Thursday, April 25, 2024

Regional

ਕਬੂਤਰਬਾਜ਼ੀ ਅਤੇ ਧੋਖਾਧੜੀ ਨਾਲ ਵਿਦੇਸ਼ ਭੇਜਣ ਵਾਲਿਆਂ ਖ਼ਿਲਾਫ਼ 370 ਐਫਆਈਆਰਜ਼ ਦਰਜ ਕੀਤੀਆਂ : ਗ੍ਰਹਿ ਮੰਤਰੀ

PUNJAB NEWS EXPRESS | October 10, 2020 03:56 PM

ਚੰਡੀਗੜ੍ਹ:ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕਬੂਤਰਬਾਜੀ ਅਤੇ ਧੋਖਾਧੜੀ ਨਾਲ ਵਿਦੇਸ਼ ਵਿਚ ਭੇਜਣ ਵਾਲੇ ਲੋਕਾਂ ਖਿਲਾਫ 370 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ | ਇਸ ਦੇ ਤਹਿਤ ਦੋਸ਼ੀਆਂ ਨੂੰ ਫੜਦੇ ਹੋਏ ਪੁਲਿਸ ਨੇ 351 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜੇ 'ਚੋਂ 1.04 ਕਰੋੜ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ |
ਸ੍ਰੀ ਵਿਜ ਨੇ ਕਿਹਾ ਕਿ ਹਰਿਆਣਾ ਤੋਂ ਕਬੂਤਰਬਾਜੀ ਵਰਗੇ ਗੋਰਖਧੰਧੇ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨ ਲਈ ਰਾਜ ਪੱਧਰ 'ਤੇ ਵਿਸ਼ੇਸ਼ ਜਾਂਚ ਦਲ (ਐਸ.ਆਈ.ਟੀ.) ਦਾ ਗਠਨ ਕੀਤਾ ਹੈ, ਜੋ ਅਜਿਹੇ ਮਾਮਲਿਆਂ ਨੂੰ ਨਿਗਰਾਨੀ ਤੇ ਜਾਂਚ ਕਰੇਗੀ | ਇਸ ਟੀਮ ਵਿਚ ਇਕ ਪੁਲਿਸ ਇੰਸਪੈਕਟਰ ਜਰਨਲ ਦੀ ਪ੍ਰਧਾਨਗੀ ਹੇਠ 6 ਐਸ.ਪੀ. ਪੱਧਰ ਦੇ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਹੈ | ਇਹ ਟੀਮ ਸੂਬੇ ਦੇ ਨੌਜੁਆਨਾਂ ਨਾਲ ਧੋਖਾ ਕਰਨ ਵਾਲੇ ਅਤੇ ਉਨ੍ਹਾਂ ਤੋਂ ਲੱਖ ਰੁਪਏ ਲੈ ਕੇ ਨਾਜਾਇਜ ਢੰਗ ਨਾਲ ਵਿਦੇਸ਼ਾਂ ਵਿਚ ਭੇਜਣ ਵਾਲੇ ਕਬੂਤਰਬਾਜਾਂ ਦੀ ਜਾਂਚ ਕਰ ਰਹੀ ਹੈ | ਸੂਬੇ ਵਿਚ ਸਰਗਰਮ ਰਹੇ ਅਜਿਹੇ ਅਨੇਕ ਕਬੂਤਰਬਾਜ ਸਾਧਾਰਣ ਨੌਜੁਆਨਾਂ ਨੂੰ ਵਿਦੇਸ਼ਾਂ ਦੇ ਅਨੇਕ ਦੇਸ਼ਾਂ ਵਿਚ ਨਾਜਾਇਜ ਢੰਗ ਨਾਲ ਭੇਜਣ ਦਾ ਕੰਮ ਕਰ ਰਹੇ ਸਨ |
ਇੰਨ੍ਹਾਂ ਵਿਚ ਅਮਰੀਕਾ, ਮਲੇਸ਼ਿਆ, ਮੈਕਸੀਕੋ, ਦੁਬੰਈ ਆਦਿ ਦੇਸ਼ ਸ਼ਾਮਿਲ ਹਨ | ਉਨ੍ਹਾਂ ਦੇਸ਼ਾਂ ਦੀ ਸਰਕਾਰਾਂ ਵੱਲੋਂ ਵਾਪਿਸ ਭਾਰਤ ਭੇਜੇ ਗਏ ਲੋਕਾਂ ਵਿਚ ਹਰਿਆਣਾ ਦੇ ਕੁਲ 421 ਨਾਗਰਿਕ ਸ਼ਾਮਿਲ ਹਨ |
