Saturday, July 24, 2021

Punjab

ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਰਣਯੋਧੇ ਵੀਰ ਫਾਊਂਡੇਸ਼ਨ 25 ਜੁਲਾਈ ਨੂੰ ਮਨਾਏਗੀ 22ਵਾ ਕਰਗਿਲ ਵਿਜੈ ਦਿਵਸ ਇੰਜ ਸਿੱਧੂ

PUNJAB NEWS EXPRESS | July 21, 2021 03:55 PM

ਬਰਨਾਲਾ: ਸਾਰਾ ਦੇਸ਼ ਕਾਰਗਿਲ ਲੜਾਈ ਦੀ 22ਵੀ ਵਰੇ ਗੰਢ ਮਨਾ ਰਿਹਾ ਹੈ ਪ੍ਰੰਤੂ ਦੂਸਰੇ ਪਾਸੇ ਦੇਸ਼ ਦੀਆ ਸਰਹੱਦਾਂ ਨੂੰ ਮਹਿਫੂਜ ਰੱਖਣ ਲਈ 527 ਫੋਜੀ ਜਵਾਨਾ ਨੇ ਇਸ ਕਾਰਗਿਲ ਯੁੱਧ ਵਿਚ ਆਪਣੀਆਂ ਜਾਨਾਂ ਕੁਰਬਾਨ ਕੀਤੀਆ ਅਤੇ ਪਾਕਿਸਤਾਨੀ ਅੱਤਵਾਦੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਸਹਾਦਤਾਂ ਦਿੱਤੀਆਂ ਓਹਨਾ ਦੀ ਯਾਦ ਨੂੰ ਤਾਜ਼ਾ ਕਰਨ ਲਈ ਸਾਬਕਾ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਅਤੇ ਰਨਯੋਧੇ ਵੀਰ ਫਾਊਂਡੇਸ਼ਨ 25 ਜੁਲਾਈ ਦਿਨ ਐਂਤਵਾਰ ਨੂੰ ਗੁਰੂਦਵਾਰਾ ਬੀਬੀ ਪ੍ਰਧਾਨ ਕੌਰ ਵਿੱਖੇ ਸਵੇਰੇ ਕਾਰਗਿਲ ਵਿਜੇ ਦਿਵਸ ਦੀ 22ਵੀ ਬਰਸੀ ਮਨਾਈ ਜਾਵੇਗੀ।

ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਜੰਗੀ ਸਹੀਦ ਪਰਵਾਰਾਂ ਨੂੰ ਸਨਮਾਨਤ ਕੀਤਾ ਜਾਵੇਗਾ ਓਹਨਾ ਸਾਬਕਾ ਫੌਜੀ ਵੀਰਾ ਨੂੰ ਅਤੇ ਬਰਨਾਲਾ ਜਿਲੇ ਦੀ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਆਓ ਸਭ ਰਲ ਕੇ ਸ਼ਹੀਦਾ ਨੂੰ ਪਰਨਾਮ ਕਰੀਏ ਅਤੇ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸਹੀਦ ਪਰਵਾਰਾਂ ਦਾ ਹੌਸਲਾ ਵਧਾਈਏ ਇਸ ਮੌਕੇ ਸੂਬੇ ਸਰਬਜੀਤ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਕੈਪਟਨ ਵਿਕਰਮ ਸਿੰਘ ਅਤੇ ਹੋਰ ਆਗੂ ਮੌਜੂਦ ਸਨ।

Have something to say? Post your comment

Punjab

6 ਅਗਸਤ ਤੋਂ ਸ਼ੁਰੂ ਹੋਣ ਵਾਲੀ ਪੰਜ ਜ਼ਿਲਿਆਂ ਦੀ ਆਰਮੀ ਭਰਤੀ ਰੈਲੀ ਮੁਲਤਵੀ

ਰਾਣਾ ਸੋਢੀ ਵੱਲੋਂ ਸਾਈਖੋਮ ਮੀਰਾਬਾਈ ਚਾਨੂ 'ਦੇਸ਼ ਦੀ ਸ਼ਾਨ' ਕਰਾਰ

ਮੁੱਖ ਮੰਤਰੀ ਵੱਲੋਂ ਉੱਘੇ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ ਦੀ ਪਤਨੀ ਰਾਜਿੰਦਰ ਕੌਰ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਵਿਦਿਆਰਥੀਆਂ ਦੀ ਪੜਾਈ ਵਿੱਚ ਸੁਧਾਰ ਲਿਆਉਣ ਲਈ ਮਾਪੇ-ਅਧਿਆਪਕ ਮੀਟਿੰਗਾਂ 26 ਅਤੇ 27 ਜੁਲਾਈ ਨੂੰ

ਸਰਕਾਰੀ ਸਕੂਲਾਂ ਦੀਆਂ ਮਾਪੇ-ਅਧਿਆਪਕ ਮਿਲਣੀਆਂ 26 ਜੁਲਾਈ ਤੋਂ

ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵੱਲੋਂ ਹਰ ਬੱਡੀ ਲਗਾਵੇ ਇੱਕ ਰੁੱਖ ਮੁਹਿੰਮ ਸ਼ੁਰੂ

ਪੁਲਿਸ ਨੇ ਬਿਨਾਂ ਮਾਸਕ ਵਾਲੇ 485 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ-13 ਦੇ ਕੀਤੇ ਚਲਾਨ

ਮੁੱਖ ਮੰਤਰੀ ਨੇ ਸੂਬੇ ਵਿਚ 1500 ਕਰੋੜ ਰੁਪਏ ਦੇ ਨਿਵੇਸ਼ ਲਈ ਅਦਿੱਤਿਆ ਬਿਰਲਾ ਗਰੁੱਪ ਦਾ ਸਵਾਗਤ ਕੀਤਾ

ਸੀ.ਪੀ. ਰਾਕੇਸ਼ ਅਗਰਵਾਲ ਵੱਲੋਂ ਬਲਾਤਕਾਰ ਪੀੜਤਾਂ ਦੇ ਸਸ਼ਕਤੀਕਰਨ ਲਈ ਪ੍ਰੋਜੈਕਟ ਸਵੇਰਾ ਦੀ ਸੁਰੂਆਤ

ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਨੇ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਮਜ਼ਾਕ ਉਡਾਇਆ: ਪਰਮਿੰਦਰ ਸਿੰਘ ਢੀਂਡਸਾ