Tuesday, September 21, 2021
ਤਾਜਾ ਖਬਰਾਂ
ਬੇਜ਼ਮੀਨੇ ਲੋਕਾਂ ਵਿੱਚ ਜ਼ਮੀਨਾਂ ਵੰਡਣ ਅਤੇ ਕਰਜ਼ਾ ਮੁਆਫ਼ੀ ਦੀ ਮੰਗ ਨੂੰ ਲੈ ਕੇ ਔਰਤਾਂ ਵੱਲੋਂ ਸੰਗਰੂਰ 'ਚ ਰੋਸ ਪ੍ਰਦਰਸ਼ਨਪੰਜਾਬ ਮੰਤਰੀ ਮੰਡਲ ਵੱਲੋਂ ਵੱਖ-ਵੱਖ ਗਰੀਬ-ਪੱਖੀ ਉਪਰਾਲਿਆਂ ’ਤੇ ਵਿਚਾਰ-ਵਟਾਂਦਰਾਪੰਜਾਬ ਦੇ ਮੁੱਖ ਮੰਤਰੀ ਨੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਸਵੇਰੇ 9 ਵਜੇ ਦਫ਼ਤਰ ਪਹੁੰਚਣ ਦੇ ਦਿੱਤੇ ਨਿਰਦੇਸ਼ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਤਨਖਾਹ ਵਾਧੇ ਦੇ ਪੱਤਰ ਨੂੰ ਮੁੜ ਰੱਦ ਕਰਦਿਆਂ ਕਰਾਰ ਦਿੱਤਾ ਵੱਡਾ ਧੋਖਾਪੰਜਾਬ ਵਿੱਤ ਤੇ ਯੋਜਨਾ ਭਵਨ ਵਿੱਚ ਲੱਗੀ ਅੱਗ ਦੀਆਂ ਤਾਰਾ ਮੁੱਖ ਮੰਤਰੀ ਦੇ ਅਸਤੀਫੇ ਨਾਲ ਤੇ ਨਹੀ ਜੁੜੀਆਂ - ਸਹਿਜਧਾਰੀ ਸਿੱਖ ਪਾਰਟੀ ਵੱਲੋਂ ਉਚ ਪਧਰੀ ਜਾਂਚ ਦੀ ਮੰਗ ਆਲ ਇੰਡੀਆ ਜੱਟ ਮਹਾਂਸਭਾ, ਚੰਡੀਗੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਕੀਤੀ ਪੰਜਾਬ ਦੇ ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ ਨਾਲ ਮੁਲਾਕਾਤ