ਗ੍ਰਹਿ ਮੰਤਰੀ ਨੇ ਦਸਿਆ ਕਿ ਇਸ ਸਬੰਧ ਵਿਚ ਟੀਮ ਨੂੰ ਸਖਤ ਤੇ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ | ਇਸ ਦੇ ਨਤੀਜੇ ਵੱਜੋਂ ਪੁਲਿਸ ਨੇ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਛਾਪੇਮਾਰੀ ਕੀਤੀ ਹੈ | ਇਸ ਦੇ ਤਹਿਤ ਵਿਸ਼ੇਸ਼ ਖੋਜ ਟੀਮ ਨੂੰ ਪਿਛਲੇ ਚਾਰ ਮਹੀਨਿਆਂ ਦੌਰਾਨ 646 ਸ਼ਿਕਾਇਤਾਂ ਪ੍ਰਾਪਤ ਹੋਈ ਹੈ, ਜਿੰਨ੍ਹਾਂ ਵਿਚੋਂ 370 ਸ਼ਿਕਾਇਤਾਂ 'ਤੇ ਮੁਕਦਮਾ ਦਰਜ ਕੀਤੇ ਗਏ ਹਨ ਅਤੇ 276 ਸ਼ਿਕਾਇਤਾਂ ਜਾਂਚ ਲਈ ਸਬੰਧਤ ਜਿਲ੍ਹਿਆਂ ਵਿਚ ਭੇਜੀ ਜਾ ਚੁੱਕੀ ਹੈ |
ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਟੀਮ ਨੇ ਸਾਲ 2018 ਤੇ 2019 ਵਿਚ ਦਰਜ ਕੀਤੇ ਗਏ 51 ਮੁਕਦਮਿਆਂ ਅਤੇ ਸਾਲ 2020 ਦੇ 370 ਮੁਕਦਮਿਆਂ ਦੀ ਜਾਂਚ ਕਰਕੇ ਕੁਲ 351 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ | ਇਸ ਤੋਂ ਪਹਿਲਾਂ ਸਾਲ 2008 ਤੋਂ 2019 ਤਕ ਦੇ ਸਮੇਂ ਵਿਚ ਪ੍ਰਵਾਸੀ ਐਕਟ ਦੇ ਤਹਿਤ 163 ਮਾਮਲੇ ਦਰਜ ਕੀਤੇ ਗਏ ਸਨ, ਪਰ ਸਾਲ 2020 ਵਿਚ ਐਸਆਈਟੀ ਵੱਲੋਂ ਦਰਜ ਕੀਤੇ ਗਏ ਮਾਮਲੇ ਲਗਭਗ 127 ਫੀਸਦੀ ਵੱਧ ਹੈ | ਇਸ ਤਰ੍ਹਾਂ, ਪਿਛਲੇ 12 ਸਾਲਾਂ ਵਿਚ 24 ਇਮੀਗ੍ਰੇਸ਼ਨ ਐਕਟ ਦੇ ਤਹਿਤ ਗ੍ਰਿਫਤਾਰ ਕੁਲ ਦੋਸ਼ੀਆਂ ਵਿਚੋਂ ਜਾਂਚ ਟੀਮ ਵੱਲੋਂ 94 ਫੀਸਦੀ ਵੱਧ ਦੋਸ਼ੀਆਂ ਨੂੰ ਫੜਿਆ ਹੈ |
ਸ੍ਰੀ ਵਿਜ ਨੇ ਦਸਿਆ ਕਿ ਜਿਲਾ ਕਰਨਾਲ ਵਿਚ ਸੱਭ ਤੋਂ ਵਧ 175 ਐਫਆਈਆਰ ਹੋਈ ਹੈ | ਇਸ ਤਰ੍ਹਾਂ, ਕੁਰੂਕਸ਼ੇਤਰ ਵਿਚ 80, ਕੈਥਲ ਵਿਚ 51, ਅੰਬਾਲਾ ਵਿਚ 44 ਅਤੇ ਭਿਵਾਨੀ, ਦਾਦਰੀ, ਸਿਰਸਾ, ਨਾਰਨੌਲ ਅਤੇ ਭਿਵਾਨੀ ਵਿਚ ਸੱਭ ਤੋਂ ਘੱਟ ਐਫਆਈਆਰੀ ਦਰਜ ਕੀਤੇ ਹਨ) ਇਸ ਤੋਂ ਇਲਾਵਾ, ਹੋਰ ਜਿਲ੍ਹਿਆਂ ਵਿਚ ਹੋਰ ਜਿਲ੍ਹਿਆਂ ਵਿਚ ਇਸ ਤਰ੍ਹਾਂ ਦੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ |

Have something to say? Post your comment

google.com, pub-6021921192250288, DIRECT, f08c47fec0942fa0

Regional

ਕਲਕੱਤਾ ਤੋਂ ਯਮੁਨਾਨਗਰ ਤਕ ਬਨਣ ਵਾਲੇ ਫ੍ਰੇਟ ਕੋਰੀਡੋਰ ਪ੍ਰੋਜੈਕਟ ਨਾਲ ਯਮੁਨਾਨਗਰ ਨੂੰ ਹੋਵੇਗਾ ਫਾਇਦਾ - ਮਨੋਹਰ ਲਾਲ

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਨੂੰ ਲੈ ਕੇ 3 ਮਾਰਚ ਨੂੰ ਸੱਦਿਆ ਇਜਲਾਸ

ਹਰਿਆਣਾ ਸਰਕਾਰ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰੇ: ਸੁਖਦੇਵ ਸਿੰਘ ਢੀਂਡਸਾ

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਤੇ ਲੱਗੇ ਸ਼ਰੀਰਕ ਸ਼ੋਸ਼ਣ ਦੇ ਦੋਸ਼, ਖੇਡ ਵਿਭਾਗ ਤੋਂ ਦਿੱਤਾ ਅਸਤੀਫਾ

ਸੁਖਵਿੰਦਰ ਸਿੰਘ ਸੁੱਖੂ ਨੇ ਹਿਮਾਚਲ ਦੇ ਮੁੱਖ ਮੰਤਰੀ ਪਦ ਦੀ ਸੋਹੰ ਚੁੱਕੀ, ਮੁਕੇਸ਼ ਅਗਨੀਹੋਤਰੀ ਬਣੇ ਉਪ ਮੁਖ ਮੰਤਰੀ

ਸੁਖਵਿੰਦਰ ਸਿੰਘ ਸੁਖੂ ਹੋਣਗੇ ਹਿਮਾਚਲ ਦੇ ਮੁਖ ਮੰਤਰੀ, ਮੁਕੇਸ਼ ਅਗਨੀਹੋਤਰੀ ਉਪ ਮੁਖ ਮੰਤਰੀ

ਹਿਮਾਚਲ ਪ੍ਰਦੇਸ਼ ਦੇ ਨਤੀਜੇ ਉਤਸ਼ਾਹਜਨਕ; ਗੁਜਰਾਤ 'ਚ ਭਾਜਪਾ-ਆਪ ਵਿਚਾਲੇ ਫਿਕਸ ਮੈਚ: ਵੜਿੰਗ

ਹਰਿਆਣਾ ਸਰਕਾਰ ਨੇ 38 ਮੈਂਬਰੀ ਐਡਹਾਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀਤਾ ਐਲਾਨ

ਸਿਰਸਾ ਵਿੱਚ ਕਿਸਾਨ ਮਹਾਂਸੰਮੇਲਨ 'ਚ ਹਜ਼ਾਰਾਂ ਕਿਸਾਨਾਂ ਨੇ ਕੀਤੀ ਸ਼ਿਰਕਤ

ਕਰਨਾਲ ਵਿੱਚ ਕਿਸਾਨਾਂ ਦੀ ਜਿੱਤ: ਭਾਜਪਾ-ਜੇਜੇਪੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਕਰਨਾਲ ਮਿੰਨੀ ਸਕੱਤਰੇਤ ਦਾ ਘਿਰਾਓ ਸਮਾਪਤ