Tuesday, May 21, 2024

Entertainment

ਪੌਪ ਸ਼ੋਅ ਮੌਕੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਦੀ ਦਿਲਕਸ਼ ਰਹੀ ਪੇਸ਼ਕਾਰੀ, ਪੰਜਾਬੀ ਗੀਤਾਂ 'ਤੇ ਖ਼ੂਬ ਨੱਚੇ ਦਰਸ਼ਕ

ਪਟਿਆਲਾ,: 'ਪਟਿਆਲਾ ਵਿਰਾਸਤੀ ਮੇਲੇ' ਦੌਰਾਨ ਕਰਵਾਏ ਗਏ ਪੌਪ ਸ਼ੋਅ ਮੌਕੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਵੱਲੋਂ ਗਾਏ ਗੀਤਾਂ 'ਤੇ ਦਰਸ਼ਕਾਂ ਨੇ ਖੂਬ ਭੰਗੜਾ ਪਾਇਆ। ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ ਬੀਤੀ ਦੇਰ ਸ਼ਾਮ ਆਪਣੇ ਪ੍ਰਸਿੱਧ ਗੀਤਾਂ ਦੀ ਪੇਸ਼ਕਾਰੀ ਕਰਦਿਆਂ ਗੁਰਨਾਮ ਭੁੱਲਰ ਨੇ ਡਾਇਮੰਡ ਦੀ ਝਾਂਜਰ, ਆਥਣ ਤੇ ਸਰਘੀ ਮਿਲਣਗੀਆਂ, ਚੁੰਨੀ ਸਤਰੰਗੀ, ਤੇਰੇ ਨਾਲ ਮੈਂ ਜਚਦੀ ਅਤੇ ਹੋਰ ਪ੍ਰਸਿੱਧ ਗੀਤ ਗਾ ਕੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕੀਤਾ।

ਸਿਨੇਮਾਂ ਘਰਾਂ ਵਿੱਚ ਧੂਮਾਂ ਪਾਉਣ ਲਈ ਆ ਰਹੀ ਹੈ ਫਿਲਮ ਜੋੜੀ

ਚੰਡੀਗੜ੍ਹ,:  ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ "ਜੋੜੀ" ਹੁਣ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਅਣਕਿਆਸੀਆਂ ਮੁਸ਼ਕਲਾਂ ਦੇ ਕਾਰਨ, "ਜੋੜੀ" ਦੇ ਸਵੇਰ ਦੇ ਸ਼ੋਅ ਨਿਰਧਾਰਿਤ ਸਮੇਂ 'ਤੇ ਖੁੱਲ੍ਹਣ ਵਿੱਚ ਅਸਮਰੱਥ ਸਨ। ਹੁਣ ਸਾਰੇ ਮੁੱਦੇ ਹੱਲ ਹੋ ਗਏ ਹਨ ਅਤੇ ਫਿਲਮ ਦੀ ਸਾਰੀ ਸਟਾਰਕਾਸਟ ਨੇ ਦਰਸ਼ਕਾਂ ਨੂੰ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ ਕਿ ਇਹ ਫਿਲਮ ਪੂਰੇ ਭਾਰਤ ਵਿੱਚ ਰਿਲੀਜ਼ ਹੋ ਚੁੱਕੀ ਹੈ।

ਪੰਜਾਬੀ ਸਿਨਮਾ ਦੇ ਮਾਣ ‘ਚ ਵਾਧਾ ਕਰੇਗੀ ਫ਼ਿਲਮ ‘ਨਿਡਰ’

ਪੰਜਾਬੀ ਸਿਨਮਾ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਫਿਲਮਾਂ ਸਦਕਾ ਲਗਾਤਾਰ ਸਫਲਤਾ ਵੱਲ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਸਫਲਤਾ ਦੀ ਇਸੇ ਲੜੀ ਨੂੰ ਅੱਗੇ ਤੌਰਨ ਲਈ ਇਕ ਹੋਰ ਫ਼ਿਲਮ “ਨਿਡਰ’ ਤਿਆਰ ਹੈ। ਪੰਜਾਬੀ ਸਿਨੇਮੇ ਦੇ ਇਤਿਹਾਸ ਦੀ ਇਹ ਆਪਣੇ ਕਿਸਮ ਦੀ ਪਹਿਲੀ ਫ਼ਿਲਮ ਹੋਵੇਗੀ ਜੋ ਇੱਕੋ ਸਮੇਂ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਤੇਲਗੂ ਵਿੱਚ ਰਿਲੀਜ ਹੋਵੇਗੀ। 12 ਮਈ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਇਸ ਫ਼ਿਲਮ ਜ਼ਰੀਏ ਹਿੰਦੀ  ਸਿਨਮਾ ਦੇ  ਨਾਮਵਾਰ ਅਦਾਕਾਰ ਮੁਕੇਸ਼ ਰਿਸ਼ੀ ਦੇ ਬੇਟੇ ਰਾਘਵ ਰਿਸ਼ੀ ਸਿਲਵਰ ਸਕਰੀਨ 'ਤੇ ਆਗਮਨ ਕਰਨ ਜਾ ਰਹੇ ਹਨ। 

ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਲਈ ਬੰਬੀਹਾ ਗੈਂਗ ਬਣਾ ਰਿਹਾ ਸੀ ਯੋਜਨਾ

ਚੰਡੀਗੜ੍ਹ :ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਦੇ ਕਤਲ ਦੀ ਯੋਜਨਾ ਬਣਾ ਰਿਹੇ ਦਵਿੰਦਰ ਬੰਬੀਹਾ ਗੈਂਗ ਦੇ 4 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈਲ ਵੱਲੋਂ 4 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਗੈਂਗ ਨੂੰ ਅਰਮਾਨੀਆ ਵਿੱਚ ਲੁਕਿਆ ਲੱਕੀ ਪਟਿਆਲ ਚਲਾ ਰਿਹਾ ਹੈ। ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਬੰਬੀਹਾ ਗਰੁੱਪ ਦੇ ਗੁਰਗਿਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਵੱਲੋਂ ਪ੍ਰਸਿੱਧ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਨੂੰ ਮਾਰਨ ਦੀ ਯੋਜਨਾ ਲਗਾਤਾਰ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਤੋਂ ਲੰਬੀ ਰੇਂਜ ਦੇ ਹਥਿਆਰ ਲਿਆਉਣੇ ਸਨ ਅਤੇ ਬੱਬੂ ਮਾਨ ਅਤੇ ਮਨਕੀਰਤ ਔਲਖ ਨੇ ਮਰਨਾ ਸੀ।

Bigg Boss 16 ਦੇ ਵਿਜੇਤਾ ਬਣੇ ਐਮਸੀ ਸਟੇਨ

ਮੁੰਬਈ : ਰੈਪਰ ਐਮਸੀ ਸਟੇਨ ਨੂੰ ‘ਬਿੱਗ ਬੋਸ’ ਸੀਜਨ 16 ਦਾ ਵਿਜੇਤਾ ਐਲਾਨਿਆ ਗਿਆ ਹੈ, ਜੋ ਐਤਵਾਰ ਰਾਤ ਤੋਂ ਸ਼ੁਰੂ ਹੋਇਆ ਅਤੇ ਸੋਮਵਾਰ ਤੜਕੇ ਤੱਕ ਚਲਿਆ। ਐਮਸੀ ਸਟੇਨ, ਜਿਨ੍ਹਾਂ ਦਾ ਅਸਲੀ ਨਾਮ ਅਲਤਾਫ ਸ਼ੇਖ ਹੈ, ਇਕ ਵੱਡੇ ਪ੍ਰਸ਼ਾਸਕ ਆਧਾਰ ਨਾਲ ਰਿਅਲਿਟੀ ਸ਼ੋਅ ਵਿੱਚ ਆਏ, ਅਤੇ ਉਨ੍ਹਾਂ 31 ਲੱਖ ਰੁਪਏ ਤੋਂ ਜ਼ਿਆਦਾ ਦੀ ਬਿੱਗ ਬੌਸ ਦੀ ਟ੍ਰਾਫੀ ਆਪਣੇ ਨਾਮ ਕਰ ਲਈ।

ਪੰਜਾਬ ਦੇ ਉੱਭਰਦੇ ਸੰਗੀਤਕਾਰਾਂ ਦੀ ਭਾਲ 'ਚ ਆ ਰਿਹਾ ਹੈ "ਗਾਉਂਦਾ ਪੰਜਾਬ"  

ਜੇ.ਐਲ ਪ੍ਰੋਡਕਸ਼ਨਜ਼ ਦੇ ਡਾਇਰੈਕਟਰ ਮਹਿਤਾਬ ਚੌਹਾਨ ਅਤੇ ਜਰਨੈਲ ਘੁਮਾਣ, ਪੰਜਾਬ ਦੇ ਉੱਭਰਦੇ ਗਾਇਕਾਂ, ਗੀਤਕਾਰਾਂ ਅਤੇ ਸੰਗੀਤਕਾਰਾਂ ਦੀ ਕਲਾ ਨੂੰ ਤਰਾਸ਼ਣ ਲਈ "ਗਾਉਂਦਾ ਪੰਜਾਬ-ਇਕ ਪਿੰਡ ਇਕ ਕਲਾਕਰ" ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ  ਰਹੇ ਹਨ।

ਦੁਪਿਹਰ 1 ਵਜੇ ਜ਼ੀ ਪੰਜਾਬੀ 'ਤੇ ਦੇਵ ਖਰੌੜ ਸਟਾਰਰ ਫਿਲਮ 'ਬਾਈ ਜੀ ਕੁੱਟਣਗੇ' ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਦੇਖੋ

 ਮਨੋਰੰਜਕ ਪਰਿਵਾਰਕ ਫਿਲਮ "ਬਾਈ ਜੀ ਕੁਤੰਗੇ" ਪੰਜਾਬ ਦੇ ਸਭ ਤੋਂ ਮਸ਼ਹੂਰ ਚੈਨਲ, ਜ਼ੀ ਪੰਜਾਬੀ 'ਤੇ ਇਸਦੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਲਈ ਦੁਪਹਿਰ 1 ਵਜੇ ਤਿਆਰ ਹੋ ਜਾਓ।

ਨਿਰਮਾਤਾ ਗੁਰਜੀਤ ਕੌਰ ਨੇ ਕੀਤਾ ਰੌਸ਼ਨ ਪ੍ਰਿੰਸ ਕਿਰਦਾਰਿਤ ਆਪਣੀ ਦੁੱਜੀ ਫਿਲਮ, "ਬਿਨਾਂ ਬੈਂਡ ਚੱਲ ਇੰਗਲੈਂਡ" ਦੇ ਨਾਲ ਆਪਣੀ ਤੀਸਰੀ ਪ੍ਰੋਡਕਸ਼ਨ ਦਾ ਐਲਾਨ

ਚੰਡੀਗੜ੍ਹ: ਪਿਛਲੇ ਕੁਝ ਸਾਲਾਂ ਵਿੱਚ ਪੰਜਾਬੀ ਇੰਡਸਟਰੀ ਵਿੱਚ ਲਗਭਗ ਇੱਕ ਤੋਂ ਇੱਕ ਹਿੱਟ ਫ਼ਿਲਮਾਂ ਪੇਸ਼ ਕੀਤੀਆਂ ਗਈਆਂ ਹਨ, ਇਸ ਹੀ ਲੜੀ ਨੂੰ ਅੱਗੇ ਵਧਾਉਂਦੇ ਹੋਏ V.I.P ਫ਼ਿਲਮਜ਼ USA, ਪਲਟਾ ਐਂਟਰਟੇਨਮੈਂਟ ਅਤੇ ਵਿਰਕ ਟ੍ਰਾਂਸ ਇੰਚ. ਨੇ ਦੋ ਪੰਜਾਬੀ ਫ਼ਿਲਮਾਂ ਅਨਾਊਂਸ ਕੀਤੀਆਂ ਹਨ, ਜਿਹਨਾਂ ਵਿੱਚੋਂ ਇੱਕ ਰੌਸ਼ਨ ਪ੍ਰਿੰਸ ਤੇ ਸਾਇਰਾ ਵਾਜੋਂ ਅਧਿਕਾਰਿਤ ਫਿਲਮ "ਬਿਨਾ ਬੈਂਡ ਚੱਲ ਇੰਗਲੈਂਡ" ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।

ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ ਮਨੋਰੰਜਨ ਭਰਪੂਰ ਫ਼ਿਲਮ ‘ਤੀਜਾ ਪੰਜਾਬ’- ਅੰਬਰਦੀਪ

ਅੰਬਰਦੀਪ ਪੰਜਾਬੀ ਸਿਨਮੇ ਦਾ ਇੱਕ ਸਰਗਰਮ ਨਿਰਮਾਤਾ ਨਿਰਦੇਸ਼ਕ ਤੇ ਅਦਾਕਾਰ ਹੈ ਜਿਸਨੇ ਸਮਾਜ ਨਾਲ ਜੁੜੀਆਂ ਅਹਿਮ ਕਹਾਣੀਆਂ ਨੂੰ ਆਪਣੀਆਂ ਫ਼ਿਲਮਾਂ ਦਾ ਆਧਾਰ ਬਣਾਇਆ। ਬਤੌਰ ਲੇਖਕ ‘ਅੰਗਰੇਜ਼ ’ਫਿਲਮ ਦੀ ਸਫ਼ਲਤਾ ਨੇ ਉਸਨੂੰ ਪੰਜਾਬੀ ਦਰਸ਼ਕਾਂ ਵਿੱਚ ਪਛਾਣ ਦਿਵਾਈ। ‘ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼, ਲਵ ਪੰਜਾਬ’ ਫ਼ਿਲਮਾਂ ਦੇ ਕਹਾਣੀਕਾਰ ਅਤੇ ‘ਲਾਹੋਰੀਏ’,ਭੱਜੋ ਵੀਰੋ ਵੇ, ਲੌਂਗ ਲਾਚੀ, ਜੋੜੀ ਫ਼ਿਲਮਾਂ ਦਾ ਲੇਖਕ-ਨਿਰਦੇਸ਼ਕ ਅੰਬਰਦੀਪ ਸਿੰਘ ਇੰਨ੍ਹੀਂ ਦਿਨੀਂ ਆਪਣੀ ਨਵੀਂ ਪੰਜਾਬੀ ਫ਼ਿਲਮ ‘ਤੀਜਾ ਪੰਜਾਬ’ ਲੈ ਕੇ ਆ ਰਿਹਾ ਹੈ। ਜਿਸਨੂੰ ਉਸਨੇ ਬੜ੍ਹੀ ਗੰਭੀਰਤਾ ਨਾਲ ਆਮ ਵਿਸ਼ਿਆਂ ਤੋਂ ਹੱਟ ਕੇ ਲਿਖਿਆ ਹੈ।

