Friday, March 29, 2024
ਤਾਜਾ ਖਬਰਾਂ
ਹੋਲੇ-ਮਹੱਲੇ ਮੌਕੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ 10ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲੇ25,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂਜਨਤਕ ਜਥੇਬੰਦੀਆਂ ਵੱਲੋਂ 23 ਮਾਰਚ ਨੂੰ ਬਰਨਾਲਾ ਦੀ 'ਸ਼ਹੀਦੀ ਕਾਨਫਰੰਸ' ਦੀਆਂ ਤਿਆਰੀਆਂ ਮੁਕੰਮਲ 2 ਲੱਖ ਰੁਪਏ ਦਾ ਇਨਾਮੀ ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਨੂੰ ਜਿਲ੍ਹਾ ਫਾਜਿਲਕਾ ਦੀ ਪੁਲਿਸ ਵੱਲੋਂ ਵਾਰਾਨਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕਰਨ ਵਿੱਚ ਮਿਲੀ ਸਫਲਤਾਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪ੍ਰੈਸ ਕਾਨਫਰੰਸ:  ਸਿਬਿਨ ਸੀ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਪ੍ਰਗਟਾਈਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰਨ ਦੇ ਨਿਰਦੇਸ਼, ਰੋਪੜ ਰੇਂਜ ਅਤੇ ਬਾਰਡਰ ਰੇਂਜ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਹਟਾਉਣ ਦੇ ਨਿਰਦੇਸ਼ 

National

ਦੁਨੀਆਂ ਭਰ ਦੇ ਲੋਕਤੰਤਰਿਕ ਦੇਸ਼ਾਂ ਨੇ ਇਕੱਠੇ ਹੋ ਕੇ ਕੋਵਿਡ 19 ਦੌਰਾਨ ਚੋਣਾਂ ਕਰਵਾਉਣ ਸਬੰਧੀ ਤਜਰਬੇ ਸਾਂਝੇ ਕੀਤੇ

ਪੰਜਾਬ ਨਿਊਜ਼ ਐਕਸਪ੍ਰੈਸ | September 21, 2020 10:43 PM

ਨਵੀਂ ਦਿੱਲੀ:  ਐਸੋਸੀਏਸ਼ਨ ਆਫ ਵਰਲਡ ਇਲੈਕਸ਼ਨ ਬਾਡੀਜ (ਏ-ਵੈਬ) ਦੀ ਪ੍ਰਧਾਨਗੀ ਦਾ ਇੱਕ ਸਾਲ ਪੂਰਾ ਹੋਣ ‘ਤੇ ਭਾਰਤ ਦੇ ਚੋਣ ਕਮਿਸਨ ਨੇ ਅੱਜ ‘‘ਮੁੱਦੇ, ਕੋਵਿਡ -19 ਦੌਰਾਨ ਚੋਣਾਂ ਦੇ ਆਯੋਜਨ ਲਈ ਚੁਣੌਤੀਆਂ ਅਤੇ ਸਾਵਧਾਨੀਆਂ’’ ਵਿਸ਼ੇ ’ਤੇ ਇੱਕ ਇੰਟਰਨੈਸ਼ਨਲ ਵੈਬਿਨਾਰ ਦੀ ਮੇਜਬਾਨੀ ਕੀਤੀ। ਇਹ ਅਜਿਹਾ ਮੌਕਾ ਸੀ ਜਦੋਂ ਦੁਨੀਆਂ ਭਰ ਦੇ ਲੋਕਤੰਤਰਿਕ ਦੇਸਾਂ ਨੇ ਇਕੱਠੇ ਹੋਕੇ ਕੋਵਿਡ 19 ਦੌਰਾਨ ਚੋਣਾਂ ਦਾ ਆਯੋਜਨ ਕਰਵਾਉਣ ਸਬੰਧੀ ਤਜਰਬੇ ਸਾਂਝੇ ਕੀਤੇ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ  ਬੈਂਗਲੁਰੂ ਵਿਖੇ ਆਯੋਜਤ ਹੋਏ ਏ-ਵੈਬ ਦੀ ਚੌਥੀ ਮਹਾਂਸਭਾ ਦੇ ਸੰਮੇਲਨ ਦੌਰਾਨ 2019-2021 ਲਈ 3 ਸਤੰਬਰ, 2019 ਨੂੰ ਭਾਰਤ ਨੇ ਚੇਅਰ ਦਾ ਅਹੁਦਾ ਸੰਭਾਲਿਆ ਸੀ । ਵੈਬਿਨਾਰ ਦਾ ਉਦਘਾਟਨ ਕਰਦਿਆਂ ਭਾਰਤ ਦੇ ਮਾਣਯੋਗ ਮੁੱਖ ਚੋਣ ਕਮਿਸ਼ਨਰ ਅਤੇ ਚੇਅਰਪਰਸਨ( ਏ-ਵੈਬ )ਸ੍ਰੀ ਸੁਨੀਲ ਅਰੋੜਾ ਨੇ ਕਿਹਾ ਕਿ ਮਹਾਂਮਾਰੀ ਦੇ ਸਿਹਤ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਵਿਸ਼ਵ ਵਿਚ  ਚੋਣਾਂ ਕਰਵਾਉਣਾ ਬਹੁਤਾ ਔਖਾ ਹੈ।

ਉਨਾਂ ਕਿਹਾ ਕਿ ਹਰ ਦੇਸ਼ ਦਾ ਪ੍ਰਸੰਗਿਕ ਢਾਂਚਾ ਵੱਖੋ-ਵੱਖਰਾ ਹੈ, ਬਿਮਾਰੀ ਦਾ ਪ੍ਰਭਾਵ ਵੀ ਵੱਖਰਾ ਵੱਖਰਾ ਹੈ  ਅਤੇ ਇਸ ਲਈ ਹਰੇਕ ਦੇਸ਼ ਦੀ ਨਾਵਲ ਕੋਰੋਨਾ ਵਾਇਰਸ ਅਤੇ ਇਸਦੇ ਵਿਨਾਸ਼ਕਾਰੀ ਪ੍ਰਭਾਵਾਂ ਨਾਲ ਲੜਨ ਦੀ ਸਮਰੱਥਾ ਵੀ ਵੱਖ ਹੈ। ਉਨਾਂ ਕਿਹਾ ਕਿਦੱਖਣੀ ਕੋਰੀਆ, ਆਸਟਰੇਲੀਆ, ਮਾਲਾਵੀ, ਤਾਈਵਾਨ, ਮੰਗੋਲੀਆ ਅਤੇ ਹੋਰ ਬਹੁਤ ਸਾਰੇ ਦੇਸ਼ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੇ ਪ੍ਰਬੰਧਾਂ ਨੂੰ ਅਪਣਾ ਕੇ ਹੀ ਨਿਰਧਾਰਤ ਚੋਣਾਂ  ਕਰਵਾ ਕੇ ਅੱਗੇ ਵਧੇ ਹਨ। ਅਜਿਹੇ ਸੁਚੱਜੇ ਪ੍ਰਬੰਧਾਂ ਨੂੰ ਅਪਣਾਉਣ ਦੀ ਲੋੜ ਹੈ।

ਸ੍ਰੀ ਸੁਨੀਲ ਅਰੋੜਾ ਨੇ ਦੱਸਿਆ ਕਿ ਭਾਰਤ ਵਿਚ ਚੋਣਾਂ ਵੱਡੀਆਂ ਚੁਣੌਤੀਆਂ ਹਨ ਵੱਡਾ ਚੋਣ ਖੇਤਰ, ਭੂਗੋਲਿਕ ਅਤੇ ਭਾਸ਼ਾਈ ਵਿਭਿੰਨਤਾਵਾਂ ਅਤੇ ਵੱਖੋ ਵੱਖਰੇ ਮੌਸਮ ਦੀ ਸਥਿਤੀ ਆਦਿ। ਬਿਹਾਰ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਪੈਮਾਨੇ ਬਾਰੇ ਵਿਸਥਾਰ ਦਿੰਦਿਆਂ ਉਨਾਂ ਦੱਸਿਆ ਕਿ ਬਿਹਾਰ ਵਿੱਚ ਵੋਟਰਾਂ ਦੀ  ਕੁੱਲ ਗਿਣਤੀ  72.9 ਮਿਲੀਅਨ ਹੈ।

ਚੋਣਾਂ ‘ਤੇ ਕੋਵਿਡ -19 ਦੇ ਪ੍ਰਭਾਵਾਂ ਬਾਰੇ ਸਪੱਸ਼ਟ ਕਰਦਿਆਂ ਸ੍ਰੀ ਅਰੋੜਾ ਨੇ ਦੱਸਿਆ ਕਿ ਕਿਵੇਂ ਕੋਵਿਡ 19 ਸੰਕਟਕਾਲੀ ਅਤੇ ਸਮਾਜਕ ਦੂਰੀ ਦੇ ਉਪਾਵਾਂ ਲਈ  ਭਾਰਤੀ ਚੋਣ ਕਮਿਸ਼ਨ ਦੇ ਮੌਜੂਦਾ ਨਿਰਦੇਸ਼ਾਂ ਨੂੰ  ਮੁੜ ਪੜਚੋਲਣ ਦੀ ਜ਼ਰੂਰਤ ਹੈ। ਇੱਕ ਪੋਲਿੰਗ ਸਟੇਸ਼ਨ ’ਤੇ ਵੱਧ ਤੋਂ ਵੱਧ ਵੋਟਰਾਂ ਦੀ ਗਿਣਤੀ ਨੂੰ 1500 ਤੋਂ ਘਟਾ ਕੇ 1000 ਕਰ ਦਿੱਤਾ ਗਿਆ ਅਤੇ ਨਤੀਜੇ ਵਜੋਂ ਪੋਲਿੰਗ ਸਟੇਸਨਾਂ ਦੀ ਗਿਣਤੀ ਵਿੱਚ  40%  ਉਛਾਲ ਆਇਆ ਜੋ ਕਿ 65, 000 ਤੋਂ ਵਧ ਕੇ 100, 000 ਹੋ ਗਏ । ਇਹਨਾਂ ਤਬਦੀਲੀਆਂ ਨਾਲ ਲਾਜਿਸਟਿਕਸ ਅਤੇ ਮਨੁੱਖੀ ਸ਼ਕਤੀ ਵਿੱਚ ਵਾਧਾ ਹੋਵੇਗਾ। ਸੀਈਸੀ ਨੇ ਉਜਾਗਰ ਕੀਤਾ ਕਿ ਕਮਿਸ਼ਨ ਬਿਹਾਰ ਦੇ ਦੌਰੇ ਸਬੰਧੀ ਅਗਲੇ ਦੋ ਤੋਂ ਤਿੰਨ ਦਿਨਾਂ ਦੇ ਅੰਦਰ ਅੰਦਰ ਫੈਸਲਾ ਲਵੇਗਾ।

ਮੁੱਖ ਚੋਣ ਕਮਿਸਨਰ ਨੇ ਇਹ ਵੀ ਦੱਸਿਆ ਕਿ ਚੋਣ ਕਮਿਸਨ ਨੇ ਬਜੁਰਗ ਨਾਗਰਿਕਾਂ, ਮਹਿਲਾਵਾਂ, ਦਿਵਿਆਂਗਾਂ ਅਤੇ ਮੌਜੂਦਾ ਹਾਲਤਾਂ ਵਿੱਚ ਕੋਵਿਡ ਪਾਜਾਟਿਵ ਵੋਟਰਾਂ ਅਤੇ ਕੁਆਰੰਟੀਨ ਅਧੀਨ ਲੋਕਾਂ ਨੂੰ ਵੋਟ ਪਾਉਣ ਦੀ ਸੁਵਿਧਾ ਦੇਣ ‘ਤੇ ਜੋਰ ਦਿੱਤਾ ਹੈ। ਇਸ ਸੰਦਰਭ ਵਿੱਚ, ਸੀ.ਈ.ਸੀ. ਨੇ ਦੱਸਿਆ ਕਿ ਕਿਵੇਂ, ਨਵੰਬਰ-ਦਸੰਬਰ 2019 ਵਿੱਚ ਝਾਰਖੰਡ ਦੀ ਵਿਧਾਨ ਸਭਾ ਦੀਆਂ ਚੋਣਾਂ ਅਤੇ ਫਰਵਰੀ 2020 ਵਿੱਚ ਦਿੱਲੀ ਦੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ 80 ਸਾਲ ਵੱਧ ਉਮਰ ਵਾਲਿਆਂ ਵਿਅਕਤੀਆਂ, ਦਿਵਿਆਂਗਾਂ ਅਤੇ ਜ਼ਰੂਰੀ ਸੇਵਾਵਾਂ ਵਿਚ ਲੱਗੇ ਵਿਅਕਤੀਆਂ ਨੂੰ ਪੋਸਟਲ ਬੈਲਟ ਦੀ ਸਹੂਲਤ ਦਿੱਤੀ ਗਈ ਸੀ। ਪੋਸਟਲ ਬੈਲਟ ਦੀ ਇਹ ਸਹੂਲਤ ਉਹਨਾਂ ਕੋਵਿਡ ਪਾਜੇਟਿਵ ਵੋਟਰਾਂ ਨੂੰ ਵੀ ਦਿੱਤੀ ਗਈ ਜੋ ਕਿ ਕੁਆਰੰਟੀਨ ਅਧੀਨ ਜਾਂ ਹਸਪਤਾਲ ਵਿੱਚ ਦਾਖਲ ਹਨ।

ਸ੍ਰੀ ਸੁਨੀਲ ਅਰੋੜਾ ਨੇ ਕੋਵਿਡ ਦੌਰਾਨ ਚੋਣਾਂ ਕਰਵਾਉਣ ਲਈ ਉਚਿਤ ਅਤੇ ਵਿਸਥਾਰਤ ਦਿਸਾ ਨਿਰਦੇਸਾਂ ਬਣਾਉਣ ਬਾਰੇ ਦੱਸਿਆ। ਉਨਾਂ ਜੂਨ, 2020 ਦੇ ਮਹੀਨੇ ਰਾਜ ਸਭਾ ਦੀਆਂ 18 ਸੀਟਾਂ ‘ਤੇ ਹੋਈਆਂ ਚੋਣਾਂ ਦੇ ਸਫਲ ਆਯੋਜਨ ਦਾ ਵੀ ਜਕਿਰ ਕੀਤਾ। ਉਹਨਾਂ ਦੱਸਿਆ ਕਿ ਸਾਲ 2021 ਦੇ ਪਹਿਲੇ ਅੱਧ ਵਿਚ ਪੱਛਮੀ ਬੰਗਾਲ, ਅਸਾਮ, ਕੇਰਲਾ, ਪੁਡੂਚੇਰੀ ਅਤੇ ਤਾਮਿਲਨਾਡੂ ਸੂਬਿਆਂ ਵਿਚ ਚੋਣਾਂ ਹੋਣੀਆਂ ਹਨ। ਸੀ.ਈ.ਸੀ ਨੇ ਸਤੰਬਰ 2019 ਵਿਚ ਬੰਗਲੁਰੂ ਵਿਚ ਹੋਈ ਏ.ਡਬਲਯੂ.ਈ.ਬੀ. ਮਹਾਂਸਭਾ ਨੂੰ ਯਾਦ ਕੀਤਾ। ਉਹਨਾਂ ਦੱਸਿਆ ਕਿ ਅੱਜ ਇਹ ਵੈਬਿਨਾਰ ਈ.ਸੀ.ਆਈ. ਵਲੋਂ ਏ-ਡਬਲਯੂ.ਈ.ਬੀ. ਦੇ ਚੇਅਰਮੈਨ ਵਜੋਂ ਇਕ ਸਾਲ ਦਾ ਕਾਰਜਕਾਲ ਮੁਕੰਮਲ ਕਰਨ ਮੌਕੇ ਇੰਡੀਆ ਏ-ਡਬਲਯੂ.ਈ.ਬੀ. ਸੈਂਟਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ।

ਅੱਜ ਜਾਰੀ ਕੀਤੇ ਜਾ ਰਹੇ ਦੋ ਪ੍ਰਕਾਸਨਾਂ ‘ਦੇਸਾਂ, ਈਐਮਬੀਜ ਦੇ ਮੈਂਬਰ ਅਤੇ ਏ-ਡਬਲਯੂ.ਈ.ਬੀ. ਦੀਆਂ ਸਹਿਭਾਗੀ ਸੰਸਥਾਵਾਂ ਦੇ ਸੰਖੇਪ ਪ੍ਰੋਫਾਈਲ‘ ਅਤੇ ‘ਕੋਵਿਡ-19 ਅਤੇ ਅੰਤਰਰਾਸਟਰੀ ਚੋਣ ਤਜਰਬਾ’, ਦਾ ਜਕਿਰ ਕਰਦਿਆਂ ਉਹਨਾਂ ਕਿਹਾ ਕਿ ਇਹ ਖੋਜਕਰਤਾਵਾਂ ਅਤੇ ਅਭਿਆਸ ਕਰਨ ਵਾਲਿਆਂ ਲਈ ਇਕੋ ਜਿਹੇ ਲਾਭਕਾਰੀ ਸਾਧਨ ਸਾਬਤ ਹੋਣਗੇ। ਉਨਾਂ ਕਿਹਾ ਕਿ ਏ-ਡਬਲਯੂ.ਈ.ਬੀ. ਇੰਡੀਆ ਸੈਂਟਰ ਨੇ “ਏ.ਡਬਲਯੂ.ਈ.ਬੀ. ਜਰਨਲ ਆਫ ਇਲੈਕਸਨਜ” ਨਾਮਕ ਵਿਸਵ ਪੱਧਰੀ ਰਸਾਲਾ ਪ੍ਰਕਾਸਤ ਕਰਨ ਵਿੱਚ ਵੀ ਕਾਫੀ ਪ੍ਰਗਤੀ ਕੀਤੀ ਹੈ। ਇਸ ਰਸਾਲੇ ਦਾ ਪਹਿਲਾ ਅੰਕ ਮਾਰਚ 2021 ਵਿੱਚ ਜਾਰੀ ਕੀਤਾ ਜਾਵੇਗਾ।

ਅੱਜ ਇਸ ਵੈਬਿਨਾਰ ਵਿੱਚ ਦੁਨੀਆਂ ਭਰ ਦੇ 45 ਦੇਸਾਂ (ਜਿਵੇਂ ਅੰਗੋਲਾ, ਅਰਜਨਟੀਨਾ, ਆਸਟਰੇਲੀਆ, ਬੰਗਲਾਦੇਸ, ਭੂਟਾਨ, ਬੋਸਨੀਆ ਅਤੇ ਹਰਜੇਗੋਵਿਨਾ, ਬੋਤਸਵਾਨਾ, ਬ੍ਰਾਜੀਲ, ਕੰਬੋਡੀਆ, ਕੈਮਰੂਨ, ਕੋਲੰਬੀਆ, ਡੈਮੋਕਰੇਟਿਕ ਰੀਪਬਲਿਕ ਆਫ ਕੌਂਗੋ, ਡੋਮਿਨਿਕਾ, ਅਲ ਸੈਲਵਾਡੋਰ, ਈਥੋਪੀਆ, ਫਿਜੀ, ਜਾਰਜੀਆ, ਇੰਡੋਨੇਸੀਆ, ਜਾਰਡਨ, ਕਜਾਕਿਸਤਾਨ, ਰੀਪਬਲਿਕ ਆਫ ਕੋਰੀਆ, ਕਿਰਗਿਜ ਰਿਪਬਲਿਕ, ਲਾਇਬੇਰੀਆ, ਮਾਲਾਵੀ, ਮਾਲਦੀਵ, ਮਾਲਡੋਵਾ, ਮੰਗੋਲੀਆ, ਮੋਜਾਮਬੀਕ, ਨਾਈਜੀਰੀਆ, ਫਿਲਸਤੀਨ, ਫਿਲਪੀਨਜ, ਰੋਮਾਨੀਆ, ਰੂਸ, ਸਾਓ ਟੋਮ ਅਤੇ ਪਿ੍ਰੰਸਿਪ, ਸੋਲੋਮਨ ਆਈਲੈਂਡ, ਸੀਅਰਾ ਲਿਓਨ, ਦੱਖਣੀ ਅਫਰੀਕਾ, ਸ੍ਰੀਲੰਕਾ, ਸੂਰੀਨੇਮ, ਸਵੀਡਨ, ਤਾਈਵਾਨ, ਟੋਂਗਾ, ਤੁਰਕੀ, ਉਜਬੇਕਿਸਤਾਨ ਅਤੇ ਜ਼ਾਂਬੀਆ) ਦੇ 120 ਤੋਂ ਵੱਧ ਪ੍ਰਤੀਨਿਧੀਆਂ ਅਤੇ 4 ਅੰਤਰਰਾਸਟਰੀ ਸੰਸਥਾਵਾਂ (ਜਿਵੇਂ ਇੰਟਰਨੈਸਨਲ ਆਈ.ਡੀ.ਈ.ਏ., ਇੰਟਰਨੈਸਨਲ ਫਾਊਂਡੇਸ਼ਨ ਆਫ਼ ਇਲੈਕਟੋਰਲ ਸਿਸਟਮਜ਼ (ਆਈ.ਐਫ.ਈ.ਐਸ.), ਐਸੋਸੀਏਸਨ ਆਫ਼ ਵਰਲਡ ਇਲੈਕਸਨ ਬਾਡੀਜ (ਏ-ਡਬਲਯੂ.ਈ.ਬੀ.) ਅਤੇ ਯੂਰਪੀਅਨ ਸੈਂਟਰ ਫਾਰ ਇਲੈਕਸ਼ਨਜ਼) ਨੇ ਭਾਗ ਲਿਆ।

ਐਸੋਸੀਏਸਨ ਆਫ਼ ਵਰਲਡ ਇਲੈਕਸਨ ਬਾਡੀਜ (ਏ-ਡਬਲਯੂ.ਈ.ਬੀ.) ਕੌਮਾਂਤਰੀ ਪੱਧਰ ‘ਤੇ ਇਲੈਕਸ਼ਨ ਮੈਨੇਜਮੈਂਟ ਬਾਡੀਜ (ਈ.ਐਮ.ਬੀਜ਼) ਦੀ ਸਭ ਤੋਂ ਵੱਡੀ ਐਸੋਸੀਏਸਨ ਹੈ। ਮੌਜੂਦਾ ਸਮੇਂ ਏ-ਡਬਲਯੂ.ਈ.ਬੀ ਕੋਲ ਸਹਿਯੋਗੀ ਮੈਂਬਰਾਂ ਵਜੋਂ 115 ਈ.ਐਮ.ਬੀਜ਼ ਅਤੇ ਐਸੋਸ਼ੀਏਟ ਮੈਂਬਰਾਂ ਵਜੋਂ 16 ਖੇਤਰੀ ਐਸੋਸੀਏਸਨ/ਸੰਸਥਾਵਾਂ ਹਨ। ਈ.ਸੀ.ਆਈ. ਸਾਲ 2011-12 ਤੋਂ ਏ-ਡਬਲਯੂ.ਈ.ਬੀ. ਦੇ ਗਠਨ ਦੀ ਪ੍ਰਕਿਰਿਆ ਨਾਲ ਬਹੁਤ ਨੇੜਿਓਂ ਜੁੜੇ ਹੋਏ ਹਨ।   

Have something to say? Post your comment

google.com, pub-6021921192250288, DIRECT, f08c47fec0942fa0

National

ਭਾਰਤ ਦੇ ਚੋਣ ਕਮਿਸ਼ਨਰ ਨੇ ਦਿੱਤਾ ਅਸਤੀਫਾ

ਐੱਸਕੇਐੱਮ ਵੱਲੋਂ 26 ਫਰਵਰੀ ਨੂੰ ਡਬਲਿਊ ਟੀ ਓ. ਛੱਡਣ ਦਿਵਸ ਵਜੋਂ ਮਨਾਉਣ ਲਈ ਸੱਦਾ , ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਕਿਸਾਨ ਕਰਨਗੇ ਟਰੈਕਟਰ ਪ੍ਰਦਰਸ਼ਨ

ਕਿਰਤੀ ਕਿਸਾਨ ਯੂਨੀਅਨ ਅਤੇ ਇਫਟੂ ਨੇ ਅਮਿਤ ਸ਼ਾਹ, ਮਨੋਹਰ ਖੱਟਰ ਤੇ ਅਨਿਲ ਵਿੱਜ ਦਾ ਫੂਕਿਆ ਪੁਤਲਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਭਾਰਤ ਵਿੱਚ ਵਿਆਪਕ ਤੌਰ 'ਤੇ ਮਨਾਇਆ ਗਿਆ ਕਾਲਾ ਦਿਵਸ 

ਸ਼ੁਭਕਰਨ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ-ਮੁੱਖ ਮੰਤਰੀ ਦਾ ਐਲਾਨ,  ਨੌਜਵਾਨ ਦੀ ਮੌਤ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਆਪਹੁਦਰੀਆਂ ਦਾ ਨਤੀਜਾ

ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਮਹਾਰਾਸ਼ਟਰ ਸਰਕਾਰ ਦਖਲ ਅੰਦਾਜੀ ਨਾ ਕਰੇ ਅਸੀਂ ਆਪਣੇ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਕਰਨੀ ਚੰਗੀ ਤਰ੍ਹਾਂ ਜਾਣਦੇ ਹਾਂ: ਐਮਪੀ ਗੁਰਜੀਤ ਸਿੰਘ ਔਜਲਾ

ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸੁਰੱਖਿਆ ਕੌਂਸਲ 'ਚ ਜੰਗਬੰਦੀ ਰੋਕਣ ਦੇ ਮਤੇ ਨੂੰ ਅਮਰੀਕਾ ਵੱਲੋਂ ਵੀਟੋ ਕਰਕੇ ਖ਼ਾਰਜ ਕਰਨ ਦੀ ਸਖ਼ਤ ਨਿੰਦਾ

ਬਲਬੀਰ ਸਿੱਧੂ ਵਲੋਂ ਮੋਹਾਲੀ ਵਿਧਾਨ ਸਭਾ ਹਲਕੇ ਵਿਚ ਸਿਆਸੀ ਬਦਲਾਖੋਰੀ ਤਹਿਤ ਕਰਵਾਏ ਗਏ ਝੂਠੇ ਪਰਚੇ ਤੁਰੰਤ ਰੱਦ ਕਰਨ ਦੀ ਮੰਗ

ਮਨੀਪੁਰ ਫਿਰਕੂ-ਫਾਸ਼ੀ ਮੁਹਿੰਮ ਵਿਰੁੱਧ ਹਜ਼ਾਰਾਂ ਔਰਤਾਂ ਵੱਲੋਂ ਗਵਰਨਰ ਹਾਊਸ ਚੰਡੀਗੜ੍ਹ ਵੱਲ ਰੋਹ-ਭਰਪੂਰ ਰੋਸ ਮਾਰਚ

ਦੇਸ਼ ਦੀ ਆਪਣੀ ਤਰ੍ਹਾਂ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਲਈ ਪੰਜਾਬ ਤਿਆਰ-ਬਰ-ਤਿਆਰਃ ਭਗਵੰਤ ਮਾਨ