Wednesday, April 24, 2024

Punjab

ਪੰਜਾਬ ਵਿੱਚ ਦਲਿਤ ਕਿਸਾਨ ਦੀ ਰਾਜਨੀਤਿਕ ਸਾਂਝ ਮਜਬੂਤ ਕਰਨ ਲਈ ਕੰਮ ਕਰੇਗੀ ਬਸਪਾ - ਜਸਵੀਰ ਸਿੰਘ ਗੜ੍ਹੀ

PUNJAB NEWS EXPRESS | October 24, 2020 10:15 PM

ਨਵਾਂਸਹਿਰ : ਅੱਜ ਨਵਾਂਸਹਿਰ ਵਿਖੇ ਕਿਸਾਨਾਂ ਅਤੇ ਭਾਜਪਾ ਵਰਕਰਾਂ ਦੇ ਆਪਸੀ ਟਕਰਾਓ ਤੋਂ ਬਾਅਦ ਬਸਪਾ ਦੇ ਵਰਕਰਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ ਧੋਤਾ ਅਤੇ ਫੁੱਲਾਂ ਦੀਆਂ ਮਲਾਵਾਂ ਭੇਟ ਕਰਦਿਆ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਭਾਜਪਾ ਦੀ ਦਲਿਤ ਇਨਸਾਫ ਯਾਤਰਾ ਭਾਜਪਾ ਦਾ ਚਿੱਟੇ ਦਿਨ ਵਾਂਗ ਝੂਠ ਹੈ।