Punjab

ਭਾਸ਼ਾ ਵਿਭਾਗ ਨੇ ਮਨਾਇਆ ਹਿੰਦੀ ਦਿਵਸ, ਹਿੰਦੀ ਦੀ ਪ੍ਰਫੁਲਤਾ ਲਈ ਵਿਚਾਰਾਂ

PUNJAB NEWS EXPRESS | September 14, 2021 05:56 PM

ਪਟਿਆਲਾ: ਅੱਜ ਹਿੰਦੀ ਦਿਵਸ ਮੌਕੇ ਭਾਸ਼ਾ ਵਿਭਾਗ, ਪੰਜਾਬ ਨੇ ਇੱਥੇ ਸ਼ੇਰਾਂ ਵਾਲਾ ਗੇਟ ਵਿਖੇ ਸਥਿਤ ਆਪਣੇ ਮੁੱਖ ਦਫ਼ਤਰ ਵਿਖੇ ਹਿੰਦੀ ਦਿਵਸ ਮਨਾਇਆ। ਇਸ ਦੌਰਾਨ ਵੱਖ-ਵੱਖ ਵਿਦਵਾਨਾਂ ਨੇ ਹਿੰਦੀ ਦੀ ਪ੍ਰਫੁਲਤਾ ਲਈ ਵਿਚਾਰਾਂ ਕੀਤੀਆਂ। ਵਿਭਾਗ ਦੇ ਡਾਇਰੈਕਟਰ ਕਰਮਜੀਤ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਵਿਭਾਗ ਵਲੋਂ ਹਿੰਦੀ ਭਾਸ਼ਾ ਦੇ ਵਿਕਾਸ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਜ਼ਿਕਰ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪੰਜਾਬੀ ਸਾਹਿਤ ਰਤਨ, ਹਿੰਦੀ ਦੇ ਉੱਘੇ ਵਿਦਵਾਨ ਡਾ. ਰਤਨ ਸਿੰਘ ਜੱਗੀ ਨੇ ਕਿਹਾ ਕਿ ਹਿੰਦੀ, ਹਿੰਦੁਸਤਾਨ ਦੀ ਭਾਸ਼ਾ ਹੈ। ਦਿੱਲੀ ਤੋਂ ਆਏ ਉਘੇ ਹਿੰਦੀ ਸਾਹਿਤਕਾਰ ਡਾ. ਸਵਿਤਾ ਚੱਢਾ ਨੇ 'ਆਧੁਨਿਕ ਯੁੱਗ ਮੇਂ ਹਿੰਦੀ ਭਾਸ਼ਾ ਦਾ ਮਹੱਤਵ' ਵਿਸ਼ੇ 'ਤੇ ਵਿਚਾਰ ਪੇਸ਼ ਕੀਤੇ। ਸ਼੍ਰੋਮਣੀ ਹਿੰਦੀ ਸਾਹਿਤਕਾਰ ਡਾ. ਮੋਹਨ ਸਪਰਾ ਤੇ ਸਾਬਕਾ ਕਮਿਸ਼ਨਰ, ਇਨਕਮ ਟੈਕਸ ਬੀ.ਆਰ. ਰਤਨ ਨੇ ਹਿੰਦੀ ਭਾਸ਼ਾ ਦੀ ਵਰਤੋਂ, ਇਸ ਦੇ ਪ੍ਰਚਾਰ ਤੇ ਪ੍ਰਸਾਰ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਹਿੰਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਸਮਾਗਮ 'ਚ ਬਾਬੂ ਰਾਮ ਦੀਵਾਨਾ, ਸਾਗਰ ਸੂਦ, ਸੁਧਾ ਜੈਨ ਸੁਦੀਪ, ਸੁਰੇਸ਼ ਨਾਇਕ, ਨਵੀਨ ਕਮਲ ਭਾਰਤੀ, ਡਾ. ਪੁਰਨਿਮਾ ਰਾਏ, ਮੀਨਾਕਸ਼ੀ ਵਰਮਾ, ਹਰਸ਼ ਕੁਮਾਰ ਹਰਸ਼, ਡਾ. ਜੀ.ਐਸ.ਆਨੰਦ, ਡਾ. ਰਾਕੇਸ਼ ਤਿਲਕ, ਗੀਤਾ ਡੋਗਰਾ, ਵਿਨੋਦ ਕੁਮਾਰ ਡੋਗਰਾ, ਵਿਜੇਤਾ, ਪਰਮਪਾਲ ਸ਼ਾਸ਼ਤਰੀ, ਸੁਧਾ ਸ਼ਰਮਾ, ਡਾ. ਹਰਵਿੰਦਰ ਕੌਰ, ਬਲਰਾਜ ਓਣਰਾਏ ਬਾਜੀ, ਕੁਲਵੰਤ ਕਸਮ, ਦਲੀਪ ਅਵਧ, ਸੁਭਾਸ਼ ਸ਼ਰਮਾ, ਪੰਕਜ ਕੌਸ਼ਿਕ ਨੇ ਵੀ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕਰਦਿਆਂ ਹਿੰਦੀ ਭਾਸ਼ਾ ਦੇ ਅਮੀਰ ਵਿਰਸੇ 'ਤੇ ਚਾਨਣਾ ਪਾਇਆ।
ਵਿਸ਼ੇਸ਼ ਮਹਿਮਾਨ ਤੇ ਸ਼੍ਰੋਮਣੀ ਹਿੰਦੀ ਸਾਹਿਤਕਾਰ ਫੂਲਚੰਦ ਮਾਨਵ ਨੇ ਭਾਸ਼ਾ ਵਿਭਾਗ ਵਲੋਂ ਹਿੰਦੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਦੇ ਨਾਲ-ਨਾਲ ਸਮਾਗਮ ਰਾਹੀਂ ਭਾਸ਼ਾਵਾਂ ਦੇ ਵਿਕਾਸ ਦੀ ਗੱਲ ਕੀਤੀ। ਉੱਘੇ ਵਿਦਵਾਨ ਤੇ ਸ਼੍ਰੋਮਣੀ ਹਿੰਦੀ ਸਾਹਿਤਕਾਰ ਡਾ. ਮਨਮੋਹਨ ਸਹਿਗਲ ਨੇ ਪ੍ਰਧਾਨਗੀ ਭਾਸ਼ਣ 'ਚ ਕਿਹਾ ਕਿ ਭਾਸ਼ਾ ਵਿਭਾਗ ਆਪਣੇ ਜ਼ਿੰਮੇ ਲਗੇ ਕਾਰਜਾਂ ਨੂੰ ਬਾਖ਼ੂਬੀ ਨਿਭਾ ਰਿਹਾ ਹੈ।ਸਾਬਕਾ ਸਹਾਇਕ ਡਾਇਰੈਕਟਰ ਸੁਸ਼ਮਾ ਵਾਲੀਆ ਨੇ ਵੀ ਵਿਭਾਗ ਵੱਲੋਂ ਕੀਤੇ ਕਾਰਜਾਂ ਦਾ ਜਿਕਰ ਕੀਤਾ।
ਸਟੇਜ ਸੰਚਾਲਨ ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ ਨੇ ਨਿਭਾਇਆ। ਇਸ ਤੋਂ ਪਹਿਲਾਂ ਪ੍ਰੋਗਰਾਮ ਦਾ ਆਗਾਜ਼ ਵਿਭਾਗੀ ਧੁਨੀ ਨਾਲ ਕਰਕੇ ਸਾਂਈ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਦਾ ਗਾਇਨ ਕੀਤਾ। ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰਿਤਪਾਲ ਕੌਰ ਨੇ ਧੰਨਵਾਦ ਕੀਤਾ।ਇਸ ਮੌਕੇ ਡਿਪਟੀ ਡਾਇਰੈਕਟਰ ਡਾ. ਵੀਰਪਾਲ ਕੌਰ, ਸਹਾਇਕ ਡਾਇਰੈਕਟਰ ਹਰਭਜਨ ਕੌਰ, ਸਤਨਾਮ ਸਿੰਘ, ਅਮਰਿੰਦਰ ਸਿੰਘ ਤੇ ਪਰਵੀਨ ਕੁਮਾਰ ਸਮੇਤ ਭਾਸ਼ਾ ਪਰਿਵਾਰ ਨੇ ਸਮਾਗਮ ਵਿਚ ਸ਼ਿਰਕਤ ਕੀਤੀ।

