Friday, March 29, 2024
ਤਾਜਾ ਖਬਰਾਂ
ਹੋਲੇ-ਮਹੱਲੇ ਮੌਕੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ 10ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲੇ25,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂਜਨਤਕ ਜਥੇਬੰਦੀਆਂ ਵੱਲੋਂ 23 ਮਾਰਚ ਨੂੰ ਬਰਨਾਲਾ ਦੀ 'ਸ਼ਹੀਦੀ ਕਾਨਫਰੰਸ' ਦੀਆਂ ਤਿਆਰੀਆਂ ਮੁਕੰਮਲ 2 ਲੱਖ ਰੁਪਏ ਦਾ ਇਨਾਮੀ ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਨੂੰ ਜਿਲ੍ਹਾ ਫਾਜਿਲਕਾ ਦੀ ਪੁਲਿਸ ਵੱਲੋਂ ਵਾਰਾਨਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕਰਨ ਵਿੱਚ ਮਿਲੀ ਸਫਲਤਾਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪ੍ਰੈਸ ਕਾਨਫਰੰਸ:  ਸਿਬਿਨ ਸੀ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਪ੍ਰਗਟਾਈਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰਨ ਦੇ ਨਿਰਦੇਸ਼, ਰੋਪੜ ਰੇਂਜ ਅਤੇ ਬਾਰਡਰ ਰੇਂਜ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਹਟਾਉਣ ਦੇ ਨਿਰਦੇਸ਼ 

Campus Buzz

ਖਾਲਸਾ ਕਾਲਜ ਦੀ ਵਿਦਿਆਰਥਣ ਭਵਾਨੀ ਦੇਵੀ ਨੇ ਟੋਕਿਉ ਉਲੰਪਿਕਸ 2021 ’ਚ ਰਚਿਆ ਇਤਿਹਾਸ

PUNJAB NEWS EXPRESS | July 26, 2021 04:41 PM

ਅੰਮਿ੍ਰਤਸਰ:ਸਿਰਮੌਰ ਸੰਸਥਾ ਖ਼ਾਲਸਾ ਕਾਲਜ ’ਚ ਐਮ. ਏ. ਅੰਗਰੇਜ਼ੀ ਦੀ ਵਿਦਿਆਰਥਣ ਭਵਾਨੀ ਦੇਵੀ ਨੇ ਟੋਕੀਓ ਵਿਖੇ ਚੱਲ ਰਹੀਆਂ ਉਲੰਪਿਕਸ ਖੇਡਾਂ ’ਚ ਇਤਿਹਾਸ ਸਿਰਜਦਿਆਂ ਨਾ ਸਿਰਫ਼ ਫ਼ੈਂਸਿੰਗ ’ਚ ਪਹਿਲੀ ਭਾਰਤੀ ਖਿਡਾਰੀ ਹੋਣ ਦਾ ਮਾਣ ਹਾਲ ਕੀਤਾ, ਸਗੋਂ ਗੇਮ ਪਹਿਲੀ ਪਾਰੀ ’ਚ ਜਿੱਤ ਹਾਸਲ ਕਰਕੇ ਮਾਣਮੱਤੀ ਸੰਸਥਾ ਦਾ ਨਾਮ ਵੀ ਉਚਾ ਕੀਤਾ ਹੈ।

ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਦੀ ਮੌਜ਼ੂਦਗੀ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਵਾਨੀ ਦੇਵੀ (27 ਸਾਲ), ਜੋ ਕਿ ਮੂਲ ਰੂਪ ’ਚ ਚੇਨਈ, ਤਮਿਲਨਾਡੂ ਪ੍ਰਾਂਤ ਨਾਲ ਸਬੰਧ ਰੱਖਦੀ ਹੈ, ਨੇ ਆਪਣੀ ਅਦਭੁੱਤ ਅਤੇ ਅਸਧਾਰਣ ਪ੍ਰਤਿਭਾ ਦਿਖਾਉਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਅੱਜ ਮਹਿਲਾਵਾਂ ਦੇ ਵਿਅਕਤੀਗਤ ਟੇਬਲ ਆਫ 64 ਦੇ ਮੁਕਾਬਲੇ ’ਚ ਟਿਊਨੀਸ਼ੀਆਂ ਦੇਸ਼ ਦੀ ਨਾਡੀਆ ਬੇਨ ਅਜ਼ੀਜ਼ੀ ਨੂੰ 15‐3 ਦੇ ਅੰਤਰ ਨਾਲ ਹਰਾ ਦਿੱਤਾ। ਉਨ੍ਹਾਂ ਦੱਸਿਆ ਕਿ ਭਵਾਨੀ ਦੇਵੀ ਇਹ ਖੇਡ ਆਪਣੇ ਸਕੂਲ ਸਮੇਂ ਤੋਂ ਹੀ ਖੇਡ ਰਹੀ ਹੈ ਅਤੇ ਓਲਪਿੰਕਸ ਲਈ ਕੁਆਲੀਫਾਈ ਕਰਨਾ ਉਸਦਾ ਸਭ ਤੋਂ ਵੱਡਾ ਸੁਪਨਾ ਸੀ। ਉਨ੍ਹਾਂ ਕਿਹਾ ਕਿ ਇਹ ਦਿਨ ਭਾਰਤ ਲਈ ਇਕ ਯਾਦਗਾਰੀ ਦਿਨ ਹੈ ਅਤੇ ਸਾਨੂੰ ਉਸਦੇ ਪ੍ਰਦਰਸ਼ਨ ’ਤੇ ਮਾਣ ਹੈ।

ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਾਜਿੰਦਰ ਮੋਹਨ ਸਿੰਘ ਛੀਨਾ ਨੇ ਵੀ ਖਿਡਾਰਣ ਭਵਾਨੀ ਦੇਵੀ ਨੂੰ ਉਸਦੇ ਯਾਦਗਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਸਨੇ ਆਪਣੇ ਖੇਡ ਪ੍ਰਦਰਸ਼ਨ ਨਾਲ ਇਤਿਹਾਸ ਸਿਰਜਿਆ ਹੈ। ਸ: ਛੀਨਾ ਨੇ ਕਿਹਾ ਕਿ ਉਹ ਪਹਿਲੀ ਅਜਿਹੀ ਭਾਰਤੀ ਫੈਂਸਰ ਬਣੀ ਹੈ ਜਿਸਨੇ ਓਲੰਪਿਕਸ ਖੇਡਾਂ ਲਈ ਇਸ ਗੇਮ ਲਈ ਕੁਆਲੀਫਾਈ ਕੀਤਾ ਹੈ। ਉਹ ਇਸ ਦੌਰਾਨ ਸੰਸਥਾ ਵਿਖੇ ੳਚੇਰੀ ਸਿੱਖਿਆ ਹਾਸਲ ਕਰ ਰਹੀ ਸੀ ਉਸਦੇ ਨਾਲ ਹੀ ਉਹ ਵੱਡੇ ਪੱਧਰ ’ਤੇ ਇਟਲੀ ਵਿਖੇ ਟ੍ਰੇਨਿੰਗ ਪ੍ਰਾਪਤ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਉਸਨੇ ਇਸ ਸੰਸਥਾ ’ਚ ਵਿੱਦਿਅਕ ਸੈਸ਼ਨ 2017‐18 ਅਤੇ 2018‐19 ’ਚ ਦਾਖਲਾ ਲਿਆ।

