ਨਵੀ ਦਿੱਲੀ: ਤਿੰਨ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਇਕ ਵਰਗ ਵਲੋਂ ਅੱਜ ਟਰੈਕਟਰ ਮਾਰਚ ਦੌਰਾਨ ਦਿੱਲੀ ਵਿਚ ਦਾਖਿਲ ਹੋਕੇ ਹਿੰਸਾ ਕੀਤੀ ਗਈ ਅਤੇ ਲਾਲ ਕਿਲੇ ਉੱਤੇ ਕੇਸਰੀ ਝੰਡਾ ਲਹਿਰ ਦਿੱਤਾ | ਦਿੱਲੀ ਵਿਚ ਮਾਹੌਲ ਤਨਾਵ ਪੂਰਨ ਬਣਿਆ ਹੋਇਆ ਹੈ |
ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਡੰਡਾ ਚਾਰਜ ਕੀਤਾ ਅਤੇ ਗੈਸ ਦੇ ਗੋਲੇ ਛੱਡੇ ਜਿਸ ਨਾਲ ਕਈ ਕਿਸਾਨਾਂ ਦੇ ਜਖਮੀ ਹੋਣ ਦਾ ਸਮਾਚਾਰ ਹੈ | ਹਿੰਸਾ ਵਿਚ ਕੁਝ ਪੁਲਿਸ ਵਾਲੇ ਵੀ ਜਖਮੀ ਹਏ ਹਨ | ਸਾਂਝਾ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਉਹ ਆਪਣੇ ਨਿਰਧਾਰਿਤ ਰਸਤੇ ਉੱਤੇ ਟਰੈਕਟਰ ਮਾਰਚ ਮਾਰ ਰਹੇ ਹਨ ਅਤੇ ਦਿੱਲੀਂ ਵਿਚ ਹਿੰਸਾ ਕਰਨ ਵਾਲੇ ਲੋਕਾਂ ਨਾਲ ਉਹਨਾਂ ਦਾ ਕੋਈ ਸਬੰਧ ਨਹੀਂ ਹੈ |
ਪੰਜਾਬੀ ਫਿਲਮ ਐਕਟਰ ਦੀਪ ਸਿੱਧੂ ਉੱਤੇ ਦੋਸ਼ ਲੱਗੇ ਹਨ ਕਿ ਉਸਨੇ ਹਿੰਸਕ ਭੀੜ ਦੀ ਅਗਵਾਈ ਕੀਤੀ ਅਤੇ ਕਿਸਾਨਾਂ ਦੇ ਵਿਰੁੱਧ ਸਾਜਿਸ਼ ਵਿਚ ਮੋਹਰਾ ਬਣਿਆ | ਦੀਪ ਸਿੱਧੂ ਨੇ ਪਹਿਲਾਂ ਸ਼ੰਭੂ ਬਾਰਡਰ ਉੱਤੇ ਵੀ ਕਿਸਾਨਾਂ ਤੋਂ ਵੱਖਰਾ ਧਾਰਨਾ ਲਗਾਇਆ ਸੀ ਅਤੇ ਖਾਲਿਸਤਾਨ ਪੱਖੀ ਗੱਲਾਂ ਕੀਤੀਆਂ ਸਨ ਜਿਸ ਤੋਂ ਬਾਅਦ ਕਿਸਾਨ ਸਾਂਝਾ ਮੋਰਚਾ ਨੇ ਦੀਪ ਸੰਧੂ ਉੱਤੇ ਪਾਬੰਦੀ ਲਗਾ ਦਿੱਤੀ ਸੀ | ਅੱਜ ਅਚਾਨਕ ਉਹ ਹਿੰਸਕ ਭੀੜ ਦੀ ਅਗਵਾਈ ਕਰਦਾ ਨਜ਼ਰ ਆਇਆ | ਦੀਪ ਸਿੱਧੂ ਭਾਰਤੀ ਜਨਤਾ ਪਾਰਟੀ ਦਾ ਮੋਹਰਾ ਸਮਝਿਆ ਜਾਂਦਾ ਹੈ ਅਤੇ ਉਹ ਭਾਜਪਾ ਐੱਮ ਪੀ ਸਨੀ ਦਿਓਲ ਦਾ ਚੋਣ ਇੰਚਾਰਜ ਕਵੀ ਰਿਹਾ ਹੈ |
ਹੁਣ ਇਹ ਸਵਾਲ ਕੀਤਾ ਜਾ ਰਿਹਾ ਹੈ ਦੀਪ ਸਿੱਧੂ ਨੂੰ ਕਿਸਾਨ ਅੰਦੋਲਨ ਵਿਚ ਕਿਸਨੇ ਭੇਜਿਆ | ਕੀ ਭਾਜਪਾ ਵਲੋਂ ਇਸ ਦੀ ਇਜਨਾ ਤਿਆਰ ਕੀਤੀ ਗਈ ਤਾ ਜੋ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ | ਦੀਪ ਸਿੱਧੂ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿਚ ਉਸਨੇ ਕਿਹਾ ਹੈ ਕਿ ਉਸਨੇ ਲਾਲ ਕਿਲੇ ਉੱਤੇ ਕੇਸਰੀ ਝੰਡਾ ਲਹਿਰਾਇਆ |
ਕਿਸਾਨ ਆਗੂਆਂ ਨੇ ਹਿੰਸਾ ਦੀ ਨਿੰਦਾ ਕੀਤੀ ਹੈ ਅਤੇ ਦਿੱਲੀ ਪੁਲਿਸ ਨੂੰ ਇਸਦਾ ਦੋਸ਼ੀ ਠਹਿਰਾਇਆ ਹੈ | ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਸਵੇਰੇ ਸਾਰੇ ਰਸਤੇ ਰੋਕ ਦਿੱਤੇ ਸੀ ਜਿਸ ਨਾਲ ਕਿਸਾਨਾਂ ਵਿਚ ਗੁੱਸਾ ਸੀ ਜਿਸਦਾ ਫਾਇਦਾ ਉਠਾ ਕੇ ਕੁਝ ਅਨਸਰਾਂ ਨੇ ਕਿਸਾਨਾਂ ਨੂੰ ਗੁਮਰਾਹ ਕੀਤਾ ਅਤੇ ਲਾਲ ਕਿਲੇ ਵੱਲ ਲੈ ਕੇ ਚਕਲ ਪਏ |