Sunday, October 25, 2020

Archive News of October 24, 2020

ਪੰਜਾਬ ਵਿੱਚ ਦਲਿਤ ਕਿਸਾਨ ਦੀ ਰਾਜਨੀਤਿਕ ਸਾਂਝ ਮਜਬੂਤ ਕਰਨ ਲਈ ਕੰਮ ਕਰੇਗੀ ਬਸਪਾ - ਜਸਵੀਰ ਸਿੰਘ ਗੜ੍ਹੀ

ਨਵਾਂਸਹਿਰ : ਅੱਜ ਨਵਾਂਸਹਿਰ ਵਿਖੇ ਕਿਸਾਨਾਂ ਅਤੇ ਭਾਜਪਾ ਵਰਕਰਾਂ ਦੇ ਆਪਸੀ ਟਕਰਾਓ ਤੋਂ ਬਾਅਦ ਬਸਪਾ ਦੇ ਵਰਕਰਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ ਧੋਤਾ ਅਤੇ ਫੁੱਲਾਂ ਦੀਆਂ ਮਲਾਵਾਂ ਭੇਟ ਕਰਦਿਆ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਭਾਜਪਾ ਦੀ ਦਲਿਤ ਇਨਸਾਫ ਯਾਤਰਾ ਭਾਜਪਾ ਦਾ ਚਿੱਟੇ ਦਿਨ ਵਾਂਗ ਝੂਠ ਹੈ।

ਦੁਸ਼ਹਿਰੇ ਮੌਕੇ ਪੰਜਾਬ ਯੂਥ ਕਾਂਗਰਸ ਫੁਕੇਗੀ ਮੋਦੀ ਰਾਵਣ ਦਾ ਪੁਤਲਾ: ਬਰਿੰਦਰ ਢਿੱਲੋਂ

ਚੰਡੀਗੜ੍ਹ: ਪੰਜਾਬ ਯੂਥ ਕਾਂਗਰਸ ਦੁਸ਼ਹਿਰੇ ਦੇ ਮੌਕੇ ਤੇ ਮਾਨਸਾ ਵਿਖੇ ਰਾਵਣ ਦੀ ਥਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜੇਗੀ। ਆਪਣੇ ਬਿਆਨ ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਤੇ ਮੋਦੀ ਸਰਕਾਰ ਧੱਕੇ ਨਾਲ ਲਾਗੂ ਕੀਤੇ ਕੀਤੇ ਗਏ ਨਵੇਂ ਕਿਸਾਨ ਤੇ ਮਜਦੂਰ ਮਾਰੂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਯੂਥ ਕਾਂਗਰਸ ਵਲੋਂ ਦੁਸਹਿਰੇ ਦੇ ਮੌਕੇ ਤੇ ਮਾਨਸਾ ਵਿਖੇ ਰਾਵਣ ਦਾ ਪੁਤਲਾ ਸਾੜਣ ਦੀ ਬਜਾਏ ਕਿਸਾਨ ਤੇ ਮਜਦੂਰਾਂ ਦੇ ਰਾਵਣ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਜਾਵੇਗਾ ਤਾਂ ਜੋ ਨਰਿੰਦਰ ਮੋਦੀ ਦੀ ਕਿਸਾਨਾਂ ਪ੍ਰਤੀ ਮਾੜੀ ਸੋਚ ਨੂੰ ਇਸ ਅੱਗ ਵਿੱਚ ਖਤਮ ਕੀਤਾ ਸਕੇ ਅਤੇ ਪੰਜਾਬ ਦੀ ਆਵਾਜ਼ ਗੂੰਗੀ ਬਹਿਰੀ ਮੋਦੀ ਸਰਕਾਰ ਦੇ ਬੂਹੇ ਤਕ ਪਹੁੰਚਾਈ ਜਾ ਸਕੇ।

ਭਾਜਪਾ ਹੈੱਡਕੁਆਟਰ ਘੇਰਨ ਗਏ 'ਆਪ' ਆਗੂਆਂ 'ਤੇ ਪੁਲਸ ਨੇ ਤਸ਼ੱਦਦ ਢਾਹਿਆ. 2 ਮਹਿਲਾਂ ਆਗੂਆਂ ਸਮੇਤ ਕਈ ਜ਼ਖਮੀ

ਚੰਡੀਗੜ੍ਹ: ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ ਨੂੰ ਦਲਾਲ (ਵਿਚੋਲੀਏ) ਕਹਿਣ 'ਤੇ ਭੜਕੀ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ ਅਤੇ ਵਲੰਟੀਅਰਾਂ ਨੂੰ ਸ਼ਨੀਵਾਰ ਉਸ ਸਮੇਂ ਚੰਡੀਗੜ੍ਹ ਪੁਲਸ ਦੇ ਅੰਨ੍ਹੇ ਤਸ਼ੱਦਦ ਦਾ ਸ਼ਿਕਾਰ ਹੋ ਗਏ ਜਦੋਂ ਉਹ ਸ਼ਾਂਤੀਪੂਰਵਕ ਤਰੀਕੇ ਨਾਲ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਹੈੱਡਕੁਆਟਰ ਦਾ ਘਿਰਾਓ ਕਰਨ ਗਏ। ਪਾਰਟੀ ਦੇ ਨੌਜਵਾਨ ਵਿਧਾਇਕ ਮੀਤ ਹੇਅਰ ਦੀ ਅਗਵਾਈ ਹੇਠ ਪਹਿਲਾਂ 'ਆਪ' ਆਗੂ ਅਤੇ ਵਲੰਟੀਅਰਾਂ ਪੰਜਾਬ ਭਾਜਪਾ ਦਫ਼ਤਰ ਨੇੜੇ ਸਲਿੱਪ ਰੋਡ 'ਤੇ ਧਰਨਾ ਲਗਾਇਆ ਅਤੇ ਜੇ.ਪੀ ਨੱਢਾ ਸਮੇਤ ਸਮੁੱਚੀ ਭਾਜਪਾ ਲੀਡਰਸ਼ਿਪ ਖ਼ਿਲਾਫ਼ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ।

ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਗੱਡੀ ਹਾਦਸਾਗ੍ਰਸਤ, ਮਨੀਸ਼ਾ ਗੁਲਾਟੀ ਜ਼ਖ਼ਮੀ

ਅੰਮ੍ਰਿਤਸਰ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਦੀ ਗੱਡੀ ਅੱਜ ਜੰਡਿਆਲਾ ਗੁਰੂ ਨਜ਼ਦੀਕ ਮੱਲਾਂਵਾਲਾ ਕੋਲ ਹਾਦਸਾਗ੍ਰਸਤ ਹੋ ਗਈ।
ਇਹ ਹਾਦਸਾ ਗੱਡੀ ਅੱਗੇ ਇਕਦਮ ਗਾਂ ਦੇ ਆ ਜਾਣ ਕਾਰਨ ਵਾਪਰਿਆ।

ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਨੇਤਾਵਾਂ ਵੱਲੋਂ ਹੁਸ਼ਿਆਰਪੁਰ ਘਟਨਾ ਦੀ ਕੀਤੀ ਆਲੋਚਨਾ ਨੂੰ ਸਿਆਸੀ ਸ਼ੋਸ਼ੇਬਾਜੀ ਦੱਸਿਆ, ਸੀਤਾਰਮਨ ਦੀ ਕੀਤੀ ਆਲੋਚਨਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਹੁਸ਼ਿਆਰਪੁਰ ਜਿਲ੍ਹੇ ਵਿੱਚ ਵਾਪਰੇ ਬਲਾਤਕਾਰ ਤੇ ਕਤਲ ਦੇ ਮਾਮਲੇ ਵਿੱਚ ਉਹਨਾਂ ਦੀ ਸਰਕਾਰ ਅਤੇ ਰਾਹੁਲ ਗਾਂਧੀ ਤੇ ਪਿਅੰਕਾ ਗਾਂਧੀ ਉਪਰ ਕੀਤੇ ਹਮਲੇ ਦੀ ਸਖ਼ਤ ਆਲੋਚਨਾ ਕੀਤੀ ਹੈ। ਉਹਨਾਂ ਨੇ ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਮਨ ਅਤੇ ਪ੍ਰਕਾਸ਼ ਜਾਵੇਡਕਰ ਦੀਆਂ ਟਿੱਪਣੀਆਂ ਨੂੰ ਸਿਆਸੀ ਸ਼ੋਸ਼ੇਬਾਜੀ ਕਰਾਰ ਦਿੰਦਿਆਂ ਕਿਹਾ ਕਿ ਇਹਨਾਂ ਦੋਵੇਂ ਮੰਤਰੀਆਂ ਦੀ ਆਲੋਚਨਾ ਦਾ ਕੋਈ ਆਧਾਰ ਨਹੀਂ ਬਣਦਾ।

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਸ਼ਹਿਰੀ ਵਿਕਾਸ ਲਈ 58 ਕਰੋੜ ਰੁਪਏ ਦੇ ਕੰਮ ਦੀ ਕੀਤੀ ਗਈ ਸ਼ੁਰੂਆਤ

ਪਟਿਆਲਾ:  ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਕਿਸਾਨਾਂ ਨਾਲ ਖੜੀ ਸੀ, ਖੜੀ ਹੈ ਤੇ ਖੜੀ ਰਹੇਗੀ, ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਜੋ ਕਿਸਾਨਾਂ ਵਿਰੋਧੀ ਕਾਨੂੰਨ ਪਾਸ ਕੀਤੇ ਗਏ ਹਨ ਉਨ੍ਹਾਂ ਖ਼ਿਲਾਫ਼ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੁਰਸੀ ਦੀ ਪ੍ਰਵਾਹ ਨਾ ਕਰਦਿਆ ਵਿਧਾਨ ਸਭਾ 'ਚ ਵੱਡੇ ਫ਼ੈਸਲੇ ਲਏ ਹਨ।

ਅੰਮ੍ਰਿਤਸਰ ਦੇ ਚਰਚ ਵਿਚ ਗੋਲੀ ਦੀ ਵਾਰਦਾਤ, ਇੱਕ ਦੀ ਮੌਤ, ਇੱਕ ਜਖਮੀ, ਪੁਰਾਣੀ ਦੁਸ਼ਮਣੀ ਬਣੀ ਕਾਰਨ

ਅੰਮ੍ਰਿਤਸਰ: ਇੱਥੇ ਦੇ ਗਿਲਵਾਲੀ ਗੇਟ ਖੇਤਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪੁਰਾਣੀ ਦੁਸ਼ਮਣੀ ਕਾਰਨ ਇੱਕ ਚਰਚ ਦੇ ਅੰਦਰ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਗੋਲੀ ਲੱਗਣ ਕਾਰਨ ਇੱਕ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।