Friday, March 29, 2024
ਤਾਜਾ ਖਬਰਾਂ
ਹੋਲੇ-ਮਹੱਲੇ ਮੌਕੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ 10ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲੇ25,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂਜਨਤਕ ਜਥੇਬੰਦੀਆਂ ਵੱਲੋਂ 23 ਮਾਰਚ ਨੂੰ ਬਰਨਾਲਾ ਦੀ 'ਸ਼ਹੀਦੀ ਕਾਨਫਰੰਸ' ਦੀਆਂ ਤਿਆਰੀਆਂ ਮੁਕੰਮਲ 2 ਲੱਖ ਰੁਪਏ ਦਾ ਇਨਾਮੀ ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਨੂੰ ਜਿਲ੍ਹਾ ਫਾਜਿਲਕਾ ਦੀ ਪੁਲਿਸ ਵੱਲੋਂ ਵਾਰਾਨਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕਰਨ ਵਿੱਚ ਮਿਲੀ ਸਫਲਤਾਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪ੍ਰੈਸ ਕਾਨਫਰੰਸ:  ਸਿਬਿਨ ਸੀ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਪ੍ਰਗਟਾਈਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰਨ ਦੇ ਨਿਰਦੇਸ਼, ਰੋਪੜ ਰੇਂਜ ਅਤੇ ਬਾਰਡਰ ਰੇਂਜ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਹਟਾਉਣ ਦੇ ਨਿਰਦੇਸ਼ 

Punjab

ਆਪ ਦੀ ਦਿੱਲੀ ਸਰਕਾਰ ਨੇ ਕੋਰੋਨਾ ਫ਼ਤਿਹ ਕਿੱਟਾਂ ਦੇ ਮੁਕਾਬਲੇ ਬਹੁਤ ਮਹਿੰਗੇ ਮੁੱਲ `ਤੇ ਆਕਸੀਮੀਟਰਾਂ ਦੀ ਖ਼ਰੀਦ ਕੀਤੀ: ਬਲਬੀਰ ਸਿੱਧੂ

