Friday, March 29, 2024
ਤਾਜਾ ਖਬਰਾਂ
ਹੋਲੇ-ਮਹੱਲੇ ਮੌਕੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ 10ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲੇ25,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂਜਨਤਕ ਜਥੇਬੰਦੀਆਂ ਵੱਲੋਂ 23 ਮਾਰਚ ਨੂੰ ਬਰਨਾਲਾ ਦੀ 'ਸ਼ਹੀਦੀ ਕਾਨਫਰੰਸ' ਦੀਆਂ ਤਿਆਰੀਆਂ ਮੁਕੰਮਲ 2 ਲੱਖ ਰੁਪਏ ਦਾ ਇਨਾਮੀ ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਨੂੰ ਜਿਲ੍ਹਾ ਫਾਜਿਲਕਾ ਦੀ ਪੁਲਿਸ ਵੱਲੋਂ ਵਾਰਾਨਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕਰਨ ਵਿੱਚ ਮਿਲੀ ਸਫਲਤਾਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪ੍ਰੈਸ ਕਾਨਫਰੰਸ:  ਸਿਬਿਨ ਸੀ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਪ੍ਰਗਟਾਈਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰਨ ਦੇ ਨਿਰਦੇਸ਼, ਰੋਪੜ ਰੇਂਜ ਅਤੇ ਬਾਰਡਰ ਰੇਂਜ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਹਟਾਉਣ ਦੇ ਨਿਰਦੇਸ਼ 

