Friday, March 29, 2024
ਤਾਜਾ ਖਬਰਾਂ
ਹੋਲੇ-ਮਹੱਲੇ ਮੌਕੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ 10ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲੇ25,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂਜਨਤਕ ਜਥੇਬੰਦੀਆਂ ਵੱਲੋਂ 23 ਮਾਰਚ ਨੂੰ ਬਰਨਾਲਾ ਦੀ 'ਸ਼ਹੀਦੀ ਕਾਨਫਰੰਸ' ਦੀਆਂ ਤਿਆਰੀਆਂ ਮੁਕੰਮਲ 2 ਲੱਖ ਰੁਪਏ ਦਾ ਇਨਾਮੀ ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਨੂੰ ਜਿਲ੍ਹਾ ਫਾਜਿਲਕਾ ਦੀ ਪੁਲਿਸ ਵੱਲੋਂ ਵਾਰਾਨਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕਰਨ ਵਿੱਚ ਮਿਲੀ ਸਫਲਤਾਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪ੍ਰੈਸ ਕਾਨਫਰੰਸ:  ਸਿਬਿਨ ਸੀ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਪ੍ਰਗਟਾਈਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰਨ ਦੇ ਨਿਰਦੇਸ਼, ਰੋਪੜ ਰੇਂਜ ਅਤੇ ਬਾਰਡਰ ਰੇਂਜ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਹਟਾਉਣ ਦੇ ਨਿਰਦੇਸ਼ 

Campus Buzz

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਤਿਆਰ ਕੀਤਾ ਦੁਨੀਆ ਦਾ ਪਹਿਲਾ ਗੂੰਗੇ ਤੇ ਬੋਲੇ ਲੋਕਾਂ ਲਈ ਘੋਸ਼ਣਾਵਾਂ ਕਰਨ ਵਾਲਾ ਸੋਫਟਵੇਅਰ

ਪੰਜਾਬ ਨਿਊਜ਼ ਐਕਸਪ੍ਰੈਸ | December 03, 2020 08:14 PM

ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਵਿਭਾਗ ਦਾ ਰਿਸਰਚ ਸੈਂਟਰ (Research Centre for Technology Development for Differently Abled Persons) ਗੂੰਗੇ ਤੇ ਬਹਿਰੇ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਲਗਾਤਾਰ ਸੋਫਟਵੇਅਰ ਤਿਆਰ ਕਰ ਰਿਹਾ ਹੈ। ਇਹ ਰਿਸਰਚ ਸੈਂਟਰ ਭਾਰਤ ਦਾ ਪਹਿਲਾ ਅਜਿਹਾ ਸੈਂਟਰ ਹੈ ਜਿਸ ਨੇ ਮਾਰਚ 2011 ਵਿਚ ਦੋ ਮੋਬਾਈਲ ਤੇ ਚੱਲਣ ਵਾਲੀਆਂ ਐਪਲੀਕੈਸ਼ਨਾਂ ਬਣਾਈਆਂ। ਇਕ ਐਪਲੀਕੈਸ਼ਨ ਅੰਨ੍ਹੇ ਲੋਕਾਂ ਨੂੰ ਰੰਗ ਦੱਸਣ ਵਾਲੀ ਹੈ ਤੇ ਦੂਸਰੀ ਅਪੰਗ ਬੱਚਿਆਂ ਦੀ ਅਸੈੱਸਮੇਂਟ ਪੰਜਾਬੀ ਵਿਚ ਕਰਨ ਵਾਲੀ ਹੈ।  ਇਹ ਦੋਵੇਂ ਸੋਫਟਵੇਅਰ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਸਲਰ ਡਾ. ਬੀ  ਐੱਸ ਘੁੱਮਣ ਨੇ ਰਿਲੀਜ  ਕੀਤੇ।

