Monday, October 26, 2020

Health

ਕੋਰੋਨਾ ਮਹਾਮਾਰੀ ਦੌਰਾਨ ਇਕ ਹਜ਼ਾਰ ਤੋਂ ਵੱਧ ਮਾਸਕ ਬਣਾਉਣ ਵਾਲੀਆਂ ਹੋਣਹਾਰ ਸਿਖਿਆਰਥਣਾਂ ਦਾ ਸਨਮਾਨ

PUNJAB NEWS EXPRESS | October 14, 2020 05:01 PM
 
ਨਵਾਂਸ਼ਹਿਰ:ਕੋਵਿਡ- 19 ਮਹਾਮਾਰੀ ਦੌਰਾਨ ਸਰਕਾਰੀ ਆਈ. ਟੀ. ਆਈ (ਇਸਤਰੀਆਂ) ਨਵਾਂਸ਼ਹਿਰ ਦੀਆਂ ਸਿਖਿਆਰਥਣਾਂ ਵੱਲੋਂ ਵੱਡੀ ਗਿਣਤੀ ਵਿਚ ਮਾਸਕ ਤਿਆਰ ਕਰ ਕੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਮਿਸ਼ਨ ਫ਼ਤਹਿ’ ਵਿਚ ਅਹਿਮ ਯੋਗਦਾਨ ਪਾਇਆ ਗਿਆ ਹੈ। ਆਈ. ਟੀ. ਆਈ ਦੀਆਂ ਸਿਖਿਆਰਥਣਾਂ ਵੱਲੋਂ ਹੁਣ ਤੱਕ 25 ਹਜ਼ਾਰ ਤੋਂ ਵੱਧ ਮਾਸਕ ਤਿਆਰ ਕੀਤੇ ਗਏ ਹਨ। ਇਨਾਂ ਵਿਚੋਂ ਇਕ-ਇਕ ਹਜ਼ਾਰ ਤੋਂ ਵੱਧ ਮਾਸਕ ਤਿਆਰ ਕਰਨ ਵਾਲੀਆਂ ਪੰਜ ਹੋਣਹਾਰ ਸਿਖਿਆਰਥਣਾਂ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਆਈ. ਏ. ਐਸ ਵੱਲੋਂ ਭੇਜੇ ਗਏ ਵਿਸ਼ੇਸ਼ ਪ੍ਰਸੰਸਾ ਪੱਤਰ ਅੱਜ ਮੁੱਖ ਅਧਿਆਪਕ ਰਸ਼ਪਾਲ ਚੰਦੜ ਵੱਲੋਂ ਉਨਾਂ ਨੂੰ ਸੌਂਪੇ ਗਏ। ਪ੍ਰਸੰਸਾ ਪੱਤਰ ਹਾਸਲ ਕਰਨ ਵਾਲੀਆਂ ਇਨਾਂ ਸਿਖਿਆਰਥਣਾਂ ਵਿਚ ਜਸਪ੍ਰੀਤ, ਰਿੰਪੀ, ਅੰਜਲੀ, ਨਰਿੰਦਰ ਅਤੇ ਆਰਤੀ ਸ਼ਾਮਿਲ ਹਨ। ਇਸ ਮੌਕੇ ਮੁੱਖ ਅਧਿਆਪਕ ਰਸ਼ਪਾਲ ਚੰਦੜ ਨੇ ਆਈ. ਟੀ. ਆਈ ਦੇ ਸਮੁੱਚੇ ਸਟਾਫ ਅਤੇ ਸਿਖਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸੰਸਥਾ ਦੀਆਂ ਹੋਣਹਾਰ ਸਿਖਿਆਰਥਣਾਂ ਦਾ ਰਾਜ ਪੱਧਰ ’ਤੇ ਸਨਮਾਨ ਹੋਇਆ ਹੈ। ਇਸ ਮੌਕੇ ਸੀਨੀਅਰ ਇੰਸਟਰੱਕਟਰ ਨੀਲਮ ਰਾਣੀ, ਪਿ੍ਰਆ, ਰਣਜੀਤ ਕੌਰ, ਅੰਜਨਾ ਕੁਮਾਰੀ, ਅਮਨਦੀਪ ਕੌਰ, ਪੂਜਾ ਸ਼ਰਮਾ, ਸਰਬਜੀਤ, ਅਮਰ ਬਹਾਦਰ ਅਤੇ ਹੋਰ ਹਾਜ਼ਰ ਸਨ। 

