Friday, April 26, 2024

Regional

ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਦੀਆਂ ਹਜ਼ਾਰੋਂ ਆਸ਼ਾ ਵਰਕਰਾਂ ਨੇ ਕਰਨਾਲ 'ਚ ਜ਼ੋਰਦਾਰ ਰੈਲੀ ਕੀਤੀ

PUNJAB NEWS EXPRESS | October 09, 2020 02:02 PM

ਕਰਨਾਲ:ਅੱਜ ਕਰਨਾਲ ਵਿਖੇ ਪੁਰਾਣੀ ਸਬਜ਼ੀ ਮੰਡੀ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਦੇ ਹਜ਼ਾਰੋਂ ਆਸ਼ਾ ਵਰਕਰਾਂ ਨੇ ਸੀਟੂ ਦੀ ਅਗਵਾਈ ਹੇਠ ਜੋਰਦਾਰ ਐਲੀ ਕਰ ਆਪਣਾ ਵਿਰੋਧ ਜਤਾਇਆ ਸੀਟੂ ਯੂਨੀਅਨ ਨੇ ਆਸ਼ਾ ਵਰਕਰਾਂ ਦੀਆਂ ਮੰਗਾਂ ਦਾ ਸਮਾਧਾਨ ਲਈ 20 ਅਕਤੂਬਰ ਤੱਕ ਹੱਲ ਆਸ਼ਾ ਵਰਕਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਰਕਾਰ ਨੂੰ ਸਮਾਂ ਦਿੱਤਾ ਹੈ ਇਸ ਤੋਂ ਬਾਅਦ 22 ਅਕਤੂਬਰ ਨੂੰ ਸੂਬੇ ਦੀਆਂ ਹਜਾਰੋ ਆਸ਼ਾ ਵਰਕਰ ਬਰੋਦਾ ਵਿਧਾਨ ਸਭਾ ਵਿੱਚ ਵੱਡੀ ਰੈਲੀ ਕਰਨਗੀਆਂ ਜ਼ਿਕਰਯੋਗ ਹੈ ਕਿ ਸੂਬੇ ਦੀਆਂ 20 ਹਜ਼ਾਰ ਆਸਾ ਵਰਕਰ 7 ਅਗਸਤ ਤੋਂ ਅਗਲੇ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੀਆਂ ਹਨ ਸੂਬਾ ਸਰਕਾਰ ਨੇ ਹਾਲੇ ਤੱਕ ਆਸ਼ਾ ਵਰਕਰਾਂ ਦੀਆਂ ਮੰਗਾਂ ਦਾ ਸਮਾਧਾਨ ਨਹੀਂ ਕੀਤਾ ਇਸ ਲਈ ਅੱਜ ਸੂਬੇ ਦੀਆਂ ਹਜ਼ਾਰਾਂ ਵਰਕਰਾਂ ਨੇ ਸੀਟੂ ਦੀ ਅਗਵਾਈ ਹੇਠ ਮੁੱਖ ਮੰਤਰੀ ਦਾ ਹਲਕੇ ਕਰਨਾਲ ਪੁਰਾਣੀ ਸਬਜ਼ੀ ਮੰਡੀ ਵਿਚ ਵੱਡੀ ਰੈਲੀ ਕਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅੱਜ ਰੈਲੀ ਵਿੱਚ ਆਸਾ ਵਰਕਰ ਯੂਨੀਅਨ ਦੀ ਸੂਬਾ ਮਹਾਸਚਿਵ ਸੁਰੇਖਾ, ਸਚਿਵ ਸੁਨੀਤਾ, ਸੀਟੂ ਦੇ ਸੂਬਾ ਮਹਾ ਸਚਿਵ ਜੈ ਭਗਵਾਨ, ਮੀਤ ਪ੍ਰਧਾਨ ਸ ਸਤਬੀਰ ਸਿੰਘ, ਅਤੇ ਸਰਵ ਕਰਮਚਾਰੀ ਸੰਘ ਦੇ ਸੂਬਾ ਸਚਿਵ ਸਤੀਸ਼ ਸੇਠੀ ਨੇ ਹਜਾਰੋਂ ਆਸ਼ਾ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਸੂਬਾ ਸਰਕਾਰ ਕਰੋਨਾ ਯੋਧਾ ਦੇ ਨਾਲ ਦੁਸ਼ਮਣਾ ਵਰਗਾ ਵਿਵਹਾਰ ਕਰ ਰਹੀ ਹੈ ਕਰੋਨਾ ਮਹਾਮਾਰੀ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਆਸ਼ਾ ਵਰਕਰਾਂ ਨੇ ਦਿਲੋਂ ਕੰਮ ਕੀਤਾ ਹੈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਹੈ ਜਿਸ ਦੇ ਬਾਵਜੂਦ ਵੀ ਵਿਭਾਗ ਅਤੇ ਸਰਕਾਰ ਆਸ਼ਾ ਵਰਕਰਾਂ ਦੀਆਂ ਕੋਈ ਵੀ ਸਮੱਸਿਆਵਾਂ ਦਾ ਹੱਲ ਨਹੀਂ ਕਰ ਰਹੀ ਆਸਾ ਵਰਕਰ ਯੂਨੀਅਨ ਦੇ ਆਗੂਆਂ ਨੇ ਕਿਹਾ ਮੁੱਖ ਮੰਗਾਂ ਵਿੱਚੋਂ ਸਾਡੀ ਮੰਗ ਹੈ ਕਿ ਆਮ ਜਨਤਾ ਨੂੰ ਚੰਗੀ ਸਿਹਤ ਸੁਵਿਧਾ ਪ੍ਰਦਾਨ ਕੀਤੀ ਜਾਵੇ ਸਰਕਾਰੀ ਢਾਂਚੇ ਨੂੰ ਮਜਬੂਤ ਕੀਤਾ ਜਾਵੇ ਅਤੇ ਐਨ ਐਚ ਐਮ ਨੂੰ ਸਥਾਈ ਕੀਤਾ ਜਾਵੇ ਆਠ ਐਕਟੀਵੀਟੀ ਦਾ ਕੱਟਿਆ ਗਿਆ ਪਜਾਹ ਫੀਸਦੀ ਪੈਸਾ ਫੋਰਨ ਲਾਗੂ ਕੀਤਾ ਜਾਵੇ ਜੋ 2019 ਤੱਕ ਮਿਲਦਾ ਸੀ ਕਰੋਨਾ ਮਾਹਵਾਰੀ ਦੌਰਾਨ ਕੰਮ ਕਰ ਰਿਹਾ ਆਸ਼ਾ ਵਰਕਰਾਂ ਨੂੰ ਜੋਖਮ ਭਟੇ ਦੇ ਤੌਰ ਤੇ ਚਾਰ ਹਜ਼ਾਰ ਰੁਪਏ ਦਿੱਤੇ ਜਾਣ ਅਤੇ ਸੈਂਟਰ ਸਰਕਾਰ ਵੱਲੋਂ ਦਿੱਤਾ ਗਿਆ ਹਜ਼ਾਰ ਰੁਪਇਆ ਪਰੋਸਤਾਹਨ ਰਕਮ ਦਾ 50 ਫੀਸਦੀ ਸੂਬਾ ਸਰਕਾਰ ਦਾ ਹਿਸਾ ਦਿੱਤਾ ਜਾਵੇ ਬੀਮਾਰ ਅਤੇ ਦੁਰਘਟਨਾ ਦਾ ਸ਼ਿਕਾਰ ਆਸ਼ਾ ਵਰਕਰਾਂ ਨੂੰ ਸਰਕਾਰ ਦੇ ਪੈਨਲ ਹੇਠ ਆਉਂਦੇ ਹਸਪਤਾਲਾਂ ਵਿਚ ਇਲਾਜ ਦੀ ਸੁਵਿਧਾ ਮੁਹਈਆ ਕਰਵਾਈ ਆਸ਼ਾ ਵਰਕਰਾਂ ਨੂੰ ਸਥਾਈ ਕਰਮਚਾਰੀ ਬਣਾਇਆ ਜਾਏ ਜਦੋਂ ਤੱਕ ਪੱਕਾ ਕਰਮਚਾਰੀ ਨਹੀਂ ਬਣਾਇਆ ਜਾਂਦਾ ਉਸ ਸਮੇਂ ਤੱਕ ਹਰਿਆਣਾ ਸਰਕਾਰ ਘੱਟੋ ਘੱਟ ਨਿਦਰਤ ਤਨਖਾਹ ਦੇਵੇ ਤੇ ਨਾਲ ਹੀ ਮਹਿੰਗਾਈ ਭੱਤਾ ਜੋਂੜਿਆ ਜਾਏ ਆਸ਼ਾ ਵਰਕਰਾਂ ਨੂੰ ਇ ਐਸ ਆਈ ਅਤੇ ਪੀ ਐਫ ਦੀ ਸੁਵਿਧਾ ਦਿੱਤੀ ਜਾਏ ਪਰ ਨਾਲ ਹੀ ਆਸ਼ਾ ਵਰਕਰਾਂ ਨੂੰ ਹੈਲਥ ਵਰਕਰ ਦਾ ਦਰਜਾ ਦਿੱਤਾ ਜਾਵੇ 21 ਜੁਲਾਈ ਤੋਂ 18 ਨੂੰ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਦੇ ਸਾਰੇ ਫੈਸਲੇ ਲਾਗੂ ਕੀਤੇ ਜਾਣ ਇਹਨਾ ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਅੱਜ ਜੋਰਦਾਰ ਸ਼ਕਤੀ ਪ੍ਰਦਰਸ਼ਨ ਕੀਤਾ ਇਸ ਮੌਕੇ ਹਜ਼ਾਰੋਂ ਆਸ਼ਾ ਵਰਕਰ ਮੌਜੂਦ ਸਨ |