Regional

ਭਾਜਪਾ ਕਿਸਾਨਾਂ ਤੇ ਮਜ਼ਦੂਰਾਂ ਦਾ ਹੋਰ ਸਬਰ ਨਾ ਪਰਖੇ : ਬਿਕਰਜੀਤ ਸਾਧੂਵਾਲਾ

PUNJAB NEWS EXPRESS | October 27, 2020 03:42 PM

ਸਿਰਸਾ:ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 21 ਦਿਨਾਂ ਤੋਂ ਪੱਕਾ ਮੋਰਚੇ ਅਤੇ ਧਰਨਾਂ ਦੇ ਰਹੇ ਕਿਸਾਨਾਂ ਨੇ ਬਾਬਾ ਭੂਮਣਸ਼ਾਹ ਚੌਕ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ, ਕੇਂਦਰੀ ਖੇਤੀ ਮੰਤਰੀ, ਸੀ ਐਮ ਅਤੇ ਡਿਪਟੀ ਸੀਐਮ ਅਤੇ ਬਿਜਲੀ ਮੰਤਰੀ ਦੇ ਪੁਤਲੇ ਫੂਕੇ। ਪੁਤਲਾ ਫੂਕ ਕੇਵਲ ਸਿਰਸਾ ਹੀ ਨਹੀ ਸਗੋਂ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਪੀਐਮ ਅਤੇ ਸੀਐਮ ਸਮੇਤ ਕਾਰਪੋਨੇਟ ਘਰਾਰਣਿਆਂ ਦੇ ਪੁਤਲੇ ਫੂਕੇ ਗਏ। ਕਿਸਾਨਾਂ ਨੇ ਕਈ ਪਿੰਡਾਂ ਵਿੱਚ ਡਿਪਟੀ ਸੀਐਮ ਦਾ ਪਰੋਗਰਾਮ ਵੀ ਮੁਲਤਵੀ ਕਰਵਾ ਦਿੱਤਾ। ਅੱਜ ਸਿਰਸਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਬੋਲਦੇ ਹੋਏ ਕਿਸਾਨ ਨੇਤਾ ਪ੍ਰਹਲਾਦ ਸਿੰਘ ਭਾਰੂਖੇੜਾ ਨੇ ਕਿਹਾ ਕਿ ਹਰ ਵਾਰ ਦਸ਼ਹਰੇ ਉੱਤੇ ਲੋਕ ਰਾਵਣ ਦੇ ਪੁਤਲੇ ਫੁਕਦੇ ਹਨ ਪਰ ਦੇਸ਼ ਦੇ ਅਨੇਕ ਰਾਵਣ ਇਸ ਸਮੇਂ ਦੇਸ਼ ਦੀ ਜਨਤਾ ਨੂੰ ਖਾ ਰਹੇ ਹਨ। ਭਾਰੂਖੇੜਾ ਨੇ ਕਿਹਾ ਕਿ ਦੇਸ਼ ਦੇ ਇਹ ਰਾਵਣ ਦੇਸ਼ ਨੂੰ ਹੀ ਵੇਚਣ ਉੱਤੇ ਆਮਾਦਾ ਹਨ। ਇਸ ਮੌਕੇ ਜੂਝਾਰੂ ਅਧਿਆਪਕ ਨੇਤਾ ਬਿਕਰਜੀਤ ਸਿੰਘ ਸਾਧੂਵਾਲਾ ਨੇ ਮੋਦੀ ਸਰਕਾਰ ਦੀ ਪੋਲ ਖੋਹਲਦੇ ਹੋਏ ਕਿਹਾ ਕਿ ਆਪਣੇ ਚਹੇਤੇ ਪੂੰਜੀਪਤੀਆਂ ਨੂੰ ਮੁਨਾਫ਼ਾ ਦੇਣ ਲਈ ਮੇਹਨਤਕਸ਼ ਵਰਗ ਨੂੰ ਮੋਦੀ ਅਤੇ ਇਸਦੀ ਕਾਰਪੋਰੇਟ ਜੁੰਡਲੀ ਨੇ ਕਿਤੇ ਦਾ ਵੀ ਨਹੀਂ ਛੱਡਿਆ ਜਿਸ ਕਾਰਨ ਦੇਸ਼ ਦਾ ਕਿਸਾਨ ਸੜਕਾਂ ਤੇ ਹੈ। ਇਸ ਮੌਕੇ ਕਾਲਾਂਵਾਲੀ ਦੇ ਕਿਸਾਨ ਨੇਤਾ ਗੁਰਦਾਸ ਸਿੰਘ ਲੱਕੜਵਾਲੀ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਹੁਣ ਉਦਯੋਗਕ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਨਣਾ ਪਵੇਗਾ। ਕਿਉਂਕਿ ਉਦਯੋਗਿਕ ਘਰਾਣੇ ਮਨਮਰਜ਼ੀ ਨਾਲ ਕਿਸਾਨਾਂ ਦੀ ਫਸਲ ਖਰੀਦਣਗੇ ਅਤੇ ਫਿਰ ਉਸਦਾ ਸਟਾਕ ਕਰਕੇ ਕਾਲਾਬਾਜ਼ਾਰੀ ਕਰਨਗੇ। ਇਸ ਮੌਕੇ ਖੱਬੇ ਪੱਖੀ ਨੇਤਾ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਸਿਰਸਾ ਤੋ ਸ਼ੁਰੂ ਹੋਇਆ ਅੰਦੋਲਨ ਹੁਣ ਪੂਰੇ ਪ੍ਰਦੇਸ਼ ਵਿੱਚ ਫੈਲ ਚੁੱਕਿਆ ਹੈ। ਇਸ ਧਰਨੇ ਵਿੱਚ ਪਿੰਡ ਤਾਰੂਆਣਾ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਲੀਲਾ, ਮਲਕੀਅਤ ਸਿੰਘ ਸਿੰਘਪੁਰਾ, ਜੋਗਿੰਦਰ ਸਿੰਘ ਲੱਕੜਵਾਲੀ, ਇਕਬਾਲ ਸਿੰਘ ਤਿਲੋਕੇਵਾਲਾ ਅਤੇ ਜਗਜੀਤ ਸਿੰਘ ਕਾਲਾਂਵਾਲੀ ਸਮੇਤ ਕਿਸਾਨਾਂ ਨੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਧਰਨੇ ਵਿਚ ਮੰਡੀ ਕਾਲਾਂਵਾਲੀ ਦੇ ਧਰਨਾਰਤ ਕਿਸਾਨਾਂ ਦੇ ਨਾਲ ਹੀ ਪਿੰਡ ਗੋਬਿੰਦਪੁਰਾ ਦੇ 11 ਕਿਸਾਨ ਗੁਰਦਿਆਲ ਸਿੰਘ ਅਤੇ ਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਦੀ ਅਗਵਾਈ 'ਚ ਦਿਨ ਰਾਤ ਦੇ ਧਰਨੇ ਤੇ ਡਟੇ ਰਹੇ।

