Wednesday, April 24, 2024

Punjab

ਕਿਸਾਨ ਅੰਦੋਲਨ ਵਿੱਚ ਸਿਆਸੀ ਆਗੂ ਬਣਕੇ ਨਾ ਜਾਵੋ---ਬਿੱਟੂ ਅਤੇ ਜੀਰਾ ਦੀ ਦਸਤਾਰ ਦੀ ਬੇਅਦਬੀ ਨਿੰਦਣਯੋਗ

ਪੰਜਾਬ ਨਿਊਜ਼ ਐਕਸਪ੍ਰੈਸ | January 24, 2021 06:55 PM

ਚੰਡੀਗੜ੍ਹ:ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ ਨੇ ਸਮੂਹ ਰਾਜਨੀਤਿਕ ਪਾਰਟੀਆ ਦੇ ਨੇਤਾਵਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨ ਅੰਦੋਲਨ ਵਿੱਚ ਆਮ ਕਿਸਾਨ ਦੇ ਰੂਪ ਵਿੱਚ ਹੀ ਸਹਿਯੋਗ ਕਰਨ ਨਾ ਕਿ ਆਪਣੇ ਆਪ ਨੂੰ ਕਿਸੇ ਪਾਰਟੀ ਦੇ ਨੇਤਾ ਵਜੋ ਪੇਸ ਕਰਨ

ਉਹਨਾ ਅੱਜ ਪ੍ਰਸਿੱਧ ਐਡਵੋਕੇਟ ਸ੍ਰੀ ਪ੍ਰਸਾਤ ਭੂਸ਼ਣ ਅਤੇ ਉਹਨਾ ਦੇ ਸਾਥੀਆ ਵੱਲੋ ਬੁਲਾਈ ਜਨ ਸੰਸਦ ਵਿੱਚ ਸਾਮਲ ਹੋਣ ਆਏ ਕਾਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ , ਸ੍ ਕੁਲਬੀਰ ਸਿੰਘ ਜੀਰਾ ਵਿਧਾਇਕ ਅਤੇ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਹੋਈ ਧੱਕਾਮੁੱਕੀ ਤੇ ਟਿੱਪਣੀ ਕਰਦਿਆ ਕਿਹਾ ਕਿ ਕਿਸੇ ਦਾ ਵੀ ਵਿਚਾਰਧਾਰਕ ਵਿਰੋਧ ਹੋ ਸਕਦਾ ਹੈ । ਪਰ ਕਿਸਾਨ ਸੰਸਦ ਵਿੱਚ ਭਾਗ ਲੈਣ ਆਏ ਰਵਨੀਤ ਬਿੱਟੂ, ਸ੍ ਕੁਲਬੀਰ ਸਿੰਘ ਜੀਰਾ ਦੀ ਪੱਗ ਲਾਹੁਣੀ  ਕਿਸੇ ਵੀ  ਠੀਕ ਨਹੀਂ ਹੈ , ਕਿਉਕਿ ਇਸ ਮੌਕੇ ਸਟੇਟ ਦਾ ਇਹੀ ਜੋਰ ਲੱਗਿਆ ਹੋਇਆ ਕਿ 26 ਜਨਵਰੀ ਤੋਂ ਪਹਿਲਾ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕੀਤਾ ਜਾਵੇ । ਉਹਨਾ ਕਿਹਾ ਕਿ ਰਵਨੀਤ ਬਿੱਟੂ ਨੂੰ ਵੀ ਉਥੇ ਮੌਜੂਦ ਨੌਜਵਾਨਾ ਨਾਲ ਤਕਰਾਰਬਾਜ਼ੀ ਵਿੱਚ ਨਹੀ ਸੀ ਪੈਣਾ ਚਾਹੀਦਾ ਜੇ ਉਹਨਾ ਦੀ ਮੌਜੂਦਗੀ ਦਾ ਵਿਰੋਧ ਹੋਣ ਲੱਗਾ ਸੀ ਤਾ ਉਹਨਾ ਨੂੰ ਚੁੱਪਚਾਪ ਉਸ ਜਗਾ ਤੋ ਚਲੇ ਜਾਣਾ ਚਾਹੀਦਾ ਸੀ ।