ਨਾਟਿਅਮ ਮੇਲੇ ਦੇ ਛੇਵੇਂ ਦਿਨ ਚੰਡੀਗੜ੍ਹ ਤੋਂ ਆਈ ਟੀਮ ਨੇ ਨਾਟਕ 'ਏਕ ਔਰ ਦਰੋਣਾਚਾਰੀਆ' ਨਾਲ ਬਠਿੰਡਾਵਾਸੀ ਕੀਲੇ

ਬਠਿੰਡਾ:ਬਠਿੰਡਾ ਦੇ ਬਲਵੰਤ ਗਾਰਗੀ ਓਪਨ ਏਅਰ ਥੇਟਰ ਵਿੱਚ ਨਾਟਿਆਮ ਬਠਿੰਡਾ ਵੱਲੋਂ ਕਰਵਾਏ ਜਾ ਰਹੇ 15 ਰੋਜ਼ਾ 10ਵੇਂ ਕੌਮੀ ਨਾਟਕ ਮੇਲੇ ਦੇ ਛੇਵੇ ਦਿਨ, ਚੰਡੀਗੜ੍ਹ ਤੋਂ ਵਿਸ਼ੇਸ਼ ਤੋਰ ਤੇ ਪਹੁੰਚੀ ਸੂਰਯਾਵੰਸ਼ੀ ਰੰਗ ਮੰਚ ਦੀ ਟੀਮ ਵੱਲੋਂ ਸੰਜੇ ਕੁਮਾਰ ਅਤੇ ਹੀਰਾ ਸਿੰਘ ਦਾ ਨਿਰਦੇਸ਼ਨਾ ਹੇਠ ਡਾ. ਸ਼ੰਕਰ ਸ਼ੇਸ਼ ਦਾ ਲਿਖਿਆ ਨਾਟਕ ਏਕ ਔਰ ਦਰੋਣਾਚਾਰੀਆ ਪੇਸ਼ ਕੀਤਾ ਗਿਆ। ਨਾਟਕ ਦੌਰਾਨ ਵਰਤੇ ਗਏ ਸੈੱਟ ਡਿਜ਼ਾਇਨ, ਲਾਈਟ ਤੇ ਸਾਊਂਡ ਇਫੈਕਟ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ, ਨਾਲ ਹੀ ਸ਼ੁੱਧ ਹਿੰਦੀ ਉਚਾਰਣ ਅਤੇ ਕਲਾਕਾਰਾਂ ਦੀ ਦਮਦਾਰ ਅਦਾਕਾਰੀ ਵੀ ਬਠਿੰਡਾਵਾਸੀਆਂ ਨੂੰ ਖੂਬ ਪਸੰਦ ਆਈ।

ਪਟਿਆਲਾ ਘਰਾਣੇ ਦੇ ਡਾ: ਸੁਰਿੰਦਰ ਕਪਿਲਾ ਦੇ ਸ਼ਾਗਿਰਦ ਅਲੀਸ਼ਾਨ ਵੱਲੋਂ ਗਾਇਆ ਜੇ.ਵੀ. ਫਿਲਮਜ਼ ਦਾ ਪਹਿਲਾ ਗਾਣਾ “ਰਾਜ਼” ਅੱਜ ਰਿਲੀਜ਼

ਚੰਡੀਗੜ੍ਹ: ਸੌਰਭ ਚੋਪੜਾ ਦੇ ਵਿਜ਼ਨ ਅਧੀਨ ਬਣਾਈ ਜੇ.ਵੀ. ਫਿਲਮਜ਼ ਨੇ ਆਪਣਾ ਪਹਿਲਾ ਗਾਣਾ “ਰਾਜ਼” ਤਿਆਰ ਕੀਤਾ ਹੈ ਜਿਸ ਨੂੰ ਸੰਗੀਤ ਦੀ ਦੁਨੀਆਂ ਦੇ ਨਵੇਂ ਸਿਤਾਰੇ ਅਲੀਸ਼ਾਨ ਵੱਲੋਂ ਗਾਇਆ ਗਿਆ ਹੈ ਜਿਹਨਾਂ ਦੇ ਪੜਦਾਦਾ ਪਟਿਆਲਾ ਘਰਾਣੇ ਦੇ ਮਸ਼ਹੂਰ ਸੰਗੀਤਕਾਰ ਅਤੇ ਪਟਿਆਲਾ ਘਰਾਣੇ ਦੇ ਮਸ਼ਹੂਰ ਉਸਤਾਦ ਆਸ਼ਿਕ ਅਲੀ ਖਾਨ ਦੇ ਸ਼ਾਗਿਰਦ ਹਨ। ਇਸ ਖੇਤਰ ਵਿੱਚ ਉਹ ਸਦੀਆਂ ਤੋਂ ਮਾਹਰ ਹਨ। ਅਲੀਸ਼ਾਨ ਨੇ ਸੰਗੀਤ ਵਿੱਚ ਗ੍ਰੈਜੂਏਸ਼ਨ, ਐਮ.ਏ., ਬੀ.ਐਡ. ਕੀਤੀ ਹੈ ਅਤੇ ਪਟਿਆਲਾ ਘਰਾਣੇ ਦੇ ਡਾ: ਸੁਰਿੰਦਰ ਕਪਿਲਾ ਦੀ ਅਗਵਾਈ ਵਿੱਚ ਇਸ ਕਲਾ ਵਿੱਚ ਮੁਹਾਰਤ ਹਾਸਲ ਕੀਤੀ ਹੈ।

ਜ਼ੀ ਪੰਜਾਬੀ ਦੇ ਸੀਰੀਅਲ 'ਛੋਟੀ ਜੇਠਾਣੀ' ਤੇ ਬਣੀ ਰੀਲ ਇੰਸਟਾਗਰਾਮ 'ਤੇ ਛਾਈ

ਚੰਡੀਗੜ੍ਹ: ਇੰਸਟਾਗ੍ਰਾਮ ਕੁਝ ਅਦਸ਼ੇਤ ਰੀਲਾਂ ਦੇ ਨਜ਼ਾਰੇ ਵੇਖੇ ਜਾ ਸਕਦੇ ਹਨ| ਇੰਸਟਾਗ੍ਰਾਮ ਤੇ ਬਣ ਰਹੀਆਂ ਰੀਲਾਂ ਹਰ ਦਿਨ ਤਹਾਨੂੰ ਖੁਸ਼ਮਿਜ਼ਾਜ਼ ਕਰ ਦਿੰਦੀਆਂ ਹਨ| ਐਸੇ ਹੀ ਕੁਝ ਨਜ਼ਾਰੇ ਆਈ ਹਾਲ ਹੀ ਵਿਚ ਇੰਸਟਾਗ੍ਰਾਮ ਤੇ ਜ਼ੀ ਪੰਜਾਬੀ ਦਾ ਨਵਾਂ ਨਾਟਕ ਤੇ  ਬਣ ਰਹੀਆਂ ਰੀਲਾਂ  ਜਮ੍ਹਾ ਨਜ਼ਰ ਆਈਆਂ|