PUNJAB NEWS EXPRESS | June 11, 2021 07:45 PM

ਚੰਡੀਗੜ੍ਹ: ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਕੋਰੋਨਾ ਫਤਿਹ ਕਿੱਟਾਂ `ਤੇ ਸੌੜੀ ਸਿਆਸਤ ਖੇਡਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਆਲੋਚਨਾ ਕੀਤੀ ਕਿਉਂ ਕਿ `ਆਪ` ਦੀ ਦਿੱਲੀ ਸਰਕਾਰ ਵੱਲੋਂ 5 ਮਈ, 2020 ਨੂੰ ਬਹੁਤ ਉੱਚ ਦਰਾਂ `ਤੇ ਪਲਸ ਆਕਸੀਮੀਟਰ ਦੀ ਖਰੀਦ ਕੀਤੀ ਗਈ।
`ਆਪ` ਦੇ ਨੇਤਾਵਾਂ `ਤੇ ਵਰ੍ਹਦਿਆਂ ਸ. ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ` ਤੇ ਸਵਾਲ ਉਠਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੌਮੀ ਰਾਜਧਾਨੀ ਵਿੱਚ ਕੀ ਕੀਤਾ ਜਿਥੇ ਹਜ਼ਾਰਾਂ ਲੋਕਾਂ ਦੀ ਇਲਾਜ ਖੁਣੋਂ ਸੜਕਾਂ `ਤੇ ਜਾਨ ਚਲੀ ਗਈ ਅਤੇ ਅਤੇ ਲੋਕ ਹਸਪਤਾਲਾਂ ਵਿੱਚ ਆਕਸੀਜਨ ਅਤੇ ਬੈੱਡਾਂ ਦੀ ਉਪਲੱਬਧਤਾ ਲਈ ਚੀਕ-ਚਿਹਾੜਾ ਪਾ ਰਹੇ ਸਨ।
‘ਆਪ’ ਪਾਰਟੀ ਵੱਲੋਂ ਖਰੀਦੇ ਗਏ ਪਲਸ ਆਕਸੀਮੀਟਰਜ਼ ਦੇ ਰੇਟਾਂ ਦਾ ਪਰਦਾਫਾਸ਼ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ 5 ਮਈ, 2021 ਨੂੰ ਮੈਸਰਜ਼ ਵੀਐਂਡਐਮ ਗਲੈਕਸੀ ਨੂੰ 1300 ਰੁਪਏ ਪ੍ਰਤੀ ਆਕਸੀਮੀਟਰ ਦੇ ਹਿਸਾਬ ਨਾਲ 20, 000 ਆਕਸੀਮੀਟਰਾਂ ਦੀ ਸਪਲਾਈ, ਮੈਸਰਜ਼ ਦਿਵੇਸ਼ ਚੌਧਰੀ ਨੂੰ 1290 ਰੁਪਏ ਦੇ ਹਿਸਾਬ ਨਾਲ 2000 ਆਕਸੀਮੀਟਰ, ਮੈਸਰਜ਼ ਐਡੀਫ ਮੈਡੀਕਲ ਸਿਸਟਮਜ਼ ਨੂੰ 1250 ਰੁਪਏ ਦੇ ਹਿਸਾਬ ਨਾਲ 5000 ਆਕਸੀਮੀਟਰ, ਮੈਸਰਜ਼ ਅਭਿਲਾਸ਼ਾ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ ਨੂੰ 1300 ਰੁਪਏ ਦੇ ਹਿਸਾਬ ਨਾਲ 13000 ਆਕਸੀਮਟਰ ਸਪਲਾਈ ਕਰਨ ਲਈ ਆਰਡਰ ਭੇਜਿਆ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਖ-ਵੱਖ ਫਰਮਾਂ ਤੋਂ ਇੱਕੋ ਜਿਹੇ ਆਕਸੀਮੀਟਰ ਵੱਖ ਵੱਖ ਉੱਚ ਦਰਾਂ `ਤੇ ਕਿਵੇਂ ਖਰੀਦ ਸਕਦੀ ਹੈ ਜਦੋਂਕਿ ਪੰਜਾਬ ਸਰਕਾਰ ਮਰੀਜ਼ਾਂ ਨੂੰ ਮੌਜੂਦਾ ਸਮੇਂ 883 ਰੁਪਏ ਦੀ ਬਹੁਤ ਘੱਟ ਕੀਮਤ `ਤੇ ਕੋਰੋਨਾ ਫਤਿਹ ਕਿੱਟਾਂ ਮੁਹੱਈਆ ਕਰਵਾ ਰਹੀ ਹੈ ਜਿਸ ਵਿੱਚ 19 ਵਸਤਾਂ ਜਿਵੇਂ ਡਿਜੀਟਲ ਥਰਮਾਮੀਟਰ, ਸਟੀਮਰ, ਪਲਸ ਆਕਸੀਮੀਟਰ, ਹੈਂਡ ਸੈਨੇਟਾਈਜ਼ਰ (500 ਐਮ.ਐਲ.), ਤੀਹਰੀ ਪਰਤ ਵਾਲੇ ਫੇਸਮਾਸਕ ਅਤੇ ਸਾਰੀਆਂ ਜ਼ਰੂਰੀ ਦਵਾਈਆਂ ਸ਼ਾਮਲ ਸਨ।
