Saturday, April 20, 2024
ਤਾਜਾ ਖਬਰਾਂ
ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲਾ: 9 ਸਾਲਾਂ ਤੋਂ ਫਰਾਰ ਦੋਸ਼ੀ ਨੀਰਜ ਅਰੋੜਾ ਨੂੰ ਪੰਜਾਬ ਪੁਲਿਸ ਨੇ ਉਤਰਾਖੰਡ ਤੋਂ ਕੀਤਾ ਗ੍ਰਿਫਤਾਰ

World

ਬਜਟ ਡਾਇਰੈਕਟਰ ਦੇ ਰੂਪ 'ਚ ਨੀਰਾ ਟੰਡਨ ਦੀ ਨਾਮਜ਼ਦਗੀ ਵ੍ਹਾਈਟ ਹਾਊਸ ਨੇ ਲਈ ਵਾਪਸ

PUNJAB NEWS EXPRESS | March 03, 2021 04:12 PM

ਵਾਸ਼ਿੰਗਟਨ: ਅਮਰੀਕਾ ਵਿੱਚ ਵ੍ਹਾਈਟ ਹਾਊਸ ਨੇ ਬਜਟ ਡਾਇਰੈਕਟਰ ਦੇ ਰੂਪ ਵਿੱਚ ਭਾਰਤੀ-ਅਮਰੀਕੀ ਨੀਰਾ ਟੰਡਨ ਦੀ ਨਾਮਜ਼ਦਗੀ ਵਾਪਸ ਲੈ ਲਈ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਪ੍ਰਬੰਧਨ ਤੇ ਬਜਟ ਵਿਭਾਗ ਦੇ ਡਾਇਰੈਕਟਰ ਅਹੁਦੇ ਦੇ ਲਈ ਨਾਮਜ਼ਦ ਭਾਰਤੀ-ਅਮਰੀਕੀ ਨੀਰਾ ਟੰਡਨ ਦੇ ਨਾਮ ਦੀ ਪੁਸ਼ਟੀ ਸਬੰਧੀ ਬੈਠਕਾਂ ਨੂੰ ਦੋ ਅਹਿਮ ਸੈਨੇਟ ਕਮੇਟੀਆਂ ਨੇ ਅਚਾਨਕ ਟਾਲ ਦਿੱਤਾ। ਇਸ ਦੌਰਾਨ ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਉਹ ਟੰਡਨ ਦੇ ਨਾਮ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਨੀਰਾ ਟੰਡਨ ਨੇ ਪਹਿਲਾਂ ਅਪਣੀ ਪਾਰਟੀ ਦੇ ਨੇਤਾਵਾਂ ਸਣੇ ਕਈ ਨੇਤਾਵਾਂ ਦੇ ਖ਼ਿਲਾਫ਼ ਟਵੀਟ ਕੀਤੇ ਸਨ ਜਿਸ ਕਾਰਨ ਰਿਪਬਲਿਕਨ ਪਾਰਟੀ ਦੇ ਨੇਤਾ ਅਤੇ ਕੁਝ ਡੈਮੋਕਰੇਟਿਕ ਸੈਨੇਟਰ ਉਨ੍ਹਾਂ ਦੀ ਨਾਮਜ਼ਦਗੀ ਦਾ ਵਿਰੋਧ ਕਰ ਰਹੇ ਸਨ। ਅਜਿਹੇ ਵਿਚ ਇਸ ਤਰ੍ਹਾਂ ਦੀ ਕਿਆਸਅਰਾਈਆਂ ਲੱਗਣ ਲੱਗੀਆਂ ਸਨ ਕਿ ਵਾਈਟ ਹਾਊਸ ਟੰਡਨ ਦੀ ਪੁਸ਼ਟੀ ਦੇ ਲਈ ਜ਼ਰੂਰੀ ਵੋਟ ਹਾਸਲ ਕਰਨ ਦੇ ਲਈ ਸੰਘਰਸ਼ ਕਰ ਰਿਹਾ ਹੈ।

