Thursday, April 18, 2024

Regional

ਸਿਰਸਾ ਦੇ ਕਿਸਾਨ ਧਰਨੇ ਦੀ ਹਿਮਾਇਤ 'ਚ ਜੀਂਦ ਦੇ ਕੰਡੇਲਾ ਵਿੱਚ ਵੀ ਕਿਸਾਨਾਂ ਨੇ ਲਾਏ ਧਰਨੇ

PUNJAB NEWS EXPRESS | October 20, 2020 12:22 PM

ਕਾਲਾਂਵਾਲੀ:ਸਿਰਸਾ ਖੇਤਰ ਦੀ ਮੰਡੀ ਕਾਲਾਂਵਾਲੀ ਵਿਚ ਰਿਲਾਇਸ ਪਟਰੋਲ ਪੰਪ ਉਤੇ ਕਿਸਾਨਾਂ ਦਾ ਬੇਮਿਆਦੀ ਧਰਨਾ ਜਾਰੀ ਹੈ। ਕਿਸਾਨ ਆਗੂ ਗੁਰਦਾਸ ਸਿੰਘ ਲੱਕੜਵਾਲੀ ਨੇ ਦਿੱਲੀ ਸੱਦੇ ਗਏ ਕਿਸਾਨ ਆਗੂਆਂ ਨਾਲ ਸਰਕਾਰ ਦੇ ਕਿਸੇ ਮੰਤਰੀ ਵਲੋਂ ਗੱਲ ਨਾ ਕਰਨ 'ਤੇ ਸਰਕਾਰ ਦੀ ਤਿੱਖੇ ਸ਼ਬਦਾਂ 'ਚ ਆਲੋਚਨਾ ਕੀਤੀ। ਇਸ ਮੌਕੇ ਕਿਸਾਨ ਮੰਦਰ ਸਿੰਘ ਲੱਕੜਵਾਲੀ ਅਤੇ ਰੇਸ਼ਮ ਸਿੰਘ ਜਗਮਾਲਵਾਲੀ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨਾਲ ਸਿਰਫ਼ ਵੱਡੇ ਪੂੰਜੀਪਤੀਆਂ ਨੂੰ ਹੀ ਫ਼ਾਇਦਾ ਹੋਵੇਗਾ ਅਤੇ ਕਿਸਾਨ ਦੀ ਫ਼ਸਲ ਨੂੰ ਵੱਡੇ ਘਰਾਣੇ ਘੱਟ ਭਾਅ 'ਤੇ ਖ਼ਰੀਦ ਕੇ ਉਸਨੂੰ ਮਹਿੰਗੇ ਮੁੱਲ 'ਤੇ ਵੇਚਣਗੇ। ਧਰਨੇ ਦੋਰਾਨ ਕਿਸਾਨ ਆਗੂ ਗੁਰਦਾਸ ਸਿੰਘ ਲੱਕੜਵਾਲੀ ਨੇ ਕਿਹਾ ਕਿ ਕਿਸਾਨਾਂ ਦਾ ਇਹ ਪੱਕਾ ਧਰਨਾ ਹੁਣ ਤਾਨਾਸ਼ਾਹੀ ਹਕੂਮਤ ਦੇ ਖ਼ਿਲਾਫ਼ ਆਰ-ਪਾਰ ਦੀ ਲੜਾਈ ਬਣ ਚੁੱਕਿਆ ਹੈ। ਦੂਜੇ ਪਾਸੇ ਬਰਨਾਲਾ ਰੋਡ ਸਥਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਪੱਕੇ ਮੋਰਚੇ ਵਿਚ ਕਿਸਾਨ ਸੰਘਰਸ਼ ਕਮੇਟੀ ਹਰਿਆਣਾ ਦੇ ਕੇਂਦਰੀ ਨੇਤਾ ਕੁਲਵੰਤ ਸਿੰਘ ਸੰਧੂ ਨੇ ਆਪਣਾ ਸਮਰਥਨ ਦਿੰਦੇ ਹੋਏ ਕਿਹਾ ਕਿ ਕਿਸਾਨਾਂ ਦੇ ਹੱਕਾਂ ਦੀ ਲੜਾਈ ਹੁਣ ਪੰਜਾਬ ਅਤੇ ਹਰਿਆਣਾ ਮਿਲਕੇ ਲੜਨਗੇ ।ਉਨ੍ਹਾਂਨੇ ਦੱਸਿਆ ਕਿ 26 ਅਤੇ 27 ਅਕਤੂਬਰ ਨੂੰ ਦਿੱਲੀ ਵਿੱਚ ਹੋਣ ਵਾਲੇ ਵਿਸ਼ਾਲ ਪ੍ਰਦਰਸ਼ਨ ਵਿੱਚ ਹਰਿਆਣਾ ਦੇ ਲੱਖਾਂ ਲੋਕ ਸ਼ਾਮਿਲ ਹੋਣਗੇ ਅਤੇ ਸਰਕਾਰ ਨੂੰ ਕਿਸਾਨ ਵਿਰੋਧੀ ਤਿੰਨੇ ਕਾਲੇ ਕਨੂੰਨ ਵਾਪਸ ਲੈਣ ਲਈ ਮਜ਼ਬੂਰ ਕਰਨਗੇ। ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਅਤੇ ਵਪਾਰੀਆਂ ਦੀ ਅਜਿਹੀ ਏਕਤਾ ਪਹਿਲੀ ਵਾਰ ਦੇਸ਼ ਵਿੱਚ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਰੇ ਟੋਲ ਪਲਾਜ਼ਾ ਬੰਦ ਕਰ ਦਿੱਤੇ ਗਏ ਹਨ ਅਤੇ ਵੱਡੀ ਗਿਣਤੀ ਵਿਚ ਲੋਕ ਹਰ ਰੋਜ਼ ਅੰਦੋਲਨ ਵਿੱਚ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਹਰਿਆਣਾ ਲਈ ਵੀ ਚੰਗੀ ਸ਼ੁਰੂਆਤ ਹੈ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਹਰਿਆਣਾ ਦੇ ਕੰਵੀਨਰ ਮਨਦੀਪ ਨਥਵਾਨ ਨੇ ਕਿਹਾ ਕਿ ਸਾਡਾ ਅੰਦੋਲਨ ਲਗਾਤਾਰ ਅੱਗੇ ਵੱਧ ਰਿਹਾ ਹੈ ਅਤੇ ਹਜ਼ਾਰਾਂ ਲੋਕ ਪੱਕੇ ਮੋਰਚੇ ਨਾਲ ਜੁੜ ਰਹੇ ਹਨ ਜੋ ਕਿਸਾਨ ਅੰਦੋਲਨ ਲਈ ਉਤਮ ਸੰਕੇਤ ਹੈ ।ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਗਠਨਾਂ ਦੁਆਰਾ ਸਿਰਸਾ ਵਿੱਚ ਦਿੱਤੇ ਜਾ ਰਹੇ ਧਰਨੇ ਦੇ ਸਮਰਥਨ ਵਿੱਚ ਜੀਂਦ ਦੇ ਕੰਡੇਲਾ ਵਿੱਚ ਵੀ ਕਿਸਾਨਾਂ ਨੇ ਧਰਨਾ ਸ਼ੁਰੂ ਕਰ ਦਿੱਤਾ ਹੈ। ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਦੇ ਘਾਸੀ ਰਾਮ ਨੈਨ ਨੇ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ ਉਦੋ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।