ਮੋਦੀ ਸਰਕਾਰ ਨੇ 2018 ਵਿਚ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬੰਦ ਕੀਤੀ, ਤੁਗਲਕਾਬਾਦ ਕਾਂਡ, ਹਾਥਰਸ ਘਟਨਾ, ਗੁਜਰਾਤ ਉਨਾ ਕਾਂਡ ਆਦਿ ਨਾਲ ਰੰਗੇ ਹੱਥ ਜੁਲਮ ਕੀਤੇ ਹਨ ਜਿਸ ਨਾਲ ਦੇਸ਼ ਵਿਚ ਦਲਿਤ ਭਾਜਪਾ ਨੇ ਕੁਚਲਿਆ ਹੈ। ਬੀਤੇ ਦਿਨੀਂ ਪੰਜਾਬ ਵਿੱਚ ਭਾਜਪਾ ਨੇ ਫਾਜ਼ਿਲਕਾ ਅਤੇ ਨਵਾਂਸਹਿਰ ਵਿਖੇ ਕਿਸਾਨਾਂ ਦੇ ਅੱਗੇ ਦਲਿਤ ਮੁੱਦਿਆ ਦੀ ਆੜ੍ ਵਿਚ ਕਿਸਾਨ ਬਨਾਮ ਦਲਿਤ ਦਾ ਮੁੱਦਾ ਬਣਕੇ ਆਪਣਾ ਵੋਟ ਬੈਂਕ ਖੜ੍ਹਾ ਕਰਨ ਦੀ ਕੁਟਿਲ ਨੀਤੀ ਬਣਾਈ ਹੈ। ਬਸਪਾ ਭਾਜਪਾ ਦੀਆਂ ਅਜਿਹੀਆਂ ਚਾਲਾਂ ਦੇ ਅੱਗੇ ਚੱਟਾਨ ਦੀ ਤਰ੍ਹਾਂ ਖੜ੍ਹੀ ਹੈ। ਪੰਜਾਬ ਵਿੱਚ ਪਿਛਲੇ ਸਮਿਆਂ ਵਿੱਚ ਜਨਸੰਘ ਤੇ ਆਰ ਐੱਸ ਐੱਸ ਨੇ ਸਿੱਖ ਅਤੇ ਪੰਜਾਬੀ ਵਿਰੋਧੀ ਮੁਹਿੰਮਾਂ ਚਲਾ ਕੇ ਪੰਜਾਬ ਦਾ ਘਾਣ ਕੀਤਾ ਹੈ। ਭਾਜਪਾ ਨੇ ਪਹਿਲਾਂ ਵੀ ਜਨ ਸੰਘ ਰਾਹੀਂ ਹਿੰਦੀ ਹਿੰਦੂ ਹਿੰਦੁਸਤਾਨ ਅਤੇ ਕੱਛਾ ਕੜਾ ਤੇ ਕਿਰਪਾਨ ਵਰਗੇ ਫਿਰਕੂ ਨਾਹਰੇ ਲਗਾਕੇ ਪੰਜਾਬ ਦੀ ਆਬੋ ਹਵਾ ਤੇ ਭਾਈਚਾਰਕ ਸਾਂਝ ਤੋੜਨ ਦਾ ਕੰਮ ਕੀਤਾ ਸੀ ਅਤੇ ਹੁਣ ਭਾਜਪਾ ਬੰਦੇ ਮਾਤਰਮ ਅਤੇ ਭਾਰਤ ਮਾਤਾ ਦੀ ਜੈ ਭੁੱਲਕੇ ਬਸਪਾ ਦਾ ਮੁੱਖ ਨਾਹਰਾ ਜੈ ਭੀਮ ਜੈ ਭਾਰਤ ਲਗਾਕੇ ਦਲਿਤ ਤੇ ਕਿਸਾਨ ਨੂੰ ਆਪਸ ਵਿੱਚ ਲੜਾਉਣ ਦੀ ਸਾਜਿਸ਼ ਚੱਲੀ ਹੈ , ਬਸਪਾ ਹਰ ਚੌਂਕ ਵਿੱਚ ਭਾਜਪਾ ਦੀਆਂ ਫਿਰਕੂ ਨੀਤੀਆਂ ਨੂੰ ਪੰਜਾਬੀਆਂ ਵਿਚ ਨੰਗਾ ਕਰੇਗੀ । ਬਸਪਾ ਵਲੋਂ ਪੰਜਾਬ ਵਿੱਚ ਦਲਿਤ ਕਿਸਾਨ ਦੀ ਸਮਾਜਿਕ ਸਾਂਝ ਨੂੰ ਰਾਜਨੀਤਿਕ ਸਾਂਝ ਵਿਚ ਬਦਲ ਕੇ ਭਾਜਪਾ ਦੀ ਪਾੜੋ ਤੇ ਰਾਜ ਕਰੋ ਨੀਤੀ ਅਸਫਲ ਕੀਤੀ ਜਾਵੇਗੀ। ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ ਨੇ ਕਿਹਾ ਕਿ ਕਾਂਗਰਸ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਘਪਲੇ ਦੇ ਦੋਸ਼ੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇਣੀ, ਫਾਜ਼ਿਲਕਾ ਵਿਚ ਦਲਿਤ ਨੂੰ ਪਿਸ਼ਾਬ ਪਿਲਾਉਣ ਦੀ ਘਟਨਾ ਆਦਿ ਨਾਲ ਕਿਸਾਨ ਦਾ ਦਲਿਤ ਵਿਰੋਧੀ ਚੇਹਰਾ ਨੰਗਾ ਹੋਇਆ ਹੈ।
ਬਹੁਜਨ ਸਮਾਜ ਪਾਰਟੀ ਨੇ ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਨੂੰ ਧੋਤਾ, ਆਲਾ ਦੁਆਲਾ ਤਾਜ਼ੇ ਫੁੱਲਾ ਤੇ ਬਸਪਾ ਦੇ ਨੀਲੇ ਝੰਡਿਆਂ ਨਾਲ ਸਿੰਗਾਰਿਆ ਅਤੇ ਸਾਰੇ ਲੀਡਰਾਂ ਨੇ ਪ੍ਰਤਿਮਾ ਨੂੰ ਫੁੱਲ ਮਲਾਵਾਂ ਅਰਪਿਤ ਕੀਤੀਆਂ। ਬਸਪਾ ਵਰਕਰ ਅੰਬੇਡਕਰ ਚੌਂਕ ਤੋਂ ਨਵਾਂਸਹਿਰ ਚੌਂਕ ਤੱਕ ਭਾਜਪਾ ਕਾਂਗਰਸ ਦੇ ਖਿਲਾਫ ਆਸਮਾਨ ਗੂੰਜਦੀਆਂ ਨਾਹਰੇਬਾਜੀ ਨਾਲ ਜੋਸ਼ ਵਿਚ ਮਾਰਚ ਵੀ ਕੀਤਾ।
ਇਸ ਮੌਕੇ ਸੂਬਾ ਸਕੱਤਰ ਕਿਸਾਨ ਆਗੂ ਬਲਜੀਤ ਸਿੰਘ ਭਾਰਾਪੁਰ ਜ਼ੋਨ ਇੰਚਾਰਜ ਪਰਵੀਨ ਬੰਗਾ, ਹਰਬੰਸ ਲਾਲ ਚਣਕੋਆ, ਡਾ ਮਹਿੰਦਰਪਾਲ, ਨੀਲਮ ਸਹਿਜਲ, ਮਨੋਹਰ ਕਮਾਮ ਜਿਲ੍ਹਾ ਪ੍ਰਧਾਨ, ਸੁਭਾਸ਼ ਕੌਂਸਲਰ, ਜਸਵੀਰ ਔਲੀਅਪੁਰ, ਰਸ਼ਪਾਲ ਮਹਾਲੋਂ, ਜੈਪਾਲ ਸੁੰਡਾ, ਮੁਕੇਸ਼ ਬਾਲੀ, ਹਰਜਿੰਦਰ ਜੰਡਾਲੀ, ਦਿਲਬਾਗ ਮਹਿੰਦੀਪੁਰ, ਬਲਦੇਵ ਮੋਹਰਾਂ, ਗਿਆਨ ਚੰਦ ਸਰਪੰਚ, ਦਵਿੰਦਰ ਸੀਹਮਾਰ, ਸਤਪਾਲ ਲੰਗੜੋਆ, ਸੋਹਣ ਸਿੰਘ ਧਾਇੰਗਰਪੁਰੀ, ਸਰਬਜੀਤ ਜਾਫਰਪੁਰ, ਕਰਨੈਲ ਦਰਦੀ, ਹਰਬਿਲਾਸ ਬੱਧਣ, ਸੰਦੀਪ ਸਹਿਜਲ, ਮੀਕਾ ਗੰਗੜ, ਕੁਲਦੀਪ ਬਹਿਰਾਮ, ਜੋਰਾਵਰ ਸੰਧੀ, ਸੁਰਿੰਦਰ ਕਰਨਾਣਾ, ਵਿਜੈ ਕਰੀਹਾ, ਸਿਮਰਨ ਸਿੰਮੀ, ਹਰਬੰਸ ਲਾਲ ਚੇਅਰਮੈਨ, ਹਰਬੰਸ ਜਨੀਵਾਲ, ਜਸਵੰਤ ਕਲੇਰ, ਮਾ ਪ੍ਰੇਮ ਰਤਨ, ਧਰਮਿੰਦਰ ਮੰਗੂਵਾਲ, ਰਾਮ ਲੁਭਾਇਆ, ਸੋਨੂੰ ਭਰੋਮਜਾਰਾ, ਆਦਿ ਵੱਡੀ ਗਿਣਤੀ ਵਿਚ ਬਸਪਾ ਵਰਕਰ ਸ਼ਾਮਿਲ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ

ਮੁੱਖ ਮੰਤਰੀ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਨਿਰਵਿਘਨ ਖਰੀਦ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