Wednesday, April 24, 2024

World

ਇਟਲੀ ’ਚ ਭਾਰਤੀ ਰਾਜਦੂਤ ਵਲੋਂ ਭਾਰਤੀ ਸਰਕਾਰ ਦੁਆਰਾ ਲਿਆਂਦੇ ਕਾਨੂੰਨਾਂ ਦੇ ਫਾਇਦੇ ਦੱਸਣ ਮੌਕੇ ਪ੍ਰਵਾਸੀ ਭਾਰਤੀ ਕਿਸਾਨਾਂ ਨੇ ਕੀਤਾ ਵਿਰੋਧ

PUNJAB NEWS EXPRESS | December 22, 2020 01:50 PM

ਇਟਲੀ:   ਪੰਜਾਬ ਦੇ ਕਿਸਾਨਾਂ ਵਲੋਂ ਵਿਢਿਆ ਅੰਦੋਲਨ ਅਜ ਹਰ ਪੰਜਾਬੀ ਦੇ ਸਿਰ ਚੜ੍ਹ ਬੋਲ ਰਿਹਾ ਹੈ ਤੇ ਹਰ ਇਮਾਨਦਾਰ ਭਾਰਤੀ ਇਸ ਅੰਦੋਲਨ ਵਿਚ ਆਪਣਾ ਯੋਗਦਾਨ ਪਾਉਣਾ ਆਪਣੀ ਨੈਤਿਕ ਜਿੰਮੇਵਾਰੀ ਸਮਝ ਰਿਹਾ ਹੈ ਜਿਸ ਦੇ ਚਲਦਿਆਂ ਹਰ ਪ੍ਰਵਾਸੀ ਭਾਰਤੀ ਆਪਣੀ ਕਰਮਭੂਮੀ ‘ਤੇ ਬੈਠਾ ਹੁੰਦਿਆਂ ਵੀ ਨਿਡਰਤਾ ਨਾਲ ਸੜਕਾਂ ਉਪਰ ਆਕੇ ਆਪਣੀ ਆਵਾਜ ਬੁਲੰਦ ਕਰ ਰਿਹਾ ਹੈ ਤੇ ਨਾਲ ਹੀ ਕੇਂਦਰ ਸਰਕਾਰ ਨੂੰ ਬਿਨ੍ਹਾਂ ਸਰਤ ਇਹਨਾਂ ਖੇਤੀਬਾੜੀ ਬਿਲਾਂ ਨੂੰ ਰਦ ਕਰਨ ਦੀ ਮੰਗ ਕਰ ਰਿਹਾ ਹੈ। ਬੀਤੇ ਦਿਨ ਇਟਲੀ ਦੇ ਭਾਰਤੀਆਂ ਨੇ ਮਿਲਾਨ ਕੌਸਲੇਟ ਆਫ ਜਨਰਲ ਦੇ ਦਫਤਰ ਮੂਹਰੇ ਰੋਸ ਮੁਜਾਹਰਾ ਕੀਤਾ ਤੇ ਆਪਣਾ ਮੰਗ ਪਤਰ ਸੰਬਧਤ ਅਫਸਰ ਸਾਹਿਬਾਨ ਨੂੰ ਲੈਣ ਲਈ ਅਪੀਲ ਕੀਤੀ ਪਰ ਅਫਸੋਸ ਕਿਸੇ ਵੀ ਜਿੰਮੇਵਾਰ ਅਫਸਰ ਨੇ ਭਾਰਤੀ ਭਾਈਚਾਰੇ ਕੋਲੋ ਉਹਨਾਂ ਦਾ ਮੰਗ ਪਤਰ ਨਹੀਂ ਲਿਆ ।
ਦੂਜੇ ਪਾਸੇ ਲਾਸੀਓ ਸੂਬੇ ਦੇ ਭਾਰਤੀ ਭਾਈਚਾਰੇ ਖਾਸਕਰ ਪੰਜਾਬੀ ਭਾਈਚਾਰੇ ਵਲੋਂ ਵੀ ਵਿਚਾਰ-ਵਟਾਂਦਰੇ ਕੀਤੇ ਗਏ ਕਿ ਉਹ ਭਾਰਤੀ ਅੰਬੈਂਸੀ ਰੋਮ ਦੇ ਸਤਿਕਾਰਤ ਰਾਜਦੂਤ ਮੈਡਮ ਨੀਨਾ ਮਲਹੋਤਰਾ (ਜਿਹੜੇ ਕਿ ਕੁਝ ਮਹੀਨੇ ਪਹਿਲਾਂ ਹੀ ਨਵੇਂ ਰਾਜਦੂਤ ਭਾਰਤੀ ਅੰਬੈਂਸੀ ਰੋਮ ‘ਚ ਆਏ ਹਨ ਉਹਨਾਂ ਰਾਹੀ ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦੇ ਹੋਏ ਭਾਰਤ ਦੀ ਕੇਂਦਰ ਸਰਕਾਰ ਨੂੰ ਮੰਗ ਪਤਰ ਦੇਣਗੇ ।