Have something to say? Post your comment

google.com, pub-6021921192250288, DIRECT, f08c47fec0942fa0

Regional

ਕਲਕੱਤਾ ਤੋਂ ਯਮੁਨਾਨਗਰ ਤਕ ਬਨਣ ਵਾਲੇ ਫ੍ਰੇਟ ਕੋਰੀਡੋਰ ਪ੍ਰੋਜੈਕਟ ਨਾਲ ਯਮੁਨਾਨਗਰ ਨੂੰ ਹੋਵੇਗਾ ਫਾਇਦਾ - ਮਨੋਹਰ ਲਾਲ

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਐਡਹਾਕ ਗੁਰਦੁਆਰਾ ਕਮੇਟੀ ਨੂੰ ਲੈ ਕੇ 3 ਮਾਰਚ ਨੂੰ ਸੱਦਿਆ ਇਜਲਾਸ

ਹਰਿਆਣਾ ਸਰਕਾਰ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰੇ: ਸੁਖਦੇਵ ਸਿੰਘ ਢੀਂਡਸਾ

ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਤੇ ਲੱਗੇ ਸ਼ਰੀਰਕ ਸ਼ੋਸ਼ਣ ਦੇ ਦੋਸ਼, ਖੇਡ ਵਿਭਾਗ ਤੋਂ ਦਿੱਤਾ ਅਸਤੀਫਾ

ਸੁਖਵਿੰਦਰ ਸਿੰਘ ਸੁੱਖੂ ਨੇ ਹਿਮਾਚਲ ਦੇ ਮੁੱਖ ਮੰਤਰੀ ਪਦ ਦੀ ਸੋਹੰ ਚੁੱਕੀ, ਮੁਕੇਸ਼ ਅਗਨੀਹੋਤਰੀ ਬਣੇ ਉਪ ਮੁਖ ਮੰਤਰੀ

ਸੁਖਵਿੰਦਰ ਸਿੰਘ ਸੁਖੂ ਹੋਣਗੇ ਹਿਮਾਚਲ ਦੇ ਮੁਖ ਮੰਤਰੀ, ਮੁਕੇਸ਼ ਅਗਨੀਹੋਤਰੀ ਉਪ ਮੁਖ ਮੰਤਰੀ

ਹਿਮਾਚਲ ਪ੍ਰਦੇਸ਼ ਦੇ ਨਤੀਜੇ ਉਤਸ਼ਾਹਜਨਕ; ਗੁਜਰਾਤ 'ਚ ਭਾਜਪਾ-ਆਪ ਵਿਚਾਲੇ ਫਿਕਸ ਮੈਚ: ਵੜਿੰਗ

ਹਰਿਆਣਾ ਸਰਕਾਰ ਨੇ 38 ਮੈਂਬਰੀ ਐਡਹਾਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀਤਾ ਐਲਾਨ

ਸਿਰਸਾ ਵਿੱਚ ਕਿਸਾਨ ਮਹਾਂਸੰਮੇਲਨ 'ਚ ਹਜ਼ਾਰਾਂ ਕਿਸਾਨਾਂ ਨੇ ਕੀਤੀ ਸ਼ਿਰਕਤ

ਕਰਨਾਲ ਵਿੱਚ ਕਿਸਾਨਾਂ ਦੀ ਜਿੱਤ: ਭਾਜਪਾ-ਜੇਜੇਪੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਕਰਨਾਲ ਮਿੰਨੀ ਸਕੱਤਰੇਤ ਦਾ ਘਿਰਾਓ ਸਮਾਪਤ