ਟਕਸਾਲੀ ਅਕਾਲੀ ਆਗੂ ਨੇ ਕਿਹਾ ਕਿ ਉਹ ਆਪਣੇ ਸਾਥੀਆ ਨਾਲ ਆਮ ਕਿਸਾਨ ਦੇ ਰੂਪ ਵਿੱਚ ਸੰਭੂ ਤੇ ਟਿੱਕਰੀ ਬਾਰਡਰ ਤੇ ਗਏ ਸਨ ਜਿਥੇ ਉਹਨਾ ਨੂੰ ਅਲੋਕਿਕ ਨਜਾਰਾ ਦੇਖਣ ਨੂੰ ਮਿਲਿਆ ਪਰ ਇਸ ਵਕਤ ਦੇਸ ਦਾ ਕਿਸਾਨ ਸਿੱਧੇ ਰੂਪ ਵਿੱਚ ਸਮੁੱਚੀਆ ਰਾਜਨੀਤਿਕ ਪਾਰਟੀਆ ਨੂੰ ਇੱਕ ਸਮਾਨ ਦੋਸ਼ੀ ਮੰਨ ਰਿਹਾ ਹੈ ਕਿਉਕਿ ਇਹ ਤਿੰਨ ਕਾਲੇ ਕਾਨੂੰਨ ਇੱਕ ਦਿਨ ਵਿੱਚ ਨਹੀ ਬਣ ਗਏ ਜਦ ਤਿੰਨ ਆਰਡੀਨੈਂਸ ਪਾਰਲੀਮੈਂਟ ਤੇ ਰਾਜ ਸਭਾ ਵਿੱਚ ਵਾਰੋ ਵਾਰੀ ਪਾਸ ਕੀਤੇ ਗਏ ਸੀ ਉਸ ਵਕਤ ਪੰਜਾਬ ਸਮੇਤ ਵਿਰੋਧੀ ਪਾਰਟੀਆ ਦੇ ਮੈਬਰ ਪਾਰਲੀਮੈਂਟ ਮੈਬਰਾ ਨੂੰ ਆਪਣੇ ਸਮੂਹਿਕ ਅਸਤੀਫੇ ਦੇ ਦੇਣੇ ਚਾਹੀਦੇ ਸਨ । ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਉਹਨਾ ਕਿਸਾਨ ਆਗੂਆ ਨੂੰ ਵੀ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਜੋ ਰਾਤੋ ਰਾਤ ਰਾਜਨੀਤਿਕ ਲੀਡਰ ਬਨਣ ਦੇ ਸੁਪਨੇ  ਲੈ ਰਹੇ ਹਨ ਇਹ ਸੰਘਰਸ ਕਿਸੇ ਵਿਅਕਤੀ ਵਿਸ਼ੇਸ਼ ਕਰਕੇ ਨਹੀ ਬਲਕਿ ਗੁਰੂ ਗ੍ਰੰਥ ਸਾਹਿਬ ਅਤੇ ਸਾਡੇ ਗੁਰੂ ਸਾਹਿਬਾਨ ਦੀ ਬਖਸਿਸ਼ ਕਰਕੇ ਹੈ ਇਸ ਕਰਕੇ ਇਸ ਦੀ ਅਗਵਾਈ ਖੁਦ ਗੁਰੂ ਕਲਗੀਧਰ ਪਾਤਸ਼ਾਹ ਆਪ ਕਰ ਰਹੇ ਹਨ ਕੋਈ ਵੀ ਸੰਘਰਸ ਦਾ ਮੁੱਲ ਵੱਟਣ ਦੀ ਕੋਸ਼ਿਸ਼ ਨਾ ਕਰੇ 26 ਜਨਵਰੀ ਨੂੰ ਕਿਸਾਨ ਅਤੇ ਜੁਆਨ ਸੱਚੀ ਪਰੇਡ ਕਰਦੇ ਨਜਰ ਆਉਣਗੇ । ਸੰਘਰਸ ਨੂੰ ਪੁਰਅਮਨ ਢੰਗ ਨਾਲ ਅੱਗੇ ਲੈਕੇ ਜਾਣਾ ਸਭ ਦਾ ਸਾਝਾ ਫਰਜ ਹੈ ।

Have something to say? Post your comment

google.com, pub-6021921192250288, DIRECT, f08c47fec0942fa0

Punjab

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ

ਮੁੱਖ ਮੰਤਰੀ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਨਿਰਵਿਘਨ ਖਰੀਦ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