Friday, April 19, 2024
ਤਾਜਾ ਖਬਰਾਂ
ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲਾ: 9 ਸਾਲਾਂ ਤੋਂ ਫਰਾਰ ਦੋਸ਼ੀ ਨੀਰਜ ਅਰੋੜਾ ਨੂੰ ਪੰਜਾਬ ਪੁਲਿਸ ਨੇ ਉਤਰਾਖੰਡ ਤੋਂ ਕੀਤਾ ਗ੍ਰਿਫਤਾਰ

Health

ਫ਼ਰੀਦਕੋਟ ਦੇ ਡੀਸੀ ਵੱਲੋਂ ਵੇਰਕਾ ਹਲਦੀ ਦੁੱਧ ਰੀ-ਲਾਂਚ

PUNJAB NEWS EXPRESS | October 09, 2020 01:50 PM

ਫ਼ਰੀਦਕੋਟ:ਕੋਵਿਡ ਦੇ ਸਮੇਂ ਦੌਰਾਨ ਲੋਕਾਂ ਨੂੰ ਬਿਮਾਰੀਆਂ ਦੇ ਖਿਲਾਫ ਇਮਿਊਨਿਟੀ ਵਧਾਉਣ ਲਈ ਮਿਲਕਫੈਡ ਪੰਜਾਬ ਦੁਆਰਾ ਤਿਆਰ ਕੀਤਾ ਵੇਰਕਾ ਹਲਦੀ ਦੁੱਧ ਸ਼੍ਰੀ ਵਿਮਲ ਕੁਮਾਰ ਸੇਤੀਆ ਆਈ ਏ ਐਸ ਨੇ ਅੱਜ ਜਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਰੀ-ਲਾਂਚ ਕੀਤਾ । ਹਲਦੀ ਦੁੱਧ ਲਾਂਚ ਕਰਨ ਉਪਰੰਤ ਜਿਲਾ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸੇਤੀਆ ਨੇ ਕਿਹਾ ਕਿ ਅਜੌਕੇ ਸਮੇਂ ਵਿੱਚ ਕੋਵਿਡ ਦਾ ਮੁਕਾਬਲਾ ਕਰਨ ਲਈ ਸ਼ਰੀਰ ਦੀ ਇਮੂਨਿਟੀ ਦੇ ਬੇਹਤਰ ਹੋਣਾ ਜਰੂਰੀ ਹੈ ਅਤੇ ਹਲਦੀ ਸਦੀਆਂ ਪੁਰਾਣੀ ਮੰਨੀ ਹੋਈ ਬਿਮਾਰੀ ਰੋਧਕ ਔਸ਼ਧੀ ਹੈ ਅਤੇ ਵੇਰਕਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਇਸ ਔਸ਼ਧੀ ਦਾ ਸੁਚਾਰੂ ਉਪਯੋਗ ਕਰਦਿਆਂ ਵੇਰਕਾ ਸ਼ੁੱਧ ਪੇਅਜਲ ਤਿਆਰ ਕਰਕੇ ਮਾਰਕੀਟ ਵਿੱਚ ਉਤਾਰਿਆ ਹੈ , ਜਿਸਦੇ ਸੇਵਨ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਅੰਦਰੂਨੀ ਸ਼ਕਤੀ ਵਧੇਗੀ। ਉਨ੍ਹਾਂ ਕਿਹਾ ਕਿ ਕੋਵਿਡ -19 ਦੇ ਸੰਕਟਕਾਲੀਨ ਸਮੇ ਵਿੱਚ ਲੋਕਾਂ ਨੂੰ ਸਿਹਤਯਾਬ ਰਹਿਣ ਅਤੇ ਉਨ੍ਹਾਂ ਅੰਦਰ ਬਿਮਾਰੀਆਂ ਨਾਲ ਲੜਣ ਦੀ ਸਮਰੱਥਾ ਨੂੰ ਹੋਰ ਤਕੜਾ ਕਰਨ ਲਈ ਇਹ ਪੌਸ਼ਟਿਕ ਪਦਾਰਥ ਬੇਹਦ ਲਾਭਕਾਰੀ ਰਹੇਗਾ । ਵੇਰਕਾ ਫਰੀਦਕੋਟ ਡੇਅਰੀ ਦੇ ਜਨਰਲ ਮੇਨੈਜਰ ਡਾ. ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਵੇਰਕਾ ਦੇ ਇਸ ਸੁਆਦੀ ਸਿਹਤਮੰਦ ਅਤੇ ਇਮਿਊਨਟੀ ਵਧਾਉਣ ਵਾਲੇ ਪੇਅਜਲ ਵਿੱਚ ਇੱਕ ਵਿਲ਼ੱਖਣ ਹਲਦੀ ਫਾਰਮੂਲੇ ਦੀ ਵਰਤੋਂ ਕੀਤੀ ਗਈ ਹੈ ਅਤੇ ਇਹ ਇਕ ਆਮ ਹਲਦੀ ਨਾਲੋਂ ਮਨੁੱਖੀ ਸ਼ਰੀਰ ਵਿੱਚ ਹਜਮ ਕਰਨ ਦੀ ਸ਼ਕਤੀ ਨੂੰ 10 ਗੁਣਾ ਜਿਆਦਾ ਕਰਦਾ ਹੈ ।ਦੁੱਧ ਵਿੱਚ ਪੂਰੀ ਤਰਾਂ ਘੁਲਣਸ਼ੀਲ ਹੋਣ ਕਾਰਨ ਇਸ ਫਾਰਮੂਲੇ ਨੇ ਉਤਪਾਦ ਨੂੰ ਇੱਕ ਸੁਚਾਰੂ ਬਣਤਰ ਦਿੱਤੀ ਹੈ । ਉਹਨਾਂ ਦੱਸਿਆ ਕਿ ਵੇਰਕਾ ਹਲਦੀ ਦੁੱਧ 25 ਰੁਪਏ(200 ਮਿਲੀਲੀਟਰ) ਦੀ ਕੀਮਤ ਤੇ ਲਾਂਚ ਕੀਤਾ ਗਿਆ ਹੈ ਅਤੇ ਇਹ ਦੁੱਧ ਛੋਟੀ ਉਮਰ ਦੇ ਬੱਚਿਆਂ ਤੋਂ ਲੈ ਕੇ ਬਜੁਰਗਾਂ ਦੀ ਸਿਹਤ ਲਈ ਵੀ ਲਾਭਕਾਰੀ ਹੋਵੇਗਾ ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਹਲਦੀ ਦੇ ਕੁਦਰਤੀ ਗੁਣਾ ਨਾਲ ਲਬਰੇਜ ਇਹ ਉਤਪਾਦ ਲੋਕਾਂ ਦੀ ਪਸੰਦੀਦਾ ਪੀਣ ਵਾਲੇ ਪਦਾਰਥਾਂ ਵਿੱਚ ਆਪਣੀ ਵਿਸ਼ੇਸ ਥਾਂ ਬਣਾਏਗਾ। ਇਸ ਸਮੇਂ ਵਧੀਕ ਡਿਪਟੀ ਕਮਿਸ਼ਨਰ ਸ. ਗੁਰਜੀਤ ਸਿੰਘ , ਐਸ ਡੀ ਐਮ ਪੂਨਮ ਸਿੰਘ, ਐਸ ਡੀ ਐਮ ਜੈਤੋ ਮਨਦੀਪ ਕੌਰ ਅਤੇ ਐਸ ਡੀ ਐਮ ਕੋਟਕਪੁਰਾ ਅਮਿਤ ਸਰੀਨ ਸਮੇਤ ਵੱਡੀ ਗਿਣਤੀ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Health

ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਢੁਕਵੀਂ ਨੀਂਦ ਬਹੁਤ ਜ਼ਰੂਰੀਃ ਡਾ. ਤਨੂੰ ਸਿੰਗਲਾ 

ਸਿਹਤ ਮੰਤਰੀ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ

ਸਿਹਤ ਵਿਭਾਗ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਅਤੇ ਗਰਭਪਾਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ 

ਸਿਹਤ ਵਿਭਾਗ ਵੱਲੋ ਸਵਾਇਨ ਫਲੂ ਸਬੰਧੀ ਐਡਵਾਇਜਰੀ ਜਾਰੀ, ਸਵਾਈਨ ਫਲੂ ਤੋਂ ਘਬਰਾਉਣਾ ਨਹੀਂ,ਸਾਵਧਾਨੀਆਂ ਦਾ ਪਾਲਣ ਕਰੋ: ਡਾ ਕਵਿਤਾ ਸਿੰਘ

ਪੰਜਾਬ ਦੇ ਸਿਹਤ ਮੰਤਰੀ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਸਿਹਤ ਵਿਭਾਗ ਨੇ ਸੁਨਾਮ ’ਚ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਰੈਕੇਟ ਦਾ ਕੀਤਾ ਪਰਦਾਫਾਸ਼

ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਤੋਹਫ਼ਾ

ਪੰਜਾਬ ਰਾਜ ਸਿਹਤ ਏਜੰਸੀ ਵੱਲੋਂ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਜਾਰੀ ਕਰਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਪੰਜਾਬ ਦੇ ਸਿਹਤ ਮੰਤਰੀ ਨੇ ਕੋਵਿਡ-19 ਨਾਲ ਲੜਨ ਲਈ ਯੂ.ਐਸ.ਏ.ਆਈ.ਡੀ. ਹਮਾਇਤ ਪ੍ਰਾਪਤ ਗੈਰ-ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ

ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸਿਹਤ ਕੇਂਦਰਾਂ ਦਾ ਦੌਰਾ