ਇਸ ਤੋਂ ਪਹਿਲਾ 2017 ਵਿਚ 3 ਦਸੰਬਰ (ਵਰਲਡ ਡਿਸਬਿਲਟੀ ਡੇ ) ਨੂੰ ਡਾ ਵਿਸ਼ਾਲ ਗੋਇਲ ਅਤੇ ਡਾ ਲਲਿਤ ਗੋਇਲ ਵੱਲੋਂ ਸਧਾਰਨ ਵਾਕ ਨੂੰ ਸੰਕੇਤਕ ਭਾਸ਼ਾ ਵਿਚ ਬਦਲਣ  ਵਾਲਾ ਭਾਰਤ ਦਾ ਪਹਿਲਾ ਸੋਫਟਵੇਅਰ ਰਿਲੀਜ ਕੀਤਾ ਗਿਆ। ਡਾ  ਗੋਇਲ ਦੀ ਰਿਸਰਚ ਟੀਮ ਦਿਨ ਰਾਤ ਇਕ ਕਰ ਕੇ ਕੰਮ ਕਰ ਰਹੀ ਹੈ ਤਾਂ ਕਿ  ਇਸ ਸੋਫਟਵੇਅਰ ਨੂੰ ਗੁੰਝਲਦਾਰ ਅਤੇ ਮਿਸ਼ਰਿਤ ਵਾਕਾਂ  ਲਈ  ਵੀ ਤਿਆਰ ਕੀਤਾ ਜਾ ਸਕੇ। ਇਸ ਕੰਮ ਲਈ ਡਾ  ਵਿਸ਼ਾਲ ਗੋਇਲ ਅਤੇ  ਡਾ ਲਲਿਤ ਗੋਇਲ ਨਾਲ PhD ਰਿਸਰਚ ਸਕਾਲਰ ਦੀਪਾਲੀ ਗੋਇਲ , MPhil/MTech  ਰਿਸਰਚ ਸਕਾਲਰ ਅਮਨਦੀਪ ਕੌਰ ਅਤੇ ਗੁਰਦੀਪ ਕੌਰ, ਅਤੇ ਅੰਗਰੇਜ਼ੀ ਨੂੰ ਭਾਰਤੀ ਸੰਕੇਤਿਕ ਭਾਸ਼ਾ ਵਿਚ ਬਦਲਣ  ਦੀ ਮਾਹਰ ਕਰਿਸ਼ਮਾ ਦਿਨ ਰਾਤ ਇਸ ਕਰ ਕੇ ਕੰਮ ਕਰ ਰਹੇ ਹਨ।
 
ਇਸ ਕੰਮ ਨੂੰ ਪੂਰਾ ਕਰਨ ਲਈ ਬਹੁਤ ਸਾਰੀਆਂ ਚੁਣੌਤੀਆਂ ਸਨ ਜਿਵੇਂ ਕਿ ਭਾਰਤੀ ਸੰਕੇਤਿਕ ਭਾਸ਼ਾ ਦੇ  ਵਿਆਕਰਣ ਦੇ ਨਿਯਮ ਜੋ ਗੁੰਝਲਦਾਰ ਅਤੇ ਮਿਸ਼ਰਿਤ ਵਾਕਾਂ  ਲਈ ਮਾਨਕ  ਨਹੀਂ ਹਨ।  ਭਾਰਤੀ ਸੰਕੇਤਿਕ ਭਾਸ਼ਾ ਦਾ ਸ਼ਬਦਕੋਸ਼ ਬਹੁਤ ਜਿਆਦਾ ਵਿਕਸਿਤ ਨਹੀਂ ਹੈ ਅਤੇ  ਬਹੁਤ ਸਾਰੇ ਸ਼ਬਦਾਂ ਦੇ ਵੀਡੀਓ ਵੀ ਉਪਲੱਬਧ ਨਹੀਂ ਹਨ। ਡਾ  ਵਿਸ਼ਾਲ ਨੇ ਦੱਸਿਆ,   ਇਸ ਕੰਮ ਨੂੰ ਨੇਪਰੇ ਚੜਾਉਣ ਲਈ ਸਾਡੇ ਕੋਲ ਕੋਈ ਗ੍ਰਾਂਟ ਉਪਲੱਬਧ  ਨਹੀਂ ਸੀ। ਬਿਨਾਂ  ਗ੍ਰਾਂਟ ਤੋਂ ਇਸ ਕੰਮ ਨੂੰ ਨੇਪਰੇ ਚੜਾਉਣਾ ਨਾਮੁਮਕਿਨ ਜਿਹਾ ਲੱਗਦਾ ਸੀ ਪਰ  ਸਾਡੀ ਟੀਮ ਦੇ ਸਾਰੇ ਸਾਥੀਆਂ ਨੇ 3 ਸਾਲ ਸਿਰ  ਸੁੱਟ  ਕੇ ਕੰਮ ਕੀਤਾ ਤੇ ਇਸ ਮੁਸ਼ਕਲ ਕੰਮ ਨੂੰ ਕਰ ਦਿਖਾਇਆ।