ਇਸ ਪ੍ਰੋਗਰਾਮ ਨੂੰ ਨੇਪੜੇ ਚਾੜਨ ਲਾਸੀਓ ਸੂਬੇ ਦੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ (ਜਿਹਨਾਂ ਵਿਚ ਲਵੀਨਿਓ, ਅਪਰੀਲੀ, ਵਿਲੇਤਰੀ, ਫੋਂਦੀ, ਬੋਰਗੋਲੀਵੀ ਸਬਾਊਦੀਆ, ਪੁਨਤੀਨੀਆ ਤੇ ਬੋਰਗੋਹਰਮਾਦਾ ਆਦਿ ਸਾਮਿਲ ਸਨ)ਨੇ ਮੰਗ ਪਤਰ ਤਿਆਰ ਕਰਕੇ ਮੈਡਮ ਨੀਨਾ ਮਲਹੋਤਰਾ ਨੂੰ ਉਸ ਸਮੇਂ ਦੇਣ ਦਾ ਪ੍ਰੋਗਰਾਮ ਬਣਾਇਆ ਜਦੋਂ ਮੈਡਮ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋਹਰਮਾਦਾ (ਲਾਤੀਨਾ) ਵਿਖੇ ਨਤਮਸਤਕ ਹੋਣ ਲਈ ਉਚੇਚੇ ਤੌਰ ਤੇ ਪਹੁੰਚੇ।ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਮੈਡਮ ਮਲਹੋਤਰਾ ਨੂੰ ਅਪੀਲ ਕੀਤੀ ਗਈ ਕਿ ਉਹ ਕਿਸਾਨ ਸੰਘਰਸ ਸੰਬਧੀ ਕੇਂਦਰ ਸਰਕਾਰ ਨੂੰ ਉਹਨਾਂ ਰਾਹੀ ਮੰਗ ਪਤਰ ਦੇਣਾ ਚਾਹੁੰਦੇ ਹਨ ਜਿਸ ਨੂੰ ਲੈਣ ਲਈ ਮੈਡਮ ਨੇ ਹਾਂ ਵੀ ਕਰ ਦਿਤਾ ਪਰ ਪਹਿਲਾਂ ਕਿਸਾਨ ਅੰਦੋਲਨ ਜਿਹੜਾ ਕਿ ਭਾਰਤ ਦੀ ਕੇਂਦਰ ਸਰਕਾਰ ਅਨੁਸਾਰ ਦਰੁਸਤ ਨਹੀਂ ਸੰਬਧੀ ਕੁਝ ਬੋਲਣਾ ਚਾਹੁੰਦੇ ਹਨ ।ਜਦੋਂ ਮੈਡਮ ਨੇ ਭਾਰਤ ਦੀ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀਬਾੜੀ ਬਿਲਾਂ ਸੰਬਧੀ ਬੋਲਣਾ ਸੁਰੂ ਕੀਤਾ ਤਾਂ ਹਾਲੇ ਮਸਾਂ 2-3 ਮਿੰਟ ਹੀ ਬੋਲੇ ਤਾਂ ਭਾਈ ਹਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਸਿੰਘ ਸਭਾ ਪ੍ਰਬੰਧਕ ਕਮੇਟੀ ਪੁਨਤੀਨੀਆਂ(ਲਾਤੀਨਾ)ਨੇ ਮੈਡਮ ਦੀ ਗਲ ਨੂੰ ਫਤਿਹ ਬੁਲਾਕੇ ਵਿਚ ਹੀ ਰੋਕ ਦਿਤਾ ਅਤੇ ਕਿਹਾ ਕਿ ਇਹ ਸਭ ਗਲਾਂ ਜਿਹੜੀਆਂ ਮੈਡਮ ਦਸ ਰਹੇ ਸਨ ਇਹਨਾਂ ਲਈ 5 ਮੀਟਿੰਗਾਂ ਕਿਸਾਨ ਆਗੂਆਂ ਨਾਲ ਕੇਂਦਰ ਸਰਕਾਰ ਦੀਆਂ ਦਿਲੀ ਵਿਚ ਹੋ ਚੁਕੀਆਂ ਹਨ ਪਰ ਹੁਣ ਤਕ ਕੋਈ ਹਲ ਨਹੀ ਨਿਕਲਿਆ।
ਹਰਪਾਲ ਸਿੰਘ ਨੇ ਬਹੁਤ ਹੀ ਬੇਬਾਕੀ ਨਾਲ ਆਪਣੀਆਂ ਦਲੀਲਾਂ ਦੀ ਝੜੀ ਲਗਾ ਦਿਤੀ ਪਰ ਮੈਡਮ ਦੀ ਇਕ ਗਲ ਨਾ ਸੁਣੀ ਜਦੋਂ ਕਿ ਮੈਡਮ ਨੀਨਾ ਮਲਹੋਤਰਾ ਉਹਨਾਂ ਨੂੰ ਗਲ ਸੁਣਨ ਲਈ ਕਹਿੰਦੇ ਰਹੇ ਪਰ ਭਾਈ ਸਾਹਿਬ ਨੇ ਕਿਹਾ ਕਿ ਪਹਿਲਾਂ ਤੁਸੀ ਸਾਡੀ ਗਲ ਸੁਣੋ ਤੁਸੀ ਬਾਅਦ ਵਿਚ ਬੋਲਿਓ।
