ਸੰਗਰੂਰ:ਸੰਗਰੂਰ ‘ਚ ਪਿੰਡ ਭੈਣੀ ਗੰਢੂਆਂ ਦੇ ਇੱਕ ਨੌਜਵਾਨ ਨੇ ਅਣਪਛਾਤੇ ਕਾਰਨਾਂ ਦੇ ਚੱਲਦੇ ਪਿੰਡ ਦੇ ਸਮਸ਼ਾਨਘਾਟ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਗੁਰਜਿੰਦਰ ਸਿੰਘ ਦੇ ਰੂਪ ਵੱਜੋਂ ਹੋਈ ਹੈ। ਬੁੱਧਵਾਰ ਦੀ ਚੜ੍ਹਦੀ ਸਵੇਰ ਸਮਸ਼ਾਨਘਾਟ ਵਿੱਚ ਲਾਸ਼ ਲਟਕਦੀ ਦੇਖ ਪਿੰਡ ਵਿੱਚ ਸਨਸਨੀ ਫੈਲ ਗਈ। ਥਾਣਾ ਧਰਮਗੜ੍ਹ ਵਿੱਚ ਤੈਨਾਇਤ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕਿ ਗੁਰਜਿੰਦਰ ਸਿੰਘ ਉਰਫ ਗੋਲਡੀ ਨੇ ਬੀਤੀ ਰਾਤ ਆਪਣੇ ਘਰੋਂ ਆਕੇ ਪਿੰਡ ਦੇ ਸ਼ਮਸ਼ਾਨ ਘਾਟ 'ਚ ਦਰੱਖਤ ਨਾਲ ਫਾਹਾ ਲੈਕੇ ਖੁਦਕਸ਼ੀ ਕਰ ਲਈ। ਜਿਸ ਦਾ ਪਿੰਡ ਵਾਸੀਆਂ ਤੋਂ ਉਸ ਦੇ ਪਰਿਵਾਰ ਨੂੰ ਸਵੇਰੇ ਹੀ ਪਤਾ ਲੱਗਿਆ।ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਘਟਨਾ ਬਾਰੇ ਕੁਝ ਪਤਾ ਨਹੀ ਲੱਗ ਸਕਿਆ ਅਤੇ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਜਰਨੈਲ ਸਿੰਘ ਦੇ ਬਿਆਨਾਂ ਤੇ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।