ਨਵੀਂ ਦਿੱਲੀ:ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਿਹਾਰ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਮੁਫ਼ਤ ਉਪਲੱਬਧ ਕਰਵਾਉਣ ਦੇ ਭਾਜਪਾ ਦੇ ਚੋਣਾਵੀ ਵਾਅਦੇ ਨੂੰ ਲੈ ਕੇ ਤਿੱਖ਼ੀ ਅਲੋਚਨਾ ਕੀਤੀ ਹੈ। ਉਨ੍ਹਾਂ ਵੀਰਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਨੇ ਕੋਵਿਡ ਦੇ ਟੀਕੇ ਤੱਕ ਪਹੁੰਚ ਦੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਲੋਕ ਇਸ ਨੂੰ ਹਾਸਲ ਕਰਨ ਦੀ ਜਾਣਕਾਰੀ ਲਈ ਰਾਜ ਵਾਰ ਚੋਣ ਪ੍ਰੋਗਰਾਮਾਂ 'ਤੇ ਗੌਰ ਕਰ ਸਕਦੇ ਹਨ । ਉਨ੍ਹਾਂ ਨੇ ਟਵੀਟ ਕੀਤਾ, ''ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਟੀਕੇ ਦੀ ਵੰਡ ਦਾ ਐਲਾਨ ਕਰ ਦਿੱਤਾ ਹੈ । ਇਹ ਜਾਣਨ ਲਈ ਕਿ ਵੈਕਸੀਨ ਅਤੇ ਝੂਠੇ ਵਾਅਦੇ ਤੁਹਾਨੂੰ ਕਦੋਂ ਮਿਲਣਗੇ, ਕ੍ਰਿਪਾ ਆਪਣੇ ਸੂਬੇ 'ਚ ਚੋਣਾਂ ਦੀ ਤਾਰੀਖ਼ ਦੇਖੋ । ਉਨ੍ਹਾਂ ਨੇ ਵਿਅੰਗ ਕੱਸਿਆ ਕਿ ਜਿੱਥੇ ਚੋਣ ਹੋਵੇਗੀ, ਸਿਰਫ਼ ਉੱਥੇ ਦੇ ਲੋਕਾਂ ਨੂੰ ਮੁਫ਼ਤ 'ਚ ਕੋਰੋਨਾ ਦੀ ਵੈਕਸੀਨ ਮਿਲੇਗੀ ।
ਉੱਥੇ ਹੀ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਦਾਅਵਾ ਕੀਤਾ, ''ਮੋਦੀ ਸਰਕਾਰ ਨੇ ਤਾਂ ਕੋਰੋਨਾ ਦੀ ਵੈਕਸੀਨ ਨਹੀਂ ਲੱਭੀ ਪਰ ਬਿਹਾਰ ਦੀ ਜਨਤਾ ਨੇ ਬਿਹਾਰ ਬਚਾਉਣ ਦੀ ਵੈਕਸੀਨ ਜ਼ਰੂਰ ਲੱਭ ਲਈ ਹੈ ।