ਭਾਈ ਸਾਹਿਬ ਨੇ ਆਪਣੇ ਵਿਚਾਰ ਖੁਲ ਕੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਸਰੇਆਮ ਧਕਾ ਕਰ ਰਹੀ ਹੈ ਕਿਰਪਾ ਤੁਸੀ ਜਿਹੜੇ ਲਖਾਂ ਕਿਸਾਨ ਅੰਦੋਲਨ ਵਿਚ ਬੈਠੇ ਹਨ ਉਹਨਾਂ ਨੂੰ ਗੁੰਮਰਾਹ ਨਾ ਕਰੋ ਤੁਹਾਡੀ ਕੇਂਦਰ ਸਰਕਾਰ ਗੁੰਮਰਾਹ ਹੋ ਚੁਕੀ ਹੈ ਅਡਾਨੀ ਤੇ ਅੰਬਾਨੀ ਦੁਆਰਾ ਪਰ ਪੰਜਾਬ ਦਾ ਕਿਸਾਨ ਗੁੰਮਰਾਹ ਨਹੀਂ ਹੋਇਆ।ਪੰਜਾਬ ਦਾ ਕਿਸਾਨ ਜਦੋਂ ਆਪਣੇ ਹਕਾਂ ਲਈ ਸੜਕਾਂ ਉਪਰ ਉਤਰਿਆ ਤਾਂ ਕੇਂਦਰ ਸਰਕਾਰ ਉਹਨਾਂ ਨੂੰ ਕਦੀ ਖਾਲਿਸਤਾਨੀ ਤੇ ਕਦੀ ਪਾਕਿਸਤਾਨੀ ਦਸਦੀ ਹੈ।ਇਸ ਪ੍ਰੋਗਰਾਮ ਵਿਚ ਸਤਿਕਾਰਤ ਰਾਜਦੂਤ ਮੈਡਮ ਨੀਨਾ ਮਲਹੋਤਰਾ ਵਲੋਂ ਵਾਰ-ਵਾਰ ਖੇਤੀਬਾੜੀ ਬਿਲਾਂ ਦੇ ਫਾਇਦੇ ਦਸਣ ਦੀ ਕੋਸਿਸ ਕੀਤੀ ਗਈ ਪਰ ਪ੍ਰਵਾਸੀ ਭਾਈਚਾਰੇ ਨੇ ਮੈਡਮ ਦੀ ਹਰ ਦਲੀਲ ਨੂੰ ਮੁਢ ਤੋਂ ਹੀ ਨਕਾਰ ਦਿਤਾ ਤੇ ਕਿਹਾ ਕਿ ਇਹ ਬਿਲ ਕਿਸਾਨ ਵਿਰੋਧੀ ਹਨ ।ਇਸ ਮੌਕੇ ਮੌਜੂਦ ਹੋਰ ਆਗੂਆਂ ਨੇ ਵੀ ਮੈਡਮ ਨਾਲ ਖੇਤੀਬਾੜੀ ਬਿਲਾਂ ਸੰਬਧੀ ਵਿਚਾਰ-ਵਟਾਂਦਰੇ ਕੀਤੇ। ਭਾਈ ਹਰਪਾਲ ਸਿੰਘ ਨੇ ਪ੍ਰੈਸ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸਾਨ ਪੁਤਰਾਂ ਨੂੰ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ।ਸਰਕਾਰ ਜਿਹੜਾ ਦਸਦੀ ਹੈ ਕਿ ਇਹ ਕਾਨੂੰਨ ਕਿਸਾਨ ਹਿਤੈਸੀ ਹਨ ਇਹ ਕੋਰਾ ਝੂਠ ਹੈ।ਇਹਨਾਂ ਕਾਲੇ ਕਾਨੂੰਨਾਂ ਨਾਲ ਕਿਸਾਨ ਨੂੰ ਕੋਈ ਫਾਇਦਾ ਨਹੀ ਹੈ ਜੇਕਰ ਕਿਸੇ ਨੂੰ ਕੋਈ ਫਾਇਦਾ ਹੈ ਤਾਂ ਉਹ ਹੈ ਵਡੇ ਘਰਾਣਿਆ ਨੂੰ ਜਿਹਨਾਂ ਕਿ ਤੁਹਾਡੇ 5 ਰੁਪੲੈ ਕਿਲੋ ਆਲੂ ਲੈਕੇ 50 ਰੁਪੲੈ ਕਿਲੋ ਵੇਚਣੇ ਹਨ।ਇਹਨਾਂ ਕਾਨੂੰਨਾਂ ਵਿਚ ਤੁਹਾਡੇ ਖੇਤ ਨਹੀਂ ਲਭਣੇ ਹੋਰ ਵੀ ਬਹੁਤ ਨੁਕਸਾਨ ਹਨ ਜਿਹੜੇ ਕਿ ਇਹਨਾਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਹੋ ਸਕਦੇ ਹਨ।ਇਸ ਮੌਕੇ ਮੈਡਮ ਨੀਨਾ ਮਲਹੋਤਰਾ ਨੇ ਹਾਜਰ ਸੰਗਤਾਂ ਵਲੋਂ ਤਿਆਰ ਕੀਤਾ ਮੰਗ ਪਤਰ ਨਹੀਂ ਲਿਆ ਤੇ ਜਿਸ ਕਾਰਨ ਸੰਗਤਾਂ ਵਿਚ ਕਾਫੀ ਰੋਹ ਦੇਖਿਆ ਗਿਆ।

