Friday, April 26, 2024

Regional

ਹਰਿਆਣਾ ਪੁਲਿਸ ਨੇ ਤਿੰਨ ਗੁਮਸ਼ੁਦਾ ਬੱਚਿਆਂ ਨੂੰ ਤਲਾਸ਼ ਕਰ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਜਨਾਂ ਦੇ ਹਵਾਲੇ ਕੀਤਾ

ਪੰਜਾਬ ਨਿਊਜ਼ ਐਕਸਪ੍ਰੈਸ | October 11, 2020 08:01 PM

ਚੰਡੀਗੜ੍ਹ,   ਹਰਿਆਣਾ ਪੁਲਿਸ ਨੇ ਤਿੰਨ ਗੁਮਸ਼ੁਦਾ ਬੱਚਿਆਂ ਨੂੰ ਤਲਾਸ਼ ਕਰ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਜਨਾਂ ਦੇ ਹਵਾਲੇ ਕੀਤਾ ਅਤੇ ਮਨੁੱਖਤਾ ਦੀ ਮਿਸਾਲ ਪੈਦਾ ਕੀਤੀ |
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੁਲਿਸ ਦੀ ਮਾਨਵ ਤਸਕਰੀ ਨਿਰੋਧਕ ਇਕਾਈ ਵੱਲੋਂ ਦੋ ਸਾਲ ਤੋਂ ਗੁਮਸ਼ੁਦਾ ਮੁੰਡੇ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਵਿਚ ਸਫਲਤਾ ਹਾਸਲ ਕੀਤੀ ਗਈ ਹੈ| ਇਹ 10 ਸਾਲ ਦਾ ਬੱਚਾ ਬਾਲਗ੍ਰਹਿ ਝੱਜਰ ਵਿਚ ਰਹਿ ਰਿਹਾ ਸੀ| ਬੱਚੇ ਵੱਲੋਂ ਦੱਸੇ ਗਏ ਪਤੇ ਅਤੇ ਪਿਤਾ ਦੇ ਨਾਂਅ ਦੇ ਆਧਾਰ 'ਤੇ ਪੁਲਿਸ ਦੀ ਮਾਨਵ ਤਸਕਰੀ ਨਿਰੋਧਕ ਇਕਾਈ ਨੂੰ ਹਰਦੋਈ ਦੇ ਕੋਲ ਲਖੀਮਪੁਰ ਖੀਰੀ ਇਸ ਦੇ ਪਿਤਾ ਦਾ ਪਤਾ ਚਲਿਆ| ਬੱਚੇ ਦੇ ਪਰਿਵਾਰ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਨੇ ਦਸਿਆ ਕਿ ਇਹ ਬੱਚਾ ਦਿੱਲੀ ਤੋਂ ਗੁਮ ਹੋ ਗਿਆ ਸੀ ਅਤੇ ਉਸ ਦਾ ਕੋਈ ਸੁਰਾਗ ਨਹੀਂ ਲੱਗ ਰਿਹਾ ਸੀ| ਸੂਬਾ ਅਪਰਾਧ ਸ਼ਾਖਾ ਵੱਲੋਂ ਸੀਡਬਲਿਯੂਸੀ ਝੱਜਰ ਤੋਂ ਆਦੇਸ਼ ਪਾ੍ਰਪਤ ਕਰ ਕੇ ਇਸ ਮੁੰਡੇ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ| ਵਰਨਣਯੋਗ ਹੈ ਕਿ ਇਸ ਬੱਚੇ ਨੂੰ ਗੋਦ ਦੇਣ ਦੀ ਪ੍ਰਕ੍ਰਿਆ ਸੀਡਬਲਿਯੂਸੀ ਝੱਜਰ ਵੱਲੋਂ ਕੀਤੀ ਜਾ ਚੁੱਕੀ ਸੀ ਅਤੇ ਗੋਦ ਲੈਣ ਵਾਲੀ ਮਾਤਾ-ਪਿਤਾ ਇਸ ਬੱਚੇ ਨੂੰ ਆਸਟ੍ਰੇਲਿਆ ਲੈ ਕੇ ਜਾਣਾ ਚਾਹੁੰਦੇ ਸਨ|
ਇਕ ਹੋਰ ਮਾਮਲੇ ਵਿਚ ਆਸ਼ਿਆਨਾ ਪੰਚਕੂਲਾ ਵਿਚ ਰਹਿ ਰਹੇ ਸੱਤ ਮਹੀਨੇ ਤੋਂ ਗੁਮਸ਼ੁਦਾ ਮੰਦਬੁੱਧੀ ਬੱਚੇ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਵਿਚ ਪੁਲਿਸ ਨੇ ਸਫਲਤਾ ਹਾਸ ਕੀਤੀ ਹੈ| ਬੱਚੇ ਵੱਲੋਂ ਬੋਲੀ ਜਾ ਰਹੀ ਭਾਸ਼ਾ ਦੇ ਆਧਾਰ 'ਤੇ ਉੱਤਰ ਪ੍ਰਦੇਸ਼ ਪੁਲਿਸ ਸਹਾਰਨਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਚਲਿਆ ਕਿ ਇਹ ਬੱਚਾ ਸ਼ੇਖਪੁਰਾ ਤੋਂ ਗੁਮਸ਼ੁਦਾ ਹੈ| ਉਸ ਦੇ ਪਰਿਵਾਰ ਨਾਲ ਵੀਡੀਓ ਕਾਲਿੰਗ ਕਰਵਾਈ ਗਈ ਤਾਂ ਉਨ੍ਹਾਂ ਨੇ ਇਸ ਬੱਚੇ ਨੂੰ ਪਹਿਚਾਣ ਲਿਆ ਤੇ ਕਾਨੂੰਨੀ ਪ੍ਰਕ੍ਰਿਆ ਅਪਣਾ ਕੇ ਸੀਡਬਲਿਯੂਸੀ ਪੰਚਕੂਲਾ ਤੋਂ ਆਦੇਸ਼ ਲੈ ਕੇ ਬੱਚੇ ਨੂੰ ਉਸ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਗਿਆ|
ਇਕ ਹੋਰ ਮਾਮਲੇ ਵਿਚ ਤਿੰਨ ਦਿਨ ਤੋਂ ਗੁਮਸ਼ੁਦਾ ਬੱਚੇ ਨੂੰ ਮਾਤਾ-ਪਿਤਾ ਨਾਲ ਮਿਲਵਾਇਆ ਗਿਆ| ਰਾਜਸਥਾਨ ਪਿਲਸ ਨਾਲ ਤੋਂ ਸੂਚਨਾ ਪ੍ਰਾਪਤ ਹੋਈ ਕਿ ਇਕ ਬੱਚਾ ਰੇਲਵੇ ਸਟੇਸ਼ਨ 'ਤੇ ਮਿਲਿਆ ਹੈ| ਬੱਚੇ ਤੋਂ ਮਿਲੀ ਜਾਣਕਾਰੀ 'ਤੇ ਬਹਾਦੁਰਗੜ੍ਹ ਰੇਲਵੇ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦੌਰਾਨ ਮੁੰਡੇ ਦੀ ਮਾਂ ਪੁਲਿਸ ਸਟੇਸ਼ਨ ਬਹਾਦੁਰਗੜ੍ਹ ਵਿਚ ਆਪਣੇ ਬੱਚੇ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਆਈ ਹੋਈ ਸੀ| ਪੁਲਿਸ ਨੇ ਬੀਕਾਨੇਰ ਸੀਡਬਲਿਯੁਸੀ ਤੋਂ ਆਦੇਸ਼ ਲੈ ਕੇ ਬੱਚੇ ਨੂੰ ਮਾਤਾ-ਪਿਤਾ ਨਾਲ ਮਿਲਵਾ ਦਿੱਤਾ|

