Wednesday, December 08, 2021

Campus Buzz

ਖਾਲਸਾ ਕਾਲਜ ਦੇ ਵਿੱਦਿਆਰਥੀਆਂ ਦੀ ਬਹੁ‐ਰਾਸ਼ਟਰੀ ਕੰਪਨੀਆਂ ’ਚ ਹੋਈ ਪਲੇਸਮੈਂਟ

PUNJAB NEWS EXPRESS | September 28, 2021 07:59 PM

ਅੰਮ੍ਰਿਤਸਰ:ਖਾਲਸਾ ਕਾਲਜ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਸੈਲ ਅਤੇ ਡੀ‐ਹਿਊਜ਼ ਪ੍ਰਾਈਵੇਟ ਲਿਮਟਿਡ, ਜੋ ਕਿ ਐਨੀਮਲ ਫੀਡ ਇੰਡਸਟਰੀ ਦੀ ਇਕ ਪ੍ਰਮੁੱਖ ਅੰਤਰਰਾਸ਼ਟਰੀ ਸੰਸਥਾ ਹੈ, ਵੱਲੋਂ ਇਕ ਕੈਂਪਸ ਪਲੇਸਮੈਂਟ ਡਰਾਇਵ ਆਯੋਜਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ ਪਲੇਸਮੈਂਟ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕੰਪਨੀ ਦੇ ਅਧਿਕਾਰੀ ਕਾਮਰਸ ਅਤੇ ਐਗਰੀਕਲਚਰ ਦੇ ਗ੍ਰੈਜੂਏਟ, ਪੋਸਟ ਗ੍ਰੈਜੂਏਟ ਦੇ 2021 ’ਚ ਪਾਸਆਊਟ ਹੋਣ ਵਾਲੇ ਵਿਦਿਆਰਥੀਆਂ ਨੂੰ ਸੇਲਜ਼ ਅਤੇ ਮਾਰਕੀਟਿੰਗ ਆਫਿਸਰ, ਐਗਜ਼ੀਕਿਊਟਿਵ ਦੇ ਅਹੁੱਦਿਆਂ ’ਤੇ 3 ਲੱਖ ਰੁਪਏ ਸਲਾਨਾ ਵੇਤਨ ਤੱਕ ਪਲਸ ਇੰਸੈਟਿਵਸ ’ਤੇ ਭਰਤੀ ਕਰਨ ਲਈ ਕੈਂਪਸ ਵਿਖੇ ਆਏ।