ਕੋਰੋਨਾ ਦੀ ਲਾਗ ਤੋਂ ਠੀਕ ਹੁੰਦਿਆਂ ਹੀ ਮਾਲਦੀਵ ਵੇਕੇਸ਼ਨ 'ਤੇ ਨਿਕਲੇ ਰਣਬੀਰ ਅਤੇ ਆਲੀਆ

 ਰਣਬੀਰ ਕਪੂਰ ਅਤੇ ਆਲੀਆ ਭੱਟ ਅਕਸਰ ਆਪਣੇ ਰਿਸ਼ਤੇ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਚਰਚਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਦੋਵਾਂ ਨੇ ਕੋਰੋਨਾ ਦੀ ਲੜਾਈ ਜਿੱਤੀ ਹੈ। ਹੁਣ ਇਹ ਖ਼ਬਰ ਮਿਲੀ ਹੈ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਤੁਰੰਤ ਬਾਅਦ, ਬਾਲੀਵੁੱਡ ਦਾ ਇਹ ਮਸ਼ਹੂਰ ਲਵ ਬਰਡ ਕੁਝ ਦਿਨਾਂ ਲਈ ਛੁੱਟੀਆਂ ਦਾ ਆਨੰਦ ਲੈਣ ਲਈ ਨਿਕਲਿਆ ਹੈ। ਰਿਪੋਰਟਾਂ ਦੇ ਅਨੁਸਾਰ, ਦੋਵੇਂ ਦੇਸ਼ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੇ ਵਿਚਕਾਰ ਮਾਲਦੀਵ ਵਿੱਚ ਛੁੱਟੀਆਂ ਮਨਾਉਣ ਗਏ ਹਨ। ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦੋਵਾਂ ਨੂੰ ਇਕੱਠਿਆਂ ਸਪਾਟ ਕੀਤਾ ਗਿਆ ਹੈ।

ਮੁੱਖ ਮੰਤਰੀ ਵੱਲੋਂ ਉੱਘੇ ਪੰਜਾਬੀ ਅਦਾਕਾਰ ਸਤੀਸ਼ ਕੌਲ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ,:     ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਾਮਵਰ ਪੰਜਾਬੀ ਅਦਾਕਾਰ ਸਤੀਸ਼ ਕੌਲ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ 76 ਸਾਲਾਂ ਦੇ ਸਨ ਜੋ ਅੱਜ ਬਾਅਦ ਦੁਪਹਿਰ ਲੁਧਿਆਣਾ ਵਿਖੇ ਇਕ ਪ੍ਰਾਈਵੇਟ ਹਸਪਤਾਲ ਵਿਚ ਚੱਲ ਵਸੇ।

ਆਲੀਆ ਭੱਟ ਦੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਡਰੀ ਮਾਂ ਸੋਨੀ ਰਾਜ਼ਦਾਨ, ਕਵਿਤਾ ਸਾਂਝੀ ਕਰ ਦੱਸਿਆ ਦਰਦ

ਹਾਲ ਹੀ ਵਿੱਚ ਅਦਾਕਾਰਾ ਆਲੀਆ ਭੱਟ ਨੂੰ ਕੋਰੋਨਾ ਲਾਗ ਲੱਗਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੀ ਮਾਂ ਅਤੇ ਦਿੱਗਜ ਅਦਾਕਾਰਾ ਸੋਨੀ ਰਾਜ਼ਦਾਨ ਆਲੀਆ ਦੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਕਾਫ਼ੀ ਡਰੀ ਹੋਈ ਹੈ। ਉਨ੍ਹਾਂ ਨੇ ਆਪਣਾ ਡਰ ਸੋਸ਼ਲ ਮੀਡੀਆ 'ਤੇ ਇੱਕ ਕਵਿਤਾ ਰਾਹੀਂ ਜ਼ਾਹਰ ਕੀਤਾ ਹੈ।

ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਫਿਰ ਤੋਂ ਨਜ਼ਰ ਆਉਣਗੇ ਇਕੱਠੇ, ਇੱਥੋਂ ਸ਼ੁਰੂ ਹੋਵੇਗੀ 'ਹੇਰਾ ਫੇਰੀ 3' ਦੀ ਕਹਾਣੀ

 ਬਾਲੀਵੁੱਡ ਦੇ ਸਟਾਰ ਅਭਿਨੇਤਾ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਇੱਕ ਵਾਰ ਫਿਰ ਤੋਂ ਇਕੱਠੇ ਦਰਸ਼ਕਾਂ ਨੂੰ ਹਸਾਉਂਦੇ ਹੋਏ ਨਜ਼ਰ ਆਉਣਗੇ | ਮਤਲਬ ਹੁਣ ਹੇਰਾ ਫੇਰੀ ਦਾ ਤੀਜਾ ਪਾਰਟ ਵੀ ਬਣਨ ਵਾਲਾ ਹੈ | ਹੇਰਾ ਫੇਰੀ ਦੀ ਰਿਲੀਜ਼ ਨੂੰ 21 ਸਾਲ ਪੂਰੇ ਹੋਣ ਦੇ ਵਿਸ਼ੇਸ਼ ਮੌਕੇ 'ਤੇ ਫਿਲਮ ਪ੍ਰੋਡਿਊਸਰ ਫਿਰੋਜ਼ ਨਾਡਿਆਡਵਾਲਾ ਨੇ 'ਹੇਰਾ ਫੇਰੀ 3' ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ |

ਵੱਡੇ ਬੇਟੇ ਕਰਨ ਤੋਂ ਬਾਅਦ ਹੁਣ ਸੰਨੀ ਦਿਓਲ ਦੇ ਛੋਟੇ ਬੇਟੇ ਰਾਜਵੀਰ ਵੀ ਕਰਨਗੇ ਬਾਲੀਵੁੱਡ 'ਚ ਡੈਬਿਉ

ਮਸ਼ਹੂਰ ਫਿਲਮ ਅਦਾਕਾਰ ਅਤੇ ਸਿਆਸਤਦਾਨ ਸੰਨੀ ਦਿਓਲ ਦੇ ਵੱਡੇ ਬੇਟੇ ਕਰਨ ਦਿਓਲ ਤੋਂ ਬਾਅਦ ਹੁਣ ਉਨ੍ਹਾਂ ਦੇ ਛੋਟੇ ਬੇਟੇ ਰਾਜਵੀਰ ਦਿਓਲ ਵੀ ਬਾਲੀਵੁੱਡ ਵਿੱਚ ਕਦਮ ਰੱਖਣ ਦੀ ਤਿਆਰੀ ਕਰ ਰਹੇ ਹਨ। ਭਾਰਤੀ ਫਿਲਮ ਇੰਡਸਟਰੀ ਵਿੱਚ ਕਈ ਸਫਲ ਅਤੇ ਯਾਦਗਾਰੀ ਫਿਲਮਾਂ ਦੇਣ ਵਾਲੇ ਰਾਜਸ਼੍ਰੀ ਫਿਲਮਜ਼ ਦਾ ਬੈਨਰ ਰਾਜਵੀਰ ਨੂੰ ਬਾਲੀਵੁੱਡ ਵਿੱਚ ਲਾਂਚ ਕਰ ਰਿਹਾ ਹੈ।