 ਡਾ ਵਿਸ਼ਾਲ ਗੋਇਲ ਅਤੇ ਡਾ  ਲਲਿਤ ਗੋਇਲ ਵਲੋਂ ਗੂੰਗੇ ਤੇ ਬੋਲੇ ਲੋਕਾਂ ਲਈ ਜਨਤਕ ਥਾਵਾਂ ਤੇ ਘੋਸ਼ਣਾ ਕਰਨ  ਵਾਲਾ ਸੋਫਟਵੇਅਰ ਤਿਆਰ ਕੀਤਾ ਗਿਆ ਹੈ। ਇਹ ਸੋਫਟਵੇਅਰ ਦੁਨੀਆ ਦਾ ਘੋਸ਼ਣਾਵਾਂ ਕਰਨ ਵਾਲਾ ਪਹਿਲਾ ਅਜਿਹਾ ਸੋਫਟਵੇਅਰ ਹੈ ਜੋ ਭਾਰਤੀ ਸੰਕੇਤਿਕ ਭਾਸ਼ਾ ਵਿਚ ਘੋਸ਼ਣਾਵਾਂ ਕਰਦਾ ਹੈ।  ਇਸ ਸੋਫਟਵੇਅਰ ਦਾ ਉਦਘਾਟਨ ਅੱਜ 3 ਦਸੰਬਰ (ਵਰਲਡ ਡਿਸਬਿਲਟੀ ਡੇ ) ਨੂੰ ਵਿਸ਼ੇਸ਼ ਓਲੰਪਿਕ ਭਾਰਤ ਪੰਜਾਬ ਚੈਪਟਰ ਦੁਆਰਾ ਮਨਾਏ ਜਾਣ  ਵਾਲੀ ਸਭਿਆਚਾਰਕ ਸ਼ਾਮ ਦੇ ਮੌਕੇ ਤੇ ਕੀਤਾ ਜਾਣਾ ਹੈ। ਇਸ ਸੋਫਟਵੇਅਰ ਦਾ ਉਦਘਾਟਨ ਪ੍ਰਮੁੱਖ ਸਕੱਤਰ, ਸਮਾਜਿਕ ਨਿਆਂ ਅਤੇ ਭਲਾਈ ਮੰਤਰਾਲਾ, ਚੰਡੀਗੜ੍ਹ (Principal Secretary, Ministry of Social Justice and Welfare, Chandigarh) ਅਤੇ ਸਪੋਰਟਸ ਅਤੇ ਯੂਥ ਅਫੇਯਰ ਦੇ ਡਾਇਰੈਕਟਰ ਆਈ  ਏ ਐਸ ਸ਼੍ਰੀ ਡੀ ਪੀ ਐਸ ਖਰਬੰਦਾ ਵਲੋਂ ਕੀਤਾ ਜਾਵੇਗਾ।