ਇਸ ਮੌਕੇ ਪਿ੍ਰੰ: ਡਾ. ਮਹਿਲ ਸਿੰਘ ਨੇ ਚੁਣੇ ਹੋਏ ਵਿਦਿਆਰਥੀਆਂ ਅਤੇ ਪਲੇਸਮੈਂਟ ਟੀਮ ਨੂੰ ਮੁਬਾਰਕਬਾਦ ਦਿੱਤੀ ਦਿੰਦਿਆਂ ਕਿਹਾ ਕਿ ਅਜਿਹੇ ਬਹੁ‐ਰਾਸ਼ਟਰੀ ਬ੍ਰਾਂਡਜ਼ ’ਚ ਵਿੱਦਿਆਰਥੀਆਂ ਦੀ ਚੋਣ ਹੋਣਾ ਕਾਲਜ ਲਈ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ 45 ਮਿੰਟ ਮਿਆਦ ਦੇ ਆਨਲਾਈਨ ਟੈਸਟ ਲੈਣ ਤੋਂ ਪਹਿਲਾਂ ‘ਡੀ ਹਿਊਜ਼ ਪ੍ਰਾਈਵੇਟ ਲਿਮਟਿਡ ਕੰਪਨੀ’ ਦੇ ਪ੍ਰਤੀਨਿਧੀਆਂ ਨੇ ਪ੍ਰੀ‐ਪਲੇਸਮੈਂਟ ਗੱਲਬਾਤ ਕੀਤੀ। ਜਿਨ੍ਹਾਂ ’ਚ 17 ਵਿੱਦਿਆਰਥੀਆਂ ਨੂੰ ਉਨ੍ਹਾਂ ਦੇ ਆਨਲਾਈਨ ਟੈਸਟ ਦੇ ਪ੍ਰਦਰਸ਼ਨ ਦੇ ਅਧਾਰ ਤੇ ਸ਼ਾਰਟਲਿਸਟ ਕੀਤਾ ਗਿਆ। ਫਿਰ ਐਚ. ਆਰ. ਸਾਕਸ਼ਾਤਕਾਰ ਦਾ ਦੌਰ 17 ਵਿਦਿਆਰਥੀਆਂ ਨਾਲ ਸ਼ੁਰੂ ਹੋਇਆ, ਜਿਸ ’ਚੋਂ 5 ਵਿਦਿਆਰਥੀਆਂ ਦਾ ਪ੍ਰਦਰਸ਼ਨ ਬਹੁਤ ਹੀ ਵਧੀਆ ਰਿਹਾ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ 3 ਵਿਦਿਆਰਥੀ ਆਫ਼ ਕੈਂਪਸ ਪਲੇਸਮੈਂਟ ਡਰਾਇਵ ’ਚੋਂ ਵੀ ਚੁਣੇ ਗਏ। ਇੰਨ੍ਹਾਂ 3 ਵਿਦਿਆਰਥੀਆਂ ’ਚੋਂ ਇਕ ਵਿਦਿਆਰਥੀ (ਬੀ. ਐਸ. ਸੀ. ਨਾਨ‐ਮੈਡੀਕਲ) ਦੀ ਪਲੇਸਮੈਂਟ ‘ਸਿਸਟਾ ਕੇਅਰ ਰੈਮੀਡੀਜ’, ਜੋ ਕਿ ਇਕ ਫਾਰਮਾਸਿਊਟੀਕਲ ਕੰਪਨੀ ਹੈ, ’ਚ ਅਤੇ 2 ਵਿਦਿਆਰਥੀਆਂ ਦੀ ਪਲੇਸਮੈਂਟ ‘ਕੋਡ ਅਪਟੀਮਲ ਸਲਿਊਸ਼ਨਜ਼’, ਜੋ ਕਿ ਆਈ.ਟੀ. ਅਧਾਰਿਤ ਕੰਪਨੀ ਹੈ, ਦੇ ਲਈ ਹੋਈ।

ਇਸ ਮੌਕੇ ਪ੍ਰੋ: ਹਰਭਜਨ ਸਿੰਘ ਡਾਇਰੈਕਟਰ, ਟ੍ਰੇਨਿੰਗ ਐਂਡ ਪਲੇਸਮੈਂਟ ਸੈਲ ਨੇ ਪ੍ਰਿੰ: ਡਾ. ਮਹਿਲ ਸਿੰਘ ਵੱਲੋਂ ਸਹਿਯੋਗ ਅਤੇ ਡੀ ਹਿਊਜ਼ ਪ੍ਰਾਈਵੇਟ ਲਿਮਿਟਡ ਕੰਪਨੀ ਦੇ ਅਧਿਕਾਰੀਆਂ ਦਾ ਕਾਲਜ ਕੰਪਲੈਕਸ ’ਚ ਪਲੇਸਮੈਂਟ ਡਰਾਈਵ ਆਯੋਜਿਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ’ਚ ਹੋਰ ਵੀ ਰਾਸ਼ਟਰੀ ਅਤੇ ਬਹੁ‐ਰਾਸ਼ਟਰੀ ਕੰਪਨੀਆਂ ਨੂੰ ਕਾਲਜ ਵਿਖੇ ਪਲੇਸਮੈਂਟ ਡਰਾਈਵ ਲਈ ਸੱਦਾ ਦਿੱਤਾ ਜਾਵੇਗਾ। ਇਸ ਮੌਕੇ ਡਾ: ਅਨੁਪ੍ਰੀਤ ਕੌਰ, ਅਸਿਸਟੈਂਟ ਪਲੇਸਮੈਂਟ ਡਾਇਰੈਕਟਰ, ਪਲੇਸਮੈਂਟ ਕੋ‐ਆਰਡੀਨੇਟਰਜ਼ ਪ੍ਰ੍ਰੋ: ਰਵੀ ਪਟਨੀ ਅਤੇ ਪ੍ਰੋ: ਗੁਨੀਤ ਕੌਰ ਨੇ ਇਸ ਇਵੈਂਟ ’ਚ ਤਾਲਮੇਲ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਪਿ੍ਰੰ: ਡਾ. ਮਹਿਲ ਸਿੰਘ ਅਤੇ ਡਾਇਰੈਕਟਰ ਹਰਭਜਨ ਸਿੰਘ ਨੇ ਆਏ ਪ੍ਰਤੀਨਿਧੀਆਂ ਦਾ ਪੌਦੇ ਦੇ ਕੇ ਸਵਾਗਤ ਕੀਤਾ।

