ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਸਲਾਹਕਾਰ ਪ੍ਰਦੀਪ ਕੁਮਾਰ ਸਿਨਹਾ ਨੇ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਆਪਣੇ ਅਸਤੀਫ਼ੇ ’ਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀ.ਕੇ ਸਿਨਹਾ ਨੇ ਸੋਮਵਾਰ ਨੂੰ ਹੀ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁੱਖ ਸਲਾਹਕਾਰ ਦੇ ਤੌਰ ’ਤੇ ਉਨ੍ਹਾਂ ਨੂੰ 2019 ’ਚ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਨਿਰਪੇਂਦਰ ਮਿਸ਼ਰਾ ਨੇ ਵੀ ਅਸਤੀਫ਼ਾ ਦਿੱਤਾ ਸੀ।
ਪੀ.ਕੇ ਸਿਨਹਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਲਾਹਾਬਾਦ ’ਚ ਅਸਿਸਟੈਂਟ ਕਲੈਕਟਰ ਦੇ ਤੌਰ ’ਤੇ ਕੀਤੀ ਸੀ। ਪਹਿਲਾਂ 2015 ’ਚ ਕੇਂਦਰ ਸਰਕਾਰ ਨੇ ਕੈਬਨਿਟ ਸਕੱਤਰ ਪੀਕੇ ਸਿਨ੍ਹਾ ਦਾ ਕਾਰਜਕਾਲ ਇਕ ਸਾਲ ਲਈ ਵਧਾਇਆ ਸੀ।
ਕੈਬਨਿਟ ਦੇ ਸੈਕਟਰੀ ਅਹੁਦੇ ਤੋਂ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੂੰ ਪੀਐਮਓ ’ਚ ਮੁੱਖ ਸਲਾਹਕਾਰ ਦਾ ਅਹੁਦਾ ਸੌਂਪਿਆ ਗਿਆ ਸੀ। ਇਸ ਅਹੁਦੇ ’ਤੇ ਉਨ੍ਹਾਂ ਦੀ ਨਿਯੁਕਤੀ 11 ਸਤੰਬਰ 2019 ਨੂੰ ਕੀਤੀ ਗਈ। ਉਨ੍ਹਾਂ ਨੇ 13 ਜੂਨ, 2015 ਤੋਂ 30 ਅਗਸਤ, 2019 ਤੱਕ ਕੈਬਨਿਟ ਸੈਕਰੇਟਰੀ ਦੇ ਤੌਰ ’ਤੇ ਕੰਮ ਕੀਤਾ। ਉਹ ਉੱਤਰ ਪ੍ਰਦੇਸ਼ ਕੈਡਰ ਦੇ 1977 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਰਹੇ ਹਨ। ਉਨ੍ਹਾਂ ਨੇ ਪਾਵਰ ਅਤੇ ਜਹਾਜਰਾਨੀ ਮੰਤਰਾਲੇ ’ਚ ਸਕੱਤਰ ਦਾ ਅਹੁਦਾ ਵੀ ਸੰਭਾਲਿਆ ਹੈ। ਉਨ੍ਹਾਂ ਨੇ ਪੈਟਰੋਲੀਅਮ ਅਤੇ ਪ੍ਰਕਿਰਤੀ ਗੈਸ ਮੰਤਰਾਲੇ ’ਚ ਵਿਸ਼ੇਸ਼ ਸਕੱਤਰ ਦੇ ਰੂਪ ’ਚ ਵੀ ਕੰਮ ਕੀਤਾ ਹੈ।