Sunday, August 14, 2022

Campus Buzz

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਟੈਕਨਾਲੋਜੀ ਵਿਖੇ ਪੌਦੇ ਲਗਾਏ ਗਏ

PUNJAB NEWS EXPRESS | September 11, 2021 09:06 PM

ਅੰਮ੍ਰਿਤਸਰ:ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲ’ਜੀ, ਰਣਜੀਤ ਐਵੀਨਿਊ ਵਿਖੇ ਪੌਦਾਕਰਨ ਮੁਹਿੰਮ ਦਾ ਆਗਾਜ਼ ਕੀਤਾ ਗਿਆ, ਜਿਸ ’ਚ ਵੱਖ-ਵੱਖ ਕਿਸਮਾਂ ਦੇ 100 ਪੌਦੇ ਲਗਾਏ ਗਏ। ਕਾਲਜ ਦੀ ਡਾਇਰੈਕਟਰ-ਪਿ੍ਰੰਸੀਪਲ ਡਾ. ਮੰਜੂ ਬਾਲਾ ਨੇ ਕਿਹਾ ਕਿ ਕਾਲਜ ਨੇ ਆਮਦਨ‐ਕਰ ਵਿਭਾਗ ਦੇ ਸਹਿਯੋਗ ਨਾਲ ਕੈਂਪਸ ਨੂੰ ਵਾਤਾਵਰਣ ਪੱਖੀ ਅਤੇ ਹਰਿਆਲੀ ਭਰਿਆ ਬਣਾਉਣ ਦੇ ਲਈ ਯਤਨ ਕੀਤੇ ਹਨ। ਇਸ ਮੌਕੇ ਮੁੱਖ ਮਹਿਮਾਨ ਰੋਹਿਤ ਮਹਿਰਾ, ਵਧੀਕ ਇਨਕਮ ਟੈਕਸ ਕਮਿਸ਼ਨਰ, ਜੋ ‘ਗ੍ਰੀਨ ਮੈਨ’ ਵਜੋਂ ਮਸ਼ਹੂਰ ਹਨ, ਨੇ ਕਾਲਜ ਦੇ ਵਾਤਾਵਰਣ ਦੀ ਸਾਂਭ‐ਸੰਭਾਲ ਸਬੰਧੀ ਯਤਨਾਂ ਦੀ ਸ਼ਲਾਘਾ ਕੀਤੀ।

ਡਾ. ਮਹਿਰਾ ਜੋ ਕਿ 1000 ਤੋਂ ਵੱਧ ਸੂਖਮ ਜੰਗਲ ਸਥਾਪਿਤ ਕਰਨ ਅਤੇ 9 ਲੱਖ ਤੋਂ ਵੱਧ ਰੁੱਖ ਲਗਾਉਣ ਲਈ ਪ੍ਰਸਿੱਧ ਹਨ, ਨੇ ਕਿਹਾ ਕਿ ਧਰਤੀ ਦੀ ਵਾਤਾਵਰਣ ਪ੍ਰਣਾਲੀ ਅਸੰਤੁਲਿਤ ਹੋ ਚੁੱਕੀ ਹੈ, ਜੋ ਕਿ ਸਮੂਹ ਮਨੁੱਖਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਵੱਲ ਧਿਆਨ ਦੇਈਏ ਅਤੇ ਇਕ ਬੇਹਤਰ ਵਾਤਾਵਰਣ ਬਣਾਉਣ ਲਈ ਕੰਮ ਕਰੀਏ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਜੀਵਨਕਾਲ ’ਚ ਘੱਟੋ ਘੱਟ ਇਕ ਰੁੱਖ ਲਗਾਉਣਾ ਚਾਹੀਦਾ ਹੈ।

ਇਸ ਮੌਕੇ ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਰੁੱਖ ਜ਼ਿੰਦਗੀ, ਪ੍ਰਗਤੀ, ਸੁੰਦਰਤਾ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਰੁੱਖ ਸਾਡੇ ਲਈ ਆਕਸੀਜ਼ਨ ਛੱਡਦੇ ਹਨ ਤਾਂ ਜੋ ਅਸੀ ਜਿਉਂਦੇ ਰਹਿ ਸਕੀਏ। ਇਸ ਲਈ ਹਰੇਕ ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਘੱਟੋ ਘੱਟ ਇਕ ਪੌਦਾ ਲਗਾ ਕੇ ਉਸਦੀ ਸਾਂਭ ਸੰਭਾਲ ਕਰੇ।

