Wednesday, April 24, 2024

Health

ਕੋਰੋਨਾ ਵਿਰੁੱਧ ਜੰਗ 'ਚ ਕੇਜਰੀਵਾਲ ਵਾਂਗ ਸਭ ਦਾ ਸਹਿਯੋਗ ਲਵੇ ਪੰਜਾਬ ਸਰਕਾਰ- ਜਰਨੈਲ ਸਿੰਘ

ਪੰਜਾਬ ਨਿਊਜ਼ ਐਕਸਪ੍ਰੈਸ | September 09, 2020 10:42 PM

ਮੋਹਾਲੀ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ 'ਆਪ' ਦੀ ਆਕਸੀਮੀਟਰ ਮੁਹਿੰਮ ਬਾਰੇ ਕੀਤੀਆਂ ਟਿੱਪਣੀਆਂ ਦਾ ਸਖ਼ਤ ਸ਼ਬਦਾਂ 'ਚ ਮੋੜਵਾਂ ਜਵਾਬ ਦਿੱਤਾ।
ਬੁੱਧਵਾਰ ਵਿਖੇ ਪ੍ਰੈੱਸ ਕਾਨਫ਼ਰੰਸ ਰਾਹੀਂ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਵਿਧਾਇਕ ਜਰਨੈਲ ਸਿੰਘ ਅਤੇ ਪਾਰਟੀ ਦੇ ਸੀਨੀਅਰ ਆਗੂ ਡਾ. ਬਲਬੀਰ ਸਿੰਘ ਨੇ 'ਆਪ' ਦੀ ਆਕਸੀਮੀਟਰ ਮੁਹਿੰਮ ਲਈ ਤਿਆਰ ਕੀਤੀ ਕਿੱਟ ਦਿਖਾਉਂਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਡਾਕਟਰੀ ਸਿੱਖਿਆ ਮੰਤਰੀ ਓਪੀ ਸੋਨੀ ਸਮੇਤ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਿੱਧਾ ਜ਼ਿੰਮੇਵਾਰ ਦੱਸਿਆ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਅਤੇ ਮੈਡਮ ਰਾਜ ਲਾਲੀ ਗਿੱਲ ਮੌਜੂਦ ਸਨ।
ਬਲਬੀਰ ਸਿੰਘ ਸਿੱਧ 'ਤੇ ਪਲਟਵਾਰ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, ''ਇੱਕ ਅਧਪੜ, ਅਣਜਾਣ ਅਤੇ ਅਸਲੀਅਤ ਤੋਂ ਬੇਖ਼ਬਰ ਬੰਦੇ ਵਾਂਗ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਆਕਸੀਮੀਟਰ ਬਾਰੇ ਸਿਹਤ ਮੰਤਰੀ ਬੇਹੱਦ ਮੰਦਭਾਗਾ, ਦੁਖਦ ਅਤੇ ਗੈਰ ਜਿੰਮੇਵਾਰਨਾ ਬਿਆਨ ਹੈ, ਕਿਉਂਕਿ ਇਹ ਮੁਹਿੰਮ ਦਾ ਮਕਸਦ ਲੋਕਾਂ ਦੀ ਜਾਨ ਬਚਾਉਣਾ, ਸਰਕਾਰ ਦਾ ਸਹਿਯੋਗ ਕਰਨਾ ਅਤੇ ਕੋਰੋਨਾ ਦੀ ਬਿਮਾਰੀ ਤੋਂ ਬਚਾਅ ਅਤੇ ਸਰੀਰ 'ਚ ਆਕਸੀਜਨ ਦੇ ਪੱਧਰ ਦੀ ਅਹਿਮੀਅਤ ਬਾਰੇ ਜਾਗਰੂਕ ਕਰਨਾ ਹੈ।''
ਹਰਪਾਲ ਸਿੰਘ ਚੀਮਾ ਨੇ ਇਸ ਗੱਲ 'ਤੇ ਸਰਕਾਰ ਦੀ ਨਿਖੇਧੀ ਕੀਤੀ ਕਿ ਇੱਕ ਪਾਸੇ 'ਆਪ' ਦੇ ਕੋਰੋਨਾ ਮੀਟਰਾਂ ਦਾ ਵਿਰੋਧ ਕਰ ਰਹੇ ਹਨ, ਦੂਜੇ ਪਾਸੇ ਖ਼ੁਦ 50 ਹਜ਼ਾਰ ਆਕਸੀਮੀਟਰਾਂ ਦਾ ਆਰਡਰ ਦਿੱਤਾ ਹੈ।
ਚੀਮਾ ਨੇ ਕਿਹਾ, ''ਪਹਿਲਾ ਹੀ ਖ਼ਸਤਾ-ਹਾਲ ਸਰਕਾਰੀ ਸਿਹਤ ਸੇਵਾਵਾਂ ਦੀ ਕੋਰੋਨਾ ਮਹਾਂਮਾਰੀ ਨੇ ਪੂਰੀ ਤਰਾਂ ਪੋਲ ਖੋਲ੍ਹ ਦਿੱਤੀ ਹੈ। ਸਰਕਾਰੀ ਸਿਹਤ ਸੇਵਾਵਾਂ ਬੁਰੀ ਤਰਾਂ ਫ਼ੇਲ੍ਹ ਹੋ ਚੁੱਕੀਆਂ ਹਨ। ਜਦ ਪੰਜਾਬ ਸਰਕਾਰ ਦੇ ਮੰਤਰੀ, ਵਿਧਾਇਕ, ਅਫ਼ਸਰ ਅਤੇ ਡਾਕਟਰ ਤੱਕ ਸਰਕਾਰੀ ਹਸਪਤਾਲਾਂ/ਕੋਰੋਨਾ ਕੇਅਰ ਸੈਂਟਰਾਂ 'ਚ ਇਲਾਜ ਨਹੀਂ ਕਰਾਉਂਦੇ ਤਾਂ ਆਮ ਲੋਕਾਂ ਦਾ ਯਕੀਨ ਕਿਵੇਂ ਬਣੇਗਾ? ਜੇ ਅਜੇ ਵੀ ਹਸਪਤਾਲਾਂ ਦੀ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਤਾਂ ਅਮਰਿੰਦਰ ਸਿੰਘ ਅਤੇ ਬਲਬੀਰ ਸਿੰਘ ਸਿੱਧੂ ਆਪਣੇ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨਾਲ ਗੱਲ ਕਰ ਲੈਣ ਜੋ ਰਜਿੰਦਰਾ ਹਸਪਤਾਲ 'ਚੋਂ ਭੱਜ ਕੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਹੋਏ ਹਨ।''