ਦੂਜੀ ਲਹਿਰ ਦੌਰਾਨ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਉਸ ਵੇਲੇ 1195 ਰੁਪਏ ਦੀ ਵੱਧ ਤੋਂ ਵੱਧ ਕੀਮਤ `ਤੇ ਕੋਰੋਨਾ ਫਤਿਹ ਕਿੱਟਾਂ ਖਰੀਦੀਆਂ ਜਦੋਂ ਵਿਸ਼ਵ ਪੱਧਰ `ਤੇ ਇਸਦੀ ਘਾਟ ਆ ਰਹੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਵੱਧ ਰਹੀ ਮੰਗ ਦੀ ਪੂਰਤੀ ਲਈ ਸਾਰੀ ਖਰੀਦਦਾਰੀ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਵਿੱਚ ਇਕਲੌਤਾ ਸੂਬਾ ਹੈ ਜਿਥੇ ਇਹ ਇਲਾਜ ਕਿੱਟਾਂ ਕੋਵਿਡ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਵਸਤੂ ਦੀ ਵੱਡੀ ਖਰੀਦ ਹਮੇਸ਼ਾਂ ਥੋਕ ਕੀਮਤਾਂ `ਤੇ ਅਧਾਰਤ ਹੁੰਦੀ ਹੈ ਪਰ ਦਿੱਲੀ ਸਰਕਾਰ ਨੇ ਵੱਡੇ ਸਪਲਾਇਰਾਂ ਦੀ ਮਿਲੀਭੁਗਤ ਨਾਲ ਇਨ੍ਹਾਂ ਫ਼ਰਮਾਂ ਨੂੰ ਅਣਉਚਿਤ ਮੁਨਾਫ਼ਾ ਦੇਣ ਲਈ ਗਲਤ ਰਸਤਾ ਅਪਣਾਉਂਦਿਆਂ ਸਰਕਾਰੀ ਖ਼ਜ਼ਾਨੇ ਦੀ ਲੁੱਟ ਕੀਤੀ।
ਆਮ ਆਦਮੀ ਪਾਰਟੀ ਦੇ ਦਿੱਲੀ ਦੇ ਕਥਿਤ ਵਿਸ਼ਵ ਪੱਧਰੀ ਸਿਹਤ ਬੁਨਿਆਦੀ ਢਾਂਚੇ ਦੇ ਮਾਡਲ ਨੂੰ ਹਵਾਈ ਕਿਲ੍ਹੇ ਦੱਸਦਿਆਂ ਸ. ਸਿੱਧੂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਨੂੰ ਦਿੱਲੀ ਦਾ ਸਿਹਤ ਮਾਡਲ ਅਪਣਾਉਣ ਦੀ ਸਲਾਹ ਨਾ ਦਿਓ ਜਿਸ ਦਾ ਆਧਾਰ ਸਿਰਫ਼ ਸੋਸ਼ਲ ਮੀਡੀਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਣ ਬੁੱਝ ਕੇ ਕੌਮੀ ਰਾਜਧਾਨੀ ਵਿੱਚ ਲਾਕਡਾਊਨ ਲਗਾ ਦਿੱਤਾ ਸੀ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਮਜ਼ਦੂਰ ਅਤੇ ਕਿਰਤੀ ਵਰਗ ਨੂੰ ਸਿਹਤ ਸਹੂਲਤਾਂ ਅਤੇ ਭੋਜਨ ਮੁਹੱਈਆ ਕਰਾਉਣ ਦੀ ਸਮਰੱਥਾ ਵਿੱਚ ਨਹੀਂ ਸਨ।
ਸੂਬੇ ਵਿੱਚ ਸਿਹਤ ਸਹੂਲਤਾਂ ਦੀ ਘਾਟ ਬਾਰੇ ਕਹਿਣ `ਤੇ ‘ਆਪ’ ਆਗੂਆਂ ਨੂੰ ਆੜੇ ਹੱਥੀਂ ਲੈਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਜਦੋਂ ਦਿੱਲੀ ਸਰਕਾਰ ਆਪਣੇ ਖੁਦ ਦੇ ਨਾਗਰਿਕਾਂ ਨੂੰ ਇਲਾਜ ਮੁਹੱਈਆ ਕਰਵਾਉਣ ਲਈ ਪਿੱਛੇ ਹਟ ਗਈ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਲਈ ਦਰਵਾਜ਼ੇ ਖੁੱਲ੍ਹੇ ਰੱਖਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਸਿਹਤ ਸਹੂਲਤਾਂ ਅਤੇ ਵੈਂਟੀਲੇਟਰ ਵਾਲੇ ਬੈੱਡਾਂ ਦੀ ਘਾਟ ਹੈ ਤਾਂ ਫਿਰ ਦਿੱਲੀ ਵਾਲੇ ਮਿਆਰੀ ਸਿਹਤ ਸੇਵਾਵਾਂ ਲੈਣ ਲਈ ਪੰਜਾਬ ਕਿਉਂ ਆ ਰਹੇ ਹਨ?
