ਬਰਨਾਲਾ :ਅੱਜ ਸ਼ਿਰੋਮਣੀ ਅਕਾਲੀ ਦਲ ਹਲਕਾ ਬਰਨਾਲਾ ਦੀ ਮੀਟਿੰਗ ਜਿਲਾ ਪ੍ਰਧਾਨ ਤੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੀ ਪ੍ਰਧਾਨਗੀ ਹੇਠ ਗੁਰੂਦਵਾਰਾ ਬਾਬਾ ਗਾਂਧਾ ਸਿੰਘ ਵਿਖੇ ਕੀਤੀ ਗਈ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮੀਟਿੰਗ ਨੂੰ ਸੰਬੋਧਨ ਕਰਦਿਆ ਜਿਲਾ ਪ੍ਰਧਾਨ ਕੀਤੂ ਨੇ ਸਾਰੇ ਹਲਕੇ ਦੇ ਸ਼ਿਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਕੌਰ ਕਮੇਟੀ ਦੇ ਫੈਂਸਲੇ ਮੁਤਾਬਿਕ 25 ਸਤੰਬਰ ਨੂੰ ਸਾਰੇ ਪਿੰਡਾ ਵਿਚੋ ਸਹਿਰ ਵਿੱਚੋ ਟਰੈਕਟਰ ਟਰਾਲੀਆਂ ਤੇ ਤਾਂਡੀਆਂ ਵਾਲੇ ਢਾਬੇ ਕੋਲ ਧਨੌਲਾ ਰੋਡ ਤੇ ਸਵੇਰੇ 9 ਵਜੇ ਤੋ 12 ਵਜੇ ਤਕ ਕਿਸਾਨ ਵੀਰਾਂ ਦੇ ਹੱਕ ਵਿੱਚ ਅਤੇ ਕਿਸਾਨ ਮਾਰੂ ਆਰਡੀਨੈਂਸਾਂ ਦੇ ਵਿਰੋਧ ਵਿਚ ਚੱਕਾ ਜਾਮ ਕੀਤਾ ਜਾਵੇਗਾ ਕੁਲਵੰਤ ਸਿੰਘ ਕੀਤੂ ਨੇ ਦੱਸਿਆ ਕਿ ਇਸ ਸੰਕਟ ਦੀ ਘੜੀ ਵਿੱਚ ਸਮੁੱਚਾ ਸ਼ਿਰੋਮਣੀ ਅਕਾਲੀ ਦਲ ਕਿਸਾਨ ਭਰਾਵਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਅਤੇ ਆਰਡੀਨੈਂਸ ਰੱਦ ਕਰਵਾਉਣ ਤਕ ਪਾਰਟੀ ਚੈਨ ਨਾਲ ਨਹੀਂ ਬੈਠੇਗੀ ਇੰਜ ਸਿੱਧੂ ਨੇ ਜੈ ਜਵਾਨ ਜੈ ਕਿਸਾਨ ਦੇ ਨਾਹਰੇ ਤੇ ਪਹਿਰਾ ਦਿੰਦਿਆਂ ਹਲਕੇ ਦੇ ਸਾਰੇ ਸਾਬਕਾ ਫੌਜੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਕਿਸਾਨ ਵੀਰਾ ਨਾਲ ਖੜਨ ਤੇ ਚੱਕਾ ਜਾਮ ਵਿਚ ਵੱਧ ਤੋ ਵੱਧ ਸਮੂਲੀਅਤ ਕਰਨ ਇਸ ਮੀਟਿੰਗ ਨੂੰ ਸੰਜੀਵ ਸੋਰੀ ਜਥੇਦਾਰ ਮੱਖਣ ਧਨੌਲਾ ਨਿਹਾਲ ਸਿੰਘ ਉਪੱਲੀ ਨੇ ਭੀ ਸੰਬੋਧਨ ਕੀਤਾ ਇਸ ਮੌਕੇ ਮੱਖਣ ਸਿੰਘ ਮਹਰਮਿਆ ਪਰਮਜੀਤ ਸਿੰਘ ਢਿੱਲੋਂ ਬੇਅੰਤ ਬਾਠ ਪਰਗਟ ਸਿੰਘ ਲਾਡੀ ਜਸਵਿੰਦਰ ਸਿੰਘ ਜੱਸਾ ਹਰਭਜਨ ਸਿੰਘ ਭਜੀ ਧਰਮ ਸਿੰਘ ਫੌਜੀ ਮਨੀ ਐੱਸ ਓ ਆਈ ਬਿੱਟੂ ਦੀਵਾਨਾ ਐਮ ਸੀ ਬਿੱਟੂ ਜਬੰਧਾ ਸੂਬੇਦਾਰ ਸਰਬਜੀਤ ਸਿੰਘ ਗੁਰਦੇਵ ਸਿੰਘ ਮੱਕੜ ਗੁਰਮੀਤ ਸਿੰਘ ਦੂਲੋ ਭਾਗ ਸਿੰਘ ਕਰਮਗੜ੍ਹ ਜਸਵੀਰ ਸਿੰਘ ਆਦਿ ਆਗੂ ਹਾਜਰ ਸਨ