ਬੱਚੇ ਨਾਲ ਦਿਲਜੀਤ ਦੀ ਵਾਇਰਲ ਵੀਡੀਓ ਦਾ ਖੁੱਲਿਆ ਰਾਜ

 ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਹਾਲ ਹੀ ਦੇ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੋਂ ਇੱਕ ਬਹੁਤ ਫਨੀ ਵੀਡੀਓ ਸ਼ੇਅਰ ਕੀਤਾ ਹੈ | ਇਸ ਵੀਡੀਓ ਵਿੱਚ ਉਹ ਆਪਣੇ ਪੁੱਤਰ ਦੇ ਨਾਲ ਖੇਡਦੇ ਨਜ਼ਰ ਆ ਰਹੇ ਹਨ | ਇਸ ਵੀਡੀਓ ਨੂੰ ਹੁਣ ਤੱਕ ਤਿੰਨ ਲੱਖ ਲੋਕ ਪਸੰਦ ਕਰ ਚੁੱਕੇ ਹਨ ਉੱਥੇ ਹੀ ਬਾਲੀਵੁੱਡ ਦੇ ਕਈ ਸਿਲੇਬਸ ਵੀ ਇਸ ਪੋਸਟ 'ਤੇ ਫਨੀ ਰੀਐਕਸ਼ਨ ਦੇ ਰਹੇ ਨੇ, ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਲੋਕਾਂ ਨੂੰ ਇਹ ਵੀਡੀਓ ਕਾਫੀ ਪਸੰਦ ਵੀ ਆ ਰਿਹਾ ਹੈ | 

ਦਿੱਲੀ ਦੇ ਇੱਕ ਪੱਬ ਦੇ ਬਾਹਰ ਹੋਈ ਕੁੱਟਮਾਰ ਦੇ ਵੀਡੀਓ 'ਤੇ ਪਏ ਭੰਬਲਭੂਸੇ ਨੂੰ ਅਜੇ ਦੇਵਗਨ ਨੇ ਕੀਤਾ ਦੂਰ

ਇਨ੍ਹੀਂ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ, ਇੱਕ ਵਿਅਕਤੀ ਨੂੰ ਦਿੱਲੀ ਵਿੱਚ ਇੱਕ ਪੱਬ ਦੇ ਬਾਹਰ ਕੁੱਟਿਆ ਜਾ ਰਿਹਾ ਹੈ। ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਜਿਸ ਵਿਅਕਤੀ ਨੂੰ ਇਸ ਵੀਡੀਓ ਵਿੱਚ ਕੁੱਟਿਆ ਗਿਆ ਹੈ ਉਹ ਫਿਲਮ ਅਭਿਨੇਤਾ ਅਜੇ ਦੇਵਗਨ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਨਵੇਂ ਪੋਸਟਰ ਦੇ ਨਾਲ 'ਚਿਹਰੇ' ਦੇ ਟ੍ਰੇਲਰ ਦਾ ਐਲਾਨ, ਫਿਲਮ ਦੀ ਰਿਲੀਜ਼ ਡੇਟ ਵੀ ਬਦਲੀ

ਰਾਮਸੇਤੂ' ਲਈ 18 ਮਾਰਚ ਨੂੰ ਅਯੁੱਧਿਆ ਲਈ ਉਡਾਣ ਭਰਣਗੇ ਅਕਸ਼ੈ ਕੁਮਾਰ

ਅਭਿਸ਼ੇਕ ਸ਼ਰਮਾ ਨਿਰਦੇਸ਼ਤ ਫਿਲਮ  'ਰਾਮਸੇਤੂ' ਇਨ੍ਹੀਂ ਦਿਨੀਂ ਚਰਚਾ 'ਚ ਹੈ। ਫਿਲਮ ਵਿੱਚ ਸੁਪਰਸਟਾਰ ਅਕਸ਼ੈ ਕੁਮਾਰ ਮੁੱਖ ਭੂਮਿਕਾ ਵਿੱਚ ਹਨ ਅਤੇ ਉਹ ਇਸ ਦੀ ਸ਼ੂਟਿੰਗ ਲਈ ਤਿਆਰ ਹਨ। ਫਿਲਮ ਦਾ ਮੁਹਰਤ ਸ਼ਾਟ ਅਯੁੱਧਿਆ ਵਿਚ ਹੀ ਹੋਵੇਗਾ ਅਤੇ ਇਸ ਦੇ ਲਈ ਉਹ 18 ਮਾਰਚ ਨੂੰ ਫਿਲਮ ਦੇ ਨਿਰਦੇਸ਼ਕ ਅਤੇ ਟੀਮ ਨਾਲ ਅਯੁੱਧਿਆ ਜਾਣਗੇ। ਫਿਲਮ ਆਲੋਚਕ ਤਰਨ ਆਦਰਸ਼ ਨੇ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਟਵੀਟ ਕੀਤੀ। ਤਰਨ ਨੇ ਲਿਖਿਆ- 'ਰਾਮਸੇਤੂ ਮੁਹਰਤ' ਚ ਅਕਸ਼ੈ ਕੁਮਾਰ  ਫਿਲਮ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਅਤੇ ਕ੍ਰਿਏਟਿਵ ਨਿਰਮਾਤਾ ਡਾ. ਚੰਦਰਪ੍ਰਕਾਸ਼ ਦਿਵੇਦੀ ਦੇ ਨਾਲ  18 ਮਾਰਚ, 2021 ਨੂੰ ਅਯੁੱਧਿਆ ਲਈ ਉਡਾਣ ਭਰਨਗੇ।

ਅਨੁਰਾਗ ਕਸ਼ਿਅਪ ਅਤੇ ਤਾਪਸੀ ਪਨੂੰ ਦੇ ਘਰ ਆਮਦਨ ਵਿਭਾਗ ਦੀ ਛਾਪਾ, ਫੈਂਟਮ ਫਿਲਮਸ ਨਾਲ ਜੁੜਿਆ ਹੈ ਮਾਮਲਾ

ਅਨੁਰਾਗ ਕਸ਼ਿਅਪ, ਵਿਕਾਸ ਬਹਿਲ ਅਤੇ ਤਾਪਸੀ ਪਨੂੰ ਦੇ ਘਰਾਂ 'ਤੇ ਆਮਦਨ ਕਰ ਵਿਭਾਗ ਨੇ ਛਾਪੇਮਾਰੀ ਕੀਤੀ ਹੈ। ਇਹ ਛਾਪਾ ਫੈਂਟਮ ਫਿਲਮਸ ਨਾਲ ਸਬੰਧਤ ਹੈ। ਮੁੰਬਈ ਵਿਚ ਕਈ ਥਾਵਾਂ 'ਤੇ ਛਾਪੇ ਮਾਰੇ ਜਾ ਰਹੇ ਹਨ।
ਇਨ੍ਹਾਂ ਸਿਤਾਰਿਆਂ ਖ਼ਿਲਾਫ਼ ਵੱਡੇ ਪੱਧਰ ‘ਤੇ ਇਨਕਮ ਟੈਕਸ ਚੋਰੀ ਦੇ ਕੇਸ ਹਨ। ਇਨ੍ਹਾਂ ਲੋਕਾਂ 'ਤੇ ਮੁੰਬਈ ਅਤੇ ਇੱਥੋਂ ਤੋਂ ਬਾਹਰਲੀਆਂ ਥਾਵਾਂ' ਤੇ ਛਾਪੇ ਮਾਰੇ ਜਾ ਰਹੇ ਹਨ। ਅਜਿਹੀਆਂ ਖ਼ਬਰਾਂ ਹਨ ਕਿ ਇਸ ਛਾਪੇਮਾਰੀ ਵਿਚ ਹੋਰ ਵੱਡੇ ਨਾਮ ਸਾਹਮਣੇ ਆ ਸਕਦੇ ਹਨ। ਇਸ ਮਾਮਲੇ ਵਿਚ ਅਜੇ ਹੋਰ ਵੇਰਵੇ ਆਉਣੇ ਬਾਕੀ ਹਨ।

