Tuesday, June 15, 2021

Punjab

ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਕਾਂਗਰਸੀ ਵਰਕਰਾਂ/ਲੀਡਰਾਂ ਨੂੰ ਅਪੀਲ

PUNJAB NEWS EXPRESS | May 14, 2021 10:17 PM

ਚੰਡੀਗੜ੍ਹ: ਸਾਬਕਾ ਮੰਤਰੀ ਪੰਜਾਬ ਅਤੇ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਸ. ਜਗਮੋਹਨ ਸਿੰਘ ਕੰਗ, ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕਾਂਗਰਸੀ ਵਰਕਰਾਂ/ਲੀਡਰਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ, ਕਿ ਉਹ ਅਜੋਕੇ ਸਮੇਂ ਵਿੱਚ ਜਦੋਂ ਕਿ ਪੰਜਾਬ ਸਰਕਾਰ ਕੋਵਿਡ ਕੇਸਾਂ ਵਿੱਚ ਰਿਕਾਰਡ ਤੋੜ ਵਾਧੇ ਕਾਰਨ ਕਰੋਨਾ ਮਾਹਾਮਾਰੀ ਦੇ ਨਿਵੇਕੇਲੇ ਹਾਲਾਤਾਂ ਨਾਂਲ ਜੂਝਣ ਤੋਂ ਇਲਾਵਾ ਹੋਰ ਵੀ ਜ਼ਰੂਰੀ/ਨਾਜ਼ੁਕ ਮੁੱਦਿਆਂ ਤੇ ਤੁਰੰਤ ਸਰਕਾਰ ਦੀ ਤਵਜੋਂ ਦੀ ਲੋੜ ਹੈ। ਇਸ ਮੌਕੇ ਸਭ ਨੂੰ ਆਪਣੀ ਸਰਕਾਰ ਅਤੇ ਪਾਰਟੀ ਨਾਲ ਖੜਨਾ ਚਾਹੀਦਾ ਹੈ।
ਸ. ਕੰਗ ਨੇ ਕਿਹਾ ਕਿ ਜੇਕਰ ਪਿਆਰੇ ਸਾਥੀਆਂ ਨੂੰ ਸੂਬੇ ਦੀ ਲੀਡਰਸ਼ਿਪ/ਹਾਈਕਮਾਂਡ ਨਾਲ ਕੋਈ ਵੀ ਸ਼ਿਕਵਾਂ, ਸ਼ਿਕਾਇਤ ਜਾਂ ਮੱਤਭੇਦ ਹੈ ਤਾਂ ਆਪਾਂ ਨੂੰ ਬੈਠ ਕੇ ਪਾਰਟੀ ਪਲੈਟਫਾਰਮ ਤੇ ਹੀ ਸੁਲਝਾਉਣਾਂ ਚਾਹੀਦੀ ਹੈ ਨਾਂ ਕਿ ਸੋੜੇ ਹਿੱਤਾ ਲਈ ਇਸ ਨੂੰ ਜੱਗ ਜਾਹਰ ਕਰਨਾ ਚਾਹੀਦਾ ਹੈ। ਕਿਉਂਕਿ ਇਸ ਨਾਲ ਸਿਰਫ ਸਰਕਾਰ ਤੇ ਪਾਰਟੀ ਦੇ ਅਕਸ ਨੂੰ ਹੀ ਢਾਹ ਨਹੀਂ ਲੱਗਦੀ ਹੈ, ਸਗੋਂ ਇਕ ਕਿਸਮ ਨਾਲ ਵਿਰੋਧੀ ਪਾਰਟੀਆਂ ਨੂੰ ਤਾੜੀ ਮਾਰਨ ਦਾ ਮੌਕਾ ਮਿਲ ਜਾਂਦਾ ਹੈ। ਜੋ ਕਿ ਬੜੀ ਮੰਦਭਾਗੀ ਗੱਲ ਹੈ।
ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਨੇੜੇ ਆ ਗਈਆਂ ਹਨ। ਇਸ ਕਰਕੇ ਪਾਰਟੀ ਦੀ ਇੱਕਮੁੱਠਤਾਂ, ਅਨੁਸ਼ਾਸ਼ਨ, ਆਪਸੀ ਸੱਜਮ ਅਤੇ ਉਸਾਰੂ ਸੋਚ ਦੀ ਲੋੜ ਹੈ। ਤਾਂ ਕਿ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਫਿਰ ਉਭਰ ਕੇ ਸਾਹਮਣੇ ਆਏ ਅਤੇ ਵਾਹਿਗੁਰੂ ਕਰੇ ਕਿ ਲੋਕ ਹਿੱਤ ਵਿੱਚ ਸਾਡੀ ਪਾਰਟੀ ਦੀ ਫਿਰ ਸਰਕਾਰ ਬਣ ਸਕੇ।

