Thursday, March 28, 2024
ਤਾਜਾ ਖਬਰਾਂ
ਹੋਲੇ-ਮਹੱਲੇ ਮੌਕੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ 10ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲੇ25,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂਜਨਤਕ ਜਥੇਬੰਦੀਆਂ ਵੱਲੋਂ 23 ਮਾਰਚ ਨੂੰ ਬਰਨਾਲਾ ਦੀ 'ਸ਼ਹੀਦੀ ਕਾਨਫਰੰਸ' ਦੀਆਂ ਤਿਆਰੀਆਂ ਮੁਕੰਮਲ 2 ਲੱਖ ਰੁਪਏ ਦਾ ਇਨਾਮੀ ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਨੂੰ ਜਿਲ੍ਹਾ ਫਾਜਿਲਕਾ ਦੀ ਪੁਲਿਸ ਵੱਲੋਂ ਵਾਰਾਨਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕਰਨ ਵਿੱਚ ਮਿਲੀ ਸਫਲਤਾਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪ੍ਰੈਸ ਕਾਨਫਰੰਸ:  ਸਿਬਿਨ ਸੀ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਪ੍ਰਗਟਾਈਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰਨ ਦੇ ਨਿਰਦੇਸ਼, ਰੋਪੜ ਰੇਂਜ ਅਤੇ ਬਾਰਡਰ ਰੇਂਜ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਹਟਾਉਣ ਦੇ ਨਿਰਦੇਸ਼ 

Health

ਮੁੱਖ ਸਕੱਤਰ ਨੇ ਕੋਵਿਡ ਤੋਂ ਮਨੁੱਖ ਜਾਨਾਂ ਦੇ ਬਚਾਅ ਲਈ ਸਨਅੱਤਕਾਰਾਂ ਨੂੰ ਮੈਡੀਕਲ ਆਕਸੀਜ਼ਨ ਦੇ ਉਤਪਾਦਨ ਵਿੱਚ ਤੇਜ਼ੀ ਲਿਆਉਣ ਲਈ ਕਿਹਾ

ਪੰਜਾਬ ਨਿਊਜ਼ ਐਕਸਪ੍ਰੈਸ | September 19, 2020 07:28 PM

 ਚੰਡੀਗੜ: ਕੋਵਿਡ-19 ਮਹਾਂਮਾਰੀ ਦੌਰਾਨ  ਮਨੁੱਖੀ ਜਾਨਾਂ ਬਚਾਉਣ ਅਤੇ ਕੋਰੋਨਾ ਤੋਂ ਪੀੜਤ ਮਰੀਜ਼ਾਂ ਲਈ ਬਿਹਤਰੀਨ ਸਿਹਤ ਸਹੂਲਤਾਂ ਦੇਣਾ ਯਕੀਨੀ ਬਣਾਉਣ ਲਈ ਅੱਜ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਆਕਸੀਜਨ ਬਣਾਉਣ ਵਾਲੀਆਂ ਸਨਅਤਾਂ ਦੇ ਨੁਮਾਇੰਦਿਆਂ ਨੂੰ ਮੈਡੀਕਲ ਆਕਸੀਜਨ ਦੇ ਉਤਪਾਦਨ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਿਹਾ। ਮੁੱਖ ਸਕੱਤਰ ਨੇ ਸਬੰਧਤ ਵਿਭਾਗਾਂ ਨੂੰ ਮੈਡੀਕਲ ਆਕਸੀਜਨ ਯੂਨਿਟਾਂ ਨੂੰ ਖਾਲੀ ਸਿਲੰਡਰਾਂ ਦੀ ਸਪਲਾਈ ਅਤੇ ਇਨਾਂ ਯੂਨਿਟਾਂ ਨੂੰ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਮੈਡੀਕਲ ਆਕਸੀਜਨ ਦੇ ਉਤਪਾਦਨ ਵਿੱਚ ਕੋਈ ਰੁਕਾਵਟ ਨਾ ਆਵੇ।

