Monday, October 26, 2020

Regional

ਕਿਸਾਨ ਜਥੇਬੰਦੀਆਂ ਨੇ ਕੀਤਾ ਕਾਲਾਂਵਾਲੀ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ

PUNJAB NEWS EXPRESS | October 12, 2020 02:56 PM

ਕਾਲਾਂਵਾਲੀ:ਅੱਜ ਕਾਲਾਂਵਾਲੀ ਖੇਤਰ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਇਥੇ ਸਥਿਤ ਰਿਲਾਇੰਸ ਪਟਰੋਲ ਪੰਪ ਦਾ ਅਣਮਿਥੇ ਸਮੇ ਲਈ ਘਿਰਾਓ ਜਾਰੀ ਹੈ।  ਇਨ੍ਹਾਂ ਸੰਘਰਸ਼ਸੀਲ ਕਿਸਾਨਾਂ ਨੇ ਹਰਿਆਣਾ ਦੇ ਸਿਰਸਾ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਪੁਲਿਸ ਦੁਆਰਾ ਕੀਤੇ ਗਏ ਤਸ਼ੱਦਦ ਦੀ ਨਿੰਦਾ ਕੀਤੀ। ਇਸ ਮੌਕੇ ਹਰਿਆਣਾ ਕਿਸਾਨ ਮੰਚ ਦੇ ਆਗੂ ਗੁਰਦਾਸ ਸਿੰਘ ਦਾ ਕਹਿਣਾ ਸੀ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਅੱਜ ਕਾਲਾਂਵਾਲੀ ਖੇਤਰ ਦੀਆਂ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਇਥੇ ਸਥਿਤ ਰਿਲਾਇੰਸ ਪਟਰੋਲ ਪੰਪ ਦਾ ਅਣਮਿਥੇ ਸਮੇ ਲਈ ਘਿਰਾਓ ਜਾਰੀ ਹੈ। ਇਸ ਰੋਸ਼ ਧਰਨੇ ਨੂੰ ਸੰਬੋਧਨ ਕਰਦਿਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਆਗੂ ਰਜਿੰਦਰ ਸਿੰਘ ਦੇਸੂਯੋਧਾ, ਨੌਜਵਾਨ ਭਾਰਤ ਸਭਾ ਦੇ ਮੁਖ ਬੁਲਾਰੇ ਕਾ: ਪਾਵੇਲ ਅਤੇ ਕੁਲਵਿੰਦਰ ਰੋਂੜੀ ਅਤੇ ਆਪ ਆਗੂ ਦਵਿੰਦਰ ਕੌਰ ਮਾਂਗਟ ਨੇ ਕਿਹਾ ਕਿ ਲੰਮੇ ਸਮੇਂ ਤੋ ਦੇਸ਼ ਦਾ ਕਿਸਾਨ ਸੜਕਾਂ ਤੇ ਹੈ ਪਰ ਦੇਸ਼ ਦਾ ਪ੍ਰਧਾਂਨ ਮੰਤਰੀ ਅਤੇ ਖੇਤੀ ਮੰਤਰੀ ਨੀਰੂ ਵਾਲ ਬੰਸਰੀ ਵਜਾ ਰਹੇ ਹਨ। ਇਨ੍ਹਾਂ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਦਾ ਪੂਰਾ-ਪੂਰਾ ਅਧਿਕਾਰ ਹੈ। ਇਸ ਮੀਟਿੰਗ ਵਿੱਚ ਬੋਲਦਿਆਂ ਕਿਸਾਨ ਨੇਤਾ ਇਕਬਾਲ ਸਿੰਘ ਤਿਲੋਕੇਵਾਲਾ, ਬਲਵੰਤ ਸਿੰਘ ਕੇਵਲ, ਗੁਰਨਾਮ ਸਿੰਘ ਦੇਸੂ, ਸੁਖਪਾਲ ਸਿੰਘ ਤਾਰੂਆਣਾ ਅਤੇ ਨੋਜਵਾਨ ਆਗੂ ਵਕੀਲ ਸਿੰਘ ਰੋੜੀ ਅਤੇ ਕਾ. ਪਾਵੇਲ ਨੇ ਕਿਹਾ ਕਿ ਸਰਕਾਰ ਇਹ ਗੱਲ ਭੁੱਲ ਚੁੱਕੀ ਹੈ ਕਿ ਕਿਸਾਨ, ਮਜ਼ਦੂਰ, ਵਪਾਰੀ ਵਰਗ ਦੀ ਅਵਾਜ਼ ਨੂੰ ਕਦੇ ਵੀ ਡੰਡੇ ਨਾਲ ਨਹੀਂ ਦਬਾਇਆ ਜਾ ਸਕਦਾ। ਇਨ੍ਹਾਂ ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਦਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਨਵੇਂ ਬਣੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ। ਇਸ ਮੌਕੇ ਰਿਲਾਇਸ ਪਟਰੋਲ ਪੰਪ ਨੂੰ ਕਾਲਾਂਵਾਲੀ ਪੁਲਿਸ ਨੇ ਘੇਰਾ ਘੱਤ ਰਖਿਆ ਹੋਇਆ ਸੀ। ਚੇਤੇ ਰਹੇ ਬੀਤੇ ਦਿਨਾਂ ਤੋ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹਰਿਆਣਾ ਦੇ ਉਪ ਮੁੱਖ ਮੰਤਰੀ ਦਾ ਘਿਰਾਓ ਕਰ ਰਹੇ ਹਨ। ਚੇਤੇ ਰਹੇ ਕਿ ਸਿਰਸਾ 'ਚ ਚੱਲ ਰਹੇ ਧਰਨੇ ਨੂੰ ਪੰਜਾਬ ਅਤੇ ਹਰਿਆਣਾ ਦੀ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਸਮਰਥਨ ਦੇ ਨਾਲ ਨਾਲ ਇਹ ਅਨੀਚਿਤ ਕਾਲੀਨ ਧਰਨਾ ਜਾਰੀ ਹੈ।  

