Friday, March 29, 2024
ਤਾਜਾ ਖਬਰਾਂ
ਹੋਲੇ-ਮਹੱਲੇ ਮੌਕੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ 10ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲੇ25,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂਜਨਤਕ ਜਥੇਬੰਦੀਆਂ ਵੱਲੋਂ 23 ਮਾਰਚ ਨੂੰ ਬਰਨਾਲਾ ਦੀ 'ਸ਼ਹੀਦੀ ਕਾਨਫਰੰਸ' ਦੀਆਂ ਤਿਆਰੀਆਂ ਮੁਕੰਮਲ 2 ਲੱਖ ਰੁਪਏ ਦਾ ਇਨਾਮੀ ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਨੂੰ ਜਿਲ੍ਹਾ ਫਾਜਿਲਕਾ ਦੀ ਪੁਲਿਸ ਵੱਲੋਂ ਵਾਰਾਨਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕਰਨ ਵਿੱਚ ਮਿਲੀ ਸਫਲਤਾਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪ੍ਰੈਸ ਕਾਨਫਰੰਸ:  ਸਿਬਿਨ ਸੀ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਪ੍ਰਗਟਾਈਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰਨ ਦੇ ਨਿਰਦੇਸ਼, ਰੋਪੜ ਰੇਂਜ ਅਤੇ ਬਾਰਡਰ ਰੇਂਜ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਹਟਾਉਣ ਦੇ ਨਿਰਦੇਸ਼ 

Health

ਸੀਨੀਅਰ ਵੈਟਸ ਐਸੋਂਸਿਏਸ਼ਨ ਵੱਲੋਂ ਡਾਕਟਰਾਂ ਦੀ ਐਨ.ਪੀ.ਏ. ਦੀ ਮੰਗ ਪ੍ਰਤੀ ਸਰਕਾਰ ਦੀ ਬੇਰੁਖੀ ਦੀ ਨਿਖੇਧੀ

PUNJAB NEWS EXPRESS | August 02, 2021 02:18 PM

ਮੁਹਾਲੀ, : ਛੇਵੇਂ ਪੰਜਾਬ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਮੈਡੀਕਲ, ਵੈਟਰਨਰੀ, ਡੈਂਟਲ, ਹੋਮਿਓਪੈਥਿਕ ਅਤੇ ਆਯੁਰਵੈਦਿਕ ਡਾਕਟਰਾਂ ਦਾ ਨਾਨ ਪੈਕਟਿਸਿੰਗ ਭੱਤਾ (ਐਨ.ਪੀ.ਏ.) 25 ਪ੍ਰਤੀਸ਼ਤ ਤੋਂ ਘਟਾ ਕੇ 20 ਪ੍ਰਤੀਸ਼ਤ ਕਰਨ ਅਤੇ ਐਨ.ਪੀ.ਏ. ਨੂੰ ਬੇਸਿਕ ਤਨਖਾਹ ਦਾ ਹਿੱਸਾ ਨਾਂ ਮੰਨੇ ਜਾਣ ਦੇ ਫੈਸਲੇ ਖਿਲਾਫ, ਸੂਬੇ ਦੇ ਸਰਕਾਰੀ ਡਾਕਟਰਾਂ ਵਿੱਚ ਪਨਪੇ ਰੋਸ ਕਾਰਣ ਪੰਜਾਬ ਸਰਕਾਰੀ ਡਾਕਟਰ ਤਾਲਮੇਲ ਕਮੇਟੀ ਵੱਲੋਂ ਚਲਾਈ ਜਾ ਰਹੀ ਹੜਤਾਲ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਸਾਰਥਕ ਕਦਮ ਨਾਂ ਚੁੱਕੇ ਜਾਣ ਤੇ, ਅੱਜ ਇੱਥੇ ਸੀਨੀਅਰ ਵੈਟਸ ਐਸੋਸਿਏਸ਼ਨ ਦੀ ਇੱਕ ਹੰਗਾਮੀ ਮੀਟਿੰਗ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਵਿਭਾਗ ਅਤੇ ਲੋਕ ਹਿੱਤ ਵਿੱਚ ਜਲਦ ਤੋਂ ਜਲਦ ਪਹਿਲਾਂ ਵਾਂਗ ਹੀ ਨਾਨ ਪੈਕਟਿਸਿੰਗ ਭੱਤਾ ਬਹਾਲ ਕਰਕੇ ਰੇੜਕਾ ਖਤਮ ਕੀਤਾ ਜਾਵੇ ਤਾਂ ਕਿ ਸਮੂਹ ਡਾਕਟਰ ਪ੍ਰੇਰਿੱਤ ਹੋਕੇ ਲਗਨ ਨਾਲ ਆਪਣਾ ਕੰਮ ਕਰ ਸਕਣ।