Have something to say? Post your comment

Punjab

ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਨੇ ਸੂਬੇ ਨੂੰ ਵਿਕਾਸ ਪੱਖੋਂ ਬੁਰੀ ਤਰ੍ਹਾਂ ਪਛਾੜਿਆ : ਗੁਰਤੇਜ ਢਿੱਲੋਂ

ਸਿੰਗਲਾ ਦੇ ਨਿਰਦੇਸ਼ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਸਕੂਲਾਂ ਵਾਸਤੇ 40.26 ਕਰੋੜ ਦੀ ਗ੍ਰਾਂਟ ਜਾਰੀ

ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਵੱਲੋਂ ਨਿਰਮਲਾ ਮਿਲਖਾ ਸਿੰਘ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਕੈਪਟਨ ਸਰਕਾਰ ਦਾ ਇਕੋ ਹੀ ਕੰਮ ਹੈ “ਐਸ ਆਈ ਟੀ-ਐਸ ਆਈ ਟੀ ਉਛਾਲੋ ਅਤੇ ਸਮਾਂ ਕੱਢੋ ” - ਤਰੁਣ ਚੁੱਘ

ਮੁੱਖ ਮੰਤਰੀ ਵੱਲੋਂ ਨਿਰਮਲ ਮਿਲਖਾ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਨਰੇਗਾ ਵਰਕਰ ਫਰੰਟ ਤੇ ਮਜਦੂਰ ਕਿਸਾਨ ਦਲਿਤ ਫਰੰਟ ਨਾਲ ਹੋਇਆ ਗਠਜੋੜ

ਅਕਾਲੀ-ਬਸਪਾ ਗਠਜੋੜ ਮੌਕਾਪ੍ਰਸਤ ਤੇ ਬੇਮੇਲ: ਸੁਖਜਿੰਦਰ ਸਿੰਘ ਰੰਧਾਵਾ

ਸਿੱਖਿਆ ਮਹਿਕਮੇ ਦੇ ਜੜੀਂ ਤੇਲ ਪਾਉਣ ਵਾਲੇ ਸਿੱਖਿਆ ਸਕੱਤਰ ਦਾ 18 ਜੂਨ ਨੂੰ ਹੋਵੇਗਾ ਘਿਰਾਓ- ਡੀਟੀਐੱਫ

ਝੂਠੇ ਅੰਕੜਿਆਂ ਦੀ ਥਾਂ ਮਿਆਰੀ ਅਤੇ ਗੁਣਵੱਤਾ ਭਰਪੂਰ ਸਿੱਖਿਆ ਸਮੇਂ ਦੀ ਲੋੜ: ਡੀਟੀਐੱਫ ਪੰਜਾਬ

ਸਕੂਲ ਸਿੱਖਿਆ ਦਰਜਾਬੰਦੀ ਬਾਰੇ ਬੇਬੁਨਿਆਦ ਇਲਜਾਮ ਲਾਉਣ ’ਤੇ ਮਨੀਸ਼ ਸਿਸੋਦੀਆ ਨੂੰ ਮੁੱਖ ਮੰਤਰੀ ਦਾ ਕਰਾਰ ਜਵਾਬ-ਤੁਹਾਡੇ ਲਈ ਅੰਗੂਰ ਖੱਟੇ ਹੋਣ ਵਾਲੀ ਗੱਲ