Thursday, April 25, 2024

Punjab

ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਤਬਦੀਲ ਹੋਇਆ ਐਸ. ਐਸ. ਪੀ ਦਫ਼ਤਰ

PUNJAB NEWS EXPRESS | February 23, 2021 09:21 AM

ਨਵਾਂਸ਼ਹਿਰ: ਜ਼ਿਲੇ ਦਾ ਐਸ. ਐਸ. ਪੀ ਦਫ਼ਤਰ ਅੱਜ ਨਵੇਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਤਬਦੀਲ ਹੋ ਗਿਆ। ਨਵੇਂ ਦਫ਼ਤਰ ਵਿਖੇ ਕੰਮਕਾਜ਼ ਸ਼ੁਰੂ ਕਰਨ ਤੋਂ ਪਹਿਲਾਂ ਪੁਲਿਸ ਵਿਭਾਗ ਵੱਲੋਂ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਵੀ ਹਾਜ਼ਰੀ ਭਰੀ। ਪਾਠ ਦੇ ਭੋਗ ਉਪਰੰਤ ਐਸ. ਐਸ. ਪੀ ਅਲਕਾ ਮੀਨਾ ਵੱਲੋਂ ਸਮੂਹ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਆਪਣੇ ਨਵੇਂ ਦਫ਼ਤਰ ਵਿਖੇ ਕੰਮਕਾਜ਼ ਸੰਭਾਲ ਲਿਆ ਗਿਆ।

ਇਸ ਮੋਕੇ ਉਨਾਂ ਦੱਸਿਆ ਕਿ ਨਵੇਂ ਕੰਪਲੈਕਸ ਦੀ ਪਹਿਲੀ ਮੰਜ਼ਿਲ ’ਤੇ ਉਨਾਂ ਦੇ ਦਫ਼ਤਰ ਤੋਂ ਇਲਾਵਾ ਐਸ. ਪੀ (ਜਾਂਚ), ਐਸ. ਪੀ (ਪੀ. ਬੀ. ਆਈ), ਸ਼ਿਕਾਇਤ ਸ਼ਾਖਾ ਅਤੇ ਆਰ. ਟੀ. ਆਈ ਸ਼ਾਖਾ ਦੇ ਦਫ਼ਤਰ ਹਨ। ਇਸੇ ਤਰਾਂ ਦੂਸਰੀ ਮੰਜ਼ਿਲ ’ਤੇ ਐਸ. ਪੀ (ਸਥਾਨਕ), ਡੀ. ਐਸ. ਪੀ (ਸਥਾਨਕ), ਡੀ. ਐਸ. ਪੀ (ਡੀ), ਡੀ. ਐਸ. ਪੀ ਸਪੈਸ਼ਲ ਬ੍ਰਾਂਚ ਅਤੇ ਿਮੀਨਲ ਇੰਟੈਲੀਜੈਂਸ ਦੇ ਦਫ਼ਤਰ ਹਨ ਜਦਕਿ ਤੀਸਰੀ ਮੰਜ਼ਿਲ ’ਤੇ ਡੀ. ਐਸ. ਪੀ (ਪੀ. ਬੀ. ਆਈ, ਹੋਮੀਸਾਈਡ ਐਂਡ ਫੌਰੈਂਸਿਕ ਸਾਇੰਸ) ਦਾ ਦਫ਼ਤਰ ਹੈ। ਉਨਾਂ ਦੱਸਿਆ ਕਿ ਥਾਣਾ ਸਿਟੀ, ਨਵਾਂਸ਼ਹਿਰ ਨੇੜੇ ਪੁਰਾਣੇ ਐਸ. ਐਸ. ਪੀ ਦਫ਼ਤਰ ਜਿਹੜੇ ਅਫ਼ਸਰਾਂ ਅਤੇ ਯੂਨਿਟਾਂ ਦੇ ਦਫ਼ਤਰ ਹੋਣਗੇ, ਉਨਾਂ ਵਿਚ ਡੀ. ਐਸ. ਪੀ (ਸਬ ਡਵੀਜ਼ਨ), ਡੀ. ਐਸ. ਪੀ (ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧ), ਡੀ. ਐਸ. ਪੀ (ਪੀ. ਬੀ. ਆਈ ਐਨ. ਡੀ. ਪੀ. ਐਸ ਅਤੇ ਸਪੈਸ਼ਲ ਕ੍ਰਾਈਮ ਅਤੇ ਸਕਿਉਰਿਟੀ), ਇੰਚਾਰਜ ਆਰਥਿਕ ਅਪਰਾਧਿਕ ਸ਼ਾਖਾ, ਇੰਚਾਰਜ ਵੁਮੈਨ ਸੈੱਲ ਅਤੇ ਸੀ. ਪੀ. ਆਰ. ਪੀ ਬ੍ਰਾਂਚ ਦੇ ਦਫ਼ਤਰ ਸ਼ਾਮਿਲ ਹਨ। ਉਨਾਂ ਕਿਹਾ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਦਫ਼ਤਰ ਤਬਦੀਲ ਹੋਣ ਨਾਲ ਜ਼ਿਲਾ ਵਾਸੀਆਂ ਨੂੰ ਪੁਲਿਸ ਮਹਿਕਮੇ ਨਾਲ ਸਬੰਧਤ ਆਪਣੇ ਕੰਮਾਂ ਸਬੰਧੀ ਵੱਡੀ ਸਹੂਲਤ ਮੁਹੱਈਆ ਹੋਵੇਗੀ। ਇਸ ਮੌਕੇ ਜ਼ਿਲੇ ਦੇ ਸਮੂਹ ਐਸ. ਪੀਜ਼, ਡੀ. ਐਸ. ਪੀਜ਼ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ

ਮੁੱਖ ਮੰਤਰੀ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਨਿਰਵਿਘਨ ਖਰੀਦ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