Monday, April 12, 2021

National

ਸੁਨੀਲ ਜਾਖੜ ਵੱਲੋਂ ਨੀਤੀਗਤ ਰਾਜਨੀਤੀ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ਸੰਘਰਸ਼ ਦੀ ਰਾਜਨੀਤੀ ਵਿਚ ਅੱਗੇ ਆਉਣ ਦਾ ਸੱਦਾ

PUNJAB NEWS EXPRESS | February 28, 2021 06:36 PM

ਚੰਡੀਗੜ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਾਂਗਰਸ ਦੇ ਕੁਝ ਆਗੂਆਂ ਦੇ ਆਏ ਤਾਜੇ ਬਿਆਨਾਂ ਤੇ ਟਿੱਪਣੀ ਕਰਦਿਆਂ ਉਨਾਂ ਨੂੰ ਹੁਣ ਨੀਤੀਗਤ ਰਾਜਨੀਤੀ ਦੀ ਬਜਾਏ ਸੰਘਰਸ਼ ਦੀ ਰਾਜਨੀਤੀ ਕਰਨ ਦਾ ਸੱਦਾ ਦਿੱਤਾ ਹੈ।
ਅੱਜ ਇੱਥੇ ਜਦ ਸੂਬਾ ਕਾਂਗਰਸ ਪ੍ਰਧਾਨ ਨੂੰ ਸ੍ਰੀ ਕਪਿਲ ਸਿੱਬਲ, ਸ੍ਰੀ ਗੁਲਾਮ ਨਬੀ ਅਜਾਦ, ਸ੍ਰੀ ਰਾਜ ਬੱਬਰ ਅਤੇ ਸ੍ਰੀ ਆਨੰਦ ਸ਼ਰਮਾ ਦੇ ਤਾਜਾ ਬਿਆਨਾਂ ਸਬੰਧੀ ਪੁੱਛਿਆ ਗਿਆ ਤਾਂ ਉਨਾਂ ਨੇ ਕਿਹਾ ਕਿ ਦੇਸ਼ ਇਕ ਚੁਣੌਤੀ ਪੂਰਨ ਸਮੇਂ ਵਿਚੋਂ ਲੰਘ ਰਿਹਾ ਹੈ ਜਦ ਮੋਦੀ ਸਕਰਾਰ ਸਮਾਜ ਦੇ ਹਰ ਵਰਗ ਪ੍ਰਤੀ ਦਮਨਕਾਰੀ ਨੀਤੀ ਅਪਨਾ ਕੇ ਕਾਰਪੋਰੇਟਾਂ ਦੀ ਸਰਕਾਰ ਬਣੀ ਹੋਈ ਹੈ। ਅਜਿਹੇ ਵਿਚ ਦੇਸ਼ ਨੂੰ ਕਾਂਗਰਸ ਤੋਂ ਸੰਘਰਸ਼ ਦੀ ਰਾਜਨੀਤੀ ਦੀ ਜਰੂਰਤ ਹੈ ਤਾਂ ਜੋ ਲੋਕਾਂ ਦੀ ਅਵਾਜ ਬੁਲੰਦ ਕੀਤੀ ਜਾ ਸਕੇ ਅਤੇ ਇਸ ਲਈ ਕਾਂਗਰਸ ਦੇ ਇਨਾਂ ਸੀਨਿਅਰ ਆਗੂਆਂ ਨੂੰ ਆਮ ਲੋਕਾਂ ਵਿਚ ਸੜਕ ਤੇ ਆ ਕੇ ਲੋਕਾਂ ਦੇ ਮੁੱਦੇ ਚੁੱਕਣੇ ਚਾਹੀਦੇ ਹਨ।
ਸ੍ਰੀ ਜਾਖੜ ਨੇ ਸ੍ਰੀ ਰਾਜ ਬੱਬਰ ਦੇ ‘ਹਮ ਹੀ ਕਾਂਗਰਸ ਹੈ’ ਵਾਲੇ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਬੇਸ਼ਕ ਤੁਸੀਂ ਹੀ ਕਾਂਗਰਸ ਹੋ ਪਰ ਇਹ ਗੱਲ ਕਰਨੀ ਸੋਭਾ ਨਹੀਂ ਦਿੰਦੀ ਕਿਉਂਕਿ ਕਾਂਗਰਸ ਦਾ ਸਾਡੇ ਤੁਹਾਡੇ ਜਨਮ ਤੋਂ ਪਹਿਲਾਂ ਦੀ ਹੈ ਅਤੇ ਇਹ ਲੋਕਾਂ ਦੀ ਪਾਰਟੀ ਹੈ। ਉਨਾਂ ਨੇ ਕਿਹਾ ਕਾਂਗਰਸ ਪਾਰਟੀ ਦਾ ਸਿਧਾਂਤ ਲੋਕਾਂ ਦੀ ਸੇਵਾ ਰਿਹਾ ਹੈ।
  ਸ੍ਰੀ ਗੁਲਾਮ ਨਬੀ ਅਜਾਦ ਦੇ ਬਿਆਨ ਕਿ ਉਹ ਸਿਰਫ ਰਾਜ ਸਭਾ ਤੋਂ ਰਿਟਾਇਰ ਹੋਏ ਹਨ ਰਾਜਨੀਤੀ ਤੋਂ ਨਹੀਂ ਤੇ ਟਿੱਪਣੀ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਰਾਜਸਭਾ ਤੋਂ ਰਿਟਾਇਰ ਹੋਣਾ ਰਾਜਨੀਤੀ ਤੋਂ ਰਿਟਾਇਰ ਹੋਣਾ ਹੁੰਦਾ ਵੀ ਨਹੀਂ ਬਲਕਿ ਰਾਜਨੀਤੀ ਤਾਂ ਹੁਣ ਸ਼ੁਰੂ ਹੋਈ ਹੈ। ਉਨਾਂ ਨੇ ਸ੍ਰੀ ਸਿੱਬਲ ਦੇ ਕਾਂਗਰਸ ਦੀ ਮਜਬੂਤੀ ਸਬੰਧੀ ਬਿਆਨ ਤੇ ਕਿਹਾ ਕਿ ਆਓ ਫਿਰ ਆਮ ਲੋਕਾਂ ਵਿਚ ਜਾ ਕੇ ਮਿੱਟੀ ਨਾਲ ਮਿੱਟੀ ਹੋ ਕੇ ਪਾਰਟੀ ਅਤੇ ਦੇਸ਼ ਨੂੰ ਮਜਬੂਤ ਕਰੀਏ ਕਿਉਂਕਿ ਮਜਬੂਤ ਕਾਂਗਰਸ ਇਸ ਦੇਸ਼ ਦੀ ਜਰੂਰਤ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਤਾਂ 1 ਮਾਰਚ ਨੂੰ ਲੋਕਾਂ ਦੇ ਸਰੋਕਾਰਾਂ ਦੀ ਰਾਖੀ ਲਈ ਪੰਜਾਬ ਦੇ ਰਾਜਪਾਲ ਦਾ ਘੇਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ। ਉਨਾਂ ਨੇ ਇੰਨਾਂ ਸੀਨਿਅਰ ਆਗੂਆਂ ਨੂੰ ਇਸ ਰੋਸ਼ ਪ੍ਰਦਸ਼ਨ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਲੋਕਾਂ ਨਾਲ ਜੁੜੇ ਮੁੱਦੇ ਨੂੰ ਉਭਾਰਨ ਦੇ ਇਸ ਪ੍ਰੋਗਰਾਮ ਵਿਚ ਇੰਨਾਂ ਆਗੂਆਂ ਨੂੰੂ ਵੀ ਹਾਰਦਿਕ ਸੱਦਾ ਹੈ। ਉਨਾਂ ਨੇ ਕਿਹਾ ਕਿ ਇੰਨਾਂ ਆਗੂਆਂ ਲਈ ਲੋਕਾਂ ਨਾਲ ਜੁੜੀ ਰਾਜਨੀਤੀ ਦੀ ਸ਼ੁਰੂਆਤ ਲਈ ਇਹ ਪ੍ਰਦਸ਼ਨ ਰਿਫਰੈਸ਼ਰ ਕੋਰਸ ਸਾਬਿਤ ਹੋ ਸਕਦਾ ਹੈ। ਉਨਾਂ ਨੇ ਇੰਨਾਂ ਆਗੂਆਂ ਨੂੰੂ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਰਾਹੁਲ ਗਾਂਧੀ ਨੇ ਪੰਜਾਬ ਤੋਂ ਹੀ ਕਾਲੇ ਖੇਤੀ ਕਾਨੂੰਨਾਂ ਖਿਲਾਫ ਅਲਖ ਜਗਾਈ ਸੀ ਅਤੇ ਆਓ ਹੁਣ ਉਨਾਂ ਦੀਆਂ ਲੀਹਾਂ ਤੇ ਚਲੱਦੇ  ਹੋਏ ਮਹਿੰਗਾਈ ਖਿਲਾਫ ਜਨ ਜਨ ਦੀ ਅਵਾਜ ਬੁਲੰਦ ਕਰਕੇ ਮੋਦੀ ਸਰਕਾਰ ਨੂੰ ਜਗਾਈਏ। ਇਸ ਨਾਲ ਪਾਰਟੀ ਵੀ ਮਜਬੂਤ ਹੋਵੇਗੀ ਅਤੇ ਲੋਕਾਂ ਦੀ ਪੀੜਾ ਵੀ ਸਰਕਾਰ ਤੱਕ ਪੁੱਜੇਗੀ।
ਆਖੀਰ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਇਹ ਵੇਲਾ ਲੋਕਾਂ ਵਿਚ ਆ ਕੇ ਉਨਾਂ ਦੀ ਗੱਲ ਕਰਨ ਦਾ ਹੈ ਅਤੇ ਆਸ ਹੈ ਕਿ ਨੀਤੀਗਤ ਰਾਜਨੀਤੀ ਦੇ ਮਹਾਂਰਥੀ ਹੁਣ ਸੰਘਰਸ਼ ਦੀ ਇਸ ਰਾਜਨੀਤੀ ਕਰਨ ਲਈ ਅੱਗੇ ਆਉਣਗੇ।

Have something to say? Post your comment

National

ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਅਨੁਸਾਰ ਸੂਬੇ ਭਰ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ

ਪ੍ਰਿਯੰਕਾ ਗਾਂਧੀ ਨੇ ਸੀਬੀਐਸਈ ਬੋਰਡ ਨੂੰ ਦੱਸਿਆ ਗੈਰ ਜ਼ਿੰਮੇਵਾਰ

ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ 'ਤੇ ਹਮਲਾ, ਕਿਹਾ- 'ਟੀਕੇ ਦੀ ਘਾਟ ਸਮੱਸਿਆ ਹੈ, ਉੱਤਸਵ ਨਹੀਂ

ਟਿਕੈਤ, ਯੁੱਧਵੀਰ, ਬਡਹੇੜੀ, ਹਰਪੁਰਾ ਤੇ ਸੂਰਾ ਵੱਲੋਂ ਜੱਟ ਮਹਾਂਸਭਾ ਦੀ ਜੰਮੂ–ਕਸ਼ਮੀਰ ਇਕਾਈ ਦੇ ਪ੍ਰਧਾਨ ਚੌਧਰੀ ਮਨਮੋਹਨ ਸਿੰਘ ਦੀ ਪਤਨੀ ਵਿਜੇ ਚੌਧਰੀ ਦੇ ਦੇਹਾਂਤ ’ਤੇ ਸ਼ੋਕ ਪ੍ਰਗਟ

ਈ.ਡੀ. ਮਾਈਨਿੰਗ ਵੱਲੋਂ ਗੈਰ-ਕਾਨੂੰਨੀ ਰੇਤ ਮਾਫ਼ੀਆ ਖਿਲਾਫ਼ ਵੱਡੀ ਕਾਰਵਾਈ

ਕੈਪਟਨ ਅਮਰਿੰਦਰ ਸਿੰਘ ਵੱਲੋਂ ਜੇਲ੍ਹਾਂ ਦੀਆਂ ਜ਼ਮੀਨਾਂ 'ਤੇ ਇੰਡੀਅਨ ਆਇਲ ਦੇ 12 ਰਿਟੇਲ ਆਊਟਲੈਟ ਸਥਾਪਤ ਕਰਨ ਲਈ ਜੇਲ੍ਹ ਵਿਕਾਸ ਬੋਰਡ ਦੀ ਤਜਵੀਜ਼ ਨੂੰ ਹਰੀ ਝੰਡੀ

ਮੁੱਖ ਮੰਤਰੀ ਵੱਲੋਂ ਟੀਕਾਕਰਨ ਰਣਨੀਤੀ ਦੀ ਸਮੀਖਿਆ ਦੀ ਮੰਗ, ਸੂਬਿਆਂ ਨੂੰ ਆਪਣੇ ਖੁਦ ਦੀਆਂ ਰਣਨੀਤੀਆਂ ਘੜਨ ਲਈ ਖੁੱਲ੍ਹ ਦੇਣ ਦੀ ਕੀਤੀ ਵਕਾਲਤ

ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ 937 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਨੂੰ ਅਪੀਲ

ਕਿਸਾਨ ਅੰਦੋਲਨ ਪੂਰੇ ਦੇਸ਼ ’ਚ ਫੈਲ ਰਿਹਾ : ਟਿਕੈਤ

ਜੀਂਦ : ਕਿਸਾਨਾਂ ਦਾ ਸਮਰਥਨ ਨਾ ਕਰਨ ਵਾਲਾ ਦੇਸ਼ ਭਗਤ ਨਹੀਂ : ਕੇਜਰੀਵਾਲ