ਨਵੀਂ ਦਿੱਲੀ: ਮੌਸਮ ਵਿਭਾਗ ਨੇ ਰਾਜਧਾਨੀ ਦਿੱਲੀ, ਐਨਸੀਆਰ ਸਮੇਤ ਕਈ ਰਾਜਾਂ ’ਚ ਅੱਜ ਤੋਂ ਗਰਮੀ ਵਧਣ ਦੀ ਗੱਲ ਕਹੀ ਹੈ। ਉਥੇ ਉੱਤਰਾਖੰਡ, ਹਿਮਾਚਲ ਦੇ ਉਪਰੀ ਹਿੱਸਿਆਂ ’ਚ ਬਾਰਿਸ਼ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਕੇਰਲ ਤੇ ਕੁਝ ਹੋਰ ਰਾਜਾਂ ’ਚ ਵੀ ਬਾਰਿਸ਼ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ 4 ਅਪ੍ਰੈਲ ਨੂੰ ਫਿਰ ਪੱਛਮੀ ਗੜਬੜੀਆਂ ਸਰਗਰਮ ਹੋ ਰਹੀਆਂ ਹਨ, ਜਿਸ ਨਾਲ ਕੁਝ ਇਲਾਕਿਆਂ ’ਚ ਹਲਕੀ ਬਾਰਿਸ਼ ਹੋਵੇਗੀ। ਇਨ੍ਹਾਂ ਪੱਛਮੀ ਗੜਬੜੀਆਂ ਦੇ ਚਲਦਿਆਂ ਕੁਝ ਹਿੱਸਿਆਂ ’ਚ ਮੌਸਮ ਤੇਜ਼ੀ ਨਾਲ ਕਰਵਟ ਲਵੇਗਾ। ਇਸ ਕਾਰਨ ਉੱਤਰਾਖੰਡ ’ਚ 7 ਅਪ੍ਰੈਲ ਨੂੰ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼, ਗੁਜਰਾਤ ਸਮੇਤ ਕਈ ਰਾਜਾਂ ’ਚ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਦੂਸਰੇ ਪਾਸੇ ਸਿਰਫ ਓਡੀਸ਼ਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਜਿਹੇ ਰਾਜਾਂ ’ਚ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਜੇਕਰ ਪਹਾੜੀ ਰਾਜਾਂ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਗਿਲਗਿਤ ਬਾਲਿਸਤਾਨ ’ਚ ਹਲਕੀ ਬਾਰਿਸ਼ ਦੀ ਚੇਤਾਵਨੀ ਹੈ। ਆਉਣ ਵਾਲੇ ਦਿਨਾਂ ’ਚ ਉੱਤਰਾਖੰਡ ’ਚ ਬਾਰਿਸ਼ ਤੇ ਬਰਫਬਾਰੀ ਹੋ ਸਕਦੀ ਹੈ।