ਡੈਨਹਾਗ ਹਾਲੈਂਡ :ਹਾਲੈਂਡ ਡੈਨਹਾਗ ਤੋ ਗੁਰਦੁਆਰਾ ਪ੍ਰਬੰਧਕ ਭਾਈ ਹਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਹੋਇਆ ਦੱਸਿਆ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਡੈਨਹਾਗ ਹਾਲੈਂਡ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਮਾਗਮ ਧੂਮ ਧਾਮ ਨਾਲ ਮਨਾਏ। ਐਤਵਾਰ 30 ਅਗਸਤ ਸਵੇਰੇ ਪਾਵਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਨਿਭਾਈ ਗਈ। ਯਾਦ ਰਹੇ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਦਾ ਕੰਮ ਦੇਸ਼ ਵਿਦੇਸ਼ ਦੀਆ ਸੰਮੂਹ ਸੰਗਤਾ ਦੇ ਸਹਿਯੋਗ ਨਾਲ 16 ਮਾਰਚ 2014 ਤੋ ਸ਼ੁਰੂ ਹੈ। 30 ਜਨਵਰੀ 2016 ਨੂੰ ਸ਼ਹਿਰ ਦੀ ਕੋਂਸਲ ਦੀ ਇਜਾਜਤ ਨਾਲ ਗੁਰਦੁਆਰਾ ਸਾਹਿਬ ਆਰੰਭਤਾ ਸਮਾਗਮ ਹੋਏ ਸਨ।
ਬਹੁਤ ਸਾਰੇ ਕਾਰਜ ਪਿਛਲੇ ਸਮੇ ਦੋਰਾਨ ਸੰਗਤਾ ਦੇ ਸਹਿਯੋਗ ਨਾਲ ਕਰਵਾਏ ਗਏ। ਨਿਸ਼ਾਨ ਸਾਹਿਬ ਸਥਾਪਤ ਕਰਨਾ ਵੀ ਬਹੁਤ ਲੰਬੇ ਸਮੇ ਤੋ ਸੰਗਤਾ ਦੀ ਆਸ ਸੀ। ਵਾਹਿਗੁਰੂ ਨੇ ਆਪ ਕਿਰਪਾ ਕਰ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਮਾਗਮ ਉਪਰ ਸੰਗਤਾ ਉਪਰ ਬਖਸ਼ਿਸ਼ ਕੀਤੀ ਹੈ।
ਤਿੰਨੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨ ਸੇਵਾ ਭਾਈ ਸੁਖਵੀਰ ਸਿੰਘ ਜੀ ਦੇ ਸੰਮੂਹ ਪਰਿਵਾਰ ਵਲੋ ਆਪਣੇ ਦੋਹਤਰੇ ਜੱਸਾ ਸਿੰਘ ਦੇ ਪਹਿਲੇ ਜਨਮ ਦਿਨ ਨੂੰ ਮਨਾਉਣ ਵਾਸਤੇ ਕਰਵਾਈ ਗਈ। ਸੰਗਤਾ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਨਿਸ਼ਾਨ ਸਾਹਿਬ ਦੀ ਸੇਵਾ ਤੋ ਪਹਿਲਾ ਸੰਗਤਾ ਸਵੇਰ, ਤੋ ਪਹੁੰਚਣੀਆ ਸ਼ੁਰੂ ਹੋ ਗਈਆ ਸਨ।
ਸਮਾਗਮ ਦੋਰਾਨ ਕੀਰਤਨ ਸੇਵਾ ਭਾਈ ਗੁਰਮੁੱਖ ਸਿੰਘ ਦੇ ਜਥੇ ਨੇ ਕੀਤੀ। ਭਾਈ ਆਨੰਦ ਸਿੰਘ ਜੀ ਨੇ ਗੁਰਇਤਿਹਾਸ ਦੀ ਕਥਾ ਨਾਲ ਸੰਗਤਾ ਨੂੰ ਨਿਹਾਲ ਕੀਤਾ ਗਿਆ। ਅੰਤ ਵਿੱਚ ਭਾਈ ਹਰਜੀਤ ਸਿੰਘ ਨੇ ਆਈਆ ਸੰਮੂਹ ਸੰਗਤਾ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ।