਆਧ ਦੇ ਲੋਕ ਰੰਗ ਦਿਖਾਏ ਜਾਣਗੇ।

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ 'ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ 'ਚੋਂ 13ਵਾਂ ਰੈਂਕ ਹਾਸਲ ਕੀਤਾ

ਨਵਰੀਤ ਕੌਰ ਨੇ ਸਰਕਾਰੀ ਸਕੂਲ ਖਿਆਲਾ ਕਲਾਂ ਦੀ 12 ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅਕਾਲ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੇ ਸਾਲਾਨਾ ਇਨਾਮ ਵੰਡ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ

ਵਿਧਾਨ ਸਭਾ ਸਪੀਕਰ ਅਤੇ ਪਸ਼ੂ ਪਾਲਣ ਮੰਤਰੀ ਨੇ ਗਡਵਾਸੂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਰਿਟ ਸਰਟੀਫ਼ਿਕੇਟ ਅਤੇ ਸੋਨ ਤਮਗ਼ੇ ਵੰਡੇ

ਸਿੱਖਿਆ ਸੰਸਥਾਵਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਮੁੱਖ ਮੰਤਰੀ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਮਨਾਇਆ ਯੋਗ ਉਤਸਵ

ਸਰਕਾਰੀ ਕਾਲਜ ਲੜਕੀਆਂ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ

ਇੰਟੈਕ ਅੰਮ੍ਰਿਤਸਰ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਵਰਚੁਅਲ ਲੈਬਾਂ ਦੇ ਨੋਡਲ ਕੇਂਦਰ ਦੀ ਹੋਈ ਸਥਾਪਨਾ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ ਕਰਵਾਇਆ ਗਿਆ