Have something to say? Post your comment

Regional

ਕਿਸਾਨ ਜਥੇਬੰਦੀਆਂ ਵੱਲੋਂ ਕਾਲਾਂਵਾਲੀ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਜਾਰੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਿੰਜੋਰ-ਕਾਲਕਾ ਰੇਲਵੇ ਅੰਡਰ ਬ੍ਰਿਜ ਦੀ ਜਾਂਚ ਕੀਤੀ

ਆਸ਼ਾ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਘਰ ਤੱਕ ਕੀਤਾ ਜ਼ੋਰਦਾਰ ਪ੍ਰਦਰਸ਼ਨ

ਹਰਿਆਣਾ ਸਰਕਾਰ ਨੇ ਰਾਜ ਅਧਿਆਪਕ ਪੁਰਸਕਾਰ, 2020 ਲਈ ਬਿਨੈ ਮੰਗੇ

ਸਿਰਸਾ ਦੇ ਕਿਸਾਨ ਧਰਨੇ ਦੀ ਹਿਮਾਇਤ 'ਚ ਜੀਂਦ ਦੇ ਕੰਡੇਲਾ ਵਿੱਚ ਵੀ ਕਿਸਾਨਾਂ ਨੇ ਲਾਏ ਧਰਨੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਸਰਕਾਰ ਸਖ਼ਤ ਕਾਨੂੰਨ ਬਣਾਏ : ਐਡਵੋਕੇਟ ਪੰਨੂ

ਹਰਿਆਣਾ ਸਮਾਜ ਸੇਵੀ ਬੌਬੀ ਸਿੰਘ ਭਾਜਪਾ ਛੱਡ ਕਾਂਗਰਸ 'ਚ ਸ਼ਾਮਲ

ਮੁੱਖ ਮੰਤਰੀ ਨੇ ਮਰਹੂਮ ਸਮਾਜ ਸੇਵਕ ਰਮੇਸ਼ ਸੁਧਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ

ਹਰਿਆਣਾ ਪੁਲਿਸ ਨੇ ਤਿੰਨ ਗੁਮਸ਼ੁਦਾ ਬੱਚਿਆਂ ਨੂੰ ਤਲਾਸ਼ ਕਰ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਜਨਾਂ ਦੇ ਹਵਾਲੇ ਕੀਤਾ

ਹਰਿਆਣਾ ਸਰਕਾਰ ਦੀ ਇੱਛਾ, ਕਿਸਾਨ ਦੀ ਫਸਲ ਮੰਡੀ ਵਿੱਚ ਨਾ ਵਿਕੇ : ਗੋਗੀ