ਪਿ੍ਰੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਦਾ ਨਿਸ਼ਾਨੇਬਾਜ ਦਿਵਿਆਂਸ਼ ਸਿੰਘ ਪਨਵਰ, ਜੋ ਕਿ ਬੀ.ਐਸ.ਸੀ (ਭਾਗ‐1) ਦਾ ਵਿਦਿਆਰਥੀ ਹੈ, ਵੀ ਓਲੰਪਿਕ ਖੇਡਾਂ ’ਚ 10 ਮੀਟਰ ਏਅਰ ਰਾਇਫਲ ਇੰਵਟ ’ਚ ਭਾਗ ਲੈਂਦਿਆਂ 622.8 ਅੰਕਾਂ ਨਾਲ 32ਵਾਂ ਸਥਾਨ ਹਾਸਲ ਕੀਤਾ ਹੈ ਅਤੇ ਸਾਨੂੰ ਉਸ ਤੋਂ ਵੀ ਬਹੁਤ ਸਾਰੀਆਂ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਇਹ ਯਾਦਗਾਰੀ ਪਲ ਹਨ ਕਿ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ’ਚ ਆਪਣੀ ਜਗ੍ਹਾਂ ਬਣਾਉਂਦਿਆਂ ਦੇਖਣਾ। ਉਨ੍ਹਾਂ ਕਿਹਾ ਕਿ ਭਵਾਨੀ ਦੇਵੀ ਅਤੇ ਵਿਦਿਆਂਸ਼ ਕਾਲਜ ਦੀ ਲਗਾਤਾਰ ਖੇਡਾਂ ’ਚ ਜਿੱਤ ਦੀ ਪ੍ਰੰਪਰਾ ਨੂੰ ਕਾਇਮ ਰੱਖ ਰਹੇ ਹਨ।
ਇਸ ਮੌਕੇ ਡਾ. ਦਲਜੀਤ ਸਿੰਘ ਨੇ ਕਿਹਾ ਫੈਂਸਿੰਗ ਦੀ ਖਿਡਾਰਣ ਬੀਬੀ ਭਵਾਨੀ ਦੇਵੀ ਅਤੇ ਨਿਸ਼ਾਨੇਬਾਜ਼ ਦਿਵਿਆਂਸ਼ ਨੇ ਪਿਛਲੇ ਮੁਕਾਬਲਿਆਂ ’ਚ ਕੀਤੇ ਪ੍ਰਦਰਸ਼ਨ ਨੂੰ ਵਧਾਇਆ ਹੈ, ਜਿਸਦੇ ਨਤੀਜਿਆਂ ਵਜੋਂ ਉਹ ਟੋਕਿਓ ਓਲੰਪਿਕਸ 2021 ਲਈ ਕੁਆਲੀਫਾਈ ਕਰਨ ’ਚ ਸਫਲ ਰਹੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਹੀ ਭਾਵੁਕ ਪਲ ਹਨ, ਕਿਉਂਕਿ ਉਨ੍ਹਾਂ ਦਾ ਇਹ ਸੁਪਨਾ ਰਿਹਾ ਹੈ ਕਿ ਉਹ ਆਪਣੇ ਵਿਦਿਆਰਥੀ ਖਿਡਾਰੀਆਂ ਨੂੰ ਓਲਪਿੰਕਸ ’ਚ ਖੇਡਦਿਆਂ ਦੇਖਣ।

ਉਨ੍ਹਾਂ ਇਹ ਵੀ ਦੱਸਿਆ ਕਿ ਭਵਾਨੀ ਦੇਵੀ ਨੇ ਵਿਸ਼ਵ ਰੈਂਕਿੰਗ ’ਚ ਆਪਣਾ 37ਵਾਂ ਸਥਾਨ ਕਾਇਮ ਰੱਖਿਆ ਅਤੇ ਭਾਰਤ ਦੀ ਪਹਿਲੀ ਅਜਿਹੀ ਖਿਡਾਰੀ ਬਣੀ ਜੋ ਕਿ ਓਲੰਪਿਕਸ ’ਚ ਫੈਂਸਿੰਗ ਖੇਡਾਂ ’ਚ ਭਾਰਤ ਵੱਲੋਂ ਖੇਡਣ ਲਈ ਗਈ, ਜੋ ਕਿ ਖ਼ੁਦ ’ਚ ਇਕ ਨਵਾਂ ਇਤਿਹਾਸ ਸਿਰਜਣ ਵਾਲੀ ਗੱਲ ਹੈ। ਉਨ੍ਹਾਂ ਪਿ੍ਰੰ. ਡਾ. ਮਹਿਲ ਸਿੰਘ, ਸ: ਛੀਨਾ ਅਤੇ ਡਾ. ਸੁਖਦੇਵ ਸਿੰਘ, ਡਾਇਰੈਕਟਰ ਆਫ਼ ਸਪੋਰਟਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਕੰਵਰ ਮਨਦੀਪ ਸਿੰਘ ਜਿੰਮੀ, ਦੀ ਪੂਰੀ ਟੀਮ ਅਤੇ ਕੋਚ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਗਵਰਨਿੰਗ ਕੌਂਸਲ, ਜੀ. ਐਨ. ਡੀ. ਯੂ. ਦੇ ਖੇਡ ਵਿਭਾਗ ਅਤੇ ਸਹਾਇਕ ਟੀਚਰਾਂ ਦੇ ਸਹਿਯੋਗ ਤੋਂ ਬਿਨ੍ਹਾਂ ਅਜਿਹਾ ਸਥਾਨ ਹਾਸਲ ਕਰ ਸਕਣਾ ਅਸੰਭਵ ਸੀ।

ਅੰਮਿ੍ਰਤਸਰ, 26 ਜੁਲਾਈ ( )¸ਸਿਰਮੌਰ ਸੰਸਥਾ ਖ਼ਾਲਸਾ ਕਾਲਜ ’ਚ ਐਮ. ਏ. ਅੰਗਰੇਜ਼ੀ ਦੀ ਵਿਦਿਆਰਥਣ ਭਵਾਨੀ ਦੇਵੀ ਨੇ ਟੋਕੀਓ ਵਿਖੇ ਚੱਲ ਰਹੀਆਂ ਉਲੰਪਿਕਸ ਖੇਡਾਂ ’ਚ ਇਤਿਹਾਸ ਸਿਰਜਦਿਆਂ ਨਾ ਸਿਰਫ਼ ਫ਼ੈਂਸਿੰਗ ’ਚ ਪਹਿਲੀ ਭਾਰਤੀ ਖਿਡਾਰੀ ਹੋਣ ਦਾ ਮਾਣ ਹਾਲ ਕੀਤਾ, ਸਗੋਂ ਗੇਮ ਪਹਿਲੀ ਪਾਰੀ ’ਚ ਜਿੱਤ ਹਾਸਲ ਕਰਕੇ ਮਾਣਮੱਤੀ ਸੰਸਥਾ ਦਾ ਨਾਮ ਵੀ ਉਚਾ ਕੀਤਾ ਹੈ।

ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ ਦੀ ਮੌਜ਼ੂਦਗੀ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਵਾਨੀ ਦੇਵੀ (27 ਸਾਲ), ਜੋ ਕਿ ਮੂਲ ਰੂਪ ’ਚ ਚੇਨਈ, ਤਮਿਲਨਾਡੂ ਪ੍ਰਾਂਤ ਨਾਲ ਸਬੰਧ ਰੱਖਦੀ ਹੈ, ਨੇ ਆਪਣੀ ਅਦਭੁੱਤ ਅਤੇ ਅਸਧਾਰਣ ਪ੍ਰਤਿਭਾ ਦਿਖਾਉਂਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਅੱਜ ਮਹਿਲਾਵਾਂ ਦੇ ਵਿਅਕਤੀਗਤ ਟੇਬਲ ਆਫ 64 ਦੇ ਮੁਕਾਬਲੇ ’ਚ ਟਿਊਨੀਸ਼ੀਆਂ ਦੇਸ਼ ਦੀ ਨਾਡੀਆ ਬੇਨ ਅਜ਼ੀਜ਼ੀ ਨੂੰ 15‐3 ਦੇ ਅੰਤਰ ਨਾਲ ਹਰਾ ਦਿੱਤਾ। ਉਨ੍ਹਾਂ ਦੱਸਿਆ ਕਿ ਭਵਾਨੀ ਦੇਵੀ ਇਹ ਖੇਡ ਆਪਣੇ ਸਕੂਲ ਸਮੇਂ ਤੋਂ ਹੀ ਖੇਡ ਰਹੀ ਹੈ ਅਤੇ ਓਲਪਿੰਕਸ ਲਈ ਕੁਆਲੀਫਾਈ ਕਰਨਾ ਉਸਦਾ ਸਭ ਤੋਂ ਵੱਡਾ ਸੁਪਨਾ ਸੀ। ਉਨ੍ਹਾਂ ਕਿਹਾ ਕਿ ਇਹ ਦਿਨ ਭਾਰਤ ਲਈ ਇਕ ਯਾਦਗਾਰੀ ਦਿਨ ਹੈ ਅਤੇ ਸਾਨੂੰ ਉਸਦੇ ਪ੍ਰਦਰਸ਼ਨ ’ਤੇ ਮਾਣ ਹੈ।

ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਾਜਿੰਦਰ ਮੋਹਨ ਸਿੰਘ ਛੀਨਾ ਨੇ ਵੀ ਖਿਡਾਰਣ ਭਵਾਨੀ ਦੇਵੀ ਨੂੰ ਉਸਦੇ ਯਾਦਗਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਸਨੇ ਆਪਣੇ ਖੇਡ ਪ੍ਰਦਰਸ਼ਨ ਨਾਲ ਇਤਿਹਾਸ ਸਿਰਜਿਆ ਹੈ। ਸ: ਛੀਨਾ ਨੇ ਕਿਹਾ ਕਿ ਉਹ ਪਹਿਲੀ ਅਜਿਹੀ ਭਾਰਤੀ ਫੈਂਸਰ ਬਣੀ ਹੈ ਜਿਸਨੇ ਓਲੰਪਿਕਸ ਖੇਡਾਂ ਲਈ ਇਸ ਗੇਮ ਲਈ ਕੁਆਲੀਫਾਈ ਕੀਤਾ ਹੈ। ਉਹ ਇਸ ਦੌਰਾਨ ਸੰਸਥਾ ਵਿਖੇ ੳਚੇਰੀ ਸਿੱਖਿਆ ਹਾਸਲ ਕਰ ਰਹੀ ਸੀ ਉਸਦੇ ਨਾਲ ਹੀ ਉਹ ਵੱਡੇ ਪੱਧਰ ’ਤੇ ਇਟਲੀ ਵਿਖੇ ਟ੍ਰੇਨਿੰਗ ਪ੍ਰਾਪਤ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਉਸਨੇ ਇਸ ਸੰਸਥਾ ’ਚ ਵਿੱਦਿਅਕ ਸੈਸ਼ਨ 2017‐18 ਅਤੇ 2018‐19 ’ਚ ਦਾਖਲਾ ਲਿਆ।

ਪਿ੍ਰੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਦਾ ਨਿਸ਼ਾਨੇਬਾਜ ਦਿਵਿਆਂਸ਼ ਸਿੰਘ ਪਨਵਰ, ਜੋ ਕਿ ਬੀ.ਐਸ.ਸੀ (ਭਾਗ‐1) ਦਾ ਵਿਦਿਆਰਥੀ ਹੈ, ਵੀ ਓਲੰਪਿਕ ਖੇਡਾਂ ’ਚ 10 ਮੀਟਰ ਏਅਰ ਰਾਇਫਲ ਇੰਵਟ ’ਚ ਭਾਗ ਲੈਂਦਿਆਂ 622.8 ਅੰਕਾਂ ਨਾਲ 32ਵਾਂ ਸਥਾਨ ਹਾਸਲ ਕੀਤਾ ਹੈ ਅਤੇ ਸਾਨੂੰ ਉਸ ਤੋਂ ਵੀ ਬਹੁਤ ਸਾਰੀਆਂ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਇਹ ਯਾਦਗਾਰੀ ਪਲ ਹਨ ਕਿ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ’ਚ ਆਪਣੀ ਜਗ੍ਹਾਂ ਬਣਾਉਂਦਿਆਂ ਦੇਖਣਾ। ਉਨ੍ਹਾਂ ਕਿਹਾ ਕਿ ਭਵਾਨੀ ਦੇਵੀ ਅਤੇ ਵਿਦਿਆਂਸ਼ ਕਾਲਜ ਦੀ ਲਗਾਤਾਰ ਖੇਡਾਂ ’ਚ ਜਿੱਤ ਦੀ ਪ੍ਰੰਪਰਾ ਨੂੰ ਕਾਇਮ ਰੱਖ ਰਹੇ ਹਨ।
ਇਸ ਮੌਕੇ ਡਾ. ਦਲਜੀਤ ਸਿੰਘ ਨੇ ਕਿਹਾ ਫੈਂਸਿੰਗ ਦੀ ਖਿਡਾਰਣ ਬੀਬੀ ਭਵਾਨੀ ਦੇਵੀ ਅਤੇ ਨਿਸ਼ਾਨੇਬਾਜ਼ ਦਿਵਿਆਂਸ਼ ਨੇ ਪਿਛਲੇ ਮੁਕਾਬਲਿਆਂ ’ਚ ਕੀਤੇ ਪ੍ਰਦਰਸ਼ਨ ਨੂੰ ਵਧਾਇਆ ਹੈ, ਜਿਸਦੇ ਨਤੀਜਿਆਂ ਵਜੋਂ ਉਹ ਟੋਕਿਓ ਓਲੰਪਿਕਸ 2021 ਲਈ ਕੁਆਲੀਫਾਈ ਕਰਨ ’ਚ ਸਫਲ ਰਹੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਹੀ ਭਾਵੁਕ ਪਲ ਹਨ, ਕਿਉਂਕਿ ਉਨ੍ਹਾਂ ਦਾ ਇਹ ਸੁਪਨਾ ਰਿਹਾ ਹੈ ਕਿ ਉਹ ਆਪਣੇ ਵਿਦਿਆਰਥੀ ਖਿਡਾਰੀਆਂ ਨੂੰ ਓਲਪਿੰਕਸ ’ਚ ਖੇਡਦਿਆਂ ਦੇਖਣ।