Have something to say? Post your comment

google.com, pub-6021921192250288, DIRECT, f08c47fec0942fa0

Regional

ਕਲਕੱਤਾ ਤੋਂ ਯਮੁਨਾਨਗਰ ਤਕ ਬਨਣ ਵਾਲੇ ਫ੍ਰੇਟ ਕੋਰੀਡੋਰ ਪ੍ਰੋਜੈਕਟ ਨਾਲ ਯਮੁਨਾਨਗਰ ਨੂੰ ਹੋਵੇਗਾ ਫਾਇਦਾ - ਮਨੋਹਰ ਲਾਲ

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਨੂੰ ਲੈ ਕੇ 3 ਮਾਰਚ ਨੂੰ ਸੱਦਿਆ ਇਜਲਾਸ

ਹਰਿਆਣਾ ਸਰਕਾਰ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰੇ: ਸੁਖਦੇਵ ਸਿੰਘ ਢੀਂਡਸਾ

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਤੇ ਲੱਗੇ ਸ਼ਰੀਰਕ ਸ਼ੋਸ਼ਣ ਦੇ ਦੋਸ਼, ਖੇਡ ਵਿਭਾਗ ਤੋਂ ਦਿੱਤਾ ਅਸਤੀਫਾ

ਸੁਖਵਿੰਦਰ ਸਿੰਘ ਸੁੱਖੂ ਨੇ ਹਿਮਾਚਲ ਦੇ ਮੁੱਖ ਮੰਤਰੀ ਪਦ ਦੀ ਸੋਹੰ ਚੁੱਕੀ, ਮੁਕੇਸ਼ ਅਗਨੀਹੋਤਰੀ ਬਣੇ ਉਪ ਮੁਖ ਮੰਤਰੀ

ਸੁਖਵਿੰਦਰ ਸਿੰਘ ਸੁਖੂ ਹੋਣਗੇ ਹਿਮਾਚਲ ਦੇ ਮੁਖ ਮੰਤਰੀ, ਮੁਕੇਸ਼ ਅਗਨੀਹੋਤਰੀ ਉਪ ਮੁਖ ਮੰਤਰੀ

ਹਿਮਾਚਲ ਪ੍ਰਦੇਸ਼ ਦੇ ਨਤੀਜੇ ਉਤਸ਼ਾਹਜਨਕ; ਗੁਜਰਾਤ 'ਚ ਭਾਜਪਾ-ਆਪ ਵਿਚਾਲੇ ਫਿਕਸ ਮੈਚ: ਵੜਿੰਗ

ਹਰਿਆਣਾ ਸਰਕਾਰ ਨੇ 38 ਮੈਂਬਰੀ ਐਡਹਾਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀਤਾ ਐਲਾਨ

ਸਿਰਸਾ ਵਿੱਚ ਕਿਸਾਨ ਮਹਾਂਸੰਮੇਲਨ 'ਚ ਹਜ਼ਾਰਾਂ ਕਿਸਾਨਾਂ ਨੇ ਕੀਤੀ ਸ਼ਿਰਕਤ

ਕਰਨਾਲ ਵਿੱਚ ਕਿਸਾਨਾਂ ਦੀ ਜਿੱਤ: ਭਾਜਪਾ-ਜੇਜੇਪੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਕਰਨਾਲ ਮਿੰਨੀ ਸਕੱਤਰੇਤ ਦਾ ਘਿਰਾਓ ਸਮਾਪਤ