Have something to say? Post your comment

Campus Buzz

ਸਿੱਖਿਆ ਸਮਾਜ ਨੂੰ ਬਦਲਣ ਦਾ ਇਕ ਸਾਧਨ ਹੈ : ਉਪ ਕੁਲਪਤੀ ਪ੍ਰੋ : ਅਰਵਿੰਦ

ਖਾਲਸਾ ਕਾਲਜ ਵਿਖੇ 114ਵੀਂ ਕਾਨਵੋਕੇਸ਼ਨ ’ਚ 1700 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਬੰਗਾ ਨੂੰ ਮੁੱਖ ਮੰਤਰੀ ਵੱਲੋਂ 132 ਕਰੋੜ ਰੁਪਏ ਦਾ ਤੋਹਫ਼ਾ, ਸਰਹਾਲ ਰਾਣੂਆਂ ਵਿਖੇ ਨਵਾਂ ਡਿਗਰੀ ਕਾਲਜ ਅਤੇ ਖਟਕੜ ਕਲਾ ਵਿਖੇ ਬਣੇਗਾ ਇੰਟੈਗਰੇਟਿਡ ਖੇਡ ਸਟੇਡੀਅਮ

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ‘ਅਧਿਆਪਨ ਸਿਖਲਾਈ‐ਸਿੱਖਿਆ’ ’ਤੇ ਸੈਮੀਨਾਰ ਆਯੋਜਿਤ

ਖਾਲਸਾ ਸੰਸਥਾਵਾਂ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਜਾਇਆ ਵਿਸ਼ਾਲ ‘ਨਗਰ ਕੀਰਤਨ’

ਪੰਜਾਬ ਐਸ.ਸੀ. ਕਮਿਸ਼ਨ ਦੇ ਦਖ਼ਲ ਪਿੱਛੋਂ ਪੀ.ਟੀ.ਯੂ. ਦੇ ਡਿਪਟੀ ਰਜਿਸਟਰਾਰ ਨੂੰ ਮਿਲਿਆ ਇਨਸਾਫ਼

ਕਾਲਜਿਜ਼ ਫੈਡਰੇਸ਼ਨ ਨੇ ਪੰਜਾਬ ਸਰਕਾਰ ਦੇ ਪ੍ਰਸਤਾਵਿਤ ਕਾਲਜ ਸੋਧ ਬਿੱਲ ’ਤੇ ਜਤਾਇਆ ਤਿੱਖਾ ਵਿਰੋਧ

2 ਰੋਜ਼ਾ ‘6ਵਾਂ ਖ਼ਾਲਸਾ ਕਾਲਜ ਯੂਥ ਫੈਸਟੀਵਲ–2021’ ਯਾਦਗਾਰੀ ਹੋ ਨਿੱਬੜਿਆ

ਵੋਟਰ ਸਾਖਰਤਾ, ਵੋਟਰ ਰਜਿਸਟ੍ਰੇਸ਼ਨ ਅਤੇ ਵੋਟਰਾਂ ਦੇ ਕੋਵਿਡ ਤੋਂ ਬਚਾਓ ਲਈ ਜਾਗਰੂਕਤਾ ਲਈ ਤੁਰੀ ਜ਼ਿਲ੍ਹਾ ਸਵੀਪ ਟੀਮ

ਏਡਿਡ-ਕਾਲਜ ਮੈਨੇਜਮੈਂਟ ਫ਼ੈਡਰੇਸ਼ਨ ਨੇ ਉੱਚ ਸਿੱਖਿਆ ’ਤੇ ਸੂਬਾ ਸਰਕਾਰ ਵਲੋਂ ਲਾਈ ਜਾ ਰਹੀ ਢਾਹ ’ਤੇ ਜਤਾਈ ਚਿੰਤਾ