ਸ. ਸਿੱਧੂ ਨੇ ਤਨਜ਼ ਕੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ, ਦਿੱਲੀ ਸਰਕਾਰ ਨੂੰ ਸ਼ੀਸ਼ਾ ਵਿਖਾਉਣ ਦੀ ਬਜਾਏ ਪੰਜਾਬੀਆਂ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਸੰਕਟ ਦੇ ਸਮੇਂ ਹਮੇਸ਼ਾ ਸਾਰੇ ਭਾਈਚਾਰਿਆਂ ਨਾਲ ਖੜ੍ਹਦੇ ਹਨ। ਹਾਲਾਂਕਿ ਆਪ ਪੰਜਾਬ ਵਿਚ ਆਪਣੇ ਖੁੱਸ ਚੁੱਕੇ ਆਧਾਰ ਨੂੰ ਬਹਾਲ ਕਰਨ ਲਈ ਨਿਰਆਧਾਰ ਦੋਸ਼ ਲਾ ਰਹੀ ਹੈ।
ਬਾਬਾ ਰਾਮਦੇਵ ਦੀ ਪਤੰਜਲੀ ਕੰਪਨੀ ਦੀਆ ਗੈਰ-ਪ੍ਰਵਾਨਿਤ ਕੋਰੋਨਿਲ ਕਿੱਟਾਂ ਦੀ ਖਰੀਦ ਲਈ ਬੀ.ਜੇ.ਪੀ. ਨੂੰ ਕਰੜੇ ਹੱਥੀਂ ਲੈਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਸ਼ਰਮਨਾਕ ਗੱਲ ਹੈ ਕਿ ਖੱਟਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਵਿਵਾਦਪੂਰਨ ਕਿੱਟਾਂ ਦੀ ਖਰੀਦ ਦਾ ਫੈਸਲਾ ਲਿਆ ਹੈ।
ਸ. ਸਿੱਧੂ ਨੇ ਦੱਸਿਆ ਕਿ ਖੱਟਰ ਸਰਕਾਰ ਨੇ ਮੈਸਰਜ਼ ਲੋਵਾਨੀ ਇੰਪੈਕਸ ਪ੍ਰਾਈਵੇਟ ਲਿਮਟਿਡ ਤੋਂ 825 ਰੁਪਏ ਦੀ ਉੱਚ ਕੀਮਤ`ਤੇ ਪਲਸ ਆਕਸੀਮੀਟਰ ਵੀ ਖਰੀਦਿਆ ਹੈ। ਉਨ੍ਹਾਂ ਦੱਸਿਆ ਕਿ ਖੱਟਰ ਸਰਕਾਰ ਵੱਲੋਂ ਖਰੀਦੀਆਂ ਜਾਣ ਵਾਲੀਆਂ ਬਾਬਾ ਰਾਮਦੇਵ ਦੀਆਂ ਕਿੱਟਾਂ ਵਿੱਚ ਕੋਈ ਆਕਸੀਮੀਟਰ ਅਤੇ ਐਲੋਪੈਥਿਕ ਦਵਾਈਆਂ ਨਹੀਂ ਹਨ ਅਤੇ ਆਈ.ਐਮ.ਏ. ਨੇ ਪਹਿਲਾਂ ਹੀ ਇਸ ਨੂੰ ਕੋਵਿਡ ਦੇ ਇਲਾਜ ਲਈ ਨਿਰਾਰਥਕ ਅਤੇ ਗੈੇਰ-ਵਿਗਿਆਨਕ ਕਰਾਰ ਦਿੱਤਾ ਹੈ।
ਸ. ਸਿੱਧੂ ਨੇ ਕੋਵਿਡ ਦੇ ਇਲਾਜ ਦੇ ਨਾਂ `ਤੇ ਨਿੱਜੀ ਸ਼ੌਹਰਤ ਖੱਟਣ ਲਈ ਸੰਗਤ ਦੇ ਫੰਡਾਂ ਦੀ ਵਰਤੋਂ ਕਰਨ ਲਈ ਸ਼ੋਮਣੀ ਅਕਾਲੀ ਦਲ ਦੀ ਵੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਕਿਹਾ ਕਿ ਇਹ ਬਹੁਤ ਸ਼ਰਮਨਾਕ ਕਾਰਾ ਹੈ ਕਿ ਤੁਸੀਂ ਨਿੱਜੀ ਲਾਹਾ ਖੱਟਣ ਲਈ ਜਾਣਬੁੱਝ ਕੇ ਸੰਗਤਾਂ ਵੱਲੋਂ ਕੀਤੇ ਗਏ ਦਾਨ ਦੀ ਵਰਤੋਂ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਪਹਿਲਾਂ ਹੀ ਕਾਲੇ ਖੇਤੀ ਕਾਨੂੰਨਾਂ ਨੂੰ ਲੋਕ ਸਭਾ ਵਿੱਚ ਸਮਰਥਨ ਦੇ ਕੇ ਆਪਣੀ ਭਰੋਸੇਯੋਗਤਾ ਗੁਆ ਲਈ ਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਹੋਲੇ-ਮਹੱਲੇ ਮੌਕੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ 10ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲੇ

25,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਜਨਤਕ ਜਥੇਬੰਦੀਆਂ ਵੱਲੋਂ 23 ਮਾਰਚ ਨੂੰ ਬਰਨਾਲਾ ਦੀ 'ਸ਼ਹੀਦੀ ਕਾਨਫਰੰਸ' ਦੀਆਂ ਤਿਆਰੀਆਂ ਮੁਕੰਮਲ 

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪ੍ਰੈਸ ਕਾਨਫਰੰਸ:  ਸਿਬਿਨ ਸੀ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਪ੍ਰਗਟਾਈ

ਚੋਣਾਂ ਦੇ ਆਖਰੀ ਪੜਾਅ 'ਚ ਭਾਜਪਾ ਪੰਜਾਬ 'ਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ: ਬਾਜਵਾ

ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਲੋਕਾਂ 'ਚ ਦਹਿਸ਼ਤ ਵਾਲਾ ਮਾਹੌਲ ਸਿਰਜਣ ਖ਼ਿਲਾਫ 22 ਮਾਰਚ ਨੂੰ ਸੰਗਰੂਰ 'ਚ ਵਿਸ਼ਾਲ ਰੋਸ ਮੁਜ਼ਾਹਰਾ ਕਰਨ ਦਾ ਐਲਾਨ 

ਪੰਜਾਬ ਪੇਅ ਸਕੇਲ ਬਹਾਲੀ ਸਾਂਝੇ ਫਰੰਟ ਦੀ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਬੇਸਿੱਟਾ

ਪੰਜਾਬ ਪੁਲਿਸ ਵੱਲੋਂ ਕੀਰਤਪੁਰ ਸਾਹਿਬ ਵਿਖੇ ਫੌਜ ਦੇ ਜਵਾਨਾਂ 'ਤੇ ਹਮਲਾ ਕਰਨ ਵਾਲੇ ਚਾਰ ਮੁਲਜ਼ਮ ਗ੍ਰਿਫਤਾਰ

ਕੈਬਨਿਟ ਸਬ-ਕਮੇਟੀ ਵੱਲੋਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ, ਜਾਇਜ਼ ਮੰਗਾਂ ਦੇ ਜਲਦੀ ਹੱਲ ਲਈ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ

ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ 'ਚ ਕਿਸਾਨ ਮਜ਼ਦੂਰ ਮਹਾਪੰਚਾਇਤ ਦੀਆਂ ਤਿਆਰੀਆਂ ਮੁਕੰਮਲ