Tuesday, April 23, 2024
ਤਾਜਾ ਖਬਰਾਂ
ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲਾ: 9 ਸਾਲਾਂ ਤੋਂ ਫਰਾਰ ਦੋਸ਼ੀ ਨੀਰਜ ਅਰੋੜਾ ਨੂੰ ਪੰਜਾਬ ਪੁਲਿਸ ਨੇ ਉਤਰਾਖੰਡ ਤੋਂ ਕੀਤਾ ਗ੍ਰਿਫਤਾਰ

Health

ਡਾ. ਬੀ.ਆਰ. ਅੰਬੇਦਕਰ ਮੈਡੀਕਲ ਕਾਲਜ ਲਈ ਜਮੀਨ ਦੀ ਲੀਜ ਡੀਡ ‘ਤੇ ਹੋਏ ਹਸਤਾਖਰ

PUNJAB NEWS EXPRESS | June 03, 2021 07:46 PM

ਐਸ.ਏ.ਐਸ.ਨਗਰ: ਲੀਜ ਡੀਡ ‘ਤੇ ਹਸਤਾਖਰ ਹੋਣ ਉਪਰੰਤ, ਅੱਜ ਇੱਥੇ ਬਹਿਲੋਲਪੁਰ ਅਤੇ ਜੁਝਾਰਨਗਰ ਪੰਚਾਇਤਾਂ ਨੇ ਡਾ. ਬੀ.ਆਰ. ਅੰਬੇਦਕਰ ਮੈਡੀਕਲ ਕਾਲਜ, ਮੁਹਾਲੀ ਦੀ ਇਮਾਰਤ ਦੀ ਉਸਾਰੀ ਲਈ 10.4 ਏਕੜ ਜਮੀਨ ਦਾ ਕਬਜਾ ਸੌਂਪ ਦਿੱਤਾ ਹੈ। ਇਹ ਜਾਣਕਾਰੀ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਦਿੱਤੀ।
ਕਾਫ਼ੀ ਸਮੇਂ ਤੋਂ ਲੰਬਿਤ ਪਏ ਕਬਜੇ ਦੀ ਪ੍ਰੀਕਿਰਿਆ ਦੇ ਪੂਰੇ ਹੋਣ ਨਾਲ ਹੀ ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਸ ਦੇ ਸ਼ੁਰੂ ਹੋਣ ਦੀ ਉਮੀਦ ਪੈਦਾ ਹੋਈ ਹੈ। ਇਸ ਦਿਸਾ ਵਿਚ ਜਲਿਾ ਪ੍ਰਸਾਸਨ ਮੋਹਾਲੀ ਵੱਲੋਂ ਭਰਪੂਰ ਉਪਰਾਲੇ ਕੀਤੇ ਗਏ।
ਇਸ ਖੇਤਰ ਵਿਚ ਇਕ ਅਕਾਦਮਿਕ ਬਲਾਕ, 4 ਲੈਕਚਰ ਥੀਏਟਰ, ਲੈਬਾਂ, ਲੜਕੇ ਅਤੇ ਲੜਕੀਆਂ ਲਈ ਹੋਸਟਲ, ਫੈਕਲਟੀ ਨਿਵਾਸ ਬਲਾਕ, ਇਕ ਲਾਇਬ੍ਰੇਰੀ, ਇਕ ਕਮਿਊਨਿਟੀ ਸੈਂਟਰ, ਇਨਡੋਰ ਪਲੇਅ ਏਰੀਆ, ਵੱਡਾ ਖੇਡ ਦਾ ਮੈਦਾਨ, ਇਕ ਆਡੀਟੋਰੀਅਮ, ਇਕ ਕੈਫੇਟੇਰੀਆ ਅਤੇ ਇਕ ਅਜਾਇਬ ਘਰ ਜਿਸ ਵਿਚ ਮਨੁੱਖੀ ਸਰੀਰ ਵਿਗਿਆਨ / ਸਿਹਤ ਸਿੱਖਿਆ ਦਾ ਪ੍ਰਦਰਸਨ ਕੀਤਾ ਜਾਵੇਗਾ।ਅਜਾਇਬ ਘਰ ਨੂੰ ਲੋਕਾਂ ਲਈ ਵੀ ਖੋਲਣ ਦੀ ਤਜਵੀਜ ਹੈ। ਇਸ ਕਾਲਜ ਕੈਂਪਸ ਵਿੱਚ ਇਕ ਬਹੁ-ਪੱਧਰੀ ਪਾਰਕਿੰਗ ਅਤੇ ਸਬਸਟੇਸਨ ਵਾਲੀ ਇਕ ਏਕੀਕਿ੍ਰਤ ਸੇਵਾਵਾਂ ਵਾਲੀ ਇਮਾਰਤ, ਯੂਜੀ ਟੈਂਕ, ਪੰਪ ਰੂਮ, ਐਚਵੀਏਸੀ ਪਲਾਂਟ ਵੀ ਸ਼ਾਮਲ ਹੋਣਗੇ। ਇਮਾਰਤ ਵਿਚ ਰੋਸਨੀ ਅਤੇ ਹਵਾਦਾਰੀ ਲਈ ਸਿਖਰ ਤੱਕ ਪੌੜੀਆਂ, ਲਿਫਟਾਂ ਅਤੇ ਹੋਰ ਸਹਾਇਕ ਸਹੂਲਤਾਂ ਵਾਲਾ ਸੈਂਟਰਲ ਐਟ੍ਰੀਅਮ ਉਪਲਬਧ ਹੋਵੇਗਾ। ਕਾਲਜ ਕੈਂਪਸ ਪਹੁੰਚ ਸੜਕਾਂ ਦੇ ਜਰੀਏ ਹਸਪਤਾਲ ਦੀ ਇਮਾਰਤ ਨਾਲ ਜੋੜਿਆ ਜਾਵੇਗਾ।
ਇਹ ਨਿਰਮਾਣ ਰਾਸਟਰੀ ਮੈਡੀਕਲ ਕਮਿਸਨ ਦੁਆਰਾ ਨਿਰਧਾਰਤ ਜਰੂਰਤਾਂ ਦੇ ਨਾਲ ਨਾਲ ਰਾਸਟਰੀ ਬਿਲਡਿੰਗ ਕੋਡ ਅਨੁਸਾਰ ਕੀਤਾ ਜਾਵੇਗਾ।
ਇਸ ਕੈਂਪਸ ਦੀ ਚਾਰ ਦੀਵਾਰੀ ਦਾ ਨਿਰਮਾਣ ਜਲਦ ਹੀ ਸੁਰੂ ਕਰ ਦਿੱਤਾ ਜਾਵੇਗਾ।
ਇਸ ਦੌਰਾਨ ਮੈਡੀਕਲ ਕਾਲਜ ਨਾਲ ਜੁੜੇ ਹਸਪਤਾਲ ਵਿੱਚ ਹੋਰ ਬੁਨਿਆਦੀ ਢਾਂਚੇ ਦਾ ਵਾਧਾ ਕੀਤਾ ਜਾਵੇਗਾ। ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਸ ਵਿੱਚ ਆਰਥੋਪੀਡਿਕਸ, ਪੀਡਿਆਟਰਿਕਸ, ਓਫਥਾਲਮੋਲੋਜੀ, ਈਐਨਟੀ, ਡਰਮਾ, ਜਨਰਲ ਸਰਜਰੀ, ਆਮ ਮੈਡੀਸਿਨ, ਬਲੱਡ ਬੈਂਕ, ਮੁਰਦਾਘਰ, ਚਿਲਰ ਪਲਾਂਟ, ਆਈਸੀਯੂ, 7 ਆਪ੍ਰੇਸਨ ਥੀਏਟਰ, ਫੈਕਲਟੀ ਰੂਮਜ ਅਤੇ ਪ੍ਰਬੰਧਕੀ ਦਫਤਰਾਂ ਲਈ ਨਵੇਂ ਬਲਾਕ ਦੇ ਨਾਲ ਨਾਲ ਵੱਖ-ਵੱਖ ਬਲਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਪੈਦਲ ਤੁਰਨ ਵਾਲਿਆਂ ਲਈ ਕਵਰਡ ਰਾਸਤੇ ਤਿਆਰ ਕੀਤੇ ਜਾਣਗੇ।