ਮਸ਼ਹੂਰ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਐਫਆਈਆਰ ਦਰਜ

ਨਵੀਂ ਦਿੱਲੀ: ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਸਪਨਾ ਚੌਧਰੀ ਨੇ ਨਾ ਸਿਰਫ ਉਸਦੀ ਕੰਪਨੀ ਨਾਲ ਇਕਰਾਰਨਾਮਾ ਤੋੜਿਆ, ਬਲਕਿ ਉਸਨੇ ਉਨ੍ਹਾਂ ਦੇ ਕਲਾਇੰਟ ਨੂੰ ਕੰਪਨੀ ਤੋਂ ਦੂਰ ਕਰਨ ਲਈ ਵੀ ਕੰਮ ਕੀਤਾ ਸੀ। ਫਿਲਹਾਲ ਇਸ ਸਬੰਧ ਵਿੱਚ ਆਈਪੀਸੀ ਦੀ ਧਾਰਾ 406/420 ਅਤੇ 120 ਬੀ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਆਰਥਿਕ ਅਪਰਾਧ ਸ਼ਾਖਾ ਇਸ ਕੇਸ ਦੀ ਜਾਂਚ ਕਰ ਰਹੀ ਹੈ।

ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ ਕੀਤਾ ਇਹ ਹੈਰਾਨ ਕਰਨ ਵਾਲਾ ਖੁਲਾਸਾ

ਬਾਲੀਵੁੱਡ ਦੀ ਸਟਾਰ ਅਭਿਨੇਤਰੀ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਕਿਤਾਬ "ਅਨਫਿਨੀਸ਼ਡ" ਨੂੰ ਲੈ ਕੇ ਕਾਫੀ ਚਰਚਾ 'ਚ ਬਣੀ ਹੋਏ ਹੈ | ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁਕੀ ਪ੍ਰਿਯੰਕਾ ਚੋਪੜਾ ਨੇ ਇਸ ਕਿਤਾਬ ਦੇ ਜ਼ਰੀਏ ਆਪਣੀ ਨਿੱਜੀ ਜ਼ਿੰਦਗੀ ਦੇ ਇਲਾਵਾ ਫ਼ਿਲਮੀ ਕਰੀਅਰ ਦੇ ਉਤਰਾਅ-ਚੜ੍ਹਾਅ ਦੇ ਬਾਰੇ 'ਚ ਜਾਣਕਾਰੀ ਦੇਣ ਦੇ ਨਾਲ ਹੀ ਅਮਰੀਕਾ 'ਚ ਉਨ੍ਹਾਂ ਦੇ ਨਾਲ ਇੱਕ ਸਕੂਲ 'ਚ ਹੋਈ ਘਟਨਾ ਦਾ ਵੀ ਜ਼ਿਕਰ ਕੀਤਾ ਹੈ |

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਘਰ ਬੇਟੀ ਨੇ ਲਿਆ ਜਨਮ

ਫਿਲਮੀ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਹੁਣ ਮਾਪੇ ਬਣ ਗਏ ਹਨ। ਉਨ੍ਹਾਂ ਦੇ ਘਰ ਇੱਕ ਛੋਟੀ ਜਿਹੀ ਪਰੀ ਨੇ ਜਨਮ ਲਿਆ ਹੈ। ਅਦਾਕਾਰਾ ਅਨੁਸ਼ਕਾ ਸ਼ਰਮਾ ਜੋ ਪਿਛਲੇ ਕੁਝ ਦਿਨਾਂ ਤੋਂ ਆਪਣੀ ਗਰਭ ਅਵਸਥਾ ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਰਹੀ ਹੈ, ਨੇ ਅੱਜ ਦੁਪਹਿਰ ਮੁੰਬਈ ਦੇ ਬਰੇਚ ਕੈਂਡੀ ਹਸਪਤਾਲ ਵਿੱਚ ਇੱਕ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ। ਅਨੁਸ਼ਕਾ ਦੇ ਪਤੀ ਵਿਰਾਟ ਕੋਹਲੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਵਿਰਾਟ ਕੋਹਲੀ ਨੇ ਲਿਖਿਆ - ‘ਅਸੀਂ ਦੋਵਾਂ ਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਦੁਪਹਿਰ ਨੂੰ ਸਾਡੇ ਘਰ ਬੇਟੀ ਨੇ ਜਨਮ ਲਿਆ ਹੈ।

'ਵਾਰਨਿੰਗ' ਫਿਲਮ ਦਾ ਟੀਜ਼ਰ ਹੋਇਆ ਰਿਲੀਜ਼, ਸੁਪਰਸਟਾਰ ਫ਼ਿਲਮਜ਼ ਦੇ ਯੂਟਿਊਬ ਚੈਨਲ ਤੇ

ਚੰਡੀਗੜ੍ਹ:  'ਵਾਰਨਿੰਗ', ਇਕ ਵੈੱਬ ਸੀਰੀਜ਼ ਜਿਸ ਨੇ ਨਾ ਸਿਰਫ ਪੰਜਾਬ ਵਿਚ ਇਕ ਵੈੱਬ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਬਲਕਿ ਫਿਲਮ ਨਿਰਮਾਤਾਵਾਂ ਲਈ ਇਕ ਨਵਾਂ ਦਰਸ਼ਕਾਂ ਦੀ ਮਾਰਕੀਟ ਵੀ ਖੋਲਿਆ। ਗਿੱਪੀ ਗਰੇਵਾਲ ਦੀ ਪ੍ਰੋਡਿਊਸ ਕੀਤੀ 'ਵਾਰਨਿੰਗ'-ਵੈੱਬ ਸੀਰੀਜ਼ ਨੇ ਨਾ ਕਿ ਵਿਊਜ਼ ਦੇ ਨਵੈਂ ਰਿਕਾਰਡ ਸੈੱਟ ਕੀਤੇ ਬਲਕਿ ਇਸਦੀ ਕਹਾਣੀ ਨੇ ਦਰਸ਼ਕਾਂ ਨੂੰ ਆਪਣੀ ਸੀਟਾਂ ਨਾਲ ਬੰਨੇ ਰੱਖਿਆ। ਇਸਦੀ ਕਹਾਣੀ, ਪ੍ਰੋਡਕਸ਼ਨ ਡੀਜਾਇਨ, ਅਦਾਕਾਰੀ ਨੇ ਪੰਜਾਬੀ ਮਨੋਰੰਜਨ ਜਗਤ ਦੇ ਲਈ ਇੱਕ ਨਵਾਂ ਮਿਆਰ ਰਚਿਆ।

ਨੇਹਾ ਅਤੇ ਰੋਹਨਪ੍ਰੀਤ ਨੇ ਵਿਆਹ ਦੇ ਦੋ ਮਹੀਨਿਆਂ ਬਾਅਦ ਹੀ ਦਿੱਤੀ ਖੁਸ਼ਖਬਰੀ, ਬੇਬੀ ਬੰਪ ਸਾਂਝਾ ਕਰ ਕੀਤਾ ਹੈਰਾਨ

 ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਪੰਜਾਬੀ ਗਾਇਕ ਰੋਹਨਪ੍ਰੀਤ ਦੇ ਘਰ ਛੇਤੀ ਹੀ ਨਵਾਂ ਮੇਹਮਾਨ ਆਉਣ ਵਾਲਾ ਹੈ। ਨੇਹਾ ਅਤੇ ਰੋਹਨਪ੍ਰੀਤ ਨੇ ਖੁਦ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਨੇਹਾ ਕੱਕੜ ਨੇ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਸ਼ੇਅਰ ਕੀਤੀ, ਜਿਸ' ਚ ਉਹ ਆਪਣੇ ਪਤੀ ਰੋਹਨਪ੍ਰੀਤ ਨਾਲ ਬੇਬੀ ਬੰਪ ਦਿਖਾ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ- 'ਖਿਆਲ ਰੱਖਿਆਾ ਕਰ!'