ਇਸ ਮੌਕੇ ਕਿੰਨੂ, ਜਾਮੁਨ, ਅੰਜੀਰ, ਨਿੰਬੂ, ਅੰਬ, ਨਾਸ਼ਪਤੀ ਅਤੇ ਅਮਰੂਦ ਦੇ ਪੌਦੇ ਲਗਾਏ ਗਏ। ਇਸ ਮੁਹਿੰਮ ਦੌਰਾਨ ਡਾ. ਮਹਿੰਦਰ ਸੰਗੀਤਾ ਡੀਨ, ਅਕਾਦਮਿਕ, ਡਾ. ਰਿਪਿਨ ਕੋਹਲੀ ਡੀਨ ਰਿਸਰਚ ਅਤੇ ਕੰਨਸਲਟੈਂਸੀ, ਇੰਜ਼: ਬਿਕਰਮਜੀਤ ਸਿੰਘ ਰਜਿਸਟਰਾਰ, ਇੰਜ਼: ਕਰਨਬੀਰ ਸਿੰਘ, ਸ਼੍ਰੀ ਪੀ. ਪ੍ਰਸ਼ਾਂਤ, ਇੰਜ਼: ਗੁਰਚਰਨ ਸਿੰਘ, ਸਾਹਿਲ ਅਰੋੜਾ, ਪ੍ਰਨੀਤ ਕੌਰ ਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।

Have something to say? Post your comment

Campus Buzz

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿੱਤੀਆਂ ਦੋਵੇਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਆਰਟਿਸਟਿਕ ਜ਼ਿਮਨਾਸਟਿਕਸ (ਲੜਕੀਆਂ) ਅਤੇ ਰਿਦਮਿਕ ਜ਼ਿਮਨਾਸਟਿਕਸ (ਲੜਕੀਆਂ) ਚੈਂਪੀਅਨਸ਼ਿਪ

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਪੰਜਾਬੀ ਭਾਸ਼ਾ ਵਿਚ ਇੰਜੀਨੀਅਰਿੰਗ ਵਿਸ਼ੇ ਦੀ ਤਕਨੀਕੀ ਸ਼ਬਦਾਵਲੀ ਦਾ ਨਿਰਮਾਣ ਕਰਨ ਹਿਤ ਪੰਜ-ਰੋਜ਼ਾ ਵਰਕਸ਼ਾਪ ਦਾ ਆਰੰਭ

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਅਤੇ ਭੈਣ ਜੀ ਹਰਿੰਦਰ ਕੌਰ ਦਾ ਢਾਹਾਂ-ਕਲੇਰਾਂ ਪੁੱਜਣ ਮੌਕੇ ਨਿੱਘਾ ਸਵਾਗਤ

ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਦਾ 58ਵਾਂ ਸਾਲਾਨਾ ਖੇਡ ਸਮਾਰੋਹ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਔਰਤਾਂ ਲਈ 15 ਰੋਜ਼ਾ ਡੇਅਰੀ ਫਾਰਮਿੰਗ ਸਿਖਲਾਈ ਪ੍ਰੋਗਰਾਮ ਸੰਪੰਨ

ਮਨਜੀਤ ਸਿੰਘ ਨੇ ‘ਡਿਜੀਟਲ ਕ੍ਰਾਂਤੀ’ ਨੂੰ ਭਾਰਤੀ ਅਰਥ ਵਿਵਸਥਾ ’ਚ ਇਕ ਵੱਡਾ ਫ਼ੇਰਬਦਲ ਦੱਸਿਆ

ਖ਼ਾਲਸਾ ਕਾਲਜ ‘ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ’ ਮੇਲੇ ਦਾ 7ਵਾਂ ਦਿਨ

ਖ਼ਾਲਸਾ ਕਾਲਜ ਵਿਖੇ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 2022’ ਦਾ 6ਵਾਂ ਦਿਨ

ਖ਼ਾਲਸਾ ਕਾਲਜ ਵਿਖੇ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ ਚੌਥਾ ਦਿਨ

ਓ.ਪੀ.ਐੱਲ ਸਕੂਲ 'ਚ ਲੱਗਿਆ ਸਮਾਜਿਕ - ਅੰਗਰੇਜ਼ੀ ਮੇਲਾ