Have something to say? Post your comment

Health

ਸੂਬਾ ਪੱਧਰੀ ਸੰਚਾਲਨ ਕਮੇਟੀ ਵਲੋਂ ਕੋਵਿਡ-19 ਵੈਕਸੀਨ ਲਈ ਡਿਜੀਟਲ ਪਲੇਟਫਾਰਮ 'ਤੇ  ਡਾਟਾ ਇੱਕਠਾ ਕਰਨ ਅਤੇ ਅਪਲੋਡ ਕਰਨ ਸਬੰਧੀ ਕੀਤੀ ਜਾ ਰਹੀ ਹੈ ਨਿਗਰਾਨੀ 

ਸਾਬਕਾ ਕ੍ਰਿਕਟਰ ਕਪਿਲ ਦੇਵ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਕੋਵਿਡ-19 : ਦੇਸ਼ 'ਚ ਪੀੜਤਾਂ ਦੀ ਗਿਣਤੀ ਸਾਢੇ 78 ਲੱਖ ਤੋਂ ਪਾਰ

ਚੰਡੀਗੜ੍ਹ : ਪੀਜੀਆਈ 'ਚ ਕੋਰੋਨਾ ਵੈਕਸੀਨ ਦਾ ਪਹਿਲਾ ਪੜਾਅ ਸਫਲ

ਕੋਵਿਡ-19 ਦੀ ਤਾਲਾਬੰਦੀ ਦੌਰਾਨ ਦਿਹਾਤੀ ਖੇਤਰਾਂ 'ਚ ਮਗਨਰੇਗਾ ਮਜ਼ਦੂਰਾਂ ਨੂੰ ਮਿਲਿਆ 24 ਕਰੋੜ ਰੁਪਏ ਦਾ ਮਿਹਨਤਾਨਾ

ਸਿਹਤ ਵਿਭਾਗ ਦੇ ਡਾਇਰੈਕਟਰ ਡਾ: ਮਨਜੀਤ ਸਿੰਘ ਵਲੋਂ ਚਾਰ ਜ਼ਿਲਿਆਂ ਦੇ ਸਰਕਾਰੀ ਹਸਪਤਾਲਾਂ ਦੀ ਅਚਨਚੇਤ ਚੈਕਿੰਗ

ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਕੋਰੋਨਾ ਪਾਜ਼ੇਟਿਵ

ਕੋਰੋਨਾ : ਦੇਸ਼ 'ਚ ਠੀਕ ਹੋ ਰਹੇ ਮਰੀਜ਼ਾਂ ਦਾ ਫੀਸਦ ਵੱਧ ਕੇ ਹੋਇਆ 87.56

ਕੋਵਿਡ ਸੰਕਟ ਦੇ ਮੱਦੇਨਜ਼ਰ ਪੰਜਾਬ 'ਚ ਸੇਵਾ ਮੁਕਤ ਹੋਣ ਵਾਲੇ ਡਾਕਟਰਾਂ ਤੇ ਮੈਡੀਕਲ ਸਪੈਸ਼ਲਿਸਟਾਂ ਨੂੰ ਸੇਵਾ ਕਾਲ 'ਚ ਤਿੰਨ ਮਹੀਨੇ ਦੇ ਵਾਧੇ/ਮੁੜ ਨੌਕਰੀ 'ਤੇ ਰੱਖਣ ਨੂੰ ਮਨਜ਼ੂਰੀ

ਗਲਤ ਖ਼ੂਨ ਚੜ੍ਹਾਉਣ ਦਾ ਮਾਮਲਾ: ਸਿਹਤ ਵਿਭਾਗ ਨੇ ਬਲੱਡ ਬੈਂਕ ਦੇ ਕਰਮਚਾਰੀਆਂ ਨੂੰ ਘੋਰ ਅਣਗਹਿਲੀ ਲਈ ਕੀਤਾ ਮੁਅੱਤਲ