ਡਾ ਗੋਇਲ ਨੇ ਦੱਸਿਆ ਜਨਤਕ ਥਾਵਾਂ ਤੇ ਘੋਸ਼ਣਾ ਕਰਨ  ਵਾਲਾ ਸੋਫਟਵੇਅਰ ਦਾ ਵਿਚਾਰ ਓਦੋਂ ਆਇਆ ਜਦੋਂ ਉਹ "ਸੁਗਮ ਭਾਰਤ ਅਭਿਆਨ” ਦਾ ਇਕ ਵੀਡੀਓ ਦੇਖ ਰਹੇ ਸਨ। ਇਸ ਵੀਡੀਓ ਵਿਚ ਰੇਲਵੇ ਸਟੇਸ਼ਨ ਤੇ ਇਕ ਬੋਲਾ ਵਿਅਕਤੀ ਇਕ ਔਰਤ ਤੋਂ ਆਪਣੀ ਸੰਕੇਤਿਕ ਭਾਸ਼ਾ ਵਿਚ ਪੁੱਛ ਰਿਹਾ ਹੈ ਕਿ ਸਟੇਸ਼ਨ ਤੇ ਕੀ  ਘੋਸ਼ਣਾ ਹੋ ਰਹੀ ਹੈ। ਇਹ ਸੀਨ ਦੇਖ ਕੇ ਮਨ ਵਿਚ ਵਿਚਾਰ ਆਇਆ ਕਿ ਇਕ ਅਜਿਹਾ ਸੋਫਟਵੇਅਰ ਤਿਆਰ ਕੀਤਾ ਜਾ ਸਕਦਾ ਹੈ ਜੋ ਅੰਗਰੇਜ਼ੀ ਨੂੰ ਸੰਕੇਤਿਕ ਭਾਸ਼ਾ ਵਿਚ ਬਦਲ ਸਕਦਾ ਹੈ। ਡਾ  ਵਿਸ਼ਾਲ ਅਤੇ ਡਾ  ਲਲਿਤ ਨੇ ਗੂੰਗੇ ਤੇ ਬਹਿਰੇ ਲੋਕਾਂ ਲਈ ਰੇਲਵੇ ਸਟੇਸ਼ਨ ਅਤੇ ਏਅਰਪੋਰਟ ਉਤੇ ਜਨਤਕ ਘੋਸ਼ਣਾਵਾਂ ਕਰਨ ਵਾਲਾ ਸੋਫਟਵੇਅਰ ਤਿਆਰ ਕੀਤਾ। ਡਾ  ਵਿਸ਼ਾਲ ਨੇ ਸਾਂਝਾ ਕੀਤਾ ਕਿ ਜੇਕਰ ਇਹ ਸੋਫਟਵੇਅਰ ਰੇਲਵੇ ਸਟੇਸ਼ਨਾਂ ਉੱਤੇ ਇੰਸਟਾਲ ਕਰ ਦਿੱਤਾ  ਜਾਵੇ ਤਾ ਇਹ ਗੂੰਗੇ ਤੇ ਬੋਲੇ ਲੋਕਾਂ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਤੇ ਚਲਣ  ਵਾਲਾ ਇਹ ਸੋਫਟਵੇਅਰ ਦੁਨੀਆਂ ਦਾ ਪਹਿਲਾ ਸੋਫਟਵੇਅਰ ਹੋਵੇਗਾ ਅਤੇ  ਭਾਰਤ ਨੂੰ ਇਸ ਤੇ ਫ਼ਕਰ ਹੋਵੇਗਾ।

ਇਸ ਸੋਫਟਵੇਅਰ ਦੀ ਡਿਟੇਲ ਪੁੱਛਣ ਤੇ ਡਾ ਗੋਇਲ ਨੇ ਦਸਿਆ ਕਿ ਓਹਨਾ ਨੂੰ ਰੇਲਵੇ ਸਟੇਸ਼ਨ ਅਤੇ ਏਅਰਪੋਰਟ ਤੇ ਹੋਣ ਵਾਲੀਆਂ  ਘੋਸ਼ਣਾਵਾਂ ਇਕੱਠੀਆਂ ਕਰਨ ਲਈ ਬਹੁਤ ਮੁਸ਼ਕਲ ਆਈ। ਇਹ ਘੋਸ਼ਣਾਵਾਂ ਇਕੱਠੀਆਂ ਕਰਨ ਤੋਂ ਬਾਅਦ ਸਾਰੀਆਂ ਘੋਸ਼ਣਾਵਾਂ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਗਿਆ। ਸ੍ਟੇਟਿਕ ਘੋਸ਼ਣਾਵਾਂ ਜਿਹੜੀਆਂ ਸਥਿਰ ਹੁੰਦੀਆਂ ਹਨ ਤੇ ਓਹਨਾ ਵਿਚ ਕੋਈ ਤਬਦੀਲ ਹੋਣ ਵਾਲਾ ਸ਼ਬਦ ਨਹੀਂ ਹੁੰਦਾ। ਜਿਵੇਂ ਕੇ "ਰੇਲਵੇ ਸਟੇਸ਼ਨ ਤੇ ਸਿਗਰਟ ਪੀਨਾ ਮਨਾ ਹੈ। ", "ਕਿਸੇ ਅਜਨਬੀ ਤੋਂ ਕੋਈ ਵੀ ਖਾਣ ਵਾਲੀ ਚੀਜ਼ ਨਾ ਲਵੋ ", "ਅਸੀਂ ਤੁਹਾਡੀ ਖੁਸ਼ਹਾਲ ਯਾਤਰਾ ਦੀ ਕਾਮਨਾ ਕਰਦੇ ਹਾਂ। " ਦੂਸਰੀ ਸ਼੍ਰੇਣੀ ਦੀਆਂ ਘੋਸ਼ਣਾਵਾਂ ਨੂੰ ਡਾਇਨਾਮਿਕ ਘੋਸ਼ਣਾਵਾਂ ਕਿਹਾ ਜਾਂਦਾ ਹੈ।  ਇਹ ਉਹ ਘੋਸ਼ਣਾਵਾਂ ਹਨ ਜਿਨ੍ਹਾਂ ਵਿਚ ਸਾਰੇ ਸ਼ਬਦ ਸਥਿਰ ਨਹੀਂ ਹੁੰਦੇ। ਕਈ ਸ਼ਬਦ ਅਜਿਹੇ ਹੁੰਦੇ ਹਨ ਜੋ ਸਤਿਥੀ ਨਾਲ ਤਬਦੀਲ ਹੁੰਦੇ ਹਨ। ਜਿਵੇਂ ਕਿ ਸਟੇਸ਼ਨ ਤੇ ਆਉਣ ਤੇ ਜਾਣ  ਵਾਲੀਆਂ  ਗੱਡੀਆਂ ਦਾ ਸਮਾਂ ਤੇ ਓਹਨਾ ਤੇ ਪਲੇਟਫਾਰਮ ਨੰਬਰ ਤਬਦੀਲ ਹੁੰਦੇ ਹਨ। ਡਾ ਗੋਇਲ ਨੇ ਕਿਹਾ ਇਹ ਸੋਫਟਵੇਅਰ ਪਹਿਲਾ ਮੇਕ ਇਨ ਇੰਡੀਆ ਸੋਫਟਵੇਅਰ ਹੋਵੇਗਾ ਜੋ ਗੂੰਗੇ ਤੇ ਬੋਲੇ ਲੋਕਾਂ ਲਾਏ ਲਾਭਕਾਰੀ ਹੋਵੇਗਾ।