Have something to say? Post your comment

google.com, pub-6021921192250288, DIRECT, f08c47fec0942fa0

Regional

ਕਲਕੱਤਾ ਤੋਂ ਯਮੁਨਾਨਗਰ ਤਕ ਬਨਣ ਵਾਲੇ ਫ੍ਰੇਟ ਕੋਰੀਡੋਰ ਪ੍ਰੋਜੈਕਟ ਨਾਲ ਯਮੁਨਾਨਗਰ ਨੂੰ ਹੋਵੇਗਾ ਫਾਇਦਾ - ਮਨੋਹਰ ਲਾਲ

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਨੂੰ ਲੈ ਕੇ 3 ਮਾਰਚ ਨੂੰ ਸੱਦਿਆ ਇਜਲਾਸ

ਹਰਿਆਣਾ ਸਰਕਾਰ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰੇ: ਸੁਖਦੇਵ ਸਿੰਘ ਢੀਂਡਸਾ

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਤੇ ਲੱਗੇ ਸ਼ਰੀਰਕ ਸ਼ੋਸ਼ਣ ਦੇ ਦੋਸ਼, ਖੇਡ ਵਿਭਾਗ ਤੋਂ ਦਿੱਤਾ ਅਸਤੀਫਾ

ਸੁਖਵਿੰਦਰ ਸਿੰਘ ਸੁੱਖੂ ਨੇ ਹਿਮਾਚਲ ਦੇ ਮੁੱਖ ਮੰਤਰੀ ਪਦ ਦੀ ਸੋਹੰ ਚੁੱਕੀ, ਮੁਕੇਸ਼ ਅਗਨੀਹੋਤਰੀ ਬਣੇ ਉਪ ਮੁਖ ਮੰਤਰੀ

ਸੁਖਵਿੰਦਰ ਸਿੰਘ ਸੁਖੂ ਹੋਣਗੇ ਹਿਮਾਚਲ ਦੇ ਮੁਖ ਮੰਤਰੀ, ਮੁਕੇਸ਼ ਅਗਨੀਹੋਤਰੀ ਉਪ ਮੁਖ ਮੰਤਰੀ

ਹਿਮਾਚਲ ਪ੍ਰਦੇਸ਼ ਦੇ ਨਤੀਜੇ ਉਤਸ਼ਾਹਜਨਕ; ਗੁਜਰਾਤ 'ਚ ਭਾਜਪਾ-ਆਪ ਵਿਚਾਲੇ ਫਿਕਸ ਮੈਚ: ਵੜਿੰਗ

ਹਰਿਆਣਾ ਸਰਕਾਰ ਨੇ 38 ਮੈਂਬਰੀ ਐਡਹਾਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀਤਾ ਐਲਾਨ

ਸਿਰਸਾ ਵਿੱਚ ਕਿਸਾਨ ਮਹਾਂਸੰਮੇਲਨ 'ਚ ਹਜ਼ਾਰਾਂ ਕਿਸਾਨਾਂ ਨੇ ਕੀਤੀ ਸ਼ਿਰਕਤ

ਕਰਨਾਲ ਵਿੱਚ ਕਿਸਾਨਾਂ ਦੀ ਜਿੱਤ: ਭਾਜਪਾ-ਜੇਜੇਪੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਕਰਨਾਲ ਮਿੰਨੀ ਸਕੱਤਰੇਤ ਦਾ ਘਿਰਾਓ ਸਮਾਪਤ