Thursday, April 25, 2024

Health

ਲੱਸ ਪੋਲੀੳ ਮੁਹਿੰਮ ਦੌਰਾਨ 27 ਫਰਵਰੀ ਨੂੰ ਬਲਾਕ ਢੁੱਡੀਕੇ ਦੇ 20160 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀੳ ਰੋਕੂ ਵੈਕਸੀਨ ਬੂੰਦ

PUNJABNEWS EXPRESS | February 25, 2022 07:57 PM

ਢੁੱਡੀਕੇ:ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਅਤੇ ਜਿਲਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਦੀ ਯੋਗ ਅਗਵਾਈ ਤਹਿਤ ਸਰਕਾਰੀ ਹਸਪਤਾਲ ਢੁੱਡੀਕੇ ਵਿਖੇ ਨੈਸ਼ਨਲ ਪਲੱਸ ਪੋਲੀੳ ਮੁਹਿੰਮ ਸਬੰਧੀ ਸੁਪਰਵਾਈਜਰਾਂ ਨੂੰ ਬਲਾਕ ਐਜੂਕਟਰ ਲਖਵਿੰਦਰ ਸਿੰਘ ਅਤੇ ਫਾਰਮੇਸੀ ਅਫਸਰ ਰਾਜ ਕੁਮਾਰ ਵੱਲੋਂ ਟਰੇਨਿੰਗ ਕਰਵਾਈ ਗਈ । ਇਸ ਮੌਕੇ ਪਲੱਸ ਪੋਲੀਉ ਮੁਹਿੰਮ ਦੇ ਬਲਾਕ ਨੋਡਲ ਅਫਸਰ ਡਾ. ਸ਼ਾਕਸੀ ਬਾਂਸਲ ਵੀ ਮੌਜੂਦ ਸਨ ।
ਪਲੱਸ ਪੋਲੀੳ ਮੁਹਿੰਮ ਦੇ ਬਲਾਕ ਨੋਡਲ ਅਫਸਰ ਡਾ. ਸ਼ਾਕਸੀ ਬਾਂਸਲ ਨੇ ਦੱਸਿਆ ਕਿ ਮਿਤੀ 27, 28 ਫਰਵਰੀ ਅਤੇ 01 ਮਾਰਚ ਨੂੰ ਸਿਹਤ ਬਲਾਕ ਢੁੱਡੀਕੇ ਦੇ ਜੀਰੋ ਸਾਲ ਪੰਜ ਸਾਲ ਤੱਕ ਦੇ ਲਗਭਗ 20160 ਬੱਚਿਆਂ ਨੂੰ ਪੋਲੀੳ ਰੋਕੂ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ । ਉਹਨਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਣ ਲਈ ਮਿਤੀ 27 ਫਰਵਰੀ ਦਿਨ ਐਤਵਾਰ ਨੂੰ ਵੱਖ ਵੱਖ ਥਾਵਾਂ ਤੇ 81 ਬੂਥ ਲਗਾਏ ਜਾਣਗੇ । ਇਹਨਾਂ ਬੂਥਾਂ ਤੇ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਪੋਲੀੳ ਰੋਕੂ ਵੈਕਸੀਨ ਦੀਆਂ ਪਿਲਾਉਣ ਲਈ 370 ਸਿਹਤ ਕਰਮਚਾਰੀਆਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਨਰਸਿੰਗ ਵਿਿਦਆਰਥੀਆਂ ਅਤੇ ਸਮਾਜਸੇਵੀਆਂ ਦੀ ਡਿਊਟੀ ਲਗਾਈ ਗਈ ਹੈ । ਕਿਸੇ ਕਾਰਣ ਬੂਥ ਤੇ ਨਾ ਪਹੁੰਚਣ ਸਕਣ ਵਾਲੇ ਬੱਚਿਆਂ ਨੂੰ ਮਿਤੀ 28 ਫਰਵਰੀ ਅਤੇ 01 ਮਾਰਚ ਨੂੰ ਘਰ ਘਰ ਜਾਕੇ ਪੋਲੀੳ ਰੋਕੂ ਵੈਕਸੀਨ ਦੀਆਂ ਬੰੂਦਾਂ ਪਿਲਾਉਣ ਲਈ 158 ਟੀਮਾਂ ਅਤੇ ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ । ਇਹਨਾਂ ਟੀਮਾਂ ਵੱਲੋਂ ਦੋ ਦਿਨਾਂ ਵਿੱਚ ਲਗਭਗ 32525 ਘਰਾਂ ਵਿੱਚ ਵਿਜਟ ਕੀਤਾ ਜਾਵੇਗਾ ।ਇਸ ਮੁਹਿੰਮ ਦੀ ਸੁਪਰਵੀਜਨ ਅਤੇ ਮੋਨੀਟਰਿੰਗ ਕਰਨ ਲਈ 20 ਸੁਪਰਵਾਈਜਰਾਂ ਦੀ ਡਿਊਟੀ ਵੀ ਲਗਾਈ ਗਈ ਹੈ, ਤਾਂ ਜੋ ਕਿਸੇ ਵੀ ਟੀਮ ਨੂੰ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਸੁਪਰਵਾਈਜਰਾਂ ਵੱਲੋਂ ਵੀ ਆਪਣੀ ਟੀਮਾਂ ਨੂੰ ਟਰੇਂਡ ਕੀਤਾ ਗਿਆ ਹੈ । ਬਲਾਕ ਐਜੂਕੇਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਾਰੀਆਂ ਟੀਮਾਂ ਨੂੰ ਵਿਸ਼ੇਸ ਤੌਰ ਤੇ ਹਾਈ ਰਿਸਕ ਏਰੀਆ ਕਵਰ ਕਰਨ ਦੀ ਹਦਾਇਤ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਘਰ ਘਰ ਜਾਣ ਦੀ ਮੁਹਿੰਮ ਦੌਰਾਨ ਟੀਮਾਂ ਵੱਲੋਂ ਟੱਪਰੀਵਾਸ, ਝੁੱਗੀਆਂ, ਇੱਟਾਂ ਦੇ ਭੱਠੇ, ਸਲੱਮ ਏਰੀਆ, ਸੈਲਰ, ਫੈਕਟਰੀਆਂ, ਸਕੂਲ ਅਤੇ ਨਿਰਮਾਣ ਅਧੀਨ ਇਮਾਰਤਾਂ ਵਿਖੇ ਮੌਜੂਦ ਬੱਚਿਆਂ ਨੂੰ ਵਿਸ਼ੇਸ ਤੌਰ ਤੇ ਕਵਰ ਕੀਤਾ ਜਾਵੇਗਾ। ਸੀਨੀਅਰ ਮੈਡੀਕਲ ਅਫਸਰ ਡਾ.ਸੁਰਿੰਦਰ ਸਿੰਘ ਨੇ ਬਲਾਕ ਢੁੱਡੀਕੇ ਦੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪਲੱਸ ਪੋਲੀੳ ਮੁਹਿੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ ।