Have something to say? Post your comment

Punjab

ਬਾਦਲ ਦਲ ਦੇ ਸਰਗਰਮ ਯੂਥ ਆਗੂ ਤਰਲੋਚਨ ਸਿੰਘ (ਤੋਚੀ ਬਾਬਾ) ਆਪਣੇ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) `ਚ ਹੋਏ ਸ਼ਾਮਿਲ

ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕਿਸੇ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ: ਅਨੁਸੂਚਿਤ ਜਾਤੀਆਂ ਕਮਿਸ਼ਨ

ਪੁਲਿਸ ਵੱਲੋਂ 21 ਕਿਲੋ ਗਾਂਜੇ ਅਤੇ 30 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਤਿੰਨ ਕਾਬੂ

ਬੇਜ਼ਮੀਨੇ ਲੋਕਾਂ ਵਿੱਚ ਜ਼ਮੀਨਾਂ ਵੰਡਣ ਅਤੇ ਕਰਜ਼ਾ ਮੁਆਫ਼ੀ ਦੀ ਮੰਗ ਨੂੰ ਲੈ ਕੇ ਔਰਤਾਂ ਵੱਲੋਂ ਸੰਗਰੂਰ 'ਚ ਰੋਸ ਪ੍ਰਦਰਸ਼ਨ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ’ਆਈ ਖੇਤ’ ਐਪ ਜਾਰੀ

ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਵਾਲਾ ਨਰਿੰਦਰ ਸਿੰਘ ਇਲਾਕੇ ਦੇ ਹੋਰਨਾ ਕਿਸਾਨਾਂ ਲਈ ਬਣਿਆ ਰਾਹ ਦਸੇਰਾ

ਗੈਰ-ਸਿੱਖਿਅਤ ਵਿਅਕਤੀ ਤੋਂ ਜਣੇਪਾ ਕਰਵਾਉਣਾ ਮਾਂ-ਬੱਚੇ ਦੋਵਾਂ ਲਈ ਖ਼ਤਰਨਾਕ : ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ

ਕੋਵਿਡ ਵੈਕਸੀਨ ਦੀ ਦੂਜੀ ਡੋਜ ਤਰਜ਼ੀਹ ਦੇ ਆਧਾਰ ’ਤੇ ਲਗਾਈ ਜਾਵੇ: ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ

ਘੱਟ ਗਿਣਤੀ ਵਰਗ ਲਈ ਨੈਸ਼ਨਲ ਸਕਾਲਰਸ਼ਿਪ ਪੋਰਟਲ ਖੁੱਲ੍ਹਿਆ

ਪਟਿਆਲਾ ਪੁਲਿਸ ਵੱਲੋਂ ਸਾਢੇ ਚਾਰ ਕਿੱਲੋ ਅਫੀਮ ਸਮੇਤ ਤਿੰਨ ਗ੍ਰਿਫ਼ਤਾਰ-ਡੀ.ਐਸ.ਪੀ. ਮੋਹਿਤ ਅਗਰਵਾਲ