Monday, October 26, 2020

National

ਪਰਾਲੀ ਫੂਕਣ ਦਾ ਮਾਮਲਾ : ਸੁਪਰੀਮ ਕੋਰਟ ਵੱਲੋਂ ਇੱਕ ਮੈਂਬਰੀ ਜਸਟਿਸ ਲੋਕੁਰ ਕਮੇਟੀ ਨਿਯੁਕਤ

PUNJAB NEWS EXPRESS | October 17, 2020 11:28 AM

ਨਵੀਂ ਦਿੱਲੀ:ਹਰ ਸਾਲ ਸਰਦੀਆਂ ਤੋਂ ਪਹਿਲਾਂ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਕਿਸਾਨਾਂ ਦੇ ਖੇਤਾਂ 'ਚ ਪਰਾਲੀ ਸਾੜੇ ਜਾਣ ਨਾਲ ਇਨ੍ਹਾਂ ਰਾਜਾਂ ਸਮੇਤ ਰਾਜਧਾਨੀ ਦਿੱਲੀ 'ਚ ਵਧੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਕਰਨ ਲਈ ਹਰ ਸਾਲ ਕੋਸ਼ਿਸ਼ਾਂ ਹੁੰਦੀਆਂ ਹਨ। ਇਸ ਵਾਰ ਸੁਪਰੀਮ ਕੋਰਟ ਨੇ ਖੁਦ ਇਸ ਮਾਮਲੇ 'ਚ ਦਖ਼ਲ ਦਿੱਤਾ ਹੈ। ਸੁਪਰੀਮ ਕੋਰਟ ਨੇ ਦਿੱਲੀ 'ਚ ਵਧਦੇ ਪ੍ਰਦੂਸ਼ਣ ਪੱਧਰ ਨੂੰ ਵੇਖਦਿਆਂ ਪਰਾਲੀ ਸਾੜਨ 'ਤੇ ਨਿਗਰਾਨੀ ਰੱਖਣ ਲਈ ਇੱਕ ਮੈਂਬਰੀ ਟੀਮ ਦਾ ਗਠਨ ਕੀਤਾ ਹੈ। ਨਿਗਰਾਨੀ ਲਈੇ ਸਾਬਕਾ ਜੱਜ ਜਸਟਿਸ ਮਦਨ ਬੀ ਲੋਕੁਰ ਨੂੰ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ ਪਰਾਲੀ ਸਾੜਨ ਤੋਂ ਰੋਕਣ ਲਈ ਇੱਕ ਮੈਂਬਰੀ ਨਿਗਰਾਨੀ ਕਮੇਟੀ ਵਜੋਂ ਕੰਮ ਕਰਨ ਲਈ ਨਿਯੁਕਤ ਕੀਤਾ ਹੈ । ਇਨ੍ਹਾਂ ਰਾਜਾਂ ਦੇ ਮੁੱਖ ਸਕੱਤਰ ਜਸਟਿਸ ਲੋਕੁਰ ਨੂੰ ਸਹਿਯੋਗ ਦੇਣਗੇ। ਇਸ 'ਚ ਐਨਸੀਸੀ, ਐਨਐਸਐਸ ਅਤੇ ਭਾਰਤ ਸਕਾਊਟ/ਗਾਈਡ ਦੇ ਲੋਕ ਵੀ ਸਹਿਯੋਗ ਦੇਣਗੇ। ਇਹ ਕਮੇਟੀ ਫਿਜ਼ੀਕਲ ਸਰਵੇ ਕਰੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਸਬੰਧਤ ਸਰਕਾਰਾਂ ਇਸ ਕਮੇਟੀ ਨੂੰ ਉਚਿੱਤ ਸਹੂਲਤ ਮੁਹੱਈਆ ਕਰਵਾਉਣਗੀਆਂ। ਕਮੇਟੀ 15 ਦਿਨਾਂ 'ਚ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰਸੌਂਪੇਗੀ। ਇਸ ਮਾਮਲੇ 'ਚ ਅਗਲੀ ਸੁਣਵਾਈ 26 ਅਕਤੂਬਰ ਨੂੰ ਹੋਵੇਗੀ। ਇਸ ਦੌਰਾਨ ਦਿੱਲੀ ਦੇ ਪ੍ਰਦੂਸ਼ਨ ਲੈਵਲ 'ਤੇ ਭਾਰੀ ਅਸਰ ਪੈ ਰਿਹਾ ਹੈ । ਪੰਜਾਬ ਤੇ ਹਰਿਆਣਾ ਦੇ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ ਤੇ ਉਹ ਪਰਾਲੀ ਨੂੰ ਟਿਕਾਣੇ ਲਾਉਣ ਲਈ ਕੇਂਦਰ ਦੀ ਕੋਈ ਗੱਲ ਮੰਨਣ ਲਈ ਵੀ ਤਿਆਰ ਨਹੀਂ ।