ਇਸ ਮੌਕੇ ਤੇ ਇਸ ਪ੍ਰੋਗਰਾਮ ਦੀ  ਮੁਖ ਮਹਿਮਾਨ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ,   ਮਾਨਯੋਗ ਸਿੱਖਿਆ ਸਕੱਤਰ  ਸ਼੍ਰੀ ਕ੍ਰਿਸ਼ਨ ਕੁਮਾਰ, ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜੀ ਪੀ ਸ਼੍ਰੀਵਾਸਤਵ ਅਤੇ ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ  ਵਿਪੁਲ ਉਜਵਲ ਮੌਜੂਦ ਸਨ।

ਡਾ ਗੋਇਲ ਨੇ ਦੱਸਿਆ ਕੇ ਇਸ ਖੇਤਰ ਵਿਚ ਹੋਰ ਵੀ ਕਈ ਖੋਜਾਂ ਕੀਤੀਆਂ ਜਾ ਰਹੀਆਂ ਹਨ।  ਜਿਵੇਂ ਕਿ ਇਕ PhD ਸਕਾਲਰ ਗੁਰਦੀਪ ਸਿੰਘ ਪੰਜਾਬੀ ਭਾਸ਼ਾ ਨੂੰ ਸੰਕੇਤਿਕ ਭਾਸ਼ਾ ਵਿਚ ਬਦਲਣ ਵਾਲਾ ਸੋਫਟਵੇਅਰ ਬਣਾ ਰਿਹਾ ਹੈ। ਇਕ ਹੋਰ ਚੁਣੌਤੀ ਭਰਿਆ ਕੰਮ ਜੋ PhD ਸਕਾਲਰ ਅੰਨੁ ਰਾਣੀ ਕਰ ਰਹੀ ਹੈ।  ਅੰਨੁ ਗੂੰਗੇ ਤੇ ਬੋਲੇ ਵਿਅਕਤੀਆਂ ਲਈ ਇਸ ਅਜਿਹਾ ਸੋਫਟਵੇਅਰ ਤਿਆਰ ਕਰ ਰਹੀ ਹੈ ਜੋ ਭਾਰਤੀ ਸੰਕੇਤਿਕ ਭਾਸ਼ਾ ਵਿਚ ਖ਼ਬਰਾਂ ਦਾ ਆਟੋਮੈਟਿਕ ਟੈਲੀਕਾਸਟ ਕਰ ਸਕੇਗਾ। ਇਹ ਸੋਫਟਵੇਅਰ ਵੀ ਦੁਨੀਆ ਦਾ ਪਹਿਲਾ ਅਜਿਹਾ ਸੋਫਟਵੇਅਰ ਹੋਵੇਗਾ ਜੋ ਅੰਗਰੇਜ਼ੀ  ਖ਼ਬਰਾਂ ਨੂੰ ਸੰਕੇਤਿਕ ਭਾਸ਼ਾ ਵਿਚ ਤਬਦੀਲ ਕਰੇਗਾ। ਇਸ ਰਿਸਰਚ ਵਿਚ ਅੰਨੁ ਦਾ ਸਾਥ ਰਿਸਰਚ ਸਕਾਲਰ ਕਰਿਸ਼ਮਾ ਨੇ ਦਿੱਤਾ ਜੋ ਅੰਗਰੇਜ਼ੀ ਨੂੰ ਭਾਰਤੀ ਸੰਕੇਤਿਕ ਭਾਸ਼ਾ ਵਿਚ ਬਦਲਣ ਦੀ ਮਾਹਰ ਹੈ।

