Friday, April 26, 2024

Punjab

ਸੁਮੇਧ ਸੈਣੀ ਨੂੰ ਗਿਰਫਤਾਰੀ ਤੋਂ ਬਚਾਉਣ ਵਾਲ਼ੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਜ਼ਾ ਦੇਣ ਦੀ ਲੋੜ: ਰਾਜਿੰਦਰ ਸਿੰਘ ਬਡਹੇੜੀ

ਪੰਜਾਬ ਨਿਊਜ਼ ਐਕਸਪ੍ਰੈਸ | September 23, 2020 08:44 PM

ਚੰਡੀਗੜ੍ਹ :ਸੀਨੀਅਰ ਸਿੱਖ ਆਗੂ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਰਾਹੀਂ ਕਿਹਾ ਕਿ ਸੁਮੇਧ ਸੈਣੀ ਨੂੰ ਹਾਈ ਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਰਾਹਤ ਤਾਂ ਹੁਣ ਮਿਲੀ ਹੈ ।ਪਰ ਜਦੋਂ ਸੈਣੀ ‘ਤੇ ਮੋਹਾਲੀ ਥਾਣੇ ਵਿੱਚ ਪਰਚਾ ਦਰਜ਼ ਹੋਇਆ ਤਾਂ ਉਸ ਬਾਰੇ ਸੈਣੀ ਨੂੰ ਕਿਸ ਨੇ ਦੱਸਿਆ ਪੁਲਿਸ ਅਫਸਰਾਂ ਨੇ ਹੀ ਭਜਾਇਆ ਪਤਾ ਕਿਵੇਂ ਲੱਗਿਆ ਕਿ ਪਰਚਾ ਦਰਜ਼ ਹੋ ਗਿਆ ਗਿਰਫਤਾਰ ਹੋਣ ਬਚਾਉਣ ਲਈ ਪੰਜਾਬ ਪੁਲਸ ਅਫਸਰਾਂ ਅਤੇ ਚੰਡੀਗੜ੍ਹ ਪੁਲਿਸ ਦੇ ਇੱਕ ਸਾਬਕਾ ਡੀ.ਐੱਸ.ਪੀ ਜਗਬੀਰ ਨੇ ਮੱਦਦ ਕੀਤੀ ਦੋਸ਼ੀ ਪੁਲਸ ਅਫਸਰਾਂ ਦੇ ਖ਼ਿਲਾਫ਼ ਸਪੈਸ਼ਲ ਜਾਂਚ ਟੀਮ ਬਣਾਈ ਜਾਵੇ ਅਤੇ ਮਾਮਲਾ ਦੀ ਗੰਭੀਰਤਾ ਨਾਲ਼ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਅਤੇ ਅਨੁਸ਼ਾਸ਼ਨੀ ਕਾਰਵਾਈ ਕੀਤਾ ਜਾਵੇ।

ਬਡਹੇੜੀ ਨੇ ਦੋਸ਼ ਲਗਾਇਆ ਹੈ ਕਿ ਕਤਲ ਕੇਸ ਦਰਜ਼ ਹੋਣ ਤੋਂ ਬਾਅਦ ਸਾਬਕਾ ਡੀ.ਜੀ.ਪੀ. ਪੰਜਾਬ ਸੁਮੇਧ ਸੈਣੀ ਗ੍ਰਿਫ਼ਤਾਰੀ ਤੋਂ ਡਰਦਾ ਰੂਹਪੋਸ਼ ਹੈ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਜ਼ੈੱਡ ਸੁਰੱਖਿਆ ਵਿੱਚੋਂ ਸੈਣੀ ਕਿਸ ਤਰਾਂ ਭੱਜ ਸਕਦਾ ਹੈ ਇਹ ਕਹਾਣੀ ਸਮਝ ਤੋਂ ਬਾਹਰ ਹੈ ।ਬਡਹੇੜੀ ਨੇ ਆਖਿਆ ਸੁਮੇਧ ਸੈਣੀ ਦੇ 1991 ਤੋਂ ਖ਼ਾਸ ਵਿਸ਼ਵਾਸ਼ ਪਾਤਰ ਚੰਡੀਗੜ੍ਹ ਪੁਲਿਸ ਦੇ ਸਾਬਕਾ ਡੀ.ਐੱਸ.ਪੀ. ਜਗਬੀਰ ਸਿੰਘ ਬਾਰੇ ਗੁਰਮੀਤ ਪਿੰਕੀ ਸਾਬਕਾ ਇੰਸਪੈਕਟਰ ਪੰਜਾਬ ਪੁਲਿਸ ਜੋ ਸੁਮੇਧ ਸੈਣੀ ਨਾਲ ਚੰਡੀਗੜ੍ਹ ਆਇਆ ਸੀ ਵੀ ਮੀਡੀਆ ਕੋਲ ਬਿਆਨ ਦਿੰਦਾ ਹੈ ਕਿ ਬਲਵੰਤ ਸਿੰਘ ਮੁਲਤਾਨੀ ਕੇਸ ਇੱਕ ਨਹੀਂ ਕਈ ਹੋਰ ਅਜਿਹੇ ਕੇਸ ਹਨ ਇੱਕ ਕੇਸ ਪੰਜਾਬ ਵਿਧਾਨ ਸਭਾ ਦੇ ਸੇਵਾ ਮੁਕਤ ਅਫਸਰ ਮਹਿੰਦਰ ਸਿੰਘ ਵਾਲੀਆ ਦਾ ਪੁੱਤਰ ਵੀ 30 ਸਾਲ ਪਹਿਲਾਂ ਗ੍ਰਿਫ਼ਤਾਰੀ ਤੋਂ ਬਾਅਦ ਗਇਬ ਕੀਤਾ ਗਿਆ ਉਸ ਬਾਰੇ ਕੁੱਝ ਪਤਾ ਨਹੀਂ ਲੱਗਿਆ, ਪਿੰਡ ਬਡਹੇੜੀ ਦੇ ਗੁਰਦੇਵ ਸਿੰਘ ਸੈਣੀ ਦਾ ਪੁੱਤਰ ਬੀਟਾ, ਦਲਬੀਰ ਸਿੰਘ ਬਾਂਕਾ ਅਤੇ ਮੋਹਾਲੀ ਦੇ ਫੇਜ਼ ਪੰਜ ਦਾ ਨੌਜਵਾਨ ਬੰਟੀ ਸੈਕਟਰ 22 ਚੰਡੀਗੜ੍ਹ ਤੋਂ  ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੇ ਸਾਂਝੇ ਤੌਰ ‘ਤੇ ਗਿਰਫਤਾਰ ਕੀਤੇ ਗਏ ਉਹਨਾ ਦਾ ਕੋਈ ਸੁਰਾਗ ਨਹੀਂ ਮਿਲਿਆ ਅਜਿਹੇ ਅਨੇਕਾਂ ਕੇਸ ਸੁਲਝ ਸਕਦੇ ਹਨ ਜੇਕਰ SIT ਬਣਾਈ ਜਾਵੇ ।

Have something to say? Post your comment

google.com, pub-6021921192250288, DIRECT, f08c47fec0942fa0

Punjab

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ

ਮੁੱਖ ਮੰਤਰੀ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਨਿਰਵਿਘਨ ਖਰੀਦ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