ਇਸ ਮੌਕੇ ਸਾਬਕਾ ਸੰਯੁਕਤ ਨਿਰਦੇਸ਼ਕ ਪਸ਼ੂ ਪਾਲਣ ਅਤੇ ਮੈਂਬਰ ਪੰਜਾਬ ਸਟੇਟ ਵੈਟਰਨਰੀ ਕੌਂਸਲ ਡਾ. ਗੁਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਪਿੱਛਲੇ ਲੰਮੇਂ ਸਮੇਂ ਤੋਂ ਮੈਡੀਕਲ, ਵੈਟਰਨਰੀ, ਡੈਂਟਲ, ਹੋਮਿਓਪੈਥਿਕ ਅਤੇ ਆਯੁਰਵੈਦਿਕ ਡਾਕਟਰਾਂ ਨੂੰ ਐਨ.ਪੀ.ਏ. 25 ਪ੍ਰਤੀਸ਼ਤ ਦੀ ਦਰ ਨਾਲ ਮਿਲਦਾ ਰਿਹਾ ਹੈ ਅਤੇ ਇਹ ਮੂਲ ਤਨਖਾਹ ਦਾ ਹਿੱਸਾ ਮੰਨਿਆ ਜਾਂਦਾ ਰਿਹਾ ਹੈ।
ਡਾ. ਵਾਲੀਆ ਨੇ ਅਫਸੋਸ ਜਾਹਿਰ ਕੀਤਾ ਕਿ ਸੰਯੁਕਤ ਸਰਕਾਰੀ ਡਾਕਟਰ ਤਾਲਮੇਲ ਕਮੇਟੀ ਪਿਛਲੇ ਤਕਰੀਬਨ ਇਕ ਮਹੀਨੇ ਤੋਂ ਪੰਜਾਬ ਸਰਕਾਰ ਕੋਲ ਵੱਖ—ਵੱਖ ਢੰਗਾਂ ਨਾਲ ਰੋਸ਼ ਪ੍ਰਗਟ ਕਰ ਰਹੀ ਹੈ। ਮੁੱਖ ਮੰਤਰੀ ਪੰਜਾਬ ਵੱਲੋਂ ਬਣਾਈ ਗਈ ਮੰਤਰੀਆਂ ਦੀ ਸਬ—ਕਮੇਟੀ ਜਿਸ ਦੇ ਚੇਅਰਮੈਨ ਸ੍ਰੀ ਬ੍ਰਹਮ ਮਹਿੰਦਰਾ ਸਥਾਨਕ ਸਰਕਾਰ ਮੰਤਰੀ ਹਨ, ਉਨ੍ਹਾ ਨਾਲ ਵੀ ਮੀਟਿੰਗਾਂ ਹੋਣ ਦੇ ਬਾਵਜੂਦ ਅਤੇ ਇਥੋਂ ਤਕ ਕਿ ਸ਼੍ਰੀ ਬ੍ਰਹਮ ਮਹਿੰਦਰਾਂ ਵੱਲੋਂ ਦਿੱਤੇ ਹਾਂ ਪੱਖੀ ਹੁੰਗਾਰੇ ਅਤੇ ਭਰੋਸੇ ਦੇ ਬਾਵਜੂਦ ਵੀ ਸਰਕਾਰ ਵੱਲੋਂ ਉਨ੍ਹਾਂ ਦੀ ਐਨ.ਪੀ.ਏ. ਦੀ ਮੰਗ ਬਾਰੇ ਅਜੇ ਤਕ ਕੋਈ ਫੈਸਲਾ ਨਹੀ ਲਿਆ ਗਿਆ ।
ਡਾ. ਨਿਤਿਨ ਕੁਮਾਰ ਸਾਬਕਾ ਮੁੱਖ ਕਾਰਜਕਾਰੀ ਅਫਸਰ, ਪੰਜਾਬ ਗਓੂ ਸੇਵਾ ਕਮਿਸ਼ਨ ਨੇ ਦੱਸਿਆ ਕਿ ਮੈਡੀਕਲ ਤੇ ਵੈਟਰਨਰੀ ਡਾਕਟਰਾਂ ਨੂੰ ਨਾਨ ਪ੍ਰੈਕਟਸਿੰਗ ਭੱਤਾ ਉਨ੍ਹਾਂ ਦੀ ਲੰਬੀ ਪੜ੍ਹਾਈ, ਨੋਕਰੀ ਵਿੱਚ ਵੱਡੀ ਉਮਰ ਵਿੱਚ ਆਉਣ ਕਰਕੇ ਅਤੇ ਜੋਖਿਮ ਭਰੀ ਨੋਕਰੀ (ਬਿਮਾਰ ਮਨੁੱਖਾਂ ਤੇ ਪਸ਼ੂਆਂ ਤੋ ਜਾਨਲੇਵਾ ਬਿਮਾਰੀਆਂ ਫੈਲਣ) ਕਾਰਨ ਦਿੱਤਾ ਜਾਂਦਾ ਹੈ। ਐਮ.