ਮੁੱਖ ਸਕੱਤਰ ਨੇ ਅੱਜ ਇਥੇ ਆਕਸੀਜਨ ਉਤਪਾਦਨ ਨਾਲ ਜੁੜੀਆਂ ਸਨਅਤਾਂ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸ ਰਾਹੀਂ  ਮੀਟਿੰਗ ਕੀਤੀ ਜੋ ਕੋਵਿਡ ਖ਼ਿਲਾਫ਼ ਜੰਗ ਵਿੱਚ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਮੁੱਖ ਸਕੱਤਰ ਨੇ  ਇਨਾਂ ਸਨਅਤਾਂ  ਦੇ ਹਿੱਤਾਂ ਦੀ ਰਾਖੀ ਕਰਨ, ਸਿਲੰਡਰਾਂ ਦੀ ਉਪਲਬਧਤਾ, ਬਿਜਲੀ ਦੀ ਨਿਰਵਿਘਨ ਸਪਲਾਈ ਸਮੇਤ ਮੈਡੀਕਲ ਆਕਸੀਜ਼ਨ ਦੇ ਉਤਪਾਦਨ ਸਬੰਧੀ  ਸਮੇਂ ਸਿਰ ਲਾਇਸੈਂਸ ਜਾਰੀ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਅਜਿਹੀ ਗੰਭੀਰ ਸਥਿਤੀ ਦੌਰਾਨ ਮੈਡੀਕਲ ਆਕਸੀਜ਼ਨ ਦੀ ਕਮੀ ਨਹੀਂ ਆਉਣੀ ਚਾਹੀਦੀ , ਜਦੋਂ ਸੂਬੇ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਨਿਰੰਤਰ ਵਾਧਾ ਹੋ ਰਿਹਾ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਕਸੀਜਨ ਉਤਪਾਦਨ ਵਾਲੀਆਂ ਸਨਅਤਾਂ ਦੇ ਨੁਮਾਇੰਦਿਆਂ ਨੇ ਸੂਬਾ ਸਰਕਾਰ ਨੂੰ ਇਸ ਮਹਾਂਮਾਰੀ ਖ਼ਿਲਾਫ਼ ਲੜਾਈ ਵਿੱਚ ਹਰ ਮਦਦ ਦੇਣ ਦਾ ਭਰੋਸਾ ਦਿੱਤਾ। ਇਸ  ਵੀਡੀਓ ਕਾਨਫਰੰਸ ਮੀਟਿੰਗ ਵਿੱਚ ਉਦਯੋਗ ਤੇ  ਵਣਜ ਦੇ ਪ੍ਰਮੁੱਖ ਸਕੱਤਰ ਸ੍ਰੀ ਅਲੋਕ ਸ਼ੇਖਰ, ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸ੍ਰੀ ਹੁਸਨ ਲਾਲ ਅਤੇ ਪ੍ਰਮੁੱਖ ਸਕੱਤਰ ਮੈਡੀਕਸ ਸਿੱਖਿਆ ਤੇ ਖੋਜ ਸ੍ਰੀ ਡੀ.ਕੇ. ਤਿਵਾੜੀ ਨੇ ਵੀ ਸ਼ਿਰਕਤ ਕੀਤੀ।