Have something to say? Post your comment

google.com, pub-6021921192250288, DIRECT, f08c47fec0942fa0

Health

ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਢੁਕਵੀਂ ਨੀਂਦ ਬਹੁਤ ਜ਼ਰੂਰੀਃ ਡਾ. ਤਨੂੰ ਸਿੰਗਲਾ 

ਸਿਹਤ ਮੰਤਰੀ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ

ਸਿਹਤ ਵਿਭਾਗ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਅਤੇ ਗਰਭਪਾਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ 

ਸਿਹਤ ਵਿਭਾਗ ਵੱਲੋ ਸਵਾਇਨ ਫਲੂ ਸਬੰਧੀ ਐਡਵਾਇਜਰੀ ਜਾਰੀ, ਸਵਾਈਨ ਫਲੂ ਤੋਂ ਘਬਰਾਉਣਾ ਨਹੀਂ,ਸਾਵਧਾਨੀਆਂ ਦਾ ਪਾਲਣ ਕਰੋ: ਡਾ ਕਵਿਤਾ ਸਿੰਘ

ਪੰਜਾਬ ਦੇ ਸਿਹਤ ਮੰਤਰੀ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਸਿਹਤ ਵਿਭਾਗ ਨੇ ਸੁਨਾਮ ’ਚ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਰੈਕੇਟ ਦਾ ਕੀਤਾ ਪਰਦਾਫਾਸ਼

ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਤੋਹਫ਼ਾ

ਪੰਜਾਬ ਰਾਜ ਸਿਹਤ ਏਜੰਸੀ ਵੱਲੋਂ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਜਾਰੀ ਕਰਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਪੰਜਾਬ ਦੇ ਸਿਹਤ ਮੰਤਰੀ ਨੇ ਕੋਵਿਡ-19 ਨਾਲ ਲੜਨ ਲਈ ਯੂ.ਐਸ.ਏ.ਆਈ.ਡੀ. ਹਮਾਇਤ ਪ੍ਰਾਪਤ ਗੈਰ-ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ

ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸਿਹਤ ਕੇਂਦਰਾਂ ਦਾ ਦੌਰਾ