ਸੁਸ਼ਾਂਤ ਖੁਦਕੁਸ਼ੀ ਮਾਮਲਾ : ਤਿੰਨ ਮਹੀਨਿਆਂ ਬਾਅਦ ਮਿਲੀ ਸੌਵਿਕ ਚੱਕਰਵਤੀ ਨੂੰ ਜ਼ਮਾਨਤ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਨੂੰ ਐਨਡੀਪੀਐਸ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ । ਉਸ ਨੂੰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਡਰੱਗਜ਼ ਦਾ ਐਂਗਲ ਸਾਹਮਣੇ ਆਉਣ ਤੋਂ ਬਾਅਦ ਐਨਸੀਬੀ ਨੇ ਗ੍ਰਿਫਤਾਰ ਕੀਤਾ ਸੀ । ਸ਼ੌਵਿਕ ਚੱਕਰਵਰਤੀ 'ਤੇ ਡਰੱਗਜ਼ ਦਾ ਲੈਣ-ਦੇਣ ਤੇ ਸੇਵਨ ਕਰਨ ਦਾ ਦੋਸ਼ ਹੈ ।

ਪਿਤਾ ਸੈਫ ਅਲੀ ਖਾਨ ਦੇ ਮੋਢੇ 'ਤੇ ਬੈਠੇ ਨਜ਼ਰ ਆਏ ਤੈਮੂਰ, ਕਰੀਨਾ ਕਪੂਰ ਖਾਨ ਨੇ ਸ਼ੇਅਰ ਕੀਤੀਆਂ ਤਸਵੀਰਾਂ

ਕਰੀਨਾ ਕਪੂਰ ਖਾਨ ਇਸ ਸਮੇਂ ਆਪਣੇ ਅਭਿਨੇਤਾ ਪਤੀ ਸੈਫ ਅਲੀ ਖਾਨ, ਦੋਸਤਾਂ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਨਾਲ ਧਰਮਸ਼ਾਲਾ ਵਿੱਚ ਹੈ, ਜਿੱਥੋਂ ਕਰੀਨਾ ਨੇ ਆਪਣੇ ਪਿਆਰੇ ਬੇਟੇ ਤੈਮੂਰ ਦੀਆਂ ਦੋ ਤਸਵੀਰਾਂ ਇੰਸਟਾਗ੍ਰਾਮ ਉੱਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਅਰਜੁਨ ਕਪੂਰ ਨੇ ਕਲਿੱਕ ਕੀਤਾ ਹੈ।

ਬੇਟੀ ਆਰਾਧਿਆ ਦੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕਰ ਐਸ਼ਵਰਿਆ ਨੇ ਲਿਖਿਆ ਪਿਆਰ ਭਰਿਆ ਨੋਟ

ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਦੀ ਪਿਆਰੀ ਧੀ ਆਰਾਧਿਆ ਸੋਮਵਾਰ, 16 ਨਵੰਬਰ ਨੂੰ ਨੌਂ ਸਾਲਾਂ ਦੀ ਹੋ ਗਈ। 

ਕੇਬੀਸੀ ਦੇ ਸਵਾਲ ਤੋਂ ਛਿੜਿਆ ਵਿਵਾਦ, ਅਮਿਤਾਭ ਬੱਚਨ 'ਤੇ ਲੱਗਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

ਨਵੀਂ ਦਿੱਲੀ: ਭਾਜਪਾ ਦੇ ਇਕ ਵਿਧਾਇਕ ਨੇ 'ਕੌਨ ਬਣੇਗਾ ਕਰੋੜਪਤੀ' (ਕੇਬੀਸੀ) 'ਚ ਪੁੱਛੇ ਗਏ ਇਕ ਸਵਾਲ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਲੱਗਣ ਦਾ ਦੋਸ਼ ਲਾਉਂਦਿਆਂ ਮੈਗਾ ਸਟਾਰ ਅਮਿਤਾਭ ਬੱਚਨ ਤੇ ਟੀਵੀ ਸ਼ੋਅ ਨਿਰਮਾਤਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ।

ਵਿਆਹ ਤੋਂ ਬਾਅਦ ਨੇਹਾ ਨੇ ਬਦਲਿਆਂ ਨਾਂਅ ਤਾਂ ਹਬੀ ਰੋਹਨਪ੍ਰੀਤ ਨਾਲ ਸ਼ੇਅਰ ਕੀਤੀਆਂ ਰੋਮਾਂਟਿਕ ਤਸਵੀਰਾਂ

ਬਾਲੀਵੁੱਡ ਸਿੰਗਰ ਨੇਹਾ ਕੱਕੜ ਹੁਣ ਵਿਆਹ ਤੋਂ ਬਾਅਦ ਮਿਸੇਜ਼ ਸਿੰਘ ਹੋ ਚੁੱਕੀ ਹੈ। ਨੇਹਾ ਕੱਕੜ ਨੇ 24 ਅਕਤੂਬਰ ਨੂੰ ਦਿੱਲੀ ਦੇ ਇਕ ਗੁਰਦੁਆਰੇ 'ਚ ਪੰਜਾਬੀ ਸਿੰਗਰ ਰੋਹਨਪ੍ਰੀਤ ਸਿੰਘ ਦੇ ਨਾਲ ਲਾਵਾਂ ਲਈਆਂ ਸਨ। ਨੇਹਾ ਤੇ ਰੋਹਨ ਦੀਆਂ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਹਰ ਤਸਵੀਰ 'ਚ ਨੇਹਾ ਤੇ ਰੋਹਨ ਇਕ ਦੂਸਰੇ ਦੇ ਪਿਆਰ 'ਚ ਡੁੱਬੇ ਹੋਏ ਹਨ ਨਜ਼ਰ ਆ ਰਹੇ ਹਨ। 

ਪੋਲੈਂਡ 'ਚ ਹਰਿਵੰਸ਼ ਰਾਏ ਬੱਚਨ ਦੇ ਨਾਂ 'ਤੇ ਰੱਖਿਆ ਗਿਆ ਚੌਰਾਹੇ ਦਾ ਨਾਂ, ਬਿੱਗ ਬੀ ਨੇ ਤਸਵੀਰ ਸ਼ੇਅਰ ਕਰਕੇ ਜਤਾਈ ਖੁਸ਼ੀ