 ਮੁੱਖ ਸਕੱਤਰ ਨੇ ਇਸ ਔਖੇ ਵੇਲੇ ਸੂਬਾ ਵਾਸੀਆਂ ਦੀ ਮਦਦ ਲਈ ਅੱਗੇ ਆਉਣ ਲਈ ਸਨਅਤਕਾਰਾਂ ਦਾ ਸ਼ਲਾਘਾ ਕਰਦਿਆਂ  ਕਿਹਾ ਕਿ ਮੈਡੀਕਲ ਸਟਾਫ ਸਮੇਤ ਕੋਰੋਨਾ ਖ਼ਿਲਾਫ਼ ਮੋਹਰੀ ਕਤਾਰ ਵਿੱਚ ਲੜ ਰਹੇ ਯੋਧਿਆਂ ਦੀ ਸੁਰੱਖਿਆ ਲਈ ਟੈਕਸਟਾਈਲ ਇੰਡਸਟਰੀ ਨੇ ਆਪਣੇ ਆਪ ਨੂੰ ਪੀ.ਪੀ.ਈ. ਕਿੱਟ ਨਿਰਮਾਤਾ ਵਜੋਂ ਸਥਾਪਤ ਕੀਤਾ ਹੈ। ਉਨਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਆਕਸੀਜਨ ਉਤਪਾਦਨ ਨਾਲ ਜੁੜੀਆਂ ਸਨਅਤਾਂ ਵੀ ਟੈਕਸਟਾਈਲ ਸਨਅਤ ਵਾਲਾ ਰਾਹ ਚੁਣਨਗੀਆਂ।

ਇਸ ਵੀਡੀਓ ਕਾਨਫਰੰਸ ਮੀਟਿੰਗ ਵਿੱਚ  ਵਰਧਮਾਨ ਸਪੈਸ਼ਲ ਸਟੀਲਜ਼ ਲੁਧਿਆਣਾ ਦੇ, ਹਾਈ-ਟੈਕ ਇੰਡਸਟਰੀਜ਼, ਮੁਹਾਲੀ, ਫ੍ਰੈਂਡਜ਼ ਕ੍ਰਾਇਓਜੀਨਿਕਸ, ਅੰਮਿ੍ਰਤਸਰ, ਸ਼ਕਤੀ ਏਅਰ ਪ੍ਰੋਡਕਟਸ, ਅੰਮਿ੍ਰਤਸਰ, ਬਾਲਾ ਜੀ ਗੈਸਸ, ਭੁੱਚੋ ਮੰਡੀ, ਬਠਿੰਡਾ, ਜੈ ਈਸ ਇੰਡਸਟਰੀਅਲ ਗੈਸਸ ਪ੍ਰਾਈਵੇਟ ਲਿਮਟਿਡ. , ਬਠਿੰਡਾ, ਜੇ ਕੇ ਐਂਟਰਪ੍ਰਾਈਜ਼ ਜਲੰਧਰ ਰੋਡ, ਪਿੰਡ-ਨਸਰਾਲਾ, ਹੁਸ਼ਿਆਰਪੁਰ, ਚੰਡੀਗੜ ਗੈਸਸ ਸੀ.ਐਮ.ਜੀ., ਬਠਿੰਡਾ, ਬੀ.ਐੱਸ. ਮੈਡੀਕਲ ਗੈਸਸ ਰੋਮਾਣਾ ਅਜੀਤ ਸਿੰਘ, ਬਠਿੰਡਾ, ਓਜੇਐਸ ਮੈਡੀਕਲ ਗੈਸਸ, ਪਠਾਨਕੋਟ, ਹਰਪ੍ਰੀਤ ਕ੍ਰਾਇਓਜੀਨਿਕਸ ਪ੍ਰਾਈਵੇਟ  ਲਿਮਟਿਡ, ਵੀਪੀਓ ਟਿੱਬਾ, ਲੁਧਿਆਣਾ, ਵੇਲਟੈਕ ਇੰਡਸਟਰੀ, ਗਿਆਸਪੁਰਾ ਲੁਧਿਆਣਾ, ਮੈਸਰਜ਼ ਦੀਪਕ ਗੈਸਸ ਪ੍ਰਾਈਵੇਟ  ਲਿਮਟਿਡ, ਮੰਡੀ ਗੋਬਿੰਦਗੜ, ਮੈਸਰਜ਼ ਅਜੈ ਗੈਸਸ ਪ੍ਰਾਈਵੇਟ. ਲਿਮਟਿਡ, ਮੰਡੀ ਗੋਬਿੰਦਗੜ, ਮੈਸਰਜ਼ ਆਈਨੋਕਸ ਏਅਰ ਪ੍ਰੋਡਕਟਸ ਪ੍ਰਾਈਵੇਟ. ਲਿਮਟਿਡ, ਮੰਡੀ ਗੋਬਿੰਦਗੜ, ਮੈਸਰਜ਼ ਹਾਇ-ਟੈਕ ਗੈਸ, ਮੰਡੀ ਗੋਬਿੰਦਗੜ, ਮੈਸਰਜ਼ ਬੀ.ਐਨ. ਐਂਟਰਪ੍ਰਾਈਜਿਜ਼, ਮੰਡੀ ਗੋਬਿੰਦਗੜ, ਮੈਸਰਜ਼ ਕੇਸੀ ਐਂਟਰਪ੍ਰਾਈਜਜ਼, ਮੰਡੀ ਗੋਬਿੰਦਗੜ, ਸ਼ਕਤੀ ਕਿ੍ਰਓਜੀਨੀਜ, ਜਲੰਧਰ, ਜਲਾਨ ਗੈਸਾਂ ਅਤੇ ਸਹਾਇਕ ਉਦਯੋਗਿਕ ਪ੍ਰਾਈਵੇਟ  ਲਿਮਟਿਡ, ਰਾਜਪੁਰਾ, ਅਜੈ ਗੈਸਸ ਪ੍ਰਾਈਵੇਟ ਲਿਮਟਿਡ, ਮੰਡੀ ਗੋਬਿੰਦਗੜ ਅਤੇ ਇੰਡੀਅਨ ਏਅਰ ਪ੍ਰੋਡਕਟਸ, ਜੰਡੂਸਿੰਘਾ (ਜਲੰਧਰ) ਨੇ  ਭਾਗ  ਲਿਆ।