ਚੀਮਾ ਨੇ ਰਜਿੰਦਰਾ ਹਸਪਤਾਲ ਦੇ ਹਵਾਲੇ ਨਾਲ ਕਿਹਾ, '' 7 ਸਤੰਬਰ ਤੱਕ ਦੇ 48 ਘੰਟਿਆਂ 'ਚ ਉੱਥੇ 55 ਫ਼ੀਸਦੀ ਮੌਤਾਂ ਦਾ ਸੁੰਨ ਕਰਨ ਵਾਲਾ ਅੰਕੜਾ ਸੁਰਖ਼ੀਆਂ ਬਣਿਆ ਹੈ, ਪਰੰਤੂ ਐਨੀ ਭਿਆਨਕ ਸਥਿਤੀ ਦੇ ਬਾਵਜੂਦ ਮੰਤਰੀ ਓਪੀ ਸੋਨੀ, ਬਲਬੀਰ ਸਿੰਘ ਸਿੱਧੂ ਜਾਂ ਮੁੱਖ ਮੰਤਰੀ ਕੁੱਝ ਨਹੀਂ ਬੋਲੇ, ਜਦਕਿ ਇਸ ਮਾਮਲੇ ਦੀ ਜਾਂਚ ਕਰਾਉਣੀ ਬਣਦੀ ਸੀ।''
ਹਰਪਾਲ ਸਿੰਘ ਚੀਮਾ ਨੇ ਇਸ ਮਾਮਲੇ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਸੀਬੀਆਈ ਜਾਂਚ ਮੰਗੀ।
ਇਸ ਮੌਕੇ ਦਿੱਲੀ 'ਚ ਕੋਰੋਨਾ ਵਿਰੁੱਧ ਜੰਗ 'ਚ ਆਕਸੀਮੀਟਰ ਦੇ ਅਹਿਮ ਯੋਗਦਾਨ ਦਾ ਹਵਾਲਾ ਦਿੰਦੇ ਹੋਏ ਜਰਨੈਲ ਸਿੰਘ ਨੇ ਕਿਹਾ ਕਿ ਲੋਕਾਂ 'ਚ ਆਕਸੀਜਨ ਜਾਂਚ ਦੀ ਜਾਗਰੂਕਤਾ ਨਾਲ ਸੈਂਕੜੇ ਜਾਨਾਂ ਬਚਣਗੀਆਂ।
ਜਰਨੈਲ ਸਿੰਘ ਨੇ ਦੱਸਿਆ ਕਿ ਆਕਸੀਮੀਟਰ ਮੁਹਿੰਮ ਚਲਾਉਣ ਵਾਲੇ ਪਾਰਟੀ ਦੇ ਵਲੰਟੀਅਰ 'ਆਕਸੀਮਿੱਤਰਾਂ' ਨੂੰ ਸੁਰੱਖਿਆ ਉਪਾਅ ਬਾਰੇ ਪੂਰੀ ਸਿਖਲਾਈ ਦਿੱਤੀ ਗਈ ਹੈ। ਮਾਸਕ ਪਹਿਨ ਕੇ ਆਕਸੀਜਨ ਜਾਂਚ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥਾਂ ਦੀ ਸੈਨੀਟਾਇਜੇਸ਼ਨ ਕੀਤੀ ਜਾਵੇਗੀ। ਆਕਸੀਮੀਟਰ ਸਾਫ਼ ਕੀਤਾ ਜਾਵੇਗਾ। ਨਿਸ਼ਚਿਤ ਦੂਰੀ ਦਾ ਧਿਆਨ ਰੱਖਿਆ ਜਾਵੇਗਾ ਅਤੇ ਕੋਰੋਨਾ ਤੋਂ ਬਚਾਅ ਸਾਰੇ ਨਿਯਮਾਂ ਦੀ ਪਾਲਨਾ ਕੀਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਕੋਈ ਇੱਕ ਸਰਕਾਰ ਕਾਬੂ ਨਹੀਂ ਕਰ ਸਕਦੀ ਇਸ ਲਈ ਸਾਰੀਆਂ ਸਿਆਸੀ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਸਹਿਯੋਗ ਲੈਣਾ ਜ਼ਰੂਰੀ ਹੈ। ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਸਮੇਤ ਹਰ ਇੱਕ ਦਾ ਸਹਿਯੋਗ ਲੈ ਕੇ ਹੀ ਦਿੱਲੀ 'ਚ ਇਸ ਮਹਾਂਮਾਰੀ ਨੂੰ ਕਾਬੂ ਹੇਠ ਲਿਆਂਦਾ ਹੈ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਨਾਕਾਮੀ ਅਤੇ ਅਣਗਹਿਲੀ ਕਾਰਨ ਪੰਜਾਬ 'ਚ ਰੋਜ਼ਾਨਾ 50 ਤੋਂ ਲੈ ਕੇ 100 ਤੱਕ ਮੌਤਾਂ ਹੋ ਰਹੀਆਂ ਹਨ ਅਤੇ ਲਗਭਗ 2000 ਨਵੇਂ ਕੇਸ ਸਾਹਮਣੇ ਆ ਰਹੇ ਹਨ। ਖ਼ਤਰਨਾਕ ਸੰਕੇਤ ਇਹ ਹਨ ਕਿ ਕੋਰੋਨਾ ਨਾਲ ਮੌਤ ਦੀ ਕੌਮੀ ਔਸਤ ਦਰ ਸੁਧਰ ਕੇ 1.7 ਫ਼ੀਸਦੀ ਹੋ ਗਈ ਹੈ ਪੰਜਾਬ ਦੀ ਵੱਧ ਕੇ 4 ਫ਼ੀਸਦੀ ਤੱਕ ਪਹੁੰਚ ਗਈ ਹੈ।
'ਆਪ' ਆਗੂਆਂ ਨੇ ਇਸ ਗੱਲ 'ਤੇ ਸੰਤੋਸ਼ ਜਤਾਇਆ ਕਿ 'ਆਪ' ਦੇ ਹਲੂਣਿਆਂ ਨੇ 'ਫਾਰਮ ਹਾਊਸ' 'ਚ ਸੁੱਤੀ ਪਈ ਸਰਕਾਰ ਦੀ ਨੀਂਦ ਤੋੜੀ ਹੈ।