Have something to say? Post your comment

google.com, pub-6021921192250288, DIRECT, f08c47fec0942fa0

World

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ

ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਇੱਕ ਚੰਗੇ ਸਾਰਥਕ ਸੁਨੇਹੇ ਨਾਲ ਹੋਈ ਸਮਾਪਤ

ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਪੱਕਾ ਧਰਨਾ ਹੋਇਆ 12ਵੇਂ ਦਿਨ 'ਚ ਦਾਖਲ 

18 ਦਿਨ ਦੇ ਦਿਨ , ਰਾਤ ਦੇ ਧਰਨੇ ਤੋ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਜਿੱਤ ਤੋ ਬਾਅਦ ਮੋਰਚਾ ਚੁੱਕਿਆ

ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋ ਲਾਇਆ ਪੱਕਾ ਧਰਨਾ 15ਵੇਂ ਦਿਨ ਵਿੱਚ ਦਾਖਲ

ਨੀਦਰਲੈਂਡ ਦੇ ਪ੍ਰਸਿੱਧ ਉਦਯੋਗਪਤੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ ਦਾ ਦੌਰਾ

ਅਮਰੀਕੀ ਸੂਬੇ ਟੈਕਸਾਸ ਦੇ ਮਾਲ 'ਚ ਗੋਲੀਬਾਰੀ,8 ਲੋਕਾਂ ਦੀ ਮੌਤ, 7 ਜ਼ਖਮੀ

ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ, ਦਿਨ-ਦਿਹਾੜੇ ਸਿੱਖ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ

Turkey ‘ਚ ਭਾਰੀ ਬਰਫਵਾਰੀ ਕਾਰਨ 54 ਵਾਹਨਾਂ ਦੀ ਟੱਕਰ

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਚੱਲੇਗਾ ਅਪਰਾਧਿਕ ਮੁਕੱਦਮਾ