ਡੀਏਵੀ ਕਾਲਜ, ਜਲੰਧਰ ਦੇ ਪ੍ਰਿੰਸੀਪਲ ਡਾ. ਐਸ.ਕੇ. ਅਰੋੜਾ ਨੇ ਖੋਜ ਵਿਦਵਾਨਾਂ ਦੁਆਰਾ ਸਾੱਫਟਵੇਅਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਓਹਨਾ ਕਿਹਾ ਕਿ ਇਹ ਸੋਫਟਵੇਅਰ ਦਿਵਿਅੰਗ ਵਿਅਕਤੀਆਂ ਲਾਏ ਬਹੁਤ ਮਦਦਗਾਰ ਹਨ। ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ  ਪ੍ਰੋ ਧਰਮਵੀਰ ਸ਼ਰਮਾ ਅਤੇ ਇਸ ਰਿਸਰਚ ਸੈਂਟਰ ਦੇ ਕੋਆਰਡੀਨੇਟਰ ਡਾ ਗੁਰਪ੍ਰੀਤ ਸਿੰਘ ਜੋਸਨ ਨੇ ਡਾ  ਵਿਸ਼ਾਲ ਗੋਇਲ ਅਤੇ ਡਾ ਲਲਿਤ ਗੋਇਲ  ਦੇ ਰਿਸਰਚ ਦੀ ਬਹੁਤ ਸ਼ਲਾਘਾ ਕੀਤੀ।

Have something to say? Post your comment

google.com, pub-6021921192250288, DIRECT, f08c47fec0942fa0

Campus Buzz

ਪੁਰਾਣੀ ਪੁਲਿਸ ਲਾਈਨ ਸਕੂਲ ਦੀ ਵਿਦਿਆਰਥਣ ਖ਼ੁਸ਼ੀ ਗੋਇਲ ਨੇ ਕਾਮਰਸ ਗਰੁੱਪ 'ਚੋਂ 97.4 ਫ਼ੀਸਦੀ ਅੰਕ ਲੈਕੇ ਸੂਬੇ 'ਚੋਂ 13ਵਾਂ ਰੈਂਕ ਹਾਸਲ ਕੀਤਾ

ਨਵਰੀਤ ਕੌਰ ਨੇ ਸਰਕਾਰੀ ਸਕੂਲ ਖਿਆਲਾ ਕਲਾਂ ਦੀ 12 ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ। 

ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅਕਾਲ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਦੇ ਸਾਲਾਨਾ ਇਨਾਮ ਵੰਡ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ

ਵਿਧਾਨ ਸਭਾ ਸਪੀਕਰ ਅਤੇ ਪਸ਼ੂ ਪਾਲਣ ਮੰਤਰੀ ਨੇ ਗਡਵਾਸੂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਰਿਟ ਸਰਟੀਫ਼ਿਕੇਟ ਅਤੇ ਸੋਨ ਤਮਗ਼ੇ ਵੰਡੇ

ਸਿੱਖਿਆ ਸੰਸਥਾਵਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਮੁੱਖ ਮੰਤਰੀ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਨੇ ਮਨਾਇਆ ਯੋਗ ਉਤਸਵ

ਸਰਕਾਰੀ ਕਾਲਜ ਲੜਕੀਆਂ ਦੀ ਪ੍ਰਿੰਸੀਪਲ ਤੇ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ

ਇੰਟੈਕ ਅੰਮ੍ਰਿਤਸਰ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਵਰਚੁਅਲ ਲੈਬਾਂ ਦੇ ਨੋਡਲ ਕੇਂਦਰ ਦੀ ਹੋਈ ਸਥਾਪਨਾ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਇੰਟਰ-ਇੰਟਰਨਸ਼ਿਪ ਕੁਇਜ਼’ ਮੁਕਾਬਲਾ ਕਰਵਾਇਆ ਗਿਆ