ਉਨ੍ਹਾਂ ਇਹ ਵੀ ਦੱਸਿਆ ਕਿ ਭਵਾਨੀ ਦੇਵੀ ਨੇ ਵਿਸ਼ਵ ਰੈਂਕਿੰਗ ’ਚ ਆਪਣਾ 37ਵਾਂ ਸਥਾਨ ਕਾਇਮ ਰੱਖਿਆ ਅਤੇ ਭਾਰਤ ਦੀ ਪਹਿਲੀ ਅਜਿਹੀ ਖਿਡਾਰੀ ਬਣੀ ਜੋ ਕਿ ਓਲੰਪਿਕਸ ’ਚ ਫੈਂਸਿੰਗ ਖੇਡਾਂ ’ਚ ਭਾਰਤ ਵੱਲੋਂ ਖੇਡਣ ਲਈ ਗਈ, ਜੋ ਕਿ ਖ਼ੁਦ ’ਚ ਇਕ ਨਵਾਂ ਇਤਿਹਾਸ ਸਿਰਜਣ ਵਾਲੀ ਗੱਲ ਹੈ। ਉਨ੍ਹਾਂ ਪਿ੍ਰੰ. ਡਾ. ਮਹਿਲ ਸਿੰਘ, ਸ: ਛੀਨਾ ਅਤੇ ਡਾ. ਸੁਖਦੇਵ ਸਿੰਘ, ਡਾਇਰੈਕਟਰ ਆਫ਼ ਸਪੋਰਟਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਕੰਵਰ ਮਨਦੀਪ ਸਿੰਘ ਜਿੰਮੀ, ਦੀ ਪੂਰੀ ਟੀਮ ਅਤੇ ਕੋਚ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਗਵਰਨਿੰਗ ਕੌਂਸਲ, ਜੀ. ਐਨ. ਡੀ. ਯੂ. ਦੇ ਖੇਡ ਵਿਭਾਗ ਅਤੇ ਸਹਾਇਕ ਟੀਚਰਾਂ ਦੇ ਸਹਿਯੋਗ ਤੋਂ ਬਿਨ੍ਹਾਂ ਅਜਿਹਾ ਸਥਾਨ ਹਾਸਲ ਕਰ ਸਕਣਾ ਅਸੰਭਵ ਸੀ।

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ 'ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ 'ਚੋਂ 13ਵਾਂ ਰੈਂਕ ਹਾਸਲ ਕੀਤਾ

ਨਵਰੀਤ ਕੌਰ ਨੇ ਸਰਕਾਰੀ ਸਕੂਲ ਖਿਆਲਾ ਕਲਾਂ ਦੀ 12 ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅਕਾਲ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੇ ਸਾਲਾਨਾ ਇਨਾਮ ਵੰਡ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ

ਵਿਧਾਨ ਸਭਾ ਸਪੀਕਰ ਅਤੇ ਪਸ਼ੂ ਪਾਲਣ ਮੰਤਰੀ ਨੇ ਗਡਵਾਸੂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਰਿਟ ਸਰਟੀਫ਼ਿਕੇਟ ਅਤੇ ਸੋਨ ਤਮਗ਼ੇ ਵੰਡੇ

ਸਿੱਖਿਆ ਸੰਸਥਾਵਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਮੁੱਖ ਮੰਤਰੀ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਮਨਾਇਆ ਯੋਗ ਉਤਸਵ

ਸਰਕਾਰੀ ਕਾਲਜ ਲੜਕੀਆਂ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ

ਇੰਟੈਕ ਅੰਮ੍ਰਿਤਸਰ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਵਰਚੁਅਲ ਲੈਬਾਂ ਦੇ ਨੋਡਲ ਕੇਂਦਰ ਦੀ ਹੋਈ ਸਥਾਪਨਾ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ ਕਰਵਾਇਆ ਗਿਆ