Friday, April 26, 2024

Punjab

ਸਾਰੇ ਪਾਸੇ ਤੋਂ ਆਸ ਮੁੱਕਾ ਚੁੱਕੇ ਪੀੜਤ ਪਰਿਵਾਰ ਦੀ ਸਹਾਇਤਾ ਲਈ ਅੱਗੇ ਆਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ

PUNJAB NEWS EXPRESS | October 19, 2021 07:39 PM

ਨਵਾਂਸ਼ਹਿਰ:20 ਜੁਲਾਈ 2019 ਨੂੰ ਸਵੇਰ ਕਰੀਬ 7 ਵਜੇ ਰਾਹੋਂ-ਬਹਿਲੂਰ ਕਲਾਂ ਰੋਡ ਤੋਂ ਇੱਕ ਜਿੰਮੀਦਾਰ ਦੀ ਜਮੀਨ ਵਿਚ ਮੋਟਰ ਤੇ ਵੱਸਦੇ ਇੱਕ ਅੰਤਰ ਰਾਜੀ ਮਜ਼ਦੂਰ ਪਰਿਵਾਰ ਨਾਲ ਇੱਕ ਬਹੁਤ ਵੱਡੀ ਅਣਹੋਣੀ ਘਟਨਾ ਵਾਪਰੀ। ਇਸ ਜਮੀਨ ਵਿੱਚ ਡੂੰਘੀ ਖੂਹੀ ਵਿੱਚ ਲੱਗੀ ਪਾਣੀ ਵਾਲੀ ਮੋਟਰ, ਹਵਾ ਭਰ ਜਾਣ ਕਾਰਨ ਨਹੀਂ ਚੱਲ ਰਹੀ ਸੀ। ਇੱਥੇ ਆਪਣੇ 4 ਬੱਚਿਆ, ਪਤਨੀ ਅਤੇ ਮਾਤਾ ਪਿਤਾ ਨਾਲ ਵਸਦਾ ਮਜ਼ਦੂਰ ਮਧੂ ਕੁਮਾਰ ਮੋਟਰ ਚਲਾਉਣ ਲਈ ਉਸ ਵਿੱਚ ਭਰੀ ਹਵਾ ਕੱਢਣ ਵਾਸਤੇ ਖੂਹੀ ਵਿੱਚ ਉੱਤਰ ਗਿਆ।