Have something to say? Post your comment

google.com, pub-6021921192250288, DIRECT, f08c47fec0942fa0

Health

ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਢੁਕਵੀਂ ਨੀਂਦ ਬਹੁਤ ਜ਼ਰੂਰੀਃ ਡਾ. ਤਨੂੰ ਸਿੰਗਲਾ 

ਸਿਹਤ ਮੰਤਰੀ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ

ਸਿਹਤ ਵਿਭਾਗ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਅਤੇ ਗਰਭਪਾਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ 

ਸਿਹਤ ਵਿਭਾਗ ਵੱਲੋ ਸਵਾਇਨ ਫਲੂ ਸਬੰਧੀ ਐਡਵਾਇਜਰੀ ਜਾਰੀ, ਸਵਾਈਨ ਫਲੂ ਤੋਂ ਘਬਰਾਉਣਾ ਨਹੀਂ,ਸਾਵਧਾਨੀਆਂ ਦਾ ਪਾਲਣ ਕਰੋ: ਡਾ ਕਵਿਤਾ ਸਿੰਘ

ਪੰਜਾਬ ਦੇ ਸਿਹਤ ਮੰਤਰੀ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਸਿਹਤ ਵਿਭਾਗ ਨੇ ਸੁਨਾਮ ’ਚ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਰੈਕੇਟ ਦਾ ਕੀਤਾ ਪਰਦਾਫਾਸ਼

ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਤੋਹਫ਼ਾ

ਪੰਜਾਬ ਰਾਜ ਸਿਹਤ ਏਜੰਸੀ ਵੱਲੋਂ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਜਾਰੀ ਕਰਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਪੰਜਾਬ ਦੇ ਸਿਹਤ ਮੰਤਰੀ ਨੇ ਕੋਵਿਡ-19 ਨਾਲ ਲੜਨ ਲਈ ਯੂ.ਐਸ.ਏ.ਆਈ.ਡੀ. ਹਮਾਇਤ ਪ੍ਰਾਪਤ ਗੈਰ-ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ

ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸਿਹਤ ਕੇਂਦਰਾਂ ਦਾ ਦੌਰਾ