Have something to say? Post your comment

google.com, pub-6021921192250288, DIRECT, f08c47fec0942fa0

Health

ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਢੁਕਵੀਂ ਨੀਂਦ ਬਹੁਤ ਜ਼ਰੂਰੀਃ ਡਾ. ਤਨੂੰ ਸਿੰਗਲਾ 

ਸਿਹਤ ਮੰਤਰੀ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ

ਸਿਹਤ ਵਿਭਾਗ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਅਤੇ ਗਰਭਪਾਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ 

ਸਿਹਤ ਵਿਭਾਗ ਵੱਲੋ ਸਵਾਇਨ ਫਲੂ ਸਬੰਧੀ ਐਡਵਾਇਜਰੀ ਜਾਰੀ, ਸਵਾਈਨ ਫਲੂ ਤੋਂ ਘਬਰਾਉਣਾ ਨਹੀਂ,ਸਾਵਧਾਨੀਆਂ ਦਾ ਪਾਲਣ ਕਰੋ: ਡਾ ਕਵਿਤਾ ਸਿੰਘ

ਪੰਜਾਬ ਦੇ ਸਿਹਤ ਮੰਤਰੀ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਸਿਹਤ ਵਿਭਾਗ ਨੇ ਸੁਨਾਮ ’ਚ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਰੈਕੇਟ ਦਾ ਕੀਤਾ ਪਰਦਾਫਾਸ਼

ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਤੋਹਫ਼ਾ

ਪੰਜਾਬ ਰਾਜ ਸਿਹਤ ਏਜੰਸੀ ਵੱਲੋਂ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਜਾਰੀ ਕਰਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਪੰਜਾਬ ਦੇ ਸਿਹਤ ਮੰਤਰੀ ਨੇ ਕੋਵਿਡ-19 ਨਾਲ ਲੜਨ ਲਈ ਯੂ.ਐਸ.ਏ.ਆਈ.ਡੀ. ਹਮਾਇਤ ਪ੍ਰਾਪਤ ਗੈਰ-ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ

ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸਿਹਤ ਕੇਂਦਰਾਂ ਦਾ ਦੌਰਾ