ਸੈਨੇਟ ਗ੍ਰਹਿ ਸੁਰੱਖਿਆ ਅਤੇ ਸਰਕਾਰੀ ਮਾਮਲਿਆਂ ਸਬੰਧੀ ਕਮੇਟੀ ਅਤੇ ਸੈਨੇਟ ਬਜਟ ਕਮੇਟੀ ਨੇ ਟੰਡਨ ਦੇ ਨਾਮ ਦੀ ਪੁਸ਼ਟੀ ਦੇ ਲਈ ਬੁਧਵਾਰ ਨੂੰ ਹੋਣ ਵਾਲੀ ਵੋਟਿੰਗ ਅਚਾਨਕ ਟਾਲ ਦਿੱਤੀ ਸੀ।

ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਕੀ ਨੇ ਕਿਹਾ ਸੀ ਕਿ ਅਸੀਂ ਨਾਮਜ਼ਦਗੀ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਅਤੇ ਸਾਡੀ ਟੀਮ ਸੈਨੇਟਰਾਂ ਤੇ ਅਹਿਮ ਸਮੂਹਾਂ ਦੇ ਸੰਪਰਕ ਵਿੱਚ ਹੈ। ਨੀਰਾ ਟੰਡਨ ਮਾਹਰ ਹਨ ਅਤੇ ਇਸ ਸੰਕਟ ਵਿੱਚ ਉਨ੍ਹਾਂ ਦੀ ਯੋਗਤਾ ਦੀ ਬਹੁਤ ਜ਼ਰੂਰਤ ਹੈ। ਸਾਕੀ ਨੇ ਕਿਹਾ ਕਿ ਟੰਡਨ ਅਪਣੇ ਨਾਮ ਦੀ ਪੁਸ਼ਟੀ ਦੇ ਲਈ ਪੂਰਾ ਜ਼ੋਰ ਲਗਾ ਰਹੀ ਹੈ।

Have something to say? Post your comment

google.com, pub-6021921192250288, DIRECT, f08c47fec0942fa0

World

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ

ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਇੱਕ ਚੰਗੇ ਸਾਰਥਕ ਸੁਨੇਹੇ ਨਾਲ ਹੋਈ ਸਮਾਪਤ

ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਪੱਕਾ ਧਰਨਾ ਹੋਇਆ 12ਵੇਂ ਦਿਨ 'ਚ ਦਾਖਲ 

18 ਦਿਨ ਦੇ ਦਿਨ , ਰਾਤ ਦੇ ਧਰਨੇ ਤੋ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਜਿੱਤ ਤੋ ਬਾਅਦ ਮੋਰਚਾ ਚੁੱਕਿਆ

ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋ ਲਾਇਆ ਪੱਕਾ ਧਰਨਾ 15ਵੇਂ ਦਿਨ ਵਿੱਚ ਦਾਖਲ

ਨੀਦਰਲੈਂਡ ਦੇ ਪ੍ਰਸਿੱਧ ਉਦਯੋਗਪਤੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ ਦਾ ਦੌਰਾ

ਅਮਰੀਕੀ ਸੂਬੇ ਟੈਕਸਾਸ ਦੇ ਮਾਲ 'ਚ ਗੋਲੀਬਾਰੀ,8 ਲੋਕਾਂ ਦੀ ਮੌਤ, 7 ਜ਼ਖਮੀ

ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ, ਦਿਨ-ਦਿਹਾੜੇ ਸਿੱਖ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ

Turkey ‘ਚ ਭਾਰੀ ਬਰਫਵਾਰੀ ਕਾਰਨ 54 ਵਾਹਨਾਂ ਦੀ ਟੱਕਰ

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਚੱਲੇਗਾ ਅਪਰਾਧਿਕ ਮੁਕੱਦਮਾ