ਚੰਡੀਗੜ੍ਹ: ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਈ ਏ ਐੱਸ ਅਧਿਕਾਰੀ ਹੁਸਨ ਲਾਲ ਨੂੰ ਆਪਣਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਹੈ | ਉਹ ਤੇਜਵੀਰ ਸਿੰਘ ਦੀ ਥਾਂ ਲੈਣਗੇ | ਰਾਹੁਲ ਤਿਵਾੜੀ ਨੂੰ ਮੁਖ ਮੰਤਰੀ ਦਾ ਵਿਸ਼ੇਸ਼ ਪ੍ਰਮੁੱਖ ਸਕੱਤਰ ਲਗਾਇਆ ਗਿਆ ਹੈ ਅਤੇ ਉਹ ਕਿਰਪਾਲ ਗੁਰਕੀਰਤ ਸਿੰਘ ਦੀ ਥਾਂ ਲੈਣਗੇ |