Have something to say? Post your comment

google.com, pub-6021921192250288, DIRECT, f08c47fec0942fa0

Regional

ਕਲਕੱਤਾ ਤੋਂ ਯਮੁਨਾਨਗਰ ਤਕ ਬਨਣ ਵਾਲੇ ਫ੍ਰੇਟ ਕੋਰੀਡੋਰ ਪ੍ਰੋਜੈਕਟ ਨਾਲ ਯਮੁਨਾਨਗਰ ਨੂੰ ਹੋਵੇਗਾ ਫਾਇਦਾ - ਮਨੋਹਰ ਲਾਲ

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਨੂੰ ਲੈ ਕੇ 3 ਮਾਰਚ ਨੂੰ ਸੱਦਿਆ ਇਜਲਾਸ

ਹਰਿਆਣਾ ਸਰਕਾਰ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰੇ: ਸੁਖਦੇਵ ਸਿੰਘ ਢੀਂਡਸਾ

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਤੇ ਲੱਗੇ ਸ਼ਰੀਰਕ ਸ਼ੋਸ਼ਣ ਦੇ ਦੋਸ਼, ਖੇਡ ਵਿਭਾਗ ਤੋਂ ਦਿੱਤਾ ਅਸਤੀਫਾ

ਸੁਖਵਿੰਦਰ ਸਿੰਘ ਸੁੱਖੂ ਨੇ ਹਿਮਾਚਲ ਦੇ ਮੁੱਖ ਮੰਤਰੀ ਪਦ ਦੀ ਸੋਹੰ ਚੁੱਕੀ, ਮੁਕੇਸ਼ ਅਗਨੀਹੋਤਰੀ ਬਣੇ ਉਪ ਮੁਖ ਮੰਤਰੀ

ਸੁਖਵਿੰਦਰ ਸਿੰਘ ਸੁਖੂ ਹੋਣਗੇ ਹਿਮਾਚਲ ਦੇ ਮੁਖ ਮੰਤਰੀ, ਮੁਕੇਸ਼ ਅਗਨੀਹੋਤਰੀ ਉਪ ਮੁਖ ਮੰਤਰੀ

ਹਿਮਾਚਲ ਪ੍ਰਦੇਸ਼ ਦੇ ਨਤੀਜੇ ਉਤਸ਼ਾਹਜਨਕ; ਗੁਜਰਾਤ 'ਚ ਭਾਜਪਾ-ਆਪ ਵਿਚਾਲੇ ਫਿਕਸ ਮੈਚ: ਵੜਿੰਗ

ਹਰਿਆਣਾ ਸਰਕਾਰ ਨੇ 38 ਮੈਂਬਰੀ ਐਡਹਾਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀਤਾ ਐਲਾਨ

ਸਿਰਸਾ ਵਿੱਚ ਕਿਸਾਨ ਮਹਾਂਸੰਮੇਲਨ 'ਚ ਹਜ਼ਾਰਾਂ ਕਿਸਾਨਾਂ ਨੇ ਕੀਤੀ ਸ਼ਿਰਕਤ

ਕਰਨਾਲ ਵਿੱਚ ਕਿਸਾਨਾਂ ਦੀ ਜਿੱਤ: ਭਾਜਪਾ-ਜੇਜੇਪੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਕਰਨਾਲ ਮਿੰਨੀ ਸਕੱਤਰੇਤ ਦਾ ਘਿਰਾਓ ਸਮਾਪਤ