Have something to say? Post your comment

google.com, pub-6021921192250288, DIRECT, f08c47fec0942fa0

Health

ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਢੁਕਵੀਂ ਨੀਂਦ ਬਹੁਤ ਜ਼ਰੂਰੀਃ ਡਾ. ਤਨੂੰ ਸਿੰਗਲਾ 

ਸਿਹਤ ਮੰਤਰੀ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ

ਸਿਹਤ ਵਿਭਾਗ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਅਤੇ ਗਰਭਪਾਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ 

ਸਿਹਤ ਵਿਭਾਗ ਵੱਲੋ ਸਵਾਇਨ ਫਲੂ ਸਬੰਧੀ ਐਡਵਾਇਜਰੀ ਜਾਰੀ, ਸਵਾਈਨ ਫਲੂ ਤੋਂ ਘਬਰਾਉਣਾ ਨਹੀਂ,ਸਾਵਧਾਨੀਆਂ ਦਾ ਪਾਲਣ ਕਰੋ: ਡਾ ਕਵਿਤਾ ਸਿੰਘ

ਪੰਜਾਬ ਦੇ ਸਿਹਤ ਮੰਤਰੀ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਸਿਹਤ ਵਿਭਾਗ ਨੇ ਸੁਨਾਮ ’ਚ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਰੈਕੇਟ ਦਾ ਕੀਤਾ ਪਰਦਾਫਾਸ਼

ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਤੋਹਫ਼ਾ

ਪੰਜਾਬ ਰਾਜ ਸਿਹਤ ਏਜੰਸੀ ਵੱਲੋਂ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਜਾਰੀ ਕਰਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਪੰਜਾਬ ਦੇ ਸਿਹਤ ਮੰਤਰੀ ਨੇ ਕੋਵਿਡ-19 ਨਾਲ ਲੜਨ ਲਈ ਯੂ.ਐਸ.ਏ.ਆਈ.ਡੀ. ਹਮਾਇਤ ਪ੍ਰਾਪਤ ਗੈਰ-ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ

ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸਿਹਤ ਕੇਂਦਰਾਂ ਦਾ ਦੌਰਾ