Thursday, April 18, 2024

Punjab

ਗਣਤੰਤਰ ਦਿਹਾੜੇ ਮੌਕੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਲੋੜਵੰਦਾਂ ਨੂੰ 13 ਸਿਲਾਈ ਮਸ਼ੀਨਾਂ ਅਤੇ 14 ਟ੍ਰਾਈਸਾਈਕਲਾਂ/ਵ੍ਹੀਲ ਚੇਅਰਾਂ ਦੀ ਵੰਡ

PUNJAB NEWS EXPRESS | January 27, 2023 07:32 PM

ਨਵਾਂਸ਼ਹਿਰ : ਗਣਤੰਤਰ ਦਿਵਸ ’ਤੇ ਸਥਾਨਕ ਆਈ ਟੀ ਆਈ ਸਟੇਡੀਅਮ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਟ੍ਰਾਂਸਪੋਰਟ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ, ਪੰਜਾਬ, ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਸ਼ਹੀਦ ਭਗਤ ਸਿੰਘ ਨਗਰ ਦੀ ਤਰਫ਼ੋਂ ਲੋੜਵੰਦ ਲੋਕਾਂ ਨੂੰ 13 ਸਿਲਾਈ ਮਸ਼ੀਨਾਂ ਅਤੇ 14 ਟ੍ਰਾਈਸਾਈਕਲਾਂ/ਵ੍ਹੀਲ ਚੇਅਰਾਂ ਦੀ ਵੰਡ ਕੀਤੀ ਗਈ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਲਾਈ ਮਸ਼ੀਨਾਂ ਪ੍ਰਾਪਤ ਕਰਨ ਵਾਲਟ ਇਨ੍ਹਾਂ ਲੋੜਵੰਦ ਲੋਕਾਂ ’ਚ ਪਰਵਿੰਦਰ ਕੌਰ ਵਾਸੀ ਕਰੀਹਾ, ਸੋਨੀਆ ਵਾਸੀ ਸਲੋਹ, ਦਰਸ਼ਨਾ ਦੇਵੀ ਵਾਸੀ ਚੂਹੜਪੁਰ, ਇਮਰਾਨਾ ਬਾਨੋ ਵਾਸੀ ਗੁਰੂ ਤੇਗ ਬਹਾਦਰ ਨਗਰ ਨਵਾਂਸ਼ਹਿਰ, ਹੁਸਨਾ ਬਾਨੋ ਵਾਸੀ ਗੁਰੂ ਤੇਗ ਬਹਾਦਰ ਨਗਰ ਨਵਾਂਸ਼ਹਿਰ, ਕੁਲਵੰਤ ਕੌਰ ਮੁਹੱਲਾ ਅਰਨਹਾਲੀ ਰਾਹੋਂ, ਅਨੀਤਾ ਰਾਣੀ ਵਾਸੀ ਮੁਹੱਲਾ ਪਾਠਕਾਂ ਨਵਾਂਸ਼ਹਿਰ, ਚਾਂਦਨੀ ਵਾਸੀ ਫਤਿਹ ਨਗਰ ਨਵਾਂਸ਼ਹਿਰ, ਲਖਵੀਰ ਕੌਰ ਵਾਸੀ ਚੱਕ ਗੁਰੂ, ਸਰੋਜ ਰਾਣੀ ਵਾਸੀ ਚੱਕ ਗੁਰੂ, ਮਹਿੰਦਰ ਕੌਰ ਵਾਸੀ ਹੀਓਂ, ਸੰਜਨਾ ਵਾਸੀ ਹੀਓਂ, ਆਸ਼ਾ ਰਾਣੀ ਵਾਸੀ ਸਿੰਬਲ ਮਜਾਰਾ ਸ਼ਾਮਿਲ ਹਨ।
ਇਸੇ ਤਰ੍ਹਾਂ ਟ੍ਰਾਈਸਾਈਕਲ/ਵ੍ਹੀਲ ਚੇਅਰ ਹਾਸਲ ਕਰਨ ਵਾਲੇ ਲਾਭਪਾਤਰੀਆਂ ’ਚ ਲਾਭਪਾਤਰੀਆਂ ’ਚ ਵਰਿੰਦਰ ਸਿੰਘ ਵਾਸੀ ਮੁਹੱਲਾ ਮਕਬਰਾ ਰਾਹੋਂ (ਵ੍ਹੀਲ ਚੇਅਰ), ਸੰਤੋਸ਼ ਕੌਰ ਵਾਸੀ ਮੁਜੱਫ਼ਰਪੁਰ, ਦਿਲਾਵਰ ਰਾਮ ਵਾਸੀ ਕਰੀਮਪੁਰ, ਦਰਸ਼ਨਾ ਦੇਵੀ ਵਾਸੀ ਕਰੀਮਪੁਰ, ਗੁਰਮੇਲ ਸਿੰਘ ਵਾਸੀ ਜਲਵਾਹਾ, ਮਨਜੀਤ ਰਾਮ ਵਾਸੀ ਜੁਲਾਹ ਮਾਹਰਾ, ਜਸਬੀਰ ਸਿੰਘ ਵਾਸੀ ਜਲਵਾਹਾ, ਪ੍ਰਕਾਸ਼ ਕੌਰ ਵਾਸੀ ਮਜਾਰੀ (ਵ੍ਹੀਲ ਚੇਅਰ), ਮਨਜੀਤ ਕੁਮਾਰ ਵਾਸੀ ਅਟਾਲ, ਪਵਨ ਕੁਮਾਰ ਵਾਸੀ ਸਾਹਿਬਾ, ਸੁਖਵਿੰਦਰ ਕੁਮਾਰ ਵਾਸੀ ਮਹਿੰਦਪੁਰ ਉਲੱਦਣੀ, ਕਮਲਜੀਤ ਵਾਸੀ ਮਝੋਟ (ਵ੍ਹੀਲ ਚੇਅਰ), ਅਮਰੀਕ ਸਿੰਘ ਵਾਸੀ ਹਸਨਪੁਰ ਕਲਾਂ ਸ਼ਾਮਿਲ ਹਨ।
ਇਸ ਮੌਕੇ ਐਮ ਐਲ ਏ ਨਵਾਂਸ਼ਹਿਰ ਡਾ. ਨਛੱਤਰ ਪਾਲ, ਐਸ ਐਸ ਪੀ ਭਾਗੀਰਥ ਸਿੰਘ ਮੀਣਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਆਪ ਆਗੂ ਲਲਿਤ ਮੋਹਨ ਪਾਠਕ ਨਵਾਂਸ਼ਹਿਰ, ਕੁਲਜੀਤ ਸਿੰਘ ਸਰਹਾਲ ਬੰਗਾ, ਅਸ਼ੋਕ ਕਟਾਰੀਆ ਬਲਾਚੌਰ, ਇੰਪਰੂਵਮੈਂਟ ਟ੍ਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਬਲਬੀਰ ਸਿੰਘ ਕਰਨਾਣਾ ਤੇ ਜ਼ਿਲ੍ਹਾ ਸਕੱਤਰ ਆਪ ਗਗਨ ਅਗਨੀਹੋਤਰੀ ਮੌਜੂਦ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ

ਮੁੱਖ ਮੰਤਰੀ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਨਿਰਵਿਘਨ ਖਰੀਦ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ

ਹੋਲੇ-ਮਹੱਲੇ ਮੌਕੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ 10ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲੇ

25,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