ਪਰ ਉਹ ਵਾਪਸ ਨਹੀਂ ਆਇਆ। ਇਸ ਨੂੰ ਦੇਖ ਕੇ ਘਬਰਾਈ ਹੋਈ ਉਸ ਦੀ ਪਤਨੀ ਮਾਲਤੀ ਦੇਵੀ ਵੀ ਖੂਹੀ ਵਿੱਚ ਜਲਦੀ ਹੀ ਉੱਤਰ ਗਈ। ਪਰ ਉਹ ਨਹੀ ਜਾਣਦੀ ਸੀ ਕਿ ਖੂਹੀ ਵਿਚਲੀ ਜਹਿਰੀਲੀ ਗੈਸ ਨੇ ਉਸ ਦੇ ਪਤੀ ਦੀ ਜਿੰਦਗੀ ਖਤਮ ਕਰ ਦਿੱਤੀ ਹੈ ਅਤੇ ਉਹ ਵੀ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ। ਇਸ ਪਰਿਵਾਰ ਤੇ ਹਨ੍ਹੇਰ ਢਅ ਗਿਆ ਅਤੇ ਦੋਨਾਂ ਪਤੀ ਪਤਨੀ ਦੀ ਮੌਤ ਹੋ ਗਈ। ਬੁੱਢੇ ਮਾਂ ਬਾਪ ਅਤੇ 4 ਨਾਬਾਲਗ ਬੱਚਿਆਂ ਦਾ ਕੋਈ ਸਹਾਰਾ ਬਾਕੀ ਨਹੀਂ ਬਚਿਆ।
ਇਹ ਹਾਦਸਾ ਖੇਤੀਬਾੜੀ ਨਾਲ ਸਬੰਧਿਤ ਸੀ ਅਤੇ ਇਸ ਤਰ੍ਹਾਂ ਦੇ ਹਾਦਸਿਆਂ ਲਈ ਮਾਰਕੀਟ ਕਮੇਟੀਆਂ ਵਲੋਂ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਪੀੜਿਤ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੇ ਜਾਣ ਲਈ ਸਬੰਧਿਤ ਕਾਰਵਾਈ ਲਈ ਹਾਦਸੇ ਦੀ ਮਿਤੀ ਤੋਂ 1 ਸਾਲ ਦੇ ਅੰਦਰ ਅੰਦਰ ਅਰਜੀ ਤੇ ਲੋੜੀਂਦੇ ਦਸਤਾਵੇਜ ਜਮ੍ਹਾਂ ਹੇਣੇ ਜਰੂਰੀ ਹੁੰਦੇ ਹਨ। ਪਰ ਜਮੀਨ ਨਾਲ ਸਬੰਧਿਤ ਜਿੰਮੀਦਾਰ ਵਲੋਂ ਇਸ ਹਾਦਸੇ ਸਬੰਧੀ ਤਸਦੀਕ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਅਤੇ ਇਹ ਪੀੜਿਤ ਪਰਿਵਾਰ ਨਿਹੱਥਾ ਹੋ ਕੇ ਬਹਿ ਗਿਆ।
ਆਖਿਰ ਇਸ ਪੀੜਿਤ ਪਰਿਵਾਰ ਨੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਨੂੰਨੀ ਸੇਵਾ ਕੇਂਦਰ ਪਿੰਡ ਕੋਟ ਰਾਂਝਾ ਦੇ ਲੀਗਲ ਏਡ ਕਲੀਨੀਕ ਵਿੱਚ ਪਹੁੰਚ ਕੇ ਪੈਰਾ ਲੀਗਲ ਵਲੰਟੀਅਰ ਸ਼੍ਰੀ ਬਲਦੇਵ ਭਾਰਤੀ ਨੂੰ ਆਪਣੀ ਵਿੱਥਿਆ ਸੁਣਾਈ। ਮਾਨਯੋਗ ਜਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਸ੍. ਕੰਵਲਜੀਤ ਸਿੰਘ ਬਾਜਵਾ ਵੀ ਰਹਿਨੁਮਾਈ ਅਤੇ ਸੀ.ਜੇ.ਐਮ.-ਕਮ-ਸੱਕਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਹਰਪ੍ਰੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ ਵਲੋਂ ਪੂਰੀ ਮਿਹਨਤ ਕਰਕੇ ਅਗਲੇਰੀ ਸਮੁੱਚੀ ਪ੍ਰਕਿਰਿਆ ਪੂਰੀ ਕਰਵਾਈ ਗਈ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਗਿਆ। ਇਸ ਦੇ ਫਲਸਰੂਪ ਮਾਰਕੀਟ ਕਮੇਟੀ ਨਵਾਂਸ਼ਹਿਰ ਵੱਲੋ ਇਸ ਪਰਿਵਾਰ ਬਜ਼ੂਰਗ ਦੇ ਬੈਂਕ ਖਾਤੇ ਵਿੱਚ 80, 000/- ਰੁਪਏ ਟ੍ਰਾਂਸਫਰ ਕੀਤੇ ਗਏ ਜਦਕਿ 4 ਨਾਬਾਲਗ ਬੱਚਿਆਂ ਲਈ 80-80 ਹਜ਼ਾਰ ਰੁਪਏ ਦੇ ਫਿਕਸ ਡਿਪੋਜਿਟ ਸਰਟੀਫਿਕੇਟ ਤਿਆਰ ਕਰਵਾਏ ਗਏ। ਇਸ ਤਰਾਂ ਇਸ ਹਾਦਸੇ ਤਾ ਸ਼ਿਕਾਰ ਪੀੜਤ ਪਰਿਵਾਰ ਲਈ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤੇ ਉੱਦਮਾਂ ਕਾਰਨ ਮਿਲੀ।

Have something to say? Post your comment

google.com, pub-6021921192250288, DIRECT, f08c47fec0942fa0

Punjab

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ

ਮੁੱਖ ਮੰਤਰੀ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਨਿਰਵਿਘਨ ਖਰੀਦ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