Have something to say? Post your comment

National

ਅੰਨਦਾਤਾ ਨਾਲ ਧੱਕਾ ਕਰਨ ਵਾਲੀ ਮੋਦੀ ਸਰਕਾਰ ਦੀ ਗੋਡਣੀ ਲਵਾਕੇ ਰੱਖਾਂਗੇ: ਕੇਵਲ ਢਿੱਲੋਂ

ਖੇਤੀਬਾੜੀ ਕਾਨੂੰਨ ਤੋਂ ਨਾਰਾਜ਼ ਕਿਸਾਨ, ਇਹ ਇੱਕ ਖ਼ਤਰਨਾਕ ਮਿਸਾਲ : ਰਾਹੁਲ ਗਾਂਧੀ

ਸੋਨੀਆ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਲੋਕਤੰਤਰ ਨੂੰ ਖ਼ੋਖਲਾ ਕਰਨ ਦਾ ਲਾਇਆ ਦੋਸ਼

ਸਰਕਾਰੀ ਗੁਦਾਮਾਂ 'ਚ ਸੜ ਗਿਆ ਅੱਧਾ ਪਿਆਜ਼, ਥੋਕ ਦਾ ਭਾਅ 65 ਰੁਪਏ ਕਿਲੋ

ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਭਾਜਪਾ ਨੇ ਖੇਡਿਆ ਦਲਿਤ ਪੱਤਾ : ਗੜ੍ਹੀ

ਆਪ' ਦੇ ਨਵ-ਨਿਯੁਕਤ ਆਗੂਆਂ ਦਾ ਸਨਮਾਨ ਪਾਰਟੀ ਮੀਟਿੰਗ 'ਚ ਦਿੱਲੀ ਮਾਡਲ ਦਾ ਗੁਣਗਾਣ

ਬਿਹਾਰ ਚੋਣਾਂ 'ਚ ਸਿਆਸੀ ਘੜਮੱਸ : ਚਿਰਾਗ ਪਾਸਵਾਨ ਵੱਲੋਂ ਭਾਜਪਾ ਤੇ ਲੋਕ ਜਨ ਸ਼ਕਤੀ ਪਾਰਟੀ ਦੇ ਸਮਰਥਕਾਂ ਨੂੰ ਇੱਕ-ਦੂਜੇ ਨੂੰ ਵੋਟਾਂ ਪਾਉਣ ਦੀ ਅਪੀਲ

ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਦੁਸਹਿਰੇ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਅਰਥੀ ਫੂਕੀ ਗਈ

ਮੋਦੀ, ਅੰਬਾਨੀ ਤੇ ਅਡਾਨੀ ਦੇ ਆਤਮਕੱਦ ਬੁੱਤ ਨੂੰ ਕੀਤਾ ਅੱਗ ਹਵਾਲੇ

ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੇਤਾਵਾਂ ਵੱਲੋਂ ਹੁਸ਼ਿਆਰਪੁਰ ਘਟਨਾ ਦੀ ਕੀਤੀ ਆਲੋਚਨਾ ਨੂੰ ਸਿਆਸੀ ਸ਼ੋਸ਼ੇਬਾਜੀ ਦੱਸਿਆ, ਸੀਤਾਰਮਨ ਦੀ ਕੀਤੀ ਆਲੋਚਨਾ