ਬੀ.ਬੀ.ਐਸ., ਬੀ.ਵੀ.ਐਸ.ਸੀ., ਬੀ.ਡੀ.ਐਸ., ਹੋਮੀਓਪੈਥਿਕ ਤੇ ਆਯੁਰਵੈਦਿਕ ਦੀ ਡਿਗਰੀ ਲਈ 10+2 ਤੋਂ ਬਾਦ 5—1/2 ਸਾਲ ਲਗਦੇ ਹਨ ਤੇ ਇਸ ਉਪਰੰਤ ਪੋਸਟ ਗ੍ਰੈਜੂਏਸ਼ਨ ਤਿੰਨ ਸਾਲ ਤੇ ਜਿਨ੍ਹਾਂ ਐਮ. ਸੀ. ਐਚ./ਡੀ. ਐਮ./ਪੀ.ਐਚ.ਡੀ. ਦੀ ਪੜ੍ਹਾਈ ਕਰਨੀ ਹੈ ਉਨ੍ਹਾਂ ਨੂੰ ਹੋਰ ਤਿੰਨ ਸਾਲ ਲਗਾਉਣੇ ਪੈਂਦੇ ਹਨ।
ਡਾ. ਸੰਜੀਵ ਖੋਸਲਾ, ਸਾਬਕਾ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਪੰਜਾਬ ਨੇ ਕਿਹਾ ਕਿ ਨੋਜਵਾਨ ਡਾਕਟਰਾਂ ਨੂੰ ਸਰਕਾਰੀ ਨੋਕਰੀ ਵੱਲ ਲਿਆਉਣ ਲਈ ਉਨ੍ਹਾਂ ਨੂੰ ਕੋਈ ਨਾ ਕੋਈ ਇੰਨਸੈਂਟਿਵ ਦੇਣਾ ਪਵੇਗਾ ਤਾਂ ਹੀ ਮਾਹਿਰ ਡਾਕਟਰਾਂ ਨੂੰ ਸਰਕਾਰੀ ਨੌਕਰੀ ਵੱਲ ਖਿੱਚਿਆ ਜਾ ਸਕਦਾ ਹੈ ਤੇ ਆਮ ਲੋਕਾਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹੋਰ ਦੇਸਾਂ ਦੇ ਮੁਕਾਬਲੇ ਸਿਹਤ ਖੇਤਰ ਤੇ ਜੀ.ਡੀ.ਪੀ. ਦਾ ਬਹੁਤ ਘੱਟ ਪ੍ਰਤੀਸ਼ਤ ਖਰਚ ਕੀਤਾ ਜਾਂਦਾ ਹੈ। ਸੂਬੇ ਨੂੰ ਲੋੜ ਹੈ ਕਿ ਸਿੱਖਿਆ, ਸਿਹਤ ਤੇ ਪਸ਼ੂ ਪਾਲਣ ਖੇਤਰ ਨੂੰ ਬਜਟ ਘੱਟੋਂ ਘੱਟ ਦੁਗਣਾ ਕੀਤਾ ਜਾਵੇ ਕਿਉਕਿ ਖੇਤੀ ਖੇਤਰ ਵਿੱਚ ਖੜੋਤ ਆਉਣ ਕਾਰਣ ਪਸ਼ੂ ਪਾਲਣ ਖੇਤਰ ਤੇ ਵਧੇਰੇ ਜੋਰ ਦੇ ਕੇ ਖੇਤੀ ਖੇਤਰ ਦੀ ਸਮੁੱਚੀ ਵਿਕਾਸ ਦਰ ਵਧਾਏ ਜਾਣ ਦੀਆਂ ਆਪਾਰ ਸੰਭਾਵਨਾਵਾਂ ਹਨ।
ਇਸ ਮੌਕੇ ਡਾ. ਨਿਰਮਲਜੀਤ ਸਿੰਘ ਮਾਹਲ, ਡਾ. ਬਲਜੀਤ ਸਿੰਘ ਘੁੰਮਣ, ਡਾ. ਬਿਮਲ ਕੁਮਾਰ, ਡਾ. ਰਘੂਨੰਦਨ ਸ਼ਰਮਾ ਅਤੇ ਡਾ. ਰਮੇਸ਼ ਸੋਫਤ ਵੀ ਹਾਜਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Health

ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਢੁਕਵੀਂ ਨੀਂਦ ਬਹੁਤ ਜ਼ਰੂਰੀਃ ਡਾ. ਤਨੂੰ ਸਿੰਗਲਾ 

ਸਿਹਤ ਮੰਤਰੀ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ

ਸਿਹਤ ਵਿਭਾਗ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਅਤੇ ਗਰਭਪਾਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ 

ਸਿਹਤ ਵਿਭਾਗ ਵੱਲੋ ਸਵਾਇਨ ਫਲੂ ਸਬੰਧੀ ਐਡਵਾਇਜਰੀ ਜਾਰੀ, ਸਵਾਈਨ ਫਲੂ ਤੋਂ ਘਬਰਾਉਣਾ ਨਹੀਂ,ਸਾਵਧਾਨੀਆਂ ਦਾ ਪਾਲਣ ਕਰੋ: ਡਾ ਕਵਿਤਾ ਸਿੰਘ

ਪੰਜਾਬ ਦੇ ਸਿਹਤ ਮੰਤਰੀ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਸਿਹਤ ਵਿਭਾਗ ਨੇ ਸੁਨਾਮ ’ਚ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਰੈਕੇਟ ਦਾ ਕੀਤਾ ਪਰਦਾਫਾਸ਼

ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਤੋਹਫ਼ਾ

ਪੰਜਾਬ ਰਾਜ ਸਿਹਤ ਏਜੰਸੀ ਵੱਲੋਂ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਜਾਰੀ ਕਰਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਪੰਜਾਬ ਦੇ ਸਿਹਤ ਮੰਤਰੀ ਨੇ ਕੋਵਿਡ-19 ਨਾਲ ਲੜਨ ਲਈ ਯੂ.ਐਸ.ਏ.ਆਈ.ਡੀ. ਹਮਾਇਤ ਪ੍ਰਾਪਤ ਗੈਰ-ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ

ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸਿਹਤ ਕੇਂਦਰਾਂ ਦਾ ਦੌਰਾ