ਨਵੀ ਦਿੱਲੀ:ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਆਪਣੀਆਂ ਫਿਲਮਾਂ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਹਨ। ਬਿਗ ਬੀ ਨੇ ਪ੍ਰਸ਼ੰਸਕਾਂ ਨਾਲ ਇਕ ਚੰਗੀ ਖਬਰ ਸਾਂਝੀ ਕੀਤੀ ਹੈ। 

ਪੰਜਾਬੀ ਫਿਲਮ ਦੀ ਸ਼ੂਟਿੰਗ ਲਈ ਮੋਰਿੰਡਾ ਪੁੱਜੇ ਫਿਲਮੀ ਕਲਾਕਾਰ

ਮੋਰਿੰਡਾ:ਫਿਲਮੀ ਅਦਾਕਾਰ ਤੇ ਗਾਇਕ ਰਣਜੀਤ ਬਾਵਾ, ਤਰਸੇਮ ਜੱਸੜ ਤੇ ਹੋਰ ਕਲਾਕਾਰ ਪੰਜਾਬੀ ਫਿਲਮ ਦੀ ਸ਼ੂਟਿੰਗ ਲਈ ਮੋਰਿੰਡਾ ਵਿਖੇ ਪੁੱਜੇ।

ਸੰਜੇ ਦੱਤ ਦੇ ਕੈਂਸਰ ਤੋਂ ਰਾਜ਼ੀ ਹੋਣ ਦੀ ਖ਼ਬਰ

ਮੁੰਬਈ: ਬਾਲੀਵੁੱਡ ਅਦਾਕਾਰ ਸੰਜੇ ਦੱਤ ਦੇ ਪ੍ਰਸ਼ੰਸਕਾਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ । 

ਡਰੱਗਜ਼ ਦਾ ਮਾਮਲਾ : ਵਿਵੇਕ ਓਬਰਾਏ ਦੀ ਪਤਨੀ ਨੂੰ ਸਿਟੀ ਕ੍ਰਾਈਮ ਬ੍ਰਾਂਚ ਨੇ ਭੇਜਿਆ ਨੋਟੀਸ

ਮੁੰਬਈ:ਬਾਲੀਵੁੱਡ ਦੇ ਨਾਲ ਹੀ ਟਾਲੀਵੁੱਡ 'ਚ ਵੀ ਡਰੱਗਜ਼ ਨੇ ਤਹਿਲਕਾ ਮਚਾ ਰੱਖਿਆ ਹੈ | ਡਰੱਗਜ਼ ਮਾਮਲੇ ਵਿੱਚ ਹੁਣ ਤੱਕ ਸੰਜਨਾ ਗਲਰਾਨੀ ਤੋਂ ਲੈਕੇ ਰਾਗਿਨੀ ਦ੍ਰਿਵੇਦੀ ਤੱਕ ਟਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਦੇ ਨਾਮ ਸਾਮ੍ਹਣੇ ਆ ਚੁੱਕੇ ਹਨ |

78 ਸਾਲਾਂ ਦੇ ਹੋਏ ਅਮਿਤਾਭ ਬੱਚਨ

ਮੁੰਬਈ:ਬਾਲੀਵੁੱਡ ਵਿੱਚ ਪੰਜ ਦਹਾਕਿਆਂ ਤੋਂ ਆਪਣੀ ਅਦਾਕਾਰੀ ਦੇ ਜਾਦੂ ਨਾਲ ਦਰਸ਼ਕਾਂ ਨੂੰ ਮਨਮੋਹਕ ਬਣਾਉਣ ਵਾਲੇ ਅਮਿਤਾਭ ਬੱਚਨ ਅੱਜ 78 ਸਾਲ ਦੇ ਹੋ ਗਏ ਹਨ। 11 ਅਕਤੂਬਰ 1942 ਨੂੰ ਅਲਾਹਾਬਾਦ ਵਿੱਚ ਜਨਮੇ ਅਮਿਤਾਭ ਬੱਚਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੋਲਕਾਤਾ ਵਿੱਚ ਸੁਪਰਵਾਈਜ਼ਰ ਵਜੋਂ ਕੀਤੀ, ਜਿੱਥੇ ਉਨ੍ਹਾਂ ਨੂੰ ਮਹੀਨੇਵਾਰ 800 ਰੁਪਏ ਤਨਖਾਹ ਮਿਲਦੀ ਸੀ। ਉਹ ਮੁੰਬਈ ਚਲੇ ਜਾਣ ਤੋਂ ਬਾਅਦ 1968 ਵਿਚ ਕਲਕੱਤੇ ਲਈ ਰਵਾਨਾ ਹੋਏ ਸਨ।

ਕੰਗਣਾ ਰਨੌਤ ਨੇ ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰਦਿਆਂ ਕਿਹਾ : 'ਪ੍ਰਾਣ ਜਾਏਂ ਪਰ ਵਚਨ ਨਾ ਜਾਏਂ'

ਬਾਲੀਵੁੱਡ ਕਵੀਨ ਕੰਗਨਾ ਰਨੌਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਦਾਕਾਰਾ ਕੰਗਨਾ ਰਣੌਤ ਨੇ ਸੁਸ਼ਾਂਤ ਦੀ ਮੌਤ ਨੂੰ ਆਤਮਹੱਤਿਆ ਨਹੀਂ ਬਲਕਿ ਇੱਕ ਕਤਲ ਦੱਸਿਆ ਸੀ। ਇਸਦੇ ਨਾਲ ਹੀ ਕੰਗਨਾ ਨੇ ਕਿਹਾ ਸੀ

ਕੰਗਨਾ ਨੇ ਹੁਣ ਸੋਨੀਆ ਨੂੰ ਘੇਰਿਆ, ਸ਼ਿਵ ਸੈਨਾ-ਕਾਂਗਰਸ 'ਤੇ ਖੜ੍ਹੇ ਕੀਤੇ ਸਵਾਲ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਤੋਂ ਬਾਅਦ ਇੱਕ ਵੱਡੇ ਬਿਆਨ ਦੇ ਰਹੀ ਹੈ ।

ਰੀਆ ਤੇ ਸ਼ੋਵਿਕ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਸੈਸ਼ਨ ਕੋਰਟ 'ਚ ਹੋਵੇਗੀ ਸੁਣਵਾਈ

ਮੁੰਬਈ:ਡਰੱਗਜ਼ ਮਾਮਲੇ 'ਚ ਰੀਆ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ 'ਤੇ ਭਲਕੇ ਸੈਸ਼ਨ ਕੋਰਟ 'ਚ ਸੁਣਵਾਈ ਹੋਵੇਗੀ । ਉਨ੍ਹਾਂ ਦੇ ਵਕੀਲ ਸਤੀਸ਼ ਮਨੇਸ਼ਿੰਦੇ ਨੇ ਇਹ ਜਾਣਕਾਰੀ ਦਿੱਤੀ । ਰੀਆ ਤੋਂ ਇਲਾਵਾ ਉਸ ਦੇ ਭਰਾ ਸ਼ੋਵਿਕ ਚੱਕਰਵਰਤੀ ਦੀ ਜ਼ਮਾਨਤ ਪਟੀਸ਼ਨ 'ਤੇ ਵੀ ਭਲਕੇ ਸੁਣਵਾਈ ਹੋਵੇਗੀ ।

12
google.com, pub-6021921192250288, DIRECT, f08c47fec0942fa0