Saturday, April 20, 2024
ਤਾਜਾ ਖਬਰਾਂ
ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲਾ: 9 ਸਾਲਾਂ ਤੋਂ ਫਰਾਰ ਦੋਸ਼ੀ ਨੀਰਜ ਅਰੋੜਾ ਨੂੰ ਪੰਜਾਬ ਪੁਲਿਸ ਨੇ ਉਤਰਾਖੰਡ ਤੋਂ ਕੀਤਾ ਗ੍ਰਿਫਤਾਰ

National

ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ 'ਚ ਬੇਰੁਜ਼ਗਾਰੀ ਬਾਰੇ ਕੁਝ ਨਹੀਂ ਬੋਲਦੇ : ਰਾਹੁਲ ਗਾਂਧੀ

PUNJAB NEWS EXPRESS | October 29, 2020 01:15 PM

ਪਟਨਾ:  ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਬਿਹਾਰ 'ਚ ਇਕ ਚੁਣਾਵੀ ਰੈਲੀ ਨੂੰ ਸੰਬੋਧਨ ਕੀਤਾ। ਆਪਣੀ ਰੈਲੀ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ । ਰਾਹੁਲ ਨੇ ਕਿਹਾ ਕਿ ਮੋਦੀ ਆਪਣੇ ਭਾਸ਼ਣਾਂ 'ਚ ਦੂਜੇ ਦੇਸ਼ਾਂ ਦੀ ਗੱਲ ਕਰਦੇ ਹਨ, ਪਰ ਆਪਣੇ ਦੇਸ਼ ਦੇ ਸਾਹਮਣੇ ਪੇਸ਼ ਆ ਰਹੀ ਬੇਰੁਜ਼ਗਾਰੀ ਦੀ ਸਮੱਸਿਆ 'ਤੇ ਕੁਝ ਨਹੀਂ ਬੋਲਦੇ । ਰਾਹੁਲ ਨੇ ਹਾਲ ਹੀ 'ਚ ਬਣੇ ਖੇਤੀ ਕਾਨੂੰਨਾਂ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਆਮ ਤੌਰ 'ਤੇ ਦੁਸਹਿਰੇ 'ਚ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਜਾਂਦੇ ਹਨ, ਪਰ ਪੰਜਾਬ ਵਿਚ ਇਸ ਵਾਰ ਪ੍ਰਧਾਨ ਮੰਤਰੀ, ਅੰਬਾਨੀ ਅਤੇ ਅਡਾਨੀ ਦੇ ਪੁਤਲੇ ਸਾੜੇ ਗਏ । ਰਾਹੁਲ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ, ਪਰ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਕਿਸਾਨ ਪਰੇਸ਼ਾਨ ਹਨ ।
ਰਾਹੁਲ ਨੇ ਚੁਣਾਵੀ ਰੈਲੀ ਦੌਰਾਨ ਪਲਾਇਨ ਦੇ ਮੁੱਦੇ 'ਤੇ ਵੀ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਘੇਰਿਆ । ਪਲਾਇਨ ਦਾ ਮੁੱਦਾ ਚੁੱਕਦੇ ਹੋਏ ਉਨ੍ਹਾਂ ਨੇ ਕਿਹਾ ਕਿ ਇੱਥੇ ਲੋਕ ਆਪਣੇ ਪਿਆਰੇ ਪ੍ਰਦੇਸ਼ ਨੂੰ ਛੱਡਣ ਲਈ ਮਜਬੂਰ ਹਨ । ਇਹ ਲੋਕ ਬੈਂਗਲੁਰੂ, ਦਿੱਲੀ, ਮੁੰਬਈ ਜਾਂਦੇ ਹਨ, ਪਰ ਆਪਣੀ ਖੁਸ਼ੀ ਨਾਲ ਨਹੀਂ ਜਾਂਦੇ ਹਨ । ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕ ਪ੍ਰਦੇਸ਼ ਛੱਡ ਕੇ ਜਾਣ ਨੂੰ ਮਜਬੂਰ ਹਨ, ਕਿਉਂਕਿ ਬਿਹਾਰ ਨੂੰ ਨਸ਼ਟ ਕਰ ਦਿੱਤਾ ਗਿਆ ਹੈ । ਰਾਹੁਲ ਨੇ ਕਿਹਾ ਕਿ ਹੁਣ ਜੇਕਰ ਪ੍ਰਧਾਨ ਮੰਤਰੀ ਇੱਥੇ ਆ ਕੇ 2 ਕਰੋੜ ਰੁਜ਼ਗਾਰ ਦੀ ਗੱਲ ਬੋਲੇ ਦਿੰਦੇ ਤਾਂ ਸ਼ਾਇਦ ਭੀੜ ਉਨ੍ਹਾਂ ਨੂੰ ਦੌੜਾ ਦੇਵੇਗੀ ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਹਰ ਤਰ੍ਹਾਂ ਦੀ ਗੱਲ ਕਰਦੇ ਹਨ, ਦੂਜੇ ਦੇਸ਼ਾਂ ਦੀ ਗੱਲ ਕਰਦੇ ਹਨ, ਪਰ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਬਾਰੇ ਗੱਲ ਨਹੀਂ ਕਰਦੇ । ਬਿਹਾਰ ਦੇ ਲੋਕਾਂ ਨੂੰ ਦਿੱਲੀ, ਹਰਿਆਣਾ, ਪੰਜਾਬ, ਬੈਂਗਲੁਰੂ ਵਿਚ ਰੁਜ਼ਗਾਰ ਮਿਲਦਾ ਹੈ, ਪਰ ਬਿਹਾਰ ਵਿਚ ਨਹੀਂ ਮਿਲਦਾ ਅਤੇ ਇਹ ਨਿਤੀਸ਼ ਕੁਮਾਰ ਅਤੇ ਨਰਿੰਦਰ ਮੋਦੀ ਦੀ ਕਮੀ ਹੈ ।

Have something to say? Post your comment

google.com, pub-6021921192250288, DIRECT, f08c47fec0942fa0

National

ਭਾਰਤ ਦੇ ਚੋਣ ਕਮਿਸ਼ਨਰ ਨੇ ਦਿੱਤਾ ਅਸਤੀਫਾ

ਐੱਸਕੇਐੱਮ ਵੱਲੋਂ 26 ਫਰਵਰੀ ਨੂੰ ਡਬਲਿਊ ਟੀ ਓ. ਛੱਡਣ ਦਿਵਸ ਵਜੋਂ ਮਨਾਉਣ ਲਈ ਸੱਦਾ , ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਕਿਸਾਨ ਕਰਨਗੇ ਟਰੈਕਟਰ ਪ੍ਰਦਰਸ਼ਨ

ਕਿਰਤੀ ਕਿਸਾਨ ਯੂਨੀਅਨ ਅਤੇ ਇਫਟੂ ਨੇ ਅਮਿਤ ਸ਼ਾਹ, ਮਨੋਹਰ ਖੱਟਰ ਤੇ ਅਨਿਲ ਵਿੱਜ ਦਾ ਫੂਕਿਆ ਪੁਤਲਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਭਾਰਤ ਵਿੱਚ ਵਿਆਪਕ ਤੌਰ 'ਤੇ ਮਨਾਇਆ ਗਿਆ ਕਾਲਾ ਦਿਵਸ 

ਸ਼ੁਭਕਰਨ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ-ਮੁੱਖ ਮੰਤਰੀ ਦਾ ਐਲਾਨ,  ਨੌਜਵਾਨ ਦੀ ਮੌਤ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਆਪਹੁਦਰੀਆਂ ਦਾ ਨਤੀਜਾ

ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਮਹਾਰਾਸ਼ਟਰ ਸਰਕਾਰ ਦਖਲ ਅੰਦਾਜੀ ਨਾ ਕਰੇ ਅਸੀਂ ਆਪਣੇ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਕਰਨੀ ਚੰਗੀ ਤਰ੍ਹਾਂ ਜਾਣਦੇ ਹਾਂ: ਐਮਪੀ ਗੁਰਜੀਤ ਸਿੰਘ ਔਜਲਾ

ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸੁਰੱਖਿਆ ਕੌਂਸਲ 'ਚ ਜੰਗਬੰਦੀ ਰੋਕਣ ਦੇ ਮਤੇ ਨੂੰ ਅਮਰੀਕਾ ਵੱਲੋਂ ਵੀਟੋ ਕਰਕੇ ਖ਼ਾਰਜ ਕਰਨ ਦੀ ਸਖ਼ਤ ਨਿੰਦਾ

ਬਲਬੀਰ ਸਿੱਧੂ ਵਲੋਂ ਮੋਹਾਲੀ ਵਿਧਾਨ ਸਭਾ ਹਲਕੇ ਵਿਚ ਸਿਆਸੀ ਬਦਲਾਖੋਰੀ ਤਹਿਤ ਕਰਵਾਏ ਗਏ ਝੂਠੇ ਪਰਚੇ ਤੁਰੰਤ ਰੱਦ ਕਰਨ ਦੀ ਮੰਗ

ਮਨੀਪੁਰ ਫਿਰਕੂ-ਫਾਸ਼ੀ ਮੁਹਿੰਮ ਵਿਰੁੱਧ ਹਜ਼ਾਰਾਂ ਔਰਤਾਂ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਵੱਲ ਰੋਹ-ਭਰਪੂਰ ਰੋਸ ਮਾਰਚ

ਦੇਸ਼ ਦੀ ਆਪਣੀ ਤਰ੍ਹਾਂ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਲਈ ਪੰਜਾਬ ਤਿਆਰ-ਬਰ-ਤਿਆਰਃ ਭਗਵੰਤ ਮਾਨ