Saturday, April 20, 2024
ਤਾਜਾ ਖਬਰਾਂ
ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲਾ: 9 ਸਾਲਾਂ ਤੋਂ ਫਰਾਰ ਦੋਸ਼ੀ ਨੀਰਜ ਅਰੋੜਾ ਨੂੰ ਪੰਜਾਬ ਪੁਲਿਸ ਨੇ ਉਤਰਾਖੰਡ ਤੋਂ ਕੀਤਾ ਗ੍ਰਿਫਤਾਰ

National

ਮੀਟਿੰਗਾ ਜਿੰਨੀਆ ਮਰਜੀ ਕਰੋ ਪਰ ਤਿੰਨ ਕਾਲੇ ਕਨੂੰਨ ਰੱਦ ਕੀਤੇ ਤੋ ਬਿਨਾ ਕਿਸਾਨ ਅੰਦੋਲਨ ਖਤਮ ਨਹੀ ਹੋਣਾ: -ਕਰਨੈਲ ਸਿੰਘ ਪੀਰਮੁਹੰਮਦ

ਪੰਜਾਬ ਨਿਊਜ਼ ਐਕਸਪ੍ਰੈਸ | January 21, 2021 10:05 PM

ਮੋਹਾਲੀ:   ਸ਼੍ਰੋਮਣੀ ਅਕਾਲੀ ਦਲ ( ਟਕਸਾਲੀ) ਦੇ ਜਨਰਲ ਸਕੱਤਰ ਤੇ ਪਾਰਟੀ ਦੇ ਮੁੱਖ ਬੁਲਾਰੇ ਸ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਕੇਦਰ ਸਰਕਾਰ ਦੇ ਤਿੰਨ ਮੰਤਰੀ ਕਿਸਾਨ ਯੂਨੀਅਨਾ ਨਾਲ ਜਿੰਨੀਆ ਮਰਜੀ ਹੋਰ ਮੀਟਿੰਗਾ ਕਰ ਲਵੇ ਪਰ ਕਿਸਾਨ ਅੰਦੋਲਨ ਤਦ ਹੀ ਸਮਾਪਤ ਹੋਵੇਗਾ ਜਦ ਤਿੰਨ ਕਾਲੇ ਕਨੂੰਨ ਰੱਦ ਨਹੀ ਹੋ ਜਾਦੇ ਉਹਨਾ ਕਿਹਾ ਕਿ ਇਹ ਹੁਣ ਕਿਸੇ ਦੇ ਵੀ ਵੱਸ ਦੀ ਗੱਲ ਨਹੀ ਕਿ ਉਹ ਕਨੂੰਨ ਰੱਦ ਕਰਵਾਉਣ ਤੋ ਬਿਨਾ ਕਿਸੇ ਹੋਰ ਪਹਿਲੂ ਤੇ ਗੱਲਬਾਤ ਕਰਕੇ ਫੈਸਲਾ ਲੈ  ਸਕੇ

ਟਕਸਾਲੀ ਅਕਾਲੀ ਆਗੂ ਨੇ ਕਿਹਾ ਕਿ 26  ਜਨਵਰੀ ਦੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋ ਕਿਸਾਨ ਪਰੇਡ ਚ ਸ਼ਾਮਲ ਹੋਣ ਲਈ ਦੇਸ਼ ਵਾਸੀਆਂ ਤੇ ਖਾਸ ਕਰਕੇ ਪੰਜਾਬੀਆਂ ਵਿੱਚ ਏਨਾ ਜਬਰਦਸਤ ਉਤਸਾਹ ਹੈ ਕਿ ਪੰਜਾਬ ਦੇ ਅਲੱਗ ਅਲੱਗ ਜਿਲਿਆ ਤੋ ਸੈਕੜਿਆ ਹਜਾਰਾ ਦੀ ਤਦਾਦ ਵਿੱਚ ਕਿਸਾਨ ਇਕਜੁੱਟ ਹੋਕੇ ਦਿੱਲੀ ਦੇ ਕੁੰਡਲੀ ਸਿੰਧੂ ਟਿੱਕਰੀ ਬਾਰਡਰ ਵੱਲ ਚੱਲੇ ਹੋਏ ਹਨ ਹਰ ਪਾਸੇ ਕਿਸਾਨ ਸੰਘਰਸ਼ ਦੇ ਝੰਡੇ ਲੱਗੇ ਟਰੈਕਟਰ ਟਰਾਲੀਆ ਕੰਬਾਈਨ ਜੇ ਸੀ ਬੀ ਮੋਟਰ ਸਾਈਕਲ ਸਾਈਕਲ ਕਾਰਾ ਬੱਸਾ ਟਰੱਕ ਟਰਾਲੇ ਹੀ ਨਜਰ ਆ ਰਹੇ ਹਨ ਉਹਨਾ ਕਿਹਾ ਕਿ ਇਹ ਬੇਹੱਦ ਜ਼ਰੂਰੀ ਹੈ ਕਿ ਕਿਸਾਨ ਅੰਦੋਲਨ ਨਾਲ ਹਮਦਰਦੀ ਪ੍ਰਗਟ ਕਰਨ ਵਾਲਾ ਹਰੇਕ ਇਨਸਾਨ ਦਿੱਲੀ ਪੁੱਜੇ ਤਾਂ ਜੋ ਮੋਦੀ ਸਰਕਾਰ ਨੇ ਧੱਕੇ ਨਾਲ 3 ਕਾਲੇ ਖੇਤੀ ਕਾਨੂੰਨਾਂ ਨੂੰ ਲੋਕਤੰਤਰੀ ਰਾਜ ਚ ਤਾਨਾਸ਼ਾਹੀ ਦੇ ਬੁਰਕੇ ਹੇਠ ਪਾਸ ਕੀਤੇ ਬਿੱਲਾਂ ਨੂੰ ਰੱਦ ਕਰਵਾਇਆ ਜਾ ਸਕੇ । ਉਨਾ ਕਿਹਾ ਕਿ ਹਰ ਵਿਅਕਤੀ ਲਈ ਜਿੰਦਗੀ ਬਸਰ ਲਈ ਮੁੱਢਲੀ ਜਰੂਰਤ ਰੋਟੀ ਹੈ । ਹਰ ਵਿਅਕਤੀ ਆਮ ਹੋਵੇ ਜਾਂ ਧਨਾਢ ਰੋਟੀ ਹੀ  ਖਾਣੀ  ਹੁੰਦੀ ਹੈ । ਇਸ ਲਈ ਖੇਤੀਬਾੜੀ ਜਰੂਰੀ ਹੈ ਤੇ ਖੇਤੀਬਾੜੀ ਲਈ ਜਮੀਨ ਦੀ ਜ਼ਰੂਰਤ ਹੈ ਪਰ ਮੋਦੀ ਸਰਕਾਰ ਵੱਡੇ ਘਰਾਣਿਆਂ ਨੂੰ ਖੁਸ਼ ਕਰਨ ਦੇ ਚੱਕਰ ਚ ਜ਼ਮੀਨਾਂ ਹੀ ਖੋਹ ਰਹੀ ਹੈ । ਪੀਰਮੁਹੰਮਦ ਨੇ ਸਪੱਸ਼ਟ ਕੀਤਾ ਕਿ ਪੂੰਜੀਪਤੀਆਂ ਦੇ ਕਰਜ਼ੇ ਮੁਆਫ ਹੁੰਦੇ ਹਨ ਪਰ ਜੋ ਦੇਸ਼ ਦਾ ਢਿੱਡ ਭਰਦਾ ਹੈ ਉਸ ਨੂੰ ਨਾ ਕੋਈ ਸਹੂਲਤ, ਨਾ ਕਰਜ਼ਾ ਮੁਆਫੀ, ਖਾਦਾ, ਸਪਰੇਆਂ ਆਦਿ ਦੇ ਰੇਟ ਅਸਮਾਨੀ ਚੜੇ ਹਨ। ਉਨਾ ਕਿਹਾ ਕਿ ਅਸਲ ਚ ਸਰਕਾਰਾਂ ਦੇ ਏਜੰਡੇ ਚੇ ਕਿਸਾਨ ਹੈ ਹੀ ਨਹੀ । ਮੋਦੀ ਸਰਕਾਰ ਸਿਰਫ ਪ੍ਰਾਈਵੇਟ ਕੰਪਨੀਆਂ ਨੂੰ ਹੁਲਾਰਾ ਦੇ ਰਹੀ ਹੈ ਜੋ ਆਉਣ ਵਾਲੇ ਸਮੇ ਚ ਭਿਆਨਕ ਰੂਪ ਅਖਤਿਆਰ ਕਰ ਸਕਦਾ ਹੈ । ਅੱਧੀ ਤੋ ਜਿਆਦਾ ਸਰਦੀ ਤਾਂ ਕਿਸਾਨਾਂ ਨੇ ਲੰਘਾ ਵੀ ਦਿੱਤੀ ਹੈ, ਪੂਰਾ ਵਿਸ਼ਵ ਕਿਸਾਨਾਂ ਨਾਲ ਖੜਾ ਹੈ । ਹਰ ਰੋਜ਼ ਦਿੱਲੀ ਚ ਕਿਸਾਨੀ ਘੋਲ ਨੂੰ ਮਜ਼ਬੂਤੀ ਮਿਲ ਰਹੀ ਹੈ । ਕਰਨੈਲ ਸਿੰਘ ਪੀਰਮੁਹੰਮਦ ਨੇ ਅਤੀਤ ਦੇ ਹਵਾਲੇ ਨਾਲ ਕਿਹਾ ਕਿ ਅਜ਼ਾਦੀ ਤੋ ਪਹਿਲਾਂ ਈਸਟ ਇੰਡੀਆਂ ਕੰਪਨੀ ਵੀ ਭਾਰਤ ਚ ਨਿਵੇਸ਼ ਕਰਨ ਆਈ ਸੀ ਪਰ ਹੋਲੀ-ਹੋਲੀ ਦੇਸ਼ ਤੇ ਕਬਜਾ ਕਰ ਲਿਆ ਸੀ, ਇਸ ਲਈ ਇਵੇ ਹੀ ਕਿਸਾਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਜੇ ਇਹ ਬਿੱਲ ਲਾਗੂ ਹੋ ਗਏ ਤਾਂ ਵੱਡੀਆਂ ਕੰਪਨੀਆਂ ਜਮੀਨਾਂ ਨੂੰ ਹਥਿਆ ਸਕਦੀ ਹੈ । ਦਿੱਲੀ ਦੇ ਬਾਰਡਰਾਂ ਦੇ ਬੈਠੇ ਕਿਸਾਨਾਂ ਨੇ ਇਤਿਹਾਸ ਰੱਚ ਦਿੱਤਾ ਹੈ ਕਿਉਕਿ ਆਮ ਵਿਅਕਤੀ ਦਾ ਜਿਆਦਾਤਰ ਝੁਕਾਅ ਸਿਆਸੀ ਪਾਰਟੀਆਂ ਵੱਲ ਹੁੰਦਾ ਸੀ ਪਰ ਇਸ ਵਾਲ ਇਹ ਕਿਸਾਨੀ ਘੋਲ ਇਤਿਹਾਸ ਦੇ ਸੁਨਹਿਰੀ ਅੱਖਰਾਂ ਚ ਲਿਖਿਆ ਜਾਵੇਗਾ । ਕੌਮੀ ਮੀਡੀਆ ਬਾਰੇ ਉਨਾ ਸਪੱਸ਼ਟ ਕੀਤਾ ਕਿ ਜੋ ਉਨਾ ਕਿਸਾਨਾਂ ਦਾ ਅਕਸ ਕਿਸਾਨੀ ਅੰਦੋਲਨ ਦੌਰਾਨ ਦਿਖਾਇਆ ਉਹ ਬੇਹੱਦ ਨਿਰਾਸ਼ਾਜਨਕ ਹੈ । ਅੱਜ ਦੇ ਕਿਸਾਨ ਜਾਗਰੂਕ ਹਨ, ਪੜੇ ਲਿਖੇ ਹੈ ਪਰ ਕੌਮੀ ਮੀਡੀਆ ਵੱਲੋ ਦੇਸ਼ ਦੇ ਅੰਨਦਾਤੇ ਨੂੰ ਨੀਚਲੇ ਪੱਧਰ ਦਾ ਦਿਖਾਉਣਾ ਲੋੋਕਤੰਤਰ ਦੇ ਥੰਮ ਲਈ ਸਮਝ ਤੋ ਪਰੇ ਹਨ । ਆਪਣੀਆਂ ਨੈਤਿਕ-ਕਦਰਾਂ ਕੀਮਤਾਂ ਦਾ ਖਿਆਲ ਰੱਖਣਾ ਚਾਹੀਦਾ ਹੈ । ਪੀਰਮੁਹੰਮਦ ਨੇ ਜਾਰੀ ਪ੍ਰੈਸ ਬਿਆਨ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਕਿਸਾਨੀ ਨੂੰ ਖਤਰੇ ਚੋ ਕੱਢਣ ਲਈ ਇਕਜੁਟਤਾ ਦਿਖਾਉਣ ਦੀ ਲੋੜ ਹੈ ਤੇ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾ ਕੇ ਰਹਾਂਗੇ ।

Have something to say? Post your comment

google.com, pub-6021921192250288, DIRECT, f08c47fec0942fa0

National

ਭਾਰਤ ਦੇ ਚੋਣ ਕਮਿਸ਼ਨਰ ਨੇ ਦਿੱਤਾ ਅਸਤੀਫਾ

ਐੱਸਕੇਐੱਮ ਵੱਲੋਂ 26 ਫਰਵਰੀ ਨੂੰ ਡਬਲਿਊ ਟੀ ਓ. ਛੱਡਣ ਦਿਵਸ ਵਜੋਂ ਮਨਾਉਣ ਲਈ ਸੱਦਾ , ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਕਿਸਾਨ ਕਰਨਗੇ ਟਰੈਕਟਰ ਪ੍ਰਦਰਸ਼ਨ

ਕਿਰਤੀ ਕਿਸਾਨ ਯੂਨੀਅਨ ਅਤੇ ਇਫਟੂ ਨੇ ਅਮਿਤ ਸ਼ਾਹ, ਮਨੋਹਰ ਖੱਟਰ ਤੇ ਅਨਿਲ ਵਿੱਜ ਦਾ ਫੂਕਿਆ ਪੁਤਲਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਭਾਰਤ ਵਿੱਚ ਵਿਆਪਕ ਤੌਰ 'ਤੇ ਮਨਾਇਆ ਗਿਆ ਕਾਲਾ ਦਿਵਸ 

ਸ਼ੁਭਕਰਨ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ-ਮੁੱਖ ਮੰਤਰੀ ਦਾ ਐਲਾਨ,  ਨੌਜਵਾਨ ਦੀ ਮੌਤ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਆਪਹੁਦਰੀਆਂ ਦਾ ਨਤੀਜਾ

ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਮਹਾਰਾਸ਼ਟਰ ਸਰਕਾਰ ਦਖਲ ਅੰਦਾਜੀ ਨਾ ਕਰੇ ਅਸੀਂ ਆਪਣੇ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਕਰਨੀ ਚੰਗੀ ਤਰ੍ਹਾਂ ਜਾਣਦੇ ਹਾਂ: ਐਮਪੀ ਗੁਰਜੀਤ ਸਿੰਘ ਔਜਲਾ

ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸੁਰੱਖਿਆ ਕੌਂਸਲ 'ਚ ਜੰਗਬੰਦੀ ਰੋਕਣ ਦੇ ਮਤੇ ਨੂੰ ਅਮਰੀਕਾ ਵੱਲੋਂ ਵੀਟੋ ਕਰਕੇ ਖ਼ਾਰਜ ਕਰਨ ਦੀ ਸਖ਼ਤ ਨਿੰਦਾ

ਬਲਬੀਰ ਸਿੱਧੂ ਵਲੋਂ ਮੋਹਾਲੀ ਵਿਧਾਨ ਸਭਾ ਹਲਕੇ ਵਿਚ ਸਿਆਸੀ ਬਦਲਾਖੋਰੀ ਤਹਿਤ ਕਰਵਾਏ ਗਏ ਝੂਠੇ ਪਰਚੇ ਤੁਰੰਤ ਰੱਦ ਕਰਨ ਦੀ ਮੰਗ

ਮਨੀਪੁਰ ਫਿਰਕੂ-ਫਾਸ਼ੀ ਮੁਹਿੰਮ ਵਿਰੁੱਧ ਹਜ਼ਾਰਾਂ ਔਰਤਾਂ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਵੱਲ ਰੋਹ-ਭਰਪੂਰ ਰੋਸ ਮਾਰਚ

ਦੇਸ਼ ਦੀ ਆਪਣੀ ਤਰ੍ਹਾਂ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਲਈ ਪੰਜਾਬ ਤਿਆਰ-ਬਰ-ਤਿਆਰਃ ਭਗਵੰਤ ਮਾਨ