Wednesday, April 24, 2024

Punjab

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ (ਰਜਿ:ਨੰ.26) ਪੰਜਾਬ ਨੇ ਸਾੜੀ ਸਰਕਾਰ ਦੇ ਲਾਰਿਆਂ ਦੀ ਪੰਡ

PUNJAB NEWS EXPRESS | July 23, 2021 03:29 PM

ਪਟਿਆਲਾ:ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਦਾ ਲਗਾਤਾਰ ਮੋਰਚਾ 12 ਵੇਂ
ਦਿਨ ਵਿੱਚ ਸਾਮਲ ਹੋ ਗਿਆ ਹੈ।ਸੂਬਾ ਪ੍ਰਧਾਨ ਸੰਦੀਪ ਕੁਮਾਰ ਸ਼ਰਮਾ, ਸੂਬਾ ਵਿੱਤ ਸਕੱਤਰ ਦਵਿੰਦਰ ਸਿੰਘ ਨਾਭਾ ਦੀ ਅਗਵਾਈ ਹੇਠ ਮੀਟਿੰਗ
ਕੀਤੀ ਗਈ।

ਜਿਸ ਉਪਰੰਤ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸੀਰਾ, ਸੂਬਾ ਜੁਆਇੰਟ ਸਕੱਤਰ ਕੁਲਦੀਪ ਸਿੰਘ ਸੰਗਰੂਰ ਨੇ
ਜਾਣਕਾਰੀ ਦਿੰਦਿਆਂ ਕਿਹਾ ਕਿ ਲਗਾਤਾਰ ਮੋਰਚੇ ਉਪਰੰਤ 14 ਜੁਲਾਈ ਨੂੰ ਜਥੇਬੰਦੀ ਵੱਲੋਂ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਐਲਾਨ ਕੀਤਾ
ਸੀ, ਜਿਸ ਮੌਕੇ ਵਾਈ.ਪੀ.ਐਸ.ਚੌਂਕ ਵਿੱਚ ਵਰਕਰਾਂ ਦੇ ਕਾਫਲੇ ਨੂੰ ਰੋਕ ਕੇ ਜਥੇਬੰਦੀ ਦੇ ਸੰਘਰਸ਼ ਸਦਕਾ ਜਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ 22
ਜੁਲਾਈ ਨੂੰ ਜਲ ਸਪਲਾਈ ਮੰਤਰੀ ਰਜੀਆ ਸੁਲਤਾਨਾ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿੱਤਾ ਸੀ।ਦੂਸਰੇ ਦਿਨ ਵਿਭਾਗ ਦੇ
ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਪਟਿਆਲਾ ਵੱਲੋਂ ਆਪਣੇ ਪੱਧਰ ਤੇ 23 ਜੁਲਾਈ ਨੂੰ ਮੀਟਿੰਗ ਕਰਨ ਦਾ ਲਿਖਤੀ ਪੱਤਰ ਜਾਰੀ ਕੀਤਾ ਸੀ,
ਉਨ੍ਹਾਂ ਕਿਹਾ ਕਿ ਵਰਕਰਾਂ ਦੇ ਭਵਿੱਖ ਨੂੰ ਦੇਖਦਿਆਂ ਜਥੇਬੰਦੀ ਨੇ ਫੇਰ ਟੇਵਲ ਟਾਕ ਕਰਨ ਦਾ ਫੈਸਲਾ ਕੀਤਾ ਸੀ ਤਾਂ ਕਿ ਦੋ ਧਿਰੀ ਗੱਲਬਾਤ ਦੌਰਾਨ
ਮਸਲਾ ਹੱਲ ਹੋ ਸਕੇ ਪਰ ਜਲ ਸਪਲਾਈ ਮੰਤਰੀ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਮਕਸਦ ਹੈ ਕਿ ਜਥੇਬੰਦੀ ਤਿਖਾ ਸੰਘਰਸ਼ ਅਖਤਿਆਰ
ਕਰੇ।ਉਨ੍ਹਾਂ ਕਿਹਾ ਕਿ ਕੱਲ ਉਸ ਸਮੇਂ ਜਥੇਬੰਦੀ ਦੇ ਵਰਕਰਾਂ ਵਿਚ ਭਾਰੀ ਨਿਰਾਸ਼ਾ ਪਾਈ ਗਈ ਜਦੋਂ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਮੀਟਿੰਗ
04 ਅਗਸਤ ਨੂੰ ਕਰਵਾਉਣ ਦਾ ਪੱਤਰ ਜਾਰੀ ਕੀਤਾ ਜਿਸ ਉਪਰੰਤ ਜਥੇਬੰਦੀ ਨੇ ਰਾਤ ਸੂਬਾ ਕਮੇਟੀ ਦੀ ਮੀਟਿੰਗ ਕਰਨ ਉਪਰੰਤ ਫੈਸਲਾ ਕੀਤਾ
ਕਿ ਮੀਟਿੰਗਾਂ ਕਰਨਾ ਜਥੇਬੰਦੀ ਦਾ ਮਕਸਦ ਨਹੀਂ ਵਰਕਰਾਂ ਸਿਰ ਥੋਪੀ ਗਈ ਇਨਲਿਸਟਮੈਂਟ ਰੱਦ ਕਰਕੇ ਵਰਕਰਾਂ ਦਾ ਸਿੱਧਾ ਵਿਭਾਗੀ ਕੰਟਰੈਕਟ
ਜਾਰੀ ਕਰਾਕੇ ਪ੍ਰਪੋਜਲ ਲਾਗੂ ਕਰਵਾਉਣ ਦਾ ਲਗਾਤਾਰ ਮੋਰਚੇ ਦਾ ਮਕਸਦ ਹੈ।ਉਨ੍ਹਾਂ ਕਿਹਾ ਕਿ ਜਿਨ੍ਹਾਂ ਟਾਈਮ ਪ੍ਰਪੋਜਲ ਲਾਗੂ ਨਹੀਂ ਹੁੰਦੀ ਉਨ੍ਹਾਂ
ਟਾਈਮ ਮੋਰਚਾ ਲਗਾਤਾਰ ਜਾਰੀ ਰਹੇਗਾ।ਇਸ ਉਪਰੰਤ ਮੰਤਰੀ ਦਾ ਵਾਰ-ਵਾਰ ਮੀਟਿੰਗ ਵਿੱਚ ਤਬਦੀਲੀ ਕਰਨਾ ਵੀ ਵਰਕਰਾਂ ਦੀਆਂ ਮੰਗਾਂ ਤੋਂ
ਭਜਣ ਦਾ ਨਜਰੀਆ ਹੈ।ਉਨਾਂ ਐਲਾਨ ਕੀਤਾ ਕਿ ਇਸ ਦੇ ਵਿਰੋਧ ਵਿੱਚ ਪੂਰੇ ਸੂਬੇ ਭਰ ਵਿੱਚ ਪਰਿਵਾਰਾਂ ਤੇ ਬੱਚਿਆਂ ਸਮੇਤ 26 ਜੁਲਾਈ ਨੂੰ
ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਜਾਵੇਗੀ।ਅੱਜ ਲਗਾਤਾਰ ਮੋਰਚੇ ਦੇ 12 ਵੇਂ ਦਿਨ ਸਕੇਂਤਕ ਮਾਰਚ ਕਰਕੇ ਸੂਬਾ ਕਮੇਟੀ ਵੱਲੋਂ ਸਰਕਾਰ ਦੇ
ਲਾਰਿਆਂ ਦੀ ਪੰਡ ਜਲ ਸਪਲਾਈ ਵਿਭਾਗ ਦੇ ਹੈਂਡ ਆਫਿਸ ਦੇ ਮੁੱਖ ਤੇ ਫੂਕੀ ਗਈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਟੇਵਲ ਟਾਕ
ਕਰਕੇ ਮਸਲਾ ਹੱਲ ਨਾ ਕੀਤਾ ਇਸ ਤੋਂ ਵੀ ਤਿੱਖਾ ਸੰਘਰਸ਼ ਉਲੀਕਿਆ ਜਾ ਸਕਦਾ ਹੈ।ਜਿਸ ਦੀ ਨਿਰੋਲ ਜੁਮੇਵਾਰੀ ਜਲ ਸਪਲਾਈ ਮੰਤਰੀ ਤੇ
ਪੰਜਾਬ ਸਰਕਾਰ ਦੀ ਹੋਵੇਗੀ।ਇਸ ਉਪਰੰਤ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸਤਪਾਲ ਭੈਣੀ, ਜਨਰਲ
ਸਕੱਤਰ ਬਲਰਾਜ ਮੌੜ ਨੇ ਲਗਾਤਾਰ ਮੋਰਚੇ ਦੇ ਹੈਡ ਕੁਆਟਰ ਪਹੁੰਚਕੇ ਡਟਵਾਂ ਸਮਰਥਨ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਸੂਬਾ ਵਿੱਤ ਸਕੱਤਰ
ਦਵਿੰਦਰ ਸਿੰਘ ਨਾਭਾ, ਸੂਬਾ ਮੀਤ ਪ੍ਰਧਾਨ ਹੰਸਾ ਸਿੰਘ ਬਰਨਾਲਾ, ਸੂਬਾ ਜੁਆਇੰਟ ਸਕੱਤਰ ਕੁਲਦੀਪ ਸਿੰਘ ਸੰਗਰੂਰ, ਸੂਬਾ ਪ੍ਰਚਾਰਕ ਸਕੱਤਰ
ਪਵਿੱਤਰ ਸਿੰਘ ਮੋਗਾ, ਜਿਲ੍ਹਾ ਪ੍ਰਧਾਨ ਹੁਸਿਆਰਪੁਰ ਦਰਸਵੀਰ ਸਿੰਘ ਰਾਣਾ, ਜਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਰਾਣਾ, ਜਿਲ੍ਹਾ ਪ੍ਰਧਾਨ
ਪਟਿਆਲਾ ਛੋਟਾ ਸਿੰਘ ਨੱਦਪੂਰ ਕੇਸੋਂ, ਬਰਾਚ ਪ੍ਰੈੱਸ ਸਕੱਤਰ ਗੜਦੀਵਾਲ ਕੁਲਵਿੰਦਰ ਸਿੰਘ ਅਟਵਾਲ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ
ਤੇ ਆਗੂ ਹਾਜਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ

ਮੁੱਖ ਮੰਤਰੀ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਨਿਰਵਿਘਨ ਖਰੀਦ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