Thursday, April 25, 2024

Health

ਜੂਨ ਤੱਕ ਰੋਜ਼ਾਨਾ 45 ਲੱਖ ਕੋਰੋਨਾ ਟੈਸਟ ਕਰਨ ਦਾ ਟੀਚਾ : ਆਈਸੀਐਮਆਰ

PUNJAB NEWS EXPRESS | May 21, 2021 12:53 PM

ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਤੇ ਟੀਕਾਕਰਨ ਦੀ ਸਥਿਤੀ ਬਾਰੇ ਪ੍ਰੈਸ ਕਾਨਫਰੰਸ ਕਰਦਿਆਂ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਦੇਸ਼ ਭਰ ’ਚ 3 ਮਈ ਨੂੰ ਸਰਗਰਮ ਮਾਮਲੇ 17.13 ਫ਼ੀਸਦ ਸੀ, ਉਹ ਹੁਣ 12.1 ਫ਼ੀਸਦ ਰਹਿ ਗਈ ਹਨ। ਰਿਕਵਰੀ ਰੇਟ 81.7 ਫ਼ੀਸਦ ਤੋਂ ਵੱਧ ਕੇ 86.7 ਫ਼ੀਸਦ ਹੋ ਗਈ ਹੈ। ਪਿਛਲੇ 10 ਦਿਨਾਂ ਤੋਂ ਸਰਗਰਮ ਮਾਮਲਿਆਂ ਤੇ ਰਿਕਵਰ ਮਾਮਲਿਆਂ ਦੀ ਤੁਲਨਾ ਕਰੋ ਤਾਂ 10 ’ਚੋਂ 9 ਦਿਨਾਂ ਨੂੰ ਰਿਕਵਰ ਮਾਮਲੇ ਜ਼ਿਆਦਾ ਦਰਜ ਕੀਤੇ ਗਏ। ਦੇਸ਼ ਦੇ ਕੁੱਲ ਸਰਗਰਮ ਮਾਮਲਿਆਂ ਦਾ 69 ਫ਼ੀਸਦ ਸਿਰਫ 8 ਸੂਬਿਆਂ ’ਚ ਹੈ।
21 ਸੂਬੇ ਅਜਿਹੇ ਹਨ, ਜਿਥੇ ਰੋਜ਼ਾਨਾ ਰਿਕਵਰ ਮਾਮਲਿਆਂ ਦੀ ਗਿਣਤੀ ਨਵੇਂ ਮਾਮਲਿਆਂ ਤੋਂ ਜ਼ਿਆਦਾ ਹੈ। ਪਿਛਲੇ 24 ਘੰਟਿਆਂ ’ਚ ਦੇਸ਼ ਭਰ ’ਚ 2, 76, 000 ਮਾਮਲੇ ਦਰਜ ਕੀਤੇ ਗਏ ਹਨ। ਇਸ ’ਚੋਂ 77 ਫ਼ੀਸਦ ਮਾਮਲੇ 10 ਰਾਜਾਂ ਤੋਂ ਹਨ। ਹੁਣ ਤਕ ਪੂਰੇ ਦੇਸ਼ ’ਚ ਕਰੀਬ 18 ਕਰੋੜ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਇਸ ’ਚ 18-44 ਸਾਲ ਦੇ ਵਿਚ ਦੇ ਲੋਕਾਂ ਨੂੰ ਹੁਣ ਤਕ ਲਗਪਗ 70 ਲੱਖ ਖੁਰਾਕਾਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੇ 8 ਰਾਜਾਂ ’ਚ 1 ਲੱਖ ਤੋਂ ਜ਼ਿਆਦਾ ਸਰਗਰਮ ਮਾਮਲੇ ਹਨ। 9 ਰਾਜਾਂ ’ਚ 50 ਹਜ਼ਾਰ ਤੋਂ 1 ਲੱਖ ਸਰਗਰਮ ਮਾਮਲੇ ਹਨ ਤੇ 19 ਰਾਜਾਂ ’ਚੋਂ 50, 000 ਤੋਂ ਘੱਟ ਸਰਗਰਮ ਮਾਮਲੇ ਹਨ।
ਆਈਸੀਐਮਆਰ ਦੇ ਉੱਚ ਡਾਇਰੈਕਟਰ ਡਾ. ਬਲਰਾਮ ਭਾਰਗਵ ਨੇ ਕਿਹਾ ਕਿ ਸਾਡਾ ਟੀਚਾ ਇਸ ਮਹੀਨੇ ਦੇ ਅੰਤ ਤੱਕ 25 ਲੱਖ ਟੈਸਟ ਤੇ ਜੂਨ ਦੇ ਅੰਤ ਤਕ 45 ਲੱਖ ਟੈਸਟ ਕਰਨ ਦਾ ਹੈ। ਤੇਜ਼ੀ ਨਾਲ ਨਤੀਜਾ ਹਾਸਲ ਕਰਨ ਲਈ ਜ਼ਿਆਦਾ ਰੈਪਿਡ ਐਂਟੀਜਨ ਟੈਸਟ ਕੀਤੇ ਜਾਣੇ ਚਾਹੀਦੇ ਤੇ ਫਿਰ ਰੋਗੀ ਨੂੰ ਜਲਦੀ ਤੋਂ ਵੱਖ ਕਰ ਸਕਦੇ ਹਨ।

Have something to say? Post your comment

google.com, pub-6021921192250288, DIRECT, f08c47fec0942fa0

Health

ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਢੁਕਵੀਂ ਨੀਂਦ ਬਹੁਤ ਜ਼ਰੂਰੀਃ ਡਾ. ਤਨੂੰ ਸਿੰਗਲਾ 

ਸਿਹਤ ਮੰਤਰੀ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ

ਸਿਹਤ ਵਿਭਾਗ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਅਤੇ ਗਰਭਪਾਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ 

ਸਿਹਤ ਵਿਭਾਗ ਵੱਲੋ ਸਵਾਇਨ ਫਲੂ ਸਬੰਧੀ ਐਡਵਾਇਜਰੀ ਜਾਰੀ, ਸਵਾਈਨ ਫਲੂ ਤੋਂ ਘਬਰਾਉਣਾ ਨਹੀਂ,ਸਾਵਧਾਨੀਆਂ ਦਾ ਪਾਲਣ ਕਰੋ: ਡਾ ਕਵਿਤਾ ਸਿੰਘ

ਪੰਜਾਬ ਦੇ ਸਿਹਤ ਮੰਤਰੀ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਸਿਹਤ ਵਿਭਾਗ ਨੇ ਸੁਨਾਮ ’ਚ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਰੈਕੇਟ ਦਾ ਕੀਤਾ ਪਰਦਾਫਾਸ਼

ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਤੋਹਫ਼ਾ

ਪੰਜਾਬ ਰਾਜ ਸਿਹਤ ਏਜੰਸੀ ਵੱਲੋਂ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਜਾਰੀ ਕਰਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਪੰਜਾਬ ਦੇ ਸਿਹਤ ਮੰਤਰੀ ਨੇ ਕੋਵਿਡ-19 ਨਾਲ ਲੜਨ ਲਈ ਯੂ.ਐਸ.ਏ.ਆਈ.ਡੀ. ਹਮਾਇਤ ਪ੍ਰਾਪਤ ਗੈਰ-ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ

ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸਿਹਤ ਕੇਂਦਰਾਂ